ਇਸ ਤਰਾਂ ਪਨੀਰੀ ਵੇਚ ਕੇ ਸਾਲ ਦੇ ਤਿੰਨ ਕਰੋੜ ਕਮਾਉਂਦਾ ਹੈ ਇਹ ਕਿਸਾਨ

ਖੇਤੀ ਨੂੰ ਘਾਟੇ ਦਾ ਸੌਦੇ ਤੋਂ ਮੁਨਾਫ਼ੇ ਦਾ ਸੌਦਾ ਵੀ ਬਣਾਇਆ ਜਾ ਸਕਦਾ ਹੈ ਬੱਸ ਲੋੜ ਹੈ ਸਮੇਂ ਸਿਰ ਸਹੀ ਕੰਮ ਕਰਨ ਦੀ ।ਅੱਜ ਅਸੀਂ ਤੁਹਾਨੂੰ ਕੁਰੂਕਸ਼ੇਤਰ ਜ਼ਿਲ੍ਹੇ ਦੀ ਇੱਕ ਅਜਿਹੇ ਕਿਸਾਨ ਨਾਲ ਮਿਲਾ ਰਹੇ ਹਾਂ ਜਿਹੜਾ ਕੁਝ ਏਕੜ ਦੀ ਖੇਤੀ ਤੋਂ ਸਾਲਾਨਾ ਕਰੋੜਾਂ ਰੁਪਏ ਦੀ ਕਮਾਈ ਕਰ ਰਿਹਾ ਹੈ। ਅਸੀਂ ਗੱਲ ਕਰ ਰਹੇ ਹਾਂ ਪਿੰਡ ਸ਼ਾਹਬਾਦ ਵਿੱਚ ਰਹਿਣ ਵਾਲੇ ਸਫਲ ਕਿਸਾਨ ਹਰਬੀਰ ਸਿੰਘ ਦੀ। ਉਸ ਨੇ ਦੱਸਿਆ ਕਿ ਕਿੰਝ ਉਸ ਨੇ ਮਾਸਟਰ ਡਿਗਰੀ ਕਰਨ ਤੋਂ ਬਾਅਦ ਨੌਕਰੀ ਕਰਨ ਦੀ ਬਜਾਏ ਖੇਤੀ ਵਿੱਚ ਦਿਲਚਸਪੀ ਲਈ ਤੇ ਅੱਜ ਉਹ ਕਰੋੜਪਤੀ ਕਿਸਾਨ ਬਣ ਚੁੱਕਾ ਹੈ।ਹਰਵੀਰ ਕਹਿੰਦਾ ਹੈ ਕਿ ਉਸ ਨੇ 2005 ਵਿੱਚ ਸਰਿਫ 2 ਕਨਾਲ ਜ਼ਮੀਨ ਵਿੱਚ ਇੱਕ ਲੱਖ ਦੀ ਲਾਗਤ ਨਾਲ ਨਰਸਰੀ ਦੀ ਖੇਤੀ ਲਾਈ, ਜਿਸ ਨਾਲ ਉਹ ਚੰਗਾ ਖ਼ਾਸਾ ਮੁਨਾਫ਼ਾ ਹੋਣ ਲੱਗਾ। ਜਦ ਉਸਨੂੰ ਚੰਗਾ ਮੁਨਾਫ਼ਾ ਹੋਣ ਲੱਗਿਆ ਤਾਂ ਉਸਨੇ ਜ਼ਮੀਨ ਖਰੀਦਣੀ ਸ਼ੁਰੂ ਕਰ ਦਿੱਤੀ ਅਤੇ ਅੱਜ ਉਹ ੧੪ ਕਿੱਲੇ ਜ਼ਮੀਨ ਵਿਚ ਨਰਸਰੀ ਲਾਉਂਦਾ ਹੈ ਅਤੇ ਮੁਆਫ਼ ਵਿਚ ਵੱਡਾ ਕਰਦਾ ਹੈ ।ਐਡਵਾਂਸ ਬੁਕਿੰਗ ‘ਤੇ ਮਿਲਦੀ ਪਨੀਰੀ :ਹਰਵੀਰ ਕਹਿੰਦਾ ਹੈ ਕਿ ਖੇਤਰ ਵਿੱਚ ਉਸ ਦੀ ਨਰਸਰੀ ਬਹੁਤ ਮਸ਼ਹੂਰ ਹੈ।ਇਸ ਲਈ ਜੇਕਰ ਕਿਸੇ ਨੂੰ ਪਨੀਰੀ ਚਾਹੀਦੀ ਹੈ ਤਾਂ ਉਸਨੂੰ ਪਹਿਲਾ ਬੁਕਿੰਗ ਕਰਾਉਣੀ ਪੈਂਦੀ ਹੈ ਅਤੇ ਫਿਰ ਉਸ ਨੂੰ ਪਨੀਰੀ ਦੇ ਦਿੱਤੀ ਜਾਂਦੀ ਹੈ । ਉਨ੍ਹਾਂ ਨੇ ਵਿਗਿਆਨਕ ਤਰੀਕੇ ਨਾਲ ਖੇਤੀ ਸ਼ੁਰੂ ਕੀਤੀ। ਹਰਵੀਰ ਨੇ ਦੱਸਿਆ ਕਿ ਉਹ ਇੰਟਰਨੈਸ਼ਨਲ ਬੀ-ਰਿਸਰਚ ਐਸੋਸੀਏਸ਼ਨ ਦੇ ਮੈਂਬਰ ਹਨ। ਸਾਲ 2004 ਵਿੱਚ ਉਹ ਐਸੋਸੀਏਸ਼ਨ ਵੱਲੋਂ ਇੰਗਲੈਂਡ ਦਾ ਦੌਰਾ ਵੀ ਕਰ ਚੁੱਕਾ ਹੈ। ਉਨ੍ਹਾਂ ਨੇ 1996 ਵਿੱਚ 5 ਬਕਸਿਆਂ ਨਾਲ ਸ਼ਹਿਦ ਮੱਖੀ ਪਾਲਨ ਦਾ ਕੰਮ ਸ਼ੁਰੂ ਕੀਤਾ ਸੀ ਤੇ ਅੱਜ 470 ਬਕਸਿਆਂ ਤੋਂ ਉਹ ਮੁਨਾਫ਼ਾ ਕਮਾ ਰਿਹਾ ਹੈ।ਹਰਵੀਰ ਸਿੰਘ ਨੇ ਦੱਸਿਆ ਕਿ ਸਾਲ 1995 ਵਿੱਚ ਕੁਰੂਕਸ਼ੇਤਰ ਯੂਨੀਵਰਸਿਟੀ ਤੋ ਐਮ.ਏ. ਪਾਸ ਕੀਤੀ ਤੇ ਖੇਤੀ ਸ਼ੁਰੂ ਕਰ ਦਿੱਤੀ।ਇਸ ਤੋਂ ਬਾਅਦ ਤੁਪਕਾ ਸਿੰਚਾਈ ਤੇ ਮਿਨੀਸਪਿੰਕਲਰ ਸਿੰਚਾਈ ਵਿਧੀ ਦਾ ਪ੍ਰਯੋਗ ਕੀਤਾ। ਉਹ ਹਰੀ ਮਿਰਚ, ਸ਼ਿਮਲਾ ਮਿਰਚ, ਟਮਾਟਰ, ਗੋਭੀ, ਪਿਆਜ਼,ਅਤੇ ਹੋਰ ਕਈ ਤਰਾਂ ਦੀ ਸਬਜ਼ੀ ਦੀ ਪਨੀਰੀ ਤਿਆਰ ਕਰਦੇ ਹਨ ।
ਚੰਗੀ ਕੁਆਲਿਟੀ ਦੀ ਪਨੀਰੀ ਹੋਣ ਕਾਰਨਉੱਤਰ ਪ੍ਰਦੇਸ਼, ਹਿਮਾਚਲ ਪ੍ਰਦੇਸ਼ , ਹਰਿਆਣਾ, ਪੰਜਾਬ ਦੇ ਕਿਸਾਨ ਪਨੀਰੀ ਖਰੀਦਣ ਆਉਣ ਲੱਗ ਪਏ ਹਨ । ਹੁਣ ਜਿਆਦਾ ਭੀੜ ਹੋਣ ਕਾਰਨ ਪਨੀਰੀ ਖਰੀਦਣ ਤੋ 3 ਦਿਨ ਪਹਿਲਾਂ ਬੂਕਿੰਗ ਕਰਵਾਉਣੀ ਪੈਂਦੀ ਹੈ । ਬੂਕਿੰਗ ਕਰਨ ਤੋ ਤਿਨ ਦਿਨ ਬਾਅਦ ਡਿਲਿਵਰੀ ਦੇ ਦਿੱਤੀ ਜਾਂਦੀ ਹੈ । ਬਹੁਤ ਸਾਰੇ ਖਰੀਦਦਾਰ ਹੋਣ ਕਾਰਨ ਇਸ ਕਿਸਾਨ ਦੀ ਕਮਾਈ ਕਰੋੜਾ ਰੁਪਏ ਵਿਚ ਹੈ ਜੋ ਕਿ ਇਕ ਆਮ ਕਿਸਾਨ ਨਾਲੋਂ ਕਈ ਗੁਨਾ ਜਿਆਦਾ ਹੈ ।ਸੈਂਕੜੇ ਲੋਕਾਂ ਨੂੰ ਦੇ ਰਿਹਾ ਰੁਜ਼ਗਾਰ:ਪਨੀਰੀ ਤਿਆਰ ਕਰਨ ਦਾ ਕੰਮ ਅੱਜ ਵੱਡੇ ਪੱਧਰ ਉੱਤੇ ਹੁੰਦਾ ਹੈ। ਜ਼ਿਲ੍ਹੇ ਵਿੱਚ ਹੀ ਨਹੀਂ ਬਲਕਿ ਸੂਬੇ ਵਿੱਚ ਵੀ ਕਿਸੇ ਕਿਸਾਨ ਕੋਲ ਪੌਦ ਉਤਪਾਦਨ ਦਾ ਇੰਨਾ ਵੱਡਾ ਕੰਮ ਨਹੀਂ ਹੈ। ਉਸ ਦੇ ਇਸ ਕੰਮ ਵਿੱਚ 121 ਔਰਤਾਂ ਤੇ ਪੁਰਸ਼ ਕੰਮ ਵਿੱਚ ਲੱਗੇ ਹੋਏ ਹਨ।2015-16 ਵਿੱਚ 10 ਕਰੋੜ ਪਨੀਰੀ ਵੇਚਣ ਦਾ ਟੀਚਾ:ਕਿਸਾਨ ਹਰਵੀਰ ਸਿੰਘ ਨੇ ਦੱਸਿਆ ਕਿ ਪਿਛਲੇ ਸਾਲ ਉਸ ਨੇ 4 ਕਰੋੜ ਪੌਦੇ ਵੇਚਣ ਦਾ ਟੀਚਾ ਤੈਅ ਕੀਤਾ ਹੈ। ਇਸ ਤਰਜ਼ ਉੱਤੇ ਕਦਮ ਵਧਾਉਂਦੇ ਹੋਏ ਉਹ ਸਾਲ 2015-16 ਵਿੱਚ 10 ਕਰੋੜ ਪੌਦੇ ਵੇਚਣ ਦਾ ਟੀਚਾ ਤੈਅ ਕੀਤਾ ਹੈ। ਉਹ ਕਹਿੰਦਾ ਹੈ ਕੀ ਉਹ ਪੌਦੇ ਨੂੰ ਕਿਸੇ ਵੀ ਤਰਾਂ ਮਾੜਾ ਨਹੀਂ ਹੋਣ ਦਿੰਦੇ ਜੋ ਅੱਗੇ ਜਾਂ ਕ ਵਧਿਆ ਰਿਜ਼ਲਟ ਦਿੰਦੇ ਹਨ । ਇਹੀ ਵਜ੍ਹਾ ਹੈ ਕਿ ਉਸ ਦੇ ਪੌਦਿਆਂ ਦੀ ਵੱਡੇ ਪੱਧਰ ‘ਤੇ ਮੰਗ ਹੈ।

Share this...
Share on Facebook
Facebook
0