ਨੌਜਵਾਨਾਂ ਸਰਪੰਚ ਦੀ ਇਕ ਸਕੀਮ ਨੇ ਬਣਾਇਆ ਸਾਰੇ ਪਿੰਡ ਨੂੰ ਕਰੋੜਪਤੀ

ਮਹਾਰਾਸ਼ਟਰ ਬਾਰੇ ਗੱਲ ਕਰਦੇ ਹੀ ਕਿਸਾਨਾਂ ਦੀ ਮਾੜੀ ਹਾਲਤ ਅੱਖਾਂ ਸਾਹਮਣੇ ਆਉਂਦੀ ਹੈ । ਦੂਜੇ ਪਾਸੇ ਮਹਾਰਾਸ਼ਟਰ ਵਿੱਚ ਇੱਕ ਅਜਿਹਾ ਪਿੰਡ ਵੀ ਹੈ ਜਿੱਥੇ ਨਾ ਤਾਂ ਪੀਣ ਦੇ ਪਾਣੀ ਦੀ ਦਿੱਕਤ ਹੈ ਤੇ ਨਾ ਹੀ ਕੋਈ ਗ਼ਰੀਬੀ ਹੈ। ਇਸ ਪਿੰਡ ਵਿੱਚ ਪੰਜਾਹ ਤੋਂ ਵਧ ਕਰੋੜਪਤੀ ਕਿਸਾਨ ਰਹਿੰਦੇ ਹਨ।ਮਹਾਰਾਸ਼ਟਰ ਦੇ ਅਹਿਮਦ ਨਗਰ ਜ਼ਿਲ੍ਹੇ ਵਿੱਚ ਹਿਵਰੇ ਬਾਜ਼ਾਰ ਪਿੰਡ ਵਿਚ ਵੜਦਿਆਂ ਹੀ ਅਜਿਹਾ ਲੱਗਦਾ ਹੈ ਜਿਵੇ ਕਿਸੇ ਸੁੰਦਰ ਸ਼ਹਿਰ ਵਿਚ ਆ ਗਏ ਹੋਈਏ । ਇਸ ਪਿੰਡ ਵਿੱਚ ਨਾ ਤਾਂ ਕੋਈ ਰਾਜਨੀਤੀ ਹੁੰਦੀ ਹੈ ਤੇ ਨਾ ਹੀ ਸਰਕਾਰੀ ਪੈਸੇ ਦੀ ਦੁਰਵਰਤੋਂ। ਵੱਡੀ ਗੱਲ ਇਹ ਹੈ ਕਿ ਹਰਿਆਲੀ ਭਰੇ ਇਸ ਪਿੰਡ ਦੇ ਨਿਵਾਸੀ ਨੌਕਰੀਆਂ ਲਈ ਸ਼ਹਿਰ ਜਾਣਾ ਪਸੰਦ ਨਹੀਂ ਕਰਦੇ ਸਗੋਂ ਪਿੰਡ ਵਿੱਚ ਰਹਿ ਕੇ ਹੀ ਖੇਤੀਬਾੜੀ ਜਾਂ ਆਪਣਾ ਹੀ ਕੋਈ ਰੁਜ਼ਗਾਰ ਕਰਦੇ ਹਨ।ਇਹ ਹਾਲਾਤ ਹਮੇਸ਼ਾ ਤੋਂ ਅਜਿਹੇ ਨਹੀਂ ਸੀ। ਵੀਵੀਹ ਸਾਲ ਪਹਿਲਾ ਇਹ ਪਿੰਡ ਵੀ ਬਾਕੀ ਪਿੰਡ ਵਾਂਗ ਪਾਣੀ ਦੀ ਤੰਗੀ ਨਾਲ ਲੜ ਰਿਹਾ ਸੀ । ਕਿਸਾਨਾਂ ਕੋਲ ਆਮਦਨ ਦਾ ਕੋਈ ਸਾਧਨ ਨਹੀਂ ਸੀ। ਲੋਕ ਸ਼ਰਾਬ ਪੀਣ ਦੇ ਆਦੀ ਸਨ ਤੇ ਪਿੰਡ ‘ਚ ਰਹਿਣ ਨੂੰ ਹੀ ਕੋਈ ਰਾਜ਼ੀ ਨਹੀਂ ਸੀ। ਸਾਲ 1989 ‘ਚ ਪਿੰਡ ਦੇ ਕੁਝ ਨੌਜਵਾਨਾਂ ਨੇ ਪਿੰਡ ਦੀ ਤਸਵੀਰ ਬਦਲਣ ਦਾ ਫ਼ੈਸਲਾ ਕੀਤਾ। ਉਨ੍ਹਾਂ ਨੇ ਇੱਕ ਸਾਲ ਲਈ ਪਿੰਡ ਦੇ ਸਾਰੇ ਫ਼ੈਸਲੇ ਆਪਣੇ ਹੱਥ ਰੱਖਣ ਦੀ ਮੰਗ ਕੀਤੀ। ਪਹਿਲਾਂ ਤਾਂ ਇਸ ਗੱਲ ਦਾ ਵਿਰੋਧ ਹੋਇਆ ਪਰ ਫੇਰ ਉਨ੍ਹਾਂ ਦੀ ਗੱਲ ਮੰਨ ਲਈ ਗਈ।ਇੱਕ ਸਾਲ ਦੌਰਾਨ ਹੀ ਪਿੰਡ ਦੀ ਹਾਲਤ ਸੁਧਰਦੀ ਵੇਖ ਸਾਰੇ ਪਿੰਡ ਦੇ ਕੰਮਕਾਜ ਹੋਰ ਪੰਜ ਸਾਲ ਲਈ ਪਿੰਡ ਦੇ ਨੌਜਵਾਨਾਂ ਨੂੰ ਕਰਨ ਲਈ ਦੇ ਦਿੱਤੇ ਗਏ । ਪੋਪਟ ਰਾਓ ਪਵਾਰ ਨੂੰ ਪਿੰਡ ਦਾ ਸਰਪੰਚ ਚੁਣ ਲਿਆ ਗਿਆ।
ਪੋਪਟ ਰਾਓ ਪਾਵਰ ਪੁਣੇ ਤੋਂ ਐਮ ਕਾਮ ਦੀ ਪੜ੍ਹਾਈ ਪੂਰੀ ਕਰਕੇ ਪਿੰਡ ਪਰਤੇ ਸਨ। ਉਨ੍ਹਾਂ ਵੇਖਿਆ ਕੇ ਪਿੰਡ ਦੇ ਕੁੱਲ ਰਕਬੇ ਦਾ ਮਾਤਰ 12 ਫ਼ੀਸਦੀ ਹੀ ਖੇਤੀ ਦੇ ਕੰਮ ਆ ਰਿਹਾ ਸੀ। ਮੀਂਹ ‘ਚ ਪਿੰਡ ਦੇ ਟੋਭੇ ਭਰ ਜਾਂਦੇ ਤੇ ਮੁੜ ਕੁਝ ਦਿਨਾਂ ਮਗਰੋਂ ਸੋਕਾ ਪੈ ਜਾਂਦਾ। ਪਾਣੀ ਤੇ ਸਿੰਚਾਈ ਦਾ ਹੋਰ ਕੋਈ ਜ਼ਰੀਆਂ ਨਹੀਂ ਸੀ। ਸਰਕਾਰ ਵੱਲੋਂ ਕੋਈ ਧਿਆਨ ਨਹੀਂ ਦਿੱਤਾ ਜਾਂਦਾ ਸੀ।ਪੋਪਟ ਨੌਜਵਾਨਾਂ ਦੀ ਟੀਮ ਬਣਾ ਕੇ ਸਰਕਾਰੀ ਅਫ਼ਸਰਾਂ ਕੋਲ ਗਏ। ਪਾਣੀ ਬਚਾਓ ਮੁਹਿੰਮ ਤਹਿਤ ਟੋਭੇ ਪੱਟੇ ਗਏ ਅਤੇ ਓਹਨਾ ਦੀ ਵਰਤੋਂ ਸੰਚਾਈ ਲਈ ਬੜੇ ਉੱਚਿਤ ਢੰਗ ਨਾਲ ਕੀਤੀ ਗਈ । ਤਿੰਨ ਸਾਲ ਮਗਰੋਂ ਪਿੰਡ ਦੀਆਂ ਖੂਹੀਆਂ ‘ਚ ਪਾਣੀ ਦਾ ਲੈਵਲ ਉੱਪਰ ਆ ਗਿਆ। ਪਾਣੀ ਹੋਣ ਕਰਕੇ ਪਿੰਡ ਦੇ ਲੋਕਾਂ ਨੇ ਖੇਤੀ ਦੇ ਨਾਲ ਬਾਗ਼ਬਾਨੀ ਸ਼ੁਰੂ ਕੀਤੀ ਤੇ ਡੇਅਰੀ ਫਾਰਮਿੰਗ ਵੀ ਸ਼ੁਰੂ ਕੀਤੀ। ਨਤੀਜੇ ਸਾਰਿਆਂ ਲਈ ਬੜੇ ਹੈਰਾਨ ਕਰਨ ਵਾਲੇ ਸਨ। ਪਿੰਡ ਦੇ ਲੋਕਾਂ ਦੀ ਆਮਦਨ 850 ਰੁਪਏ ਤੋਂ ਵਧ ਕੇ 30 ਹਜ਼ਾਰ ਰੁਪਏ ਹੋ ਗਈ। ਪਿੰਡ ਵਿੱਚ 350 ਖੂਹ ਤੇ 16 ਟਿਊਬਵੈਲ ਹਨ। ਪਿੰਡ ਵਿੱਚ 216 ਪਰਿਵਾਰ ਰਹਿੰਦੇ ਹਨ ਜਿਨ੍ਹਾਂ ਵਿੱਚੋਂ ਪੰਜਾਹ ਤੋਂ ਵਧ ਕਰੋੜਪਤੀ ਹਨ। ਸਾਲਾਨਾ ਆਮਦਨ 10 ਲੱਖ ਤੋਂ ਵਧ ਹੈ। ਇਹ ਜਾਣ ਕੇ ਵੀ ਹੈਰਾਨੀ ਹੋਵੇਗੀ ਕੇ ਇਸ ਪਿੰਡ ਵਿੱਚ ਆਮਦਨ ਤੇ ਖ਼ਰਚੇ ਦਾ ਨਹੀਂ ਸਗੋਂ ਪਾਣੀ ਦਾ ਆਡਿਟ ਹੁੰਦਾ ਹੈ। ਢਾਈ ਰੁਪਏ ਵਿੱਚ ਹਰ ਰੋਜ਼ ਹਰ ਘਰ ਵਿੱਚ ਪੰਜ ਸੌ ਲੀਟਰ ਪਾਣੀ ਪਹੁੰਚਦਾ ਹੈ।

Share this...
Share on Facebook
Facebook
error: Content is protected !!