ਹੁਣ ਕੂਲਰ A.C ਦੀ ਲੋੜ ਨਹੀੰ : ਹੋਈ ਨਵੀ ਖ਼ੋਜ, ਮੁਫ਼ਤ ‘ਚ ਕਰੋ ਕਮਰਾ ਠੰਡਾ

ਗਰਮੀਂਆ ਦੇ ਮੌਸਮ ਵਿੱਚ ਅਕਸਰ ਬਹੁਤ ਜਿਆਦਾ ਗਰਮੀ ਹੁੰਦੀ ਹੈ ਜਿਸ ਲੋਕ ਕੂਲਰ ਏਸੀ ਅਤੇ ਪੱਖਿਆਂ ਦੀ ਵਰਤੋਂ ਕਰਨੀ ਸ਼ੁਰੂ ਕਰ ਦਿੰਦੇ ਹਨ । ਪਰ ਹੁਣ ਜਾਣਕਾਰੀ ਲਈ ਤੁਹਾਨੂੰ ਇਹ ਦੱਸ ਦਈਏ ਕਿ ਗਰਮੀ ਤੋਂ ਬਚਨ ਲਈ ਤੁਹਾਨੂੰ ਹੁਣ ਏਸੀ ਜਾਂ ਕੂਲਰ ਦੀ ਜ਼ਰੂਰਤ ਨਹੀਂ ਪਵੇਗੀ । ਕਿਉਂਕਿ ਅਮਰੀਕਾ ਦੇ ਕੁੱਝ ਵਿਗਿਆਨੀਆਂ ਨੇ ਇੱਕ ਨਵੀਂ ਖੋਜ ਕੀਤੀ ਹੈ ਜਿਸ ਨਾਲ ਤੁਸੀ ਏਸੀ ਅਤੇ ਕੂਲਰ ਨੂੰ ਤੁਸੀਂ ਭੁੱਲ ਜਾਓਗੇ । ਵਿਗਿਆਨੀਆਂ ਨੇ ਇੱਕ ਅਜਿਹੀ ਫਿਲਮ ਨੂੰ ਦੀ ਖੋਜ ਕੀਤੀ ਹੈ ਜੋ ਤਾਪਮਾਨ ਨੂੰ ਬੇਹੱਦ ਘੱਟ ਕਰ ਦੇਵੇਗੀ । ਜਿਸਨੂੰ ਖਿੜਕੀ ਤੇ ਦਰਵਾਜਿਆਂ ਉੱਤੇ ਲਗਾਉਂਦੇ ਹੀ ਕਮਰੇ ਦਾ ਤਾਪਮਾਨ 20 ਫੀਸਦੀ ਘੱਟ ਹੋ ਜਾਵੇਗਾ ।
ਕੋਲੋਰਾਡੋ ਯੂਨੀਵਰਸਿਟੀ ਵਿੱਚ ਜਿੱਥੇ ਦੇ ਦੋ ਵਿਗਿਆਨੀ ਰੋੱਗੂਈ ਯੈਂਗ ਤੇ ਜਿਆਬੋ ਯਿਨ ਦਾ ਦਾਅਵਾ ਹੈ ਕਿ ਉਨ੍ਹਾਂਨੇ ਇੱਕ ਅਜਿਹੀ ਫਿਲਮ ਯਾਨੀ ਪਲਾਕਸਟਿਕ ਦਾ ਕਾਗਜ ਤਿਆਰ ਕੀਤਾ ਹੈ । ਜਿਸਨੂੰ ਘਰ ਵਿੱਚ ਲਗਾਉਣ ਦੇ ਬਾਅਦ ਅੰਦਰ ਦਾ ਤਾਪਮਾਨ ਅਾਪਣੇ ਆਪ ਘੱਰ ਜਾਵੇਗਾ । ਵਿਗਿਆਨੀਆਂ ਦੇ ਅਨੁਸਾਰ ਇਹ ਕਾਗਜ ਰੇਡੀਓਐਕਟਿਵ ਕੂਲਿੰਗ ਪ੍ਰੋਸੈਸ ਦੇ ਜਰੀਏ ਕੰਮ ਕਰਦਾ ਹੈ ਜਿਸ ਨਾਲ ਕਮਰਾਂ ਠੰਢਾਂ ਹੋਣ ਲੱਗ ਜਾਦਾਂ ਹੈ ਇਸ ਨੂੰ ਤੁਸੀਂ ਆਪਣੇ ਘਰ ਜਾ ਦਫਤਰ ਕਿਤੇ ਵੀ ਲਗਾ ਸਕਦੇ ਹੋ ਤੇ ਆਪਣਾ ਬਿਜਲੀ ਦਾ ਬਿੱਲ ਘਟਾ ਸਕਦੇ ਹੋ । ਵਿਗਿਆਨੀਆਂ ਦੇ ਅਨੁਸਾਰ ਇਹ ਫਿਲਮ polymethylpentene ਨਾਮਕ ਪਦਾਰਥ ਨਾਲ ਬਣਾਈ ਗਈ ਹੈ । ਜਿਸ ਵਿੱਚ ਗਲਾਸ ਦੇ ਛੋਟੇ – ਛੋਟੇ ਟੁਕੜਿਆਂ ਦਾ ਇਸਤੇਮਾਲ ਕੀਤਾ ਗਿਆ ਹੈ । ਨਾਲ ਹੀ ਸੀਟ ਦੇ ਇੱਕ ਪਾਸੇ ਸਿਲਵਰ ਦੀ ਕੋਟਿੰਗ ਕੀਤੀ ਗਈ ਹੈ ਜਿਸਦੇ ਕਾਰਨ ਸੂਰਜ ਦੀਆਂ ਕਿਰਨਾਂ ਰਿਫਲੈਕਟ ਕਰ ਜਾਂਦੀਆਂ ਹਨ ਤੇ 20 ਫੀਸਦੀ ਤਾਪਮਾਨ ਘੱਟ ਹੋ ਜਾਦਾਂ ਹੈ । ਫਿਲਮ ਨੂੰ ਬਣਾਉਣ ਵਾਲੇ ਵਿਗਿਆਨੀਆਂ ਦੀ ਟੀਮ ਦਾ ਦਾਅਵਾ ਹੈ ਕਿ 20 ਸਕੇਅਰ ਮੀਟਰ ਦੀ ਇੱਕ ਫਿਲਮ , ਘਰ ਦਾ ਤਾਪਮਾਨ 20°C ਉੱਤੇ ਲੈ ਆਵੇਗਾ । ਜੇਕਰ ਬਾਹਰੀ ਤਾਪਮਾਨ 40°C ਤੋਂਘੱਟ ਹੈ ਤਾਂ ਇਸਨੂੰ ਰੋਲ – ਟੂ – ਰੋਲ ਮੇਕਿੰਗ ਤਕਨੀਕ ਨਾਲਵੀ ਤਿਆਰ ਕੀਤਾ ਜਾ ਸਕਦਾ ਹੈ । ਕੀਮਤ ਦੀ ਗੱਲ ਕਰੀਏ ਤਾਂ ਇੱਕ ਸਕੇਅਰ ਮੀਟਰ ਦੀ ਫਿਲਮ ਕਰੀਬ 50 ਸੈਂਟ ਵਿੱਚ ਆਵੇਗੀ । ਜੋ ਕਾਫ਼ੀ ਸਸਤੀ ਮੰਨੀ ਜਾ ਰਹੀ ਹੈ । ਜੇਰਕ ਰੁਪੲੇ ਦੇ ਹਿਸਾਬ ਨਾਲ ਦੇਖੀੲੇ ਤਾਂ 34 ਰੁਪੲੇ ਬਣਦੇ ਹਨ । ਇਸ ਦੀ ਵੱਡੀ ਗੱਲ ਇਹ ਹੈ ਕਿ ਇਸ ਨਾਲ ਕੋੲੀ ਵੀ ਪ੍ਰਦੂਸ਼ਣ ਨਹੀਂ ਹੋਵੇਗਾ ਅਜਿਹੇ ਵਿੱਚ ਗਲੋਬਲ ਵਾਰਮਿੰਗ ਤੋਂ ਵੀ ਫਿਲਮ ਬਚਾਉਂਦੀ ਹੈ ਤੇ ਇਸ ਨੂੰ ਲਗਾਉਣ ਤੋਂ ਬਾਅਦ ਕੋੲੀ ਵੀ ਦੋਬਾਰਾ ਖਰਚ ਨਹੀ ਅਾਵੇਗਾ ।ਏਸੀ ਜਾਂ ਕੂਲਰ ਵਰਗੀਆਂ ਹੋਰ ਸਮੱਗਰੀਆਂ ਲਈ ਤੁਹਾਨੂੰ ਬਿਜਲੀ ਦੀ ਲੋੜ ਪੈਂਦੀ ਹੈ । ਪਰ ਇਹ ਫਿਲਮ ਬਿਨਾਂ ਬਿਜਲੀ ਦੇ ਹੀ ਘਰ ਨੂੰ ਠੰਡਾ ਕਰ ਦੇਵੇਗੀ ।
ਅਨੁਮਾਨ ਦੇ ਮੁਤਾਬਕ ਲੋਕ ਕਾਫੀ ਬਿਜਲੀ ਦੀ ਖਪਤ ਏਸੀ ਵਿੱਚ ਕਰ ਦਿੰਦੇ ਹਨ ਤੇ ਜਿਸ ਨਾਲ ਉਹਨਾਂ ਨੂੰ ਬਿਜਲੀ ਦਾ ਬਿੱਲ ਵੀ ਜਿਆਦਾ ਦੇਣਾ ਪੈਦਾਂ ਹੈ । ਏਸੀ ਮਸ਼ੀਨਾਂ ਤੋਂ ਨਿਕਲਣ ਵਾਲੀ ਗੈਸ ਅਤੇ ਉਸਦੇ ਪ੍ਰਭਾਵ ਨਾਲ ਧਰਤੀ ਦਾ ਤਾਪਮਾਨ ਬੇਤਹਸ਼ਾ ਵਧਾਉਣ ਵਿੱਚ ਖਾਸਾ ਯੋਗਦਾਨ ਹੈ । ਅਜਿਹੇ ਵਿੱਚ ਇਸ ਨਵੀਂ ਖੋਜ ਦੇ ਆਉਣ ਦੇ ਬਾਅਦ ਤੋਂ ਦੁਨੀਆ ਵਿੱਚ ਨਵੀਂ ਕ੍ਰਾਂਤੀ ਦੀ ਉਂਮੀਦ ਕੀਤੀ ਜਾ ਰਹੀ ਹੈ ।

Share this...
Share on Facebook
Facebook
0