ਝੋਨੇ ਦੀ ਪਰਾਲੀ ਦੀ ਸਮੱਸਿਆ ਤੋਂ ਮਿਲੇਗਾ ਛੁਟਕਾਰਾ, ਕਿਸਾਨਾਂ ਨੂੰ ਵੀ ਹੋਵੇਗੀ ਕਮਾਈ

ਪੰਜਾਬ ਵਿੱਚ ਬਹੁਤੇ ਇਲਾਕਿਆਂ ਵਿੱਚ ਇਸ ਸਮੇਂ ਝੋਨੇ ਦਾ ਸੀਜਨ ਜੋਰਾਂ ਨਾਲ ਚੱਲ ਰਿਹਾ ਹੈ ਕਿਸਾਨ ਵੀਰ ਝੋਨੇ ਦੀ ਵਾਢੀ ਵਿੱਚ ਰੁਝੇ ਹੋਏ ਹਨ। ਕਿਸਾਨਾਂ ਦੀ ਬਹੁਗਿਣਤੀ ਝੋਨੇ ਦੀ ਕਟਾਈ ਕੰਬਾਇਨਾਂ ਰਾਹੀਂ ਕਰਦੀ ਹੈ ਅਤੇ ਕਟਾਈ ਤੋਂ ਬਾਅਦ ਕੁਝ ਕੁ ਲੋੜ ਅਨੁਸਾਰ ਪਰਾਲੀ ਸੰਭਾਲਣ ਉਪਰੰਤ ਬਚੀ ਰਹਿੰਦ ਖੂੰਹਦ ਨੂੰ ਅੱਗ ਲਾ ਕੇ ਸਾੜਿਆ ਜਾ ਰਿਹਾ ਹੈ। ਝੋਨੇ ਦੀ ਪਰਾਲੀ ਦੀ ਸਮੱਸਿਆ ਵਾਤਾਵਰਣ ਦੇ ਨਾਲ ਮਿੱਟੀ ਲਈ ਵੱਡਾ ਖਤਰਾ ਬਣਦੀ ਜਾ ਰਹੀ ਹੈ। ਪਰਾਲੀ ਨੂੰ ਅੱਗ ਲਾਉਣ ਤੇ ਹਰ ਸਾਲ ਸਰਕਾਰ ਤੇ ਹੋਰ ਸੰਸਥਾਵਾਂ ਰੌਲਾ ਪਾਉਂਦੀਆਂ ਰਹਿੰਦੀਆਂ ਹਨ। ਕਿਸਾਨਾਂ ਨੂੰ ਆਪਣੀ ਮਜ਼ਬੂਰੀ ਵੱਸ ਇਸਨੂੰ ਅੱਗ ਲਾਉਣੀ ਪੈਂਦੀ ਹੈ ਕਿਉਕਿ ਉਹਨਾਂ ਦੀ ਅਗਲੀ ਫਸਲ ਲੇਟ ਹੋ ਜਾਦੀਂ ਹੈ ਦੂਸਜਾ ਇਸਦਾ ਵੱਡਾ ਕਾਰਨ ਹੈ ਕਿ ਸਰਕਾਰ ਕੋਲ ਅਜੇ ਤੱਕ ਇਸਦੇ ਇਸਤੇਮਾਲ ਲਈ ਕੋਈ ਪੱਕਾ ਹੱਲ ਨਹੀਂ ਹੈ ਤੇ ਨਾ ਹੀ ਸਰਕਾਰ ਨੇ ਕਦੇ ਸੰਜੀਦਗੀ ਨਾਲ ਕੋਈ ਕੋਸਿਸ਼ ਕੀਤੀ ਹੋਵੇ ਪਰ ਹੁਣ ਖੁਸ਼ੀ ਦੀ ਇਹ ਗੱਲ ਹੈ ਕਿ ਆਸਟਰੇਲੀਆ ਦੀ ਇੱਕ ਕੰਪਨੀ ਇਸ ਵਿੱਚ ਰੁਚੀ ਲੲੀ ਹੈ।
ਝੋਨੇ ਦੀ ਪਰਾਲੀ ਤੋਂ ਹਾਰਡ ਬੋਰਡ ਬਣਾਉਣ ਵਾਲੀ ਆਸਟਰੇਲੀਆ ਦੀ ਇੱਕ ਕੰਪਨੀ ਨੇ ਹਰਿਆਣਾ ਵਿੱਚ ਕੰਮ ਕਰਨ ਦੀ ਇੱਛਾ ਪ੍ਰਗਟ ਕੀਤੀ ਹੈ। ਹਰਿਆਣਾ ਦੇ ਖੇਤੀਬਾੜੀ ਮੰਤਰੀ ਨੇ ਦੱਸਿਆ ਕਿ ਐਮਪੈਨ ਪ੍ਰਾਈਵੇਟ ਲਿਮਟਿਡ ਕੰਪਨੀ ਝੋਨੇ ਦੀ ਪਰਾਲੀ ਮੈਨੇਜਮੈਂਟ ਲਈ ਹਰਿਆਣਾ ਵਿੱਚ ਕੰਮ ਸ਼ੁਰੂ ਕਰਨਾ ਚਾਹੁੰਦੀ ਹੈ। ਇਹ ਕੰਪਨੀ ਪਰਾਲੀ ਨਾਲ ਹਾਰਡ ਬੋਰਡ ਬਣਾਉਂਦੀ ਹੈ ਤੇ ਅੱਗੇ ਵੇਚਦੀ ਹੈ । ਇਸ ਕੰਮ ਨੂੰ ਸ਼ੁਰੂ ਕਰਨ ਲੲੀ ਕੰਪਨੀ ਦੇ ਨੁਮਾਇੰਦੇ ਜੋਨ ਗੋਰਮੈਨ ਹਰਿਆਣਾ ਦੇ ਜ਼ਿਲਾ ਕੈਥਲ ਦਾ ਦੌਰਾ ਵੀ ਕਰ ਚੁੱਕੇ ਹਨ। ਖੇਤੀਬਾੜੀ ਮੰਤਰੀ ਦੀ ਅਗਵਾਈ ਹੇਠ ਇੱਕ ਵਫ਼ਦ ਨੇ ਆਸਟਰੇਲੀਆ ਦੀ ਕੰਪਨੀ ਨਾਲ ਮੀਟਿੰਗ ਕੀਤੀ ਜਿਸ ਵਿੱਚ ਭਾਰਤੀ ਮੂਲ ਦੇ ਉਦਯੋਗਪਤੀ ਵੀ ਸ਼ਾਮਿਲ ਹੋਏ ਕਈ ਉਦਯੋਗਪਤੀਆਂ ਨੇ ਹਰਿਆਣਾ ਵਿੱਚ ਕੰਮ ਕਰਨ ਦੀ ਇੱਛਾ ਵੀ ਜਤਾਈ।
ਹਰਿਆਣਾ ਵਿੱਚ 90 ਲੱਖ ਏਕੜ ਵਿੱਚ ਝੋਨੇ ਦੀ ਖੇਤੀ ਹੁੰਦੀ ਹੈ। ਅਸੋਚੌਮ ਆਸਟਰੇਲੀਆ ਦੇ ਕੌਮੀ ਚੇਅਰਮੈਨ ਜਤਿੰਦਰ ਗੁਪਤਾ ਤੇ ਭਾਰਤੀ ਦੂਤਾਵਾਸ ਦੇ ਕਾਊਂਸਲ ਜਨਰਲ ਬੀ. ਵਨਲਾਲਵਾਨਾ ਦੀ ਪਹਿਲ ’ਤੇ ਆਸਟਰੇਲੀਆ ਨਾਲ ਭਾਰਤ ਵਿੱਚ ਕੰਮ ਕਰਨ ਦੇ ਚਾਹਵਾਨ ਆਸਟ੍ਰੇਲੀਅਨ ਉਦਯੋਗਪਤੀ ਤੇ ਭਾਰਤੀ ਮੂਲ ਦੇ ਉਦਯੋਗਪਤੀ ਦੇ ਨਾਲ ਇਹ ਮੀਟਿੰਗ ਹੋਈ।

Share this...
Share on Facebook
Facebook
error: Content is protected !!