ਮੌਸਮ ਵਿਭਾਗ ਵੱਲੋਂ ਅਗਲੇ ਤਿੰਨ ਦਿਨਾਂ ‘ਚ ਪੰਜਾਬ ‘ਚ ਬਾਰਸ਼ ਦੀ ਚੇਤਾਵਨੀ

ਪਿਛਲੇ ਹਫਤੇ ਹੀ ਪੰਜਾਬ ਦੇ ਵਧੇਰੇ ਇਲਾਕਿਆਂ ਵਿੱਚ ਭਾਰੀ ਬਾਰਿਸ਼ ਹੋੲੀ ਸੀ ਜਿਸ ਨਾਲ ਪੰਜਾਬ ਵਿੱਚ ਕਿਸਾਨਾਂ ਦੀ ਫਸਲ ਵੀ ਖਰਾਬ ਹੋੲੀ । ਦੂਜੇ ਪਾਸੇ ਹਿਮਾਚਿਲ ਵਿੱਚ ਬੱਦਲ ਫਟ ਜਾਣ ਕਾਰਨ ਕੁਝ ਲੋਕਾਂ ਦੀ ਮੌਤ ਵੀ ਹੋੲੀ ਤੇ ਪੰਜਾਬ ਦੇ ਡੈਮਾਂ ਵਿੱਚ ਪਾਣੀ ਦੀ ਮਾਤਰਾ ਵਧੀ ਤੇ ਖਤਰੇੇ ਦੇ ਨਿਸ਼ਾਨ ਤੋਂ ਉੱਪਰ ਜਾਣ ਕਰਕੇ ਫਲੱਡ ਗੀਟ ਵੀ ਖੋਲਣੇ ਪੲੇ । ਪਰ ਹੁਣ ਫਿਰ ਮੋਸਮ ਵਿਭਾਗ ਨੇ ਭਵਿੱਖਬਾਣੀ ਕੀਤੀ ਹੈ ਕਿ ਪੰਜਾਬ ਵਿੱਚ ਅਗਲੇ ਤਿੰਨ ਦਿਨਾ ਤੱਕ ਬਾਰਿਸ਼ ਆ ਸਕਦੀ ਹੈ ਕਿਉਕਿ ਪੱਛਮ ਮਾਨਸੂਨ ਦੀ ਸ਼ਨੀਵਾਰ ਵਾਪਸੀ ਦਾ ਦੌਰ ਮੈਦਾਨੀ ਇਲਕਿਆਂ ‘ਚ ਸ਼ੁਰੂ ਹੋ ਗਿਆ ਹੈ। ਮੌਸਮ ਵਿਭਾਗ ਨੇ ਇਸ ਦਾ ਅਧਿਕਾਰਤ ਐਲਾਨ ਕਰਦਿਆਂ ਦੱਸਿਆ ਕਿ ਤਿੰਨ ਮਹੀਨਿਆਂ ਤੋਂ ਵੱਧ ਸਮੇਂ ਤੱਕ ਦੇਸ਼ ਦੇ ਕਈ ਇਲਾਕਿਆਂ ‘ਚ ਬਾਰਸ਼ ਦਾ ਦੌਰ ਲਗਾਤਰ ਸਰਗਰਮ ਰਹਿਣ ਤੋਂ ਬਾਅਦ ਫਿਰ ਤੋਂ ਮਾਨਸੂਨ ਦੀ ਵਾਪਸੀ ਪੱਛਮੀ ਰਾਜਸਥਾਨ, ਗੁਜਰਾਤ ਦੇ ਕੱਛ ਤੇ ਉੱਤਰੀ ਅਰਬ ਸਾਗਰ ਖੇਤਰ ਦੇ ਕੁਝ ਇਲਾਕਿਆਂ ‘ਚ ਸ਼ੁਰੂ ਹੋ ਗਈ ਹੈ।
ਮੌਸਮ ਵਿਭਾਗ ਦੀ ਵਿਗਿਆਨਕ ਕੇ ਸਤੀ ਦੇਵੀ ਨੇ ਅੱਜ ਦੱਸਿਆ ਕਿ ਆਉਣ ਵਾਲੇ ਦੋ-ਤਿੰਨ ਦਿਨਾਂ ‘ਚ ਪੱਛਮੀ ਰਾਜਸਥਾਨ ਦੇ ਬਾਕੀ ਇਲਾਕਿਆਂ, ਹਰਿਆਣਾ, ਪੰਜਾਬ, ਦਿੱਲੀ, ਉੱਤਰ-ਪ੍ਰਦੇਸ਼, ਮੱਧ ਪ੍ਰਦੇਸ਼ ਤੇ ਗੁਜਰਾਤ ਤੇ ਉੱਤਰੀ ਅਰਬ ਸਾਗਰ ਖੇਤਰ ਦੇ ਬਾਕੀ ਕੁਝ ਇਲਾਕਿਆਂ ‘ਚ ਵੀ ਮਾਨਸੂਨ ਦੀ ਵਪਾਸੀ ਸ਼ੁਰੂ ਹੋਣ ਦੀ ਵਧੇਰੇ ਸੰਭਾਵਨਾ ਹੈ। ਵਿਭਾਗ ਵੱਲੋਂ ਜਾਰੀ ਅਧਿਕਾਰਤ ਬਿਆਨ ਮੁਤਾਬਕ ਰਾਜਸਥਾਨ ਤੇ ਆਸ-ਪਾਸ ਦੇ ਇਲਾਕਿਆਂ ‘ਚ ਨਮੀ ‘ਚ ਲਗਾਤਰ ਕਮੀ ਆਉਣ ਤੋਂ ਮਾਨਸੂਨ ਤੈਅ ਹੈ। ਮਾਨਸੂਨ ਦੀ ਵਾਪਸੀ ਦਾ ਅਗਲਾ ਦੌਰ ਆਉਣ ਵਾਲੇ ਤਿੰਨ ਦਿਨਾਂ ‘ਚ ਸ਼ੁਰੂ ਹੋਣ ਦੀ ਵਧੇਰੇ ਸੰਭਾਵਨਾ ਹੈ। ਮਾਨਸੂਨ ਦੌਰਾਨ ਇਕ ਸਤੰਬਰ ਤੋਂ 29 ਸਤੰਬਰ ਤੱਕ ਦੇਸ਼ ਪੱਧਰ ‘ਤੇ ਬਾਰਸ਼ ਦੀ ਮਾਤਰਾ ‘ਚ ਨੌਂ ਫੀਸਦੀ ਕਮੀ ਦਰਜ ਕੀਤੀ ਗਈ ਹੈ। ਵਿਭਾਗ ਦੇ ਅੰਕੜਿਆਂ ਸਾਰੇ ਮੁਤਾਬਕ ਇਸ ਸਮੇਂ ‘ਚ ਦੇਸ਼ ‘ਚ 883.6 ਮਿਲੀਮੀਟਰ ਦੀ ਤੁਲਨਾ ‘ਚ 800.4 ਮਿਲੀਮੀਟਰ ਬਾਰਸ਼ ਦਰਜ ਕੀਤੀ ਗਈ ਹੈ ।ਮੌਸਮ ਵਿਭਾਗ ਨੇ ਅਕਤੂਬਰ ਤੋਂ ਦਸੰਬਰ ਦਰਮਿਆਨ ਦੱਖਣੀ ਇਲਾਕਿਆਂ ‘ਚ ਬਾਰਸ਼ ਲਿਆਉਣ ਵਾਲੇ ਉੱਤਰ ਪੂਰਬੀ ਮਾਨਸੂਨ ਦੀ ਭਵਿੱਖਬਾਣੀ ਕਰਦਿਆਂ ਇਸ ਦੌਰ ‘ਚ ਇਕਸਾਰ ਬਾਰਸ਼ ਹੋਣ ਦੀ ਸੰਭਾਵਨਾ ਵਧੇਰੇ ਜਤਾਈ ਹੈ।

Share this...
Share on Facebook
Facebook
0