ਪੰਜਾਬ ਦੇ ਇਸ ਕਿਸਾਨ ਨੇ ਲੱਭਿਆ ਮਿਟੀ ਨੂੰ ਉਪਜਾਊ ਬਣਾਉਣ ਦਾ ਤਰੀਕਾ

ਕਿਸਾਨ ਜਗਦੀਪ ਸਿੰਘ ਪਿੰਡ ਰਾਜੋਆਣਾ ਜੋ ਕਿ ਜ਼ਿਲ੍ਹਾ ਲੁਧਿਆਣਾ ਤਹਿਸੀਲ ਰਾਏਕੋਟ ਵਿੱਚ ਸਥਿਤ ਹੈ, ਦਾ ਨਿਵਾਸੀ ਹੈ ਜਗਦੀਪ ਇੱਕ ਅਜਿਹਾ ਕਿਸਾਨ ਹੈ ਜਿਸ ਨੇ ਕਦੇ ਵੀ ਆਪਣੇ ਖੇਤਾਂ ਵਿਚਲੀ ਰਹਿੰਦ-ਖੂੰਹਦ ਨਹੀਂ ਸਾੜੀ ਤੇ ਜਗਦੀਪ ਸਿੰਘ ਦਾ ਦਾਅਵਾ ਹੈ ਕਿ ਉਹ ਆਪਣੀਆਂ ਫ਼ਸਲਾਂ ਤੋਂ ਝਾੜ ਉਨ੍ਹਾਂ ਕਿਸਾਨਾਂ ਨਾਲੋਂ ਵੱਧ ਲੈਂਦਾ ਹੈ ਜਿਹੜੇ ਖੇਤਾਂ ਵਿੱਚ ਕਣਕ ਦਾ ਨਾੜ ਜਾਂ ਝੋਨੇ ਦੀ ਪਰਾਲੀ ਸਾੜਦੇ ਹਨ। ਬਾਕੀ ਕਿਸਾਨਾਂ ਨੂੰ ਵੀ ਜਗਦੀਪ ਸਿੰਘ ਪਿਛਲੇ ਕਈ ਸਾਲਾਂ ਤੋਂ ਪ੍ਰੇਰਦਾ ਆ ਰਿਹਾ ਹੈ ਪਰ ਉਸ ਨੂੰ ਦੁੱਖ ਹੈ ਕਿ ਕਿਸਾਨ ਅਨਪੜ੍ਹਤਾ ਤੇ ਅਗਿਆਨਤਾ ਦੇ ਕਾਰਨ ਅੱਗ ਲਾਉਣ ਦੇ ਰਿਵਾਜ਼ ਦਾ ਤਿਆਗ ਨਹੀਂ ਕਰ ਰਹੇ ।ਜਗਦੀਪ ਸਿੰਘ ਅਨੁਸਾਰ ਫ਼ਸਲਾਂ ਦੀ ਰਹਿੰਦ ਖੂੰਡੀ ਨੂੰ ਅੱਗ ਲਾਉਣਾ ਕਿਸਾਨਾਂ ਦੀ ਮਜ਼ਬਬੋਰੀ ਨਹੀਂ ਹੈ ਸਗੋਂ ਕਿਸਾਨਾਂ ਵੱਲੋ ਕੀਤੀ ਜਾ ਰਹੀ ਬਹੁਤ ਵੱਡੀ ਬੇਵਕੂਫੀ ਹੈ । ਉਸ ਨੂੰ ਭੱਖੜੇ ਦੇ ਕੰਡੇ ਵਾਂਗ ਇਸ ਮਾਮਲੇ ‘ਚ ਸਰਕਾਰਾਂ ਵੱਲੋਂ ਧਾਰੀ ਚੁੱਪਚੁੱਭਦੀ ਹੈ ਤੇ ਆਖਦਾ ਹੈ ਕਿ ਸਰਕਾਰਾਂ ਆਪਣੇ ਪੈਰੀਂ ਆਪ ਕੁਹਾੜਾ ਮਾਰ ਰਹੇ ਕਿਸਾਨਾਂ ਨੂੰ ਜਾਗਰੂਕ ਕਰਨ ਲਈ ਜਰੂਰੀ ਕਦਮ ਬਿਲਕੁਲ ਵੀ ਨਹੀਂ ਚੁੱਕ ਰਹੀਆਂ ਜਿਸ ਕਾਰਨ ਸਾਡੇ ਭਵਿੱਖ਼ ਦਾ ਦਾਹ-ਸੰਸਕਾਰ ਹਰ 6 ਮਹੀਨੇ ਬਾਅਦ ਪੰਜਾਬ ਦੀ ਹਿੱਕ ‘ਤੇ ਮੱਚਦੇ ਅੱਗ ਦੇ ਭਾਂਬੜ ਕਰ ਰਹੇ ਹਨ। ਜਗਦੀਪ ਸਿੰਘ ਦਾ ਕਹਿਣਾ ਹੈ ਕਿ ਧਰਤੀ ਉੱਪਰਲੀ ਸਤ੍ਹਾ ਦੀ ਰਚਨਾ ਰਹਿੰਦ-ਖ਼ੂੰਹਦ ਨੂੰ ਲਗਾਈ ਜਾਂਦੀ ਅੱਗ ਕਾਰਨ ਬਦਲ ਰਹੀ ਹੈ ਜਿਵੇਂ ਇੱਟਾਂ ਦੀ ਰਚਨਾ ਭੱਠੇ ‘ਚ ਤਾਪ ਨਾਲ ਬਦਲਦੀ ਹੈ। ਫ਼ਲਸਰੂਪ ਧਰਤੀ ਅੰਦਰ ਪਾਣੀ ਸਮਾਉਣ ਦੀ ਸਮਰੱਥਾ ਘਟ ਰਹੀ ਹੈ ਕਿਓਂਕਿ ਧਰਤ ਦੀ ਉੱਪਰਲੀ ਮਿੱਟੀ ਬਹੁਤ ਸਖ਼ਤ ਹੁੰਦੀ ਜਾ ਰਹੀ ਹੈ। ਫ਼ਸਲਾਂ ਦਾ ਵਾਧਾ ਰੁਕ ਰਿਹਾ ਹੈ ਤੇ ਫ਼ਸਲਾਂ ਦੇ ਜ਼ਰੂਰੀ ਤੱਤ ਗੈਸਾਂ ‘ਚ ਬਦਲ ਰਹੇ ਹਨ, ਖ਼ਾਸ ਕਰਕੇ ਯੂਰੀਆ ਖਾਦ ਦੇ ਸਾਰੇ ਤੱਤ ਗੈਸਾਂ ‘ਚ ਬਦਲ ਰਹੇ ਹਨ। ਜਗਦੀਪ ਸਿੰਘ ਦਾ ਆਖਣਾ ਕਿ ਕਣਕ ਦੀ ਵਢਾਈ ਤੋਂ ਬਾਅਦ ਜੇਕਰ ਕਿਸਾਨ ਨਾੜ ‘ਚ ਹਰੀ ਖਾਦ ਲਈ ਯੰਤਰ ਜਾਂ ਬਾਜਰਾ ਬੀਜਣ ਤੇ ਝੋਨੇ ਦੀ ਲਵਾਈ ਸਮੇਂ ਇਨ੍ਹਾਂ ਨੂੰ ਖੇਤਾਂ ‘ਚ ਵਾਹ ਕੇ ਤਿਆਰੀ ਕਰਨ ਤਾਂ ਸਾਹਮਣੇ ਹੈਰਾਨੀਜਨਕ ਸਿੱਟੇ ਆਉਂਦੇ ਹਨ ਤੇ ਇਕ ਮੋਟਰ ਸਦਕਾ 10 ਏਕੜ ਵਿਚਲਾ ਝੋਨਾ 6 ਘੰਟੇ ਦੀ ਬਿਜਲੀ ਸਪਲਾਈ ਨਾਲ ਬੜੇ ਆਰਾਮ ਨਾਲ ਪਲ ਜਾਂਦਾ ਹੈ।
ਉਸ ਦਾ ਕਹਿਣਾ ਹੈ ਕਿ ਇਹ ਖੇਤੀਬਾੜੀ ‘ਚ ਘਟੀ ਕਿਸਾਨਾਂ ਦੀ ਦਿਲਚਸਪੀ ਦਾ ਹੀ ਨਤੀਜਾ ਹੈ ਕਿ ਉਹ ਰਹਿੰਦ-ਖ਼ੂੰਹਦ ਨੂੰ ਅੱਗ ਦੀ ਭੇਟ ਤਾਂ ਕਰ ਦਿੰਦੇ ਹਨ ਪਰ ਉਪਜਾਊ ਜ਼ਮੀਨ ਦੇ ਹੋ ਰਹੇ ਨੁਕਸਾਨ ਦਾ ਉਨ੍ਹਾਂ ਨੂੰ ਇਲਮ ਨਹੀਂ ਹੈ। ਅੱਗ ਲਾਉਣ ਨਾਲ ਜ਼ਮੀਨ ਨੂੰ ਬਹੁਤ ਨੁਕਸਾਨ ਹੁੰਦੇ ਹਨ ਜਿੰਨਾ ਦਾ ਅਸਰ ਫ਼ਸਲ ਤੇ ਪੈਂਦਾ ਹੈ ਇਹ ਨਾਲ ਫ਼ਸਲ ਲਈ ਜਰੂਰੀ ਅਤੇ ਲਾਭਦਾਇਕ ਕੀੜੇ ਮਕੌੜੇ ਮਰ ਜਾਂਦੇ ਹਨ ਜਿਸਦਾ ਪ੍ਰਭਾਵ ਫ਼ਸਲ ਦੇ ਝਾੜ ਅਤੇ ਜ਼ਮੀਨ ਦੀ ਉਪਜਾਊ ਸ਼ਕਤੀ ਉੱਤੇ ਪੈਂਦਾ ਹੈ। ਇਹ ਵਿਧੀ ਅਪਣਾਉਣ ਨਾਲ ਨਾਜਾਇਜ਼ ਖ਼ਰਚਾ ਆਉਂਦਾ ਹੈ ਕਿਸਾਨ ਜਗਦੀਪ ਸਿੰਘ ਦਾ ਕਹਿਣਾ ਹੈ ਕਿ ਅਗਿਆਨਤਾ ਵੱਸ ਕਿਸਾਨ ਵੀਰ ਰਟਿਆ-ਰਟਾਇਆ ਜਵਾਬ ਦਿੰਦੇ ਹਨ ਪਰ ਉਹ ਇਹ ਨਹੀਂ ਸੋਚਦੇ ਕਿ ਬਾਅਦ ‘ਚ ਉਨ੍ਹਾਂ ਨੂੰ ਕੀਟ ਨਾਸ਼ਕਾਂ, ਨਦੀਨ ਨਾਸ਼ਕਾਂ, ਖਾਦਾਂ, ਸਪਰੇਆਂ ਵਗੈਰਾ ‘ਤੇ ਜਿੰਨਾਂ ਖ਼ਰਚਾ ਕਰਨਾ ਪੈਂਦਾ ਹੈ, ਹਰੀ ਖਾਦ ਵਾਲੀ ਵਿਧੀਉਸ ਦਾ ਪੰਜਵਾਂ ਹਿੱਸਾ ਵੀ ਅਪਣਾਉਣ ‘ਤੇ ਨਹੀਂ ਆਉਂਦਾ। ਇਸ ਅਗਾਂਹਵਧੂ ਕਿਸਾਨ ਦਾ ਆਖਣਾ ਹੈ ਕਿ ਜਿੱਥੇ ਕਿਸਾਨ ਵੀਰ ਆਪਣਾ ਝੁੱਗਾ ਚੌੜ ਮਹਿੰਗੀਆਂ ਜ਼ਹਿਰੀਲੀਆਂ ਸਪਰੇਆਂ ਤੇ ਰਸਾਇਣਕ ਖਾਦਾਂ ਦੀ ਕਿਸਾਨ ਵੀਰ ਲਕੀਰ ਦੇ ਫ਼ਕੀਰ ਬਣ ਅੰਨ੍ਹੇਵਾਹ ਵਰਤੋਂ ਕਰਕੇ ਕਰਵਾ ਰਹੇ ਹਨ, ਉੱਥੇ ਕੁਦਰਤ ਨਾਲ ਵੱਡਾ ਖਿਲਵਾੜ ਤੋਂ ਇਲਾਵਾ ਜਨਸਮੂਹ ਲਈ ਜ਼ਹਿਰੀਲਾ ਵਾਤਾਵਰਨ ਸਿਰਜਣ ਵੀ ਕਰੀ ਜਾ ਰਹੇ ਹਨ।
ਇਸ ਅਗਾਂਹਵਧੂ ਕਿਸਾਨ ਦਾ ਦਾਅਵਾ ਹੈ ਕਿ ਉਨ੍ਹਾਂ ਨੂੰ ਕਿਸੇ ਵੀ ਪ੍ਰਕਾਰ ਦੀ ਸਮੱਸਿਆ ਦਾ ਸਾਹਮਣਾ ਨਹੀਂ ਕਰਨਾ ਪਵੇਗਾ ਜੇਕਰ ਕਿਸਾਨ ਭਰਾ ਨਾੜ ਨੂੰ ਅੱਗ ਲਗਾਉਣ ਦੀ ਬਜਾਏ ਹਰੀ ਖਾਦ ਸਮੇਤ ਉਸ ਨੂੰ ਖੇਤਾਂ ‘ਚ ਵਾਹ ਝੋਨੇ ਦੀ ਲਵਾਈ ਕਰਨ ਤਾਂ ਤੇ ਉਹ ਪਹਿਲਾਂ ਨਾਲੋਂ ਬਹੁਤ ਹੀ ਵਧੀਆ ਝਾੜ ਪ੍ਰਾਪਤ ਕਰ ਸਕਣਗੇ।

Share this...
Share on Facebook
Facebook
error: Content is protected !!