ਪਕੌੜੇ ਵਾਲੇ ਨੇ ਆਮਦਨ ਕਰ ਵਿਭਾਗ ਸਾਹਮਣੇ ਸਰੰਡਰ ਕੀਤੇ 60 ਲੱਖ ਰੁਪਏ

ਆਮਦਨ ਕਰ ਵਿਭਾਗ ਨੂੰ ਅਣਐਲਾਨੀ ਜਾਇਦਾਦ ਵਜੋਂ ਸ਼ਹਿਰ ਦੇ ਮਸ਼ਹੂਰ ਪਕੌੜਾ ਵਿਕਰੇਤਾ ਵੱਲੋਂ 60 ਲੱਖ ਰੁਪਏ ਸਰੰਡਰ ਕੀਤੇ ਜਾਣ ਦੀ ਖ਼ਬਰ ਹੈ। ਵਿਭਾਗ ਨੂੰ ਪੱਕੀ ਜਾਣਕਾਰੀ ਮਿਲੀ ਸੀ ਕਿ ਪਕੌੜਿਆਂ ਦੀ ਦੁਕਾਨ ਦਾ ਮਾਲਿਕ ਟੈਕਸ ਬਚਾਉਣ ਲਈ ਆਮਦਨ ਘੱਟ ਦਿਖਾ ਰਿਹਾ ਹੈ।ਪੰਨਾ ਸਿੰਘ ਪਕੌੜੇ ਵਾਲਾ ਦੀਆਂ ਦੁਕਾਨਾਂ ਦੀ ਵਿਭਾਗ ਨੇ ਨਿਗਰਾਨੀ ਕੀਤੀ ਸੀ, ਜਿਸ ਤੋਂ ਵਿਭਾਗ ਨੂੰ ਦੁਕਾਨ ਦੇ ਸੰਚਾਲਕ ਨੇ ਅਗਲੇ ਦਿਨ 60 ਲੱਖ ਰੁਪਏ ਸਰੰਡਰ ਕਰ ਦਿੱਤੇ।

ਮਾਡਲ ਟਾਊਨ ਤੇ ਗਿੱਲ ਰੋਡ ਸਥਿਤ ਪੰਨਾ ਸਿੰਘ ਪਕੌੜੇ ਵਾਲਾ ਦੀਆਂ ਦੁਕਾਨਾਂ ‘ਤੇ ਆਮਦਨ ਕਰ ਵਿਭਾਗ ਦੇ ਅਧਿਕਾਰੀਆਂ ਨੇ ਸ਼ੁੱਕਰਵਾਰ ਨੂੰ ਸਰਵੇਖਣ ਕੀਤਾ। ਵਿਭਾਗ ਨੂੰ ਸ਼ੱਕ ਸੀ ਕਿ ਆਪਣੀ ਆਮਦਨ ਪਕੌੜਾ ਵਿਕਰੇਤਾ ਘੱਟ ਦਿਖਾ ਰਿਹਾ ਹੈ ਜਦਕਿ ਉਸ ਦੀ ਵਿਕਰੀ ਜ਼ਿਆਦਾ ਹੈ। ਇਸ ਸੂਚਨਾ ਤੋਂ ਬਾਅਦ ਵਿਭਾਗ ਦੇ ਕਮਿਸ਼ਨਰ ਡੀ.ਐੱਸ.ਚੌਧਰੀ ਦੀ ਅਗਵਾਈ ‘ਚ ਆਮਦਨ ਕਰ ਵਿਭਾਗ ਦੀ ਇਕ ਟੀਮ ਨੇ ਦੋਵਾਂ ਦੁਕਾਨਾਂ ਦੇ ਬਹੀ-ਖਾਤੇ ਦੀ ਜਾਂਚ ਕੀਤੀ। ਇਹ ਸਰਵੇ ਵੀਰਵਾਰ ਨੂੰ ਸ਼ੁਰੂ ਹੋ ਕੇ ਸ਼ੁੱਕਰਵਾਰ ਤੱਕ ਚੱਲਿਆ। ਇਨਕਮ ਵਿਭਾਗ ਨੇ ਪੰਨੂ ਪਕੌੜੇਵਾਲੇ ਦੀ ਆਮਦਨੀ ਦਾ ਅੰਦਾਜਾ ਲਗਾਉਣ ਲਈ ਦੁਕਾਨ ਤੋਂ ਵਿਕ ਰਹੇ ਇੱਕ – ਇੱਕ ਪਕੌੜੇ ਨੂੰ ਗਿਣਿਆ ਅਤੇ ਉਸਦੇ ਆਧਾਰ ਉੱਤੇ ਇਸ ਆਮਦਨੀ ਦਾ ਉਨ੍ਹਾਂ ਦੇ ਰਿਟਰਨ ਨਾਲ ਮਿਲਾਨ ਕੀਤਾ ਗਿਆ ਤਾਂ ਪਤਾ ਚਲਾ ਕਿ ਆਮਦਨੀ ਨੂੰ ਬਹੁਤ ਘੱਟ ਵਖਾਇਆ ਜਾ ਰਿਹਾ ਹੈ।

ਗਿੱਲ ਰੋਡ ਅਤੇ ਮਾਡਲ ਟਾਉਨ ਸਥਿਤ ਦੋਨਾਂ ਦੁਕਾਨਾਂ ਉੱਤੇ ਕਾਰਵਾਈ ਕੀਤੀ ਗਈ। ਇਸਦੇ ਬਾਅਦ ਜੇਕਰ ਜ਼ਰੂਰਤ ਪਈ ਤਾਂ ਵਿਭਾਗ ਅੱਗੇ ਦੀ ਕਾਰਵਾਈ ਕਰੇਗਾ। ਇਨਕਮ ਟੈਕਸ ਵਿਭਾਗ ਨੇ ਪੂਰੇ ਮਾਮਲੇ ਬਾਰੇ ਕੋਈ ਟਿੱਪਣੀ ਨਹੀਂ ਕੀਤੀ ਪਰ ਟੀਓਆਈ ਨਾਲ ਗੱਲਬਾਤ ਕਰਦਿਆਂ 60 ਲੱਖ ਰੁਪਏ ਵਿਭਾਗ ਨੂੰ ਜਮ੍ਹਾ ਕਰਵਾਉਣ ਦੀ ਗੱਲ ਦੁਕਾਨ ਦੇ ਮਾਲਕ ਦੇਵ ਰਾਜ ਨੇ ਕਬੂਲੀ। ਜ਼ਿਕਰਯੋਗ ਹੈ ਕਿ ਲੁਧਿਆਣਾ ਦੀ ਗਿੱਲ ਰੋਡ ‘ਤੇ ਪੰਨਾ ਸਿੰਘ ਨੇ ਸੰਨ 1952 ਵਿੱਚ ਦੁਕਾਨ ਖੋਲ੍ਹੀ ਸੀ। ਪਨੀਰ ਪਕੌੜੇ ਤੇ ਦਹੀਂ ਭੱਲਿਆਂ ਲਈ ਪੰਨਾ ਸਿੰਘ ਪਕੌੜੇ ਵਾਲਾ ਪ੍ਰਸਿੱਧ ਹੈ ਅਤੇ ਇਸ ਦੇ ਗਾਹਕ ਸਿਆਸਤਦਾਨਾਂ ਤੋਂ ਲੈਕੇ ਵੱਡੇ ਪੁਲਿਸ ਤੇ ਉੱਚ ਅਧਿਕਾਰੀਆਂ ਤੇ ਵਪਾਰੀ ਹਨ। ਉਸ ਦੀ ਮਸ਼ਹੂਰੀ ਇੰਨੀ ਸੀ ਕਿ ਹੁਣ ਪੰਜਾਬ ਤੋਂ ਬਾਹਰ ਵੀ ਇਸ ਦੀਆਂ ਸ਼ਾਖਾਵਾਂ ਹਨ।

Share this...
Share on Facebook
Facebook
error: Content is protected !!