ਖਹਿਰਾ ਧੜੇ ਵਲੋਂ ਸਿੱਖ ਜਥੇਬੰਦੀਆਂ ਨਾਲ ਕੋਟਕਪੂਰਾ ਤੋਂ ਬਰਗਾੜੀ ਤੱਕ ਬੇਅਦਬੀ ਮਾਮਲੇ ਅਤੇ ਬਰਗਾੜੀ ਕਾਂਡ ਦੇ ਤੀਜੀ ਵਰ੍ਹੇ ਗਾਂਢ ਬੀਤਣ ਦੇ ਬਾਵਜੂਦ ਕਾਰਵਾਈ ਨਾ ਕਰਨ ਦੇ ਰੋਸ ਵਿਚ ਰੋਸ ਮਾਰਚ ਕੱਢਿਆ ਗਿਆ। ਕੋਟਕਪੂਰਾ ਦੀ ਅਨਾਜ ਮੰਡੀ ਵਿਚ ਇਸ ਮਾਰਚ ਤੋਂ ਪਹਿਲਾਂ ਸੰਗਤਾਂ ਦਾ ਭਾਰੀ ਇਕੱਠ ਹੋਇਆ। ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਬੇਅਦਬੀ ਖਿਲਾਫ ਕੱਢੇ ਗਏ ਸਿੱਖ ਸੰਗਤਾਂ ਤੋਂ ਇਲਾਵਾ ਹਿੰਦੂ ਜਥੇਬੰਦੀਆਂ ਵੀ ਇਸ ਰੋਸ ਮਾਰਚ ਵਿਚ ਪਹੁੰਚੀਆਂ। ਇਸ ਦੌਰਾਨ ਸਰਬਸਹਿਮਤੀ ਨਾਲ ਕਈ ਮਤੇ ਪਾਸ ਕੀਤੇ ਗਏ।
ਇਹ ਮਤੇ ਪਾਸ ਕੀਤੇ ਗਏ- ਜਸਟਿਸ ਰਣਜੀਤ ਸਿੰਘ ਕਮਿਸ਼ਨ ਦੀ ਰਿਪੋਰਟ ‘ਤੇ ਬਾਦਲਾਂ ਅਤੇ ਸਾਬਕਾ ਡੀ. ਜੀ. ਪੀ. ਸੁਮੇਧ ਸਿੰਘ ਸੈਣੀ ਖਿਲਾਫ ਕਾਰਵਾਈ ਕਰਨਾ। ਬਾਦਲ ਪਰਿਵਾਰ ਨੂੰ ਕਬਜ਼ੇ ‘ਚੋਂ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮੁਕਤ ਕਰਵਾਉਣਾ। ਕਾਰਵਾਈ ਨਾ ਹੋਣ ‘ਤੇ ਹੋਵੇਗਾ ਕੋਟਕਪੂਰਾ ਤੋਂ ਵੱਡਾ ਇਕੱਠ। ਬਹਿਬਲ ਕਲਾਂ ਗੋਲੀ ਕਾਂਡ ਦੇ ਜ਼ਿੰਮੇਵਾਰ ਪੁਲਸ ਮੁਲਾਜ਼ਮਾਂ ਖਿਲਾਫ ਸਖਤ ਕਾਰਵਾਈ ਕਰਨੀ। 15 ਦਿਨ ਦੇ ਅੰਦਰ-ਅੰਦਰ ਦੋਸ਼ੀਆਂ ਖਿਲਾਫ ਕਾਰਵਾਈ ਕਰਨੀ।
ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਪੰਥਕ ਜਥੇਬੰਦੀਆਂ ਕੋਟਕਪੂਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਕਰ ਰਹੀਆਂ ਹਨ। ਇਹ ਰੋਸ ਮਾਰਚ ਅਨਾਜ ਮੰਡੀ ਬਰਗਾੜੀ ਵਿੱਚ ਪਹੁੰਚੇਗਾ ਜਿੱਥੇ ਬੇਅਦਬੀ ਖ਼ਿਲਾਫ਼ ਪੰਥਕ ਮੋਰਚਾ ਲਾਇਆ ਗਿਆ ਹੈ। ਇਸ ਰੋਸ ਮਾਰਚ ਵਿੱਚ ਪੰਥਕ ਮੋਰਚੇ ਦੇ ਹਮਾਇਤੀਆਂ ਤੋਂ ਇਲਾਵਾ ਆਮ ਆਦਮੀ ਪਾਰਟੀ ਦਾ ਬਾਗੀ ਸੁਖਪਾਲ ਖਹਿਰਾ ਧੜਾ ਵੀ ਪਹੁੰਚਿਆ ਹੈ। ਕੋਟਕਪੂਰਾ ‘ਚ ਸਿੱਖ ਜਥੇਬੰਦੀਆਂ ਅਤੇ ਖਹਿਰੇ ਧੜੇ ਦਾ ਰੋਸ ਮਾਰਚ ਚੱਲ ਰਿਹਾ ਹੈ। ਬੇਅਦਬੀ ਮਾਮਲੇ ‘ਚ ਇਨਸਾਫ ਲਈ ਰੋਸ ਮਾਰਚ। ਜੁਆਇੰਟ ਐਕਸ਼ਨ ਕਮੇਟੀ ਰੋਸ ਮਾਰਚ ਕਰ ਰਹੀ ਹੈ। ਬਲਜੀਤ ਸਿੰਘ ਦਾਦੂਵਾਲ, ਧਿਆਨ ਸਿੰਘ ਮੰਡ, ਵਿਧਾਇਕ ਸੁਖਪਾਲ ਖਹਿਰਾ, ਕੁੰਵਰ ਸੰਧੂ, ਪਿਰਮਲ ਸਿੰਘ ਖਾਲਸਾ ਸਮੇਤ ਹੋਰ ਕਈ ਸਖ਼ਸ਼ੀਅਤਾਂ ਰੈਲੀ ‘ਚ ਮੌਜੂਦ ਹਨ।
ਅੱਜ ਯਾਨੀ ਸੱਤ ਅਕਤੂਬਰ 2018, ਪੰਜਾਬ ਵਿੱਚ ਰੈਲੀਆਂ ਦਾ ਦਿਨ ਹੈ। ਜਿੱਥੇ ਸ਼੍ਰੋਮਣੀ ਅਕਾਲੀ ਦਲ ਤੇ ਕਾਂਗਰਸ ਇੱਕ ਦੂਜੇ ਦੇ ਜੱਦੀ ਹਲਕਿਆਂ ਵਿੱਚ ਆਪਣਾ ਸ਼ਕਤੀ ਪ੍ਰਦਰਸ਼ਨ ਕਰ ਰਹੇ ਹਨ, ਉੱਥੇ ਹੀ ਸੁਖਪਾਲ ਖਹਿਰਾ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਕੋਟਕਪੂਰਾ ਤੋਂ ਬਰਗਾੜੀ ਤਕ ਰੋਸ ਮਾਰਚ ਕਰਨ ਜਾ ਰਹੇ ਹਨ।ਖਹਿਰਾ ਸਿੱਖ ਜਥੇਬੰਦੀਆਂ ਨਾਲ ਮਿਲ ਕੇ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਮਾਮਲਿਆਂ ‘ਤੇ ਇਨਸਾਫ ਲਈ ਬਰਗਾੜੀ ਤਕ ਪੈਦਲ ਰੋਸ ਮਾਰਚ ਕਰਨਗੇ।ਉੱਧਰ, ਅਕਾਲੀਆਂ ਦੀ ਰੈਲੀ ਵਿੱਚ ਕਈ ਵੱਡੇ ਲੀਡਰ ਪਹੁੰਚ ਗਏ ਹਨ। ਪਰ ਟਕਸਾਲੀ ਲੀਡਰਾਂ ਵਿੱਚੋਂ ਕੋਈ ਵੱਡਾ ਚਿਹਰਾ ਨਹੀਂ ਪਹੁੰਚਿਆ। ਪਰ ਪਾਰਟੀ ਦੀਆਂ ਜ਼ਿੰਮੇਵਾਰੀਆਂ ਤੋਂ ਫਾਰਗ ਹੋਏ ਸੁਖਦੇਵ ਸਿੰਘ ਢੀਂਡਸਾ ਦੇ ਪੁੱਤਰ ਪਰਮਿੰਦਰ ਢੀਂਡਸਾ ਪਹੁੰਚ ਚੁੱਕੇ ਹਨ।