ਇੰਟਰਵਿਊ ਵਿੱਚ ਬਾਬੇ ਨੇ ਫ਼ੋਨ ਕਰਕੇ ਸਿਰਾ ਕਰਾਤਾ ਸੁਣੋ ਕੀ ਕਿਹਾ ਬਾਈ ਬੱਬੂ ਮਾਨ ਬਾਰੇ

ਬਹੁਤ ਘੱਟ ਏਦਾਂ ਹੁੰਦਾ ਕਿ ਕਿਸੇ ਕਲਾਕਾਰ ਦੀ ਇੰਟਰਵਿਉ ਹੋਵੇ ਤੇ ਕਿਸੇ ਨੇ ਫੋਨ ਕਰਕੇ ਇਹ ਕਿਹਾ ਹੋਵੇ ਕਿ ਜਿਉਂਦਾ ਰਹਿ ਪੁੱਤਰਾਂ, ‘ਤੇਰੀ ਉਮਰ ਲੋਕ ਗੀਤਾਂ ਜਿੰਨੀ ਹੋਵੇ’ ਏਦਾਂ ਹੀ ਹੋਇਆ ਖੰਟ ਵਾਲੇ ਮਾਨ ਨਾਲ ਭਾਵ ਕਿ ਬੱਬੂ ਮਾਨ ਹੋਰਾ ਨਾਲ। ਇੱਕ ਦਫਾ ਮਾਨ ਦੀ ਇੰਟਰਵਿਉ ਚੱਲ ਰਹੀ ਸੀ ਕਿ ਇੱਕ ਬਜ਼ੁਰਗ ਨੇ ਅਸੀਸ ਦਿੱਤੀ ਕਿ ਪੰਜਾਬੀਅਤ ਲਈ ਕੁਝ ਚੰਗਾ ਕਰੀ ਤੇ ਕਰਦਾ ਹੀ ਰਹੀ।  ਚੰਗੀਆਂ ਗੱਲਾਂ ਤੇ ਲੋਕ ਖੁਸ਼ ਘੱਟ ਤੇ ਨੁਕਤਾਚੀਨੀ ਵੱਧ ਕਰਦੇ ਆਂ। ਕਿਸਾਨਾਂ ਦੀ ਗੱਲ ਹੋਵੇ ਜਾਂ ਫਿਰ ਟਰੱਕ ਡਰਾਈਵਰਾਂ ਦੀ ਜਾਂ ਕਿਸੇ ਅੱਲੜ ਦੀਆਂ ਰੀਝਾਂ ਦੀ, ਨੂੰ ਇੱਕ ਗਾਨੀ ਦੀ ਮਾਲਾ ਵਾਂਗ ਹੀ ਪਰੋ ਦਿੰਦੇ ਨੇ। ਸ਼ੁਰੂਆਤ ਦੇ ਦਿਨਾਂ ਦੀ ਗੱਲ ਕਰਦੇ ਹਾਂ ਜਦੋਂ ਸਾਉਣ ਦੀ ਝੜੀ ਨੀ ਲੱਗੀ ਸਾਉਣ ਦੀ ਝੜੀ ‘ਚ ਆਪਣਾ ਨਾਮ ਤੇ ਪਹਿਚਾਨ ਬਣਾਈ ਸੀ ਉਸ ਤੋਂ ਬਾਅਦ ਤਾਂ ਫਿਰ ਮਾਨ ਸਾਬ ਦੀ ਪੂਰੀ ਦੁਨੀਆ ਵਿੱਚ ਪਹਿਚਾਨ ਹੋ ਗਈ ਸੀ।

ਇਹ ਵੀਡੀਉ ਚ ਸੁਣੋ ਬੱਬੂ ਮਾਨ ਦੀਆਂ ਜ਼ਿੰਦਗੀ ਚ ਕੰਮ ਆਉਣ ਵਾਲ਼ੀਆਂ ਗੱਲਾਂ ਕੁਝ ਕੁ ਸਿਆਸਤ ਬਾਰੇ ਤੇ ਕੁਝ ਕੁ ਲੋਕ ਭਲਾਈ ਕੰਮਾਂ ਬਾਰੇ। ਬੱਬੂ ਮਾਨ ਆਪਣੇ ਗੀਤਾਂ ਨੂੰ ਖੁਦ ਹੀ ਲਿਖਦੇ ਨੇ, ਖੁਦ ਹੀ ਸੰਗੀਤਕ ਧੁਨਾਂ ਨਾਲ ਸ਼ਿਗਾਰਦੇ ਹਨ ਤੇ ਖੁਦ ਹੀ ਆਪਣੇ ਗੀਤਾਂ ਨੂੰ ਆਵਾਜ਼ ਦਿੰਦੇ ਹਨ। ਸੈਂਕੜੇ ਗੀਤ ਗਾ ਚੁੱਕੇ ਮਾਨ ਦੀਆਂ ਪੰਜਾਬੀ ਸਿਨੇਮਾ ਵਿੱਚ ਅੱਧੀ ਦਰਜਨ ਦੇ ਕਰੀਬ ਫਿਲਮਾਂ ਵੀ ਆ ਚੁੱਕੀਆਂ ਹਨ ਜਿਨ੍ਹਾਂ ਨੇ ਆਪਣੀ ਵੱਖਰੀ ਹੀ ਦੁਨੀਆਂ ਸਿਰਜ ਲਈ ਹੈ। ਹਸ਼ਰ ਫਿਲਮ ਨੇ ਆਰਥਿਕ ਪੱਖੋਂ ਕਾਫੀ ਲਾਹਾ ਖੱਟਿਆ ਸੀ। ਮਾਨ ਦੀਆਂ ਫਿਲਮਾਂ ਦੀ ਪਾਤਰ ਸਾਡੇ ਪੇਂਡੂ ਇਲਾਕਿਆਂ ‘ਚੋਂ ਹੀ ਲਏ ਜਾਂਦੇ ਹਨ। ਮਾਨ ਹੋਰੀ ਆਖਿਆ ਕਰਦੇ ਨੇ ਜੇ ਕਿਸੇ ‘ਚ ਕਲਾ ਹੈ ਉਹ ਮੇਰੇ ਕੋਲ ਆਵੇ ਮੈਂ ਉਸ ਨੂੰ ਆਪਣੀ ਫਿਲਮ ਵਿੱਚ ਕਿਰਦਾਰ ਦੇਵਾਂਗਾ। ਦਰਸ਼ਨ ਲੱਖੇਵਾਲ ਵੀ ਬੱਬੂ ਮਾਨ ਦੀ ਹੀ ਦੇਣ ਹੈ ਜੋ ਇੱਕ ਗੁੰਮਨਾਮ ਜਿਹਾ ਕਲਾਕਾਰ ਸੀ ਮਾਨ ਹੋਰਾ ਨੇ ਮਾਨ ਬਖਸ਼ਿਆ ਤੇ ਦੁਨੀਆ ਦੇ ਸਾਹਮਣੇ ਪੇਸ਼ ਕੀਤਾ। ਬੱਬੂ ਮਾਨ ਸ੍ਰੀ ਫਹਿਰਗੜ੍ਹ ਸਾਹਿਬ ਜ਼ਿਲ੍ਹੇ ਦੇ ਪਿੰਡ ਖੰਟ ਦੇ ਰਹਿਣ ਵਾਲੇ ਨੇ ਅੱਜਕੱਲ੍ਹ ਮਾਨ ਸਾਬ ਚੰਡੀਗੜ੍ਹ ਵਿੱਚ ਰਹਿ ਰਹੇ ਨੇ।

Share this...
Share on Facebook
Facebook
error: Content is protected !!