ਲੁਧਿਆਣਾ ’ਚ ਬੇਅਦਬੀ ਮਾਮਲੇ ਦਾ ਬਾਦਲ ਪਿਓ-ਪੁੱਤਰਾਂ ਖਿਲਾਫ਼ ਹੋਇਆ ਕੇਸ ਦਰਜ

ਇੱਕ ਹੋਰ ਵੱਡਾ ਝਟਕਾ ਚਾਰੇ ਪਾਸੋਂ ਲਗਾਤਾਰ ਘਿਰਦੇ ਜਾ ਰਹੇ ਬਾਦਲਾਂ ਨੂੰ ਲੱਗਾ ਹੈ। ਇਸ ਵਾਰ ਉਨ੍ਹਾਂ ਖਿਲਾਫ਼ ਲੁਧਿਆਣਾ ਦੀ ਇੱਕ ਅਦਾਲਤ ਵਿਚ ਬਰਗਾੜੀ ਕਾਂਡ ਨੂੰ ਲੈ ਕੇ ਅਪਰਾਧਕ ਮਾਮਲਾ ਦਰਜ ਕਰਵਾਇਆ ਗਿਆ ਹੈ ਜਿਸਨੂੰ ਅਦਾਲਤ ਨੇ ਮਨਜ਼ੂਰ ਕਰਦਿਆਂ ਆਉਣ ਵਾਲੀ 9 ਅਕਤੂਬਰ ਨੂੰ ਇਸਦੀ ਸੁਣਵਾਈ ਨਿਰਧਾਰਤ ਕੀਤੀ ਗਈ ਹੈ।ਅਦਾਲਤ ਸ਼ਿਕਾਇਤ ਕਰਤਾ ਵਲੋਂ ਪੇਸ਼ ਕੀਤੇ ਗਏ ਤੱਥਾਂ ਦੀ ਪੜਤਾਲ ਆਉਂਦੀ ਤਰੀਕ ਨੂੰ ਕਰੇਗੀ।

ਜੱਜ ਸੁਮਿਤ ਸੱਭਰਵਾਲ ਦੀ ਲੁਧਿਆਣਾ ਦੀ ਅਦਾਲਤ ਵਿਚ ਦਰਜ ਕਰਵਾਏ ਗਏ ਇਸ ਕੇਸ ਵਿਚ ਪੰਜਾਬ ਦੇ ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੂੰ ਸਮਾਜਕ ਜਾਗ੍ਰਿਤੀ ਫ੍ਰੰਟ ਪੰਜਾਬ ਨਾਮ ਦੀ ਸੰਸਥਾ ਵਲੋਂ ਬਰਗਾੜੀ ਮਾਮਲੇ ਵਿੱਚ ਦੋਸ਼ੀ ਠਹਿਰਾਉਂਦਿਆਂ ਇਨਸਾਫ਼ ਦੀ ਮੰਗ ਕੀਤੀ ਗਈ ਹੈ। ਇਸ ਸਬੰਧ ਵਿਚ ਫ੍ਰੰਟ ਦੇ ਚੇਅਰਮੈਨ ਜਗਦੀਪ ਸਿੰਘ ਗਿੱਲ ਨੇ ਅਦਾਲਤ ਤੋਂ ਮੰਗ ਕੀਤੀ ਹੈ।ਕਿ ਉਕਤ ਦੋਵਾਂ ਪਿਓ ਪੁੱਤਰਾਂ ਦੇ ਖਿਲਾਫ਼ ਅਦਾਲਤ ਆਈਪੀਸੀ ਦੀ ਧਾਰਾ 295ਏ ਤੋਂ ਇਲਾਵਾ 304, 307 ਅਤੇ 34 ਤਹਿਤ ਮੁਕਦਮਾ ਚਲਾਵੇ। ਆਪ’ ਪਾਰਟੀ ਤੋਂ ਬਾਗੀ ਹੋਏ ਸੁਖਪਾਲ ਸਿੰਘ ਖਹਿਰਾ ਅਤੇ ਲੋਕ ਇਨਸਾਫ਼ ਪਾਰਟੀ ਦੇ ਪ੍ਰਧਾਨ ਸਿਮਰਜੀਤ ਸਿੰਘ ਬੈਂਸ ਦੀ ਅਗਵਾਈ ‘ਚ ਜੁਆਇੰਟ ਐਕਸ਼ਨ ਕਮੇਟੀ ਦੀ ਮੀਟਿੰਗ ਹੋਈ। ਇਸ ਮੀਟਿੰਗ ‘ਚ ਵਿਧਾਇਕ ਬਲਦੇਵ ਸਿੰਘ, ਜਗਦੇਵ ਸਿੰਘ ਕਮਾਲੂ, ਪਿਰਮਲ ਸਿੰਘ,ਬਰਗਾੜੀ ‘ਚ ਇਨਸਾਫ਼ ਮੋਰਚੇ ਦੀ ਅਗਵਾਈ ਕਰ ਰਹੇ ਭਾਈ ਜਸਕਰਨ ਸਿੰਘ ਕਾਹਨ ਸਿੰਘ ਵਾਲਾ ਅਤੇ ਹੋਰ ਸਿੱਖ ਜਥੇਬੰਦੀਆਂ ਦੇ ਆਗੂ ਸ਼ਾਮਲ ਸਨ।

ਇਸ ਤੋਂ ਪਹਿਲਾਂ ਪੰਥਕ ਜਥੇਬੰਦੀਆਂਨੇ ਸਰਬੱਤ ਖਾਲਸਾ ਵੇਲੇ ਵੱਡਾ ਇਕੱਠ ਕੀਤਾ ਸੀ ਪਰ ਅਕਾਲੀ ਦਲ ਨੇ ਦਾਅਵਾ ਕੀਤਾ ਸੀ ਕਿ ਇਹ ਕਾਂਗਰਸ ਦਾ ਇਕੱਠ ਸੀ। ਪੰਥਕ ਵੋਟ ਬੈਂਕ ਦੀ ਕੈਟਾਗਿਰੀ ਵਿੱਚ ਬਰਗਾੜੀ ਰੋਸ ਮਾਰਚ ਵਿੱਚ ਪਹੁੰਚੇ ਲੋਕਾਂ ਨੂੰ ਗਿਣਿਆ ਜਾਂਦਾ ਹੈ। ਅਕਾਲੀ ਦਲ ਲਈ ਪੰਥਕ ਵੋਟ ਦਾ ਖੋਰਾ ਖ਼ਤਰੇ ਦੀ ਘੰਟੀ ਮੰਨਿਆ ਜਾ ਸਕਦਾ ਹੈ।ਸੱਤ ਅਕਤੂਬਰ ਨੂੰ ਪੰਜਾਬ ਵਿੱਚ ਤਿੰਨ ਵੱਡੇ ਇਕੱਠ ਹੋਏ ਜਿਸ ਮਗਰੋਂ ਸੋਸ਼ਲ ਮੀਡੀਆ ਉੱਪਰ ਚਰਚਾ ਛਿੜੀ ਹੈ ਕਿ ਆਖਰ ਕਿਸ ਸਮਾਗਮ ਵਿੱਚ ਲੋਕਾਂ ਦੀ ਗਿਣਤੀ ਵੱਧ ਸੀ। ਸਾਰੀਆਂ ਧਿਰਾਂ ਆਪੋ-ਆਪਣੇ ਇਕੱਠ ਦੇ ਵੱਡੇ ਹੋਣ ਦਾ ਦਾਅਵਾ ਕਰ ਰਹੀਆਂ ਹਨ। ਬੇਸ਼ੱਕ ਸਾਰੀਆਂ ਧਿਰਾਂ ਨੇ ਆਪਣੇ ਸਮਾਗਮਾਂ ਨੂੰ ਸਫਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਇਨ੍ਹਾਂ ਵਿੱਚੋਂ ਪੰਥਕ ਜਥੇਬੰਦੀਆਂ ਦੇ ਇਕੱਠ ਨੇ ਖੁਫੀਆਂ ਏਜੰਸੀਆਂ ਦੇ ਅੰਦਾਜ਼ਿਆਂ ਨੂੰ ਮਾਤ ਪਾਈ ਹੈ।

Share this...
Share on Facebook
Facebook
0