ਸੁਣੋ ਬਰਗਾੜੀ ਪਹੁੰਚੀ ਸੰਗਤ ਪ੍ਰਤੀ ਇੱਕ ਮੁਸਲਮਾਨ ਵੀਰ ਦੇ ਵਿਚਾਰ, ਸਾਰਿਆਂ ਨਾਲ ਸਾਝਾਂ ਕਰੋ ਇਸ ਨੂੰ

ਸ਼੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਦੇ ਵਿਰੋਧ ਵਿੱਚ ਪੰਥਕ ਜਥੇਬੰਦੀਆਂ ਕੋਟਕਪੂਰਾ ਤੋਂ ਬਰਗਾੜੀ ਤੱਕ ਰੋਸ ਮਾਰਚ ਕੀਤਾ ਗਿਅਾ ਜਿੱਥੇ ਦੂਰੋ ਨੇੜੇਉ ਬਹੁਤ ਜਿਆਦਾ ਸੰਗਤਾਂ ਆੲੀਆਂ । ਬਰਗਾੜੀ ਮੋਰਚੇ ਵਿੱਚ ਸੰਗਤ ਤੇ ਭਾਰੀ ਿੲਕੱਠ ਦੀ ਇਕ ਮੁਸਲਮਾਨ ਵੀਰ ਨੇ ਖੂਬ ਪ੍ਰਸੰਸਾਂ ਕੀਤੀ ਹੈ ਉਸ ਨੇ ਕਿਹਾ ਕਿ ਸਿੱਖ ਕੌਮ ਆਪਣੇ ਗੁਰੂ ਲੲੀ ਕੁਝ ਵੀ ਕਰ ਸਕਦੀ ਹੈ ਇਸ ਕੌਮ ਨੂੰ ਕੋੲੀ ਵੀ ਖਤਮ ਨਹੀ ਕਰ ਸਕਦਾ ਵਧੇਰੇ ਜਾਣਕਾਰੀ ਲੲੀ ਤੁਸੀਂ ਇਹ ਵੀਡੀਓ ਦੇਖ ਸਕਦੇ ਹੋ । ਸਾਰੀ ਸੰਗਤ ਨਾਲ ਸਾਂਝੀ ਜਰੂਰ ਕਰ ਦਿਉ ਜੇ ਇਸ ਨੂੰ । ਤਾਂ ਕੇ ਹੋਰ ਵੀ ਲੋਕ ਦੇਖ ਸਕਣ।

ਸੱਤ ਅਕਤੂਬਰ ਨੂੰ ਪੰਜਾਬ ਵਿੱਚ ਤਿੰਨ ਥਾਂਵਾ ਤੇ ਵੱਡੇ ਇਕੱਠ ਹੋਏ ਜਿਸ ਮਗਰੋਂ ਸੋਸ਼ਲ ਮੀਡੀਆ ਉੱਪਰ ਚਰਚਾ ਛਿੜੀ ਹੈ ਕਿ ਆਖਰ ਕਿਸ ਸਮਾਗਮ ਵਿੱਚ ਲੋਕਾਂ ਦੀ ਗਿਣਤੀ ਵੱਧ ਹੋੲੀ । ਸਾਰੀਆਂ ਹੀ ਧਿਰਾਂ ਆਪੋ-ਆਪਣਾ ਜਿਅਾਦਾ ਹੋਣ ਦਾ ਦਾਅਵਾ ਕਰ ਰਹੀਆਂ ਹਨ। ਬੇਸ਼ੱਕ ਸਾਰੀਆਂ ਧਿਰਾਂ ਨੇ ਆਪਣੇ ਸਮਾਗਮਾਂ ਨੂੰ ਸਫਲ ਕਰਨ ਵਿੱਚ ਕੋਈ ਕਸਰ ਨਹੀਂ ਛੱਡੀ ਪਰ ਇਨ੍ਹਾਂ ਵਿੱਚੋਂ ਪੰਥਕ ਜਥੇਬੰਦੀਆਂ ਦੇ ਇਕੱਠ ਨੇ ਬਹੁਤਿਆ ਦੇ ਅੰਦਾਜ਼ਿਆਂ ਨੂੰ ਮਾਤ ਪਾਈ ਹੈ।
ਦਰਅਸਲ ਏਜੰਸੀਆਂ ਦਾ ਅੰਦਾਜ਼ ਸੀ ਕਿ ਪੰਥਕ ਜਥੇਬੰਦੀਆਂ ਦੇ ਇਕੱਠ ਵਿੱਚ 15 ਤੋਂ 20 ਹਜ਼ਾਰ ਲੋਕ ਪਹੁੰਚ ਸਕਦੇ ਹਨ। ਇੱਥੋਂ ਤੱਕ ਕਿ ਪੰਥਕ ਮੋਰਚੇ ਦੇ ਕੁਝ ਲੀਡਰ ਵੀ ਸੋਚ ਰਹੇ ਸੀ ਕਿ ਮਾਰਚ ਵਿੱਚ ਤਕਰੀਬਨ 25 ਤੋਂ 30 ਹਜ਼ਾਰ ਲੋਕ ਪਹੁੰਚਣਗੇ। ਹੁਣ ਸੋਸ਼ਲ ਮੀਡੀਆ ਉੱਪਰ ਚੱਲ ਰਿਹਾ ਹੈ ਕਿ ਪੰਥਕ ਜਥੇਬੰਦੀਆਂ ਦਾ ਇਕੱਠ 3 ਤੋਂ ਚਾਰ ਲੱਖ ਤੱਕ ਸੀ। ਬੇਸ਼ੱਕ ਇਹ ਪੰਥਕ ਜਥੇਬੰਦੀਆਂ ਦੇ ਹਮਾਇਤੀਆਂ ਦੇ ਹੀ ਦਾਅਵੇ ਹਨ ਪਰ ਇਸ ਗੱਲ਼ ਵਿੱਚ ਕੋਈ ਸ਼ੱਕ ਨਹੀਂ ਕਿ ਇਹ ਇਕੱਠ ਅਕਾਲੀ ਦਲ ਤੇ ਕਾਂਗਰਸ ਦੀਆਂ ਰੈਲੀਆਂ ਤੋਂ ਕਿਤੇ ਵੱਧ ਸੀ।

Share this...
Share on Facebook
Facebook
0