ਮਨਜੀਤ ਸਿੰਘ ਜੀਕੇ ਤੇ ਪਈ ਇੱਕ ਹੋਰ ਮੁਸ਼ਕਲ ਸਬੂਤ ਹੋਏ ਪੇਸ਼

ਡਾਕਿਊਮੈਂਟ ਪੇਸ਼ ਕਰਕੇ ਡੀ.ਐੱਸ.ਜੀ.ਐੱਮ.ਸੀ. ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਕਿਹਾ ਕਿ ਆਪਣੀ ਬੇਟੀ ਤੇ ਜਵਾਈ ਦੀ ਕੰਪਨੀ ਨੂੰ ਮਨਜੀਤ ਜੀਕੇ ਨੇ ਕਮੇਟੀ ਦੇ ਕਰਮਚਾਰੀਆਂ ਦੇ ਕੱਪੜਿਆਂ ਲਈ 4,43,000 ਰੁਪਏ ਦੀ ਕੰਪਨੀ ਦੇ ਆਰਡਰ ਦਿੱਤੇ ਤੇ ਮਨਜੀਤ ਸਿੰਘ ਦੇ ਘਰ ਦਾ ਪਤਾ ਕੰਪਨੀ ਦੇ ਨਾਂ ਦੀ ਥਾਂ ਲਿੱਖਿਆ ਹੈ। ਜਦਕਿ ਗੁਰਦੁਆਰਾ ਕਮੇਟੀ ਦਾ ਐਕਟ ਕਹਿੰਦਾ ਹੈ ਕਿ ਕੋਈ ਡੀਲ ਆਪਣੇ ਬਲੱਡ ਰਿਲੇਸ਼ਨ ‘ਚ ਨਹੀਂ ਕੀਤੀ ਜਾ ਸਕਦੀ।

ਹੋਰ ਦੋਸ਼ ਲਗਾਉਂਦਿਆਂ ਸ਼ੰਟੀ ਨੇ ਕਿਹਾ ਕਿ ਸਕੂਲ ਲਈ ਫਰਜ਼ੀ ਬਿੱਲ ਬਣਾਏ ਹਨ, 82,000 ਕਿਤਾਬਾਂ ਹਰਿਕ੍ਰਿਸ਼ਣ ਪਬਲਿਕ ਸਕੂਲ ਦੀਆਂ ਛਪਣ ਦਾ ਆਰਡਰ ਦਿੱਤਾ ਹੈ ਜਦਕਿ ਇੰਨੇ ਬੱਚੇ ਸਕੂਲ ‘ਚ ਨਹੀਂ ਹਨ। ਇਸ ਤੋਂ ਇਲਾਵਾ ਸ਼ੰਟੀ ਨੇ ਕਿਹਾ ਕਿ 51 ਲੱਖ ਡੋਨੇਸ਼ਨ ਵਿਦੇਸ਼ ਤੋਂ ਆਈ ਹੈ ਤੇ ਉਸੇ ਦਿਨ ਮਤਲਬ 30 ਜੂਨ 2016 ਨੂੰ ਦਿੱਲੀ ਕਮੇਟੀ 51 ਲੱਖ ਦਾ ਕੈਸ਼ ਗੁਰਦੁਆਰੇ ਤੋਂ ਕਢਾਇਆ। ਦਿੱਲੀ ਦੀ ਸਿੱਖ ਸਿਆਸਤ ਵਿੱਚ ਅੱਜ ਕਈ ਧਮਾਕੇ ਹੋਏ। ਪਹਿਲਾਂ ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਦੇ ਅਸਤੀਫੇ ਦੀ ਚਰਚਾ ਚੱਲ਼ ਤੇ ਫਿਰ ਵਿਰੋਧੀ ਸਰਨਾ ਧੜੇ ਨੇ ਇਲਜ਼ਾਮ ਲਾਇਆ ਕਿ ਉਹ ਖਿਲਾਫ ਭ੍ਰਿਸ਼ਟਾਚਾਰ ਦੇ ਸਬੂਤ ਹਨ, ਇਸ ਲਈ ਉਹ ਅਹੁਦਾ ਛੱਡ ਰਹੇ ਹਨ। ਫੇਸਬੁੱਕ ਲਾਈਵ ਹੋ ਕੇ ਕਮੇਟੀ ਦੇ ਸਾਬਕਾ ਪ੍ਰਧਾਨ ਪਰਮਜੀਤ ਸਿੰਘ ਸਰਨਾ ਨੇਕਈ ਇਲਜ਼ਾਮ ਲਾਏ। ਕਮੇਟੀ ਦੇ ਹੀ ਮੈਂਬਰ ਗੁਰਮੀਤ ਸਿੰਘ ਸ਼ੰਟੀ ਨੇ ਵੀ ਇਸ ਮਗਰੋਂ ਵੱਡੇ ਖੁਲਾਸੇ ਕੀਤੇ।

ਜਦਕਿ ਗੁਰਦੁਆਰਾ ਕਮੇਟੀ ਦੇ ਐਕਟ ਮੁਤਾਬਕ ਕਿਸੇ ਤਰ੍ਹਾਂ ਦਾ ਸੌਦਾ ਆਪਣੇ ਰਿਸ਼ਤੇਦਾਰਾਂ ਨਾਲ ਨਹੀਂ ਕੀਤਾ ਜਾ ਸਕਦਾ। ਦਿੱਲੀ ਸਿੱਖ ਗੁਰਦੁਆਰਾ ਮੈਨੇਜਮੈਂਟ ਕਮੇਟੀ ਦੇ ਪ੍ਰਧਾਨ ਮਨਜੀਤ ਸਿੰਘ ਜੀਕੇ ਨੇ ਆਪਣੇ ਅਹੁਦੇ ਤੋਂ ਅਸਤੀਫ਼ਾ ਦਿੱਤੇ ਜਾਣ ਦਾ ਖੰਡਨ ਕੀਤਾ ਹੈ। ਉਨ੍ਹਾਂ ਕਿਹਾ ਕਿ ਮੈਂ ਅਹੁਦੇ ਤੋਂ ਅਸਤੀਫਾ ਨਹੀਂ ਦਿੱਤਾ। ਉਨ੍ਹਾਂ ਕਿਹਾ ਕਿ ਅਗਲੇ 15 ਦਿਨ ਦਿੱਲੀ ‘ਚ ਨਾ ਹੋਣ ਕਾਰਨ ਉਨ੍ਹਾਂ ਦਫ਼ਤਰ ਦੇ ਚਾਰਜ ਸੀਨੀਅਰ ਮੀਤ ਪ੍ਰਧਾਨ ਹਰਮੀਤ ਸਿੰਘ ਕਾਲਕਾ ਨੂੰ ਸੌਂਪਿਆ ਹੈ। ਪ੍ਰਾਪਤ ਜਾਣਕਾਰੀ ਮੁਤਾਬਕ ਜੀਕੇ ਪਿਛਲੇ ਚਾਰ ਦਿਨਾਂ ਤੋਂ ਦਫ਼ਤਰ ਨਹੀਂ ਆ ਰਹੇ। ਜੀਕੇ ਨੇ ਕਿਹਾ ਕਿ ਉਹ ਅਗਲੇ ਦੋ ਹਫ਼ਤੇ ਨਿੱਜੀ ਕੰਮਾਂ ‘ਚ ਰੁੱਝੇ ਹਨ। ਦਿੱਲੀ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਅਧਿਕਾਰੀ ਨੇ ਵੀ ਇਹ ਪੁਸ਼ਟੀ ਕੀਤੀ ਕਿ ਜੀਕੇ ਨੇ ਸਿਰਫ ਚਾਰਜ ਸੌਂਪਿਆ ਹੈ। ਉਨ੍ਹਾਂ ਦੇ ਅਕਾਲੀ ਦਲ ਨਾਲ ਵਿਵਾਦ ਬਾਰੇ ਪੁੱਛੇ ਸਵਾਲ ‘ਤੇ ਜੀਕੇ ਨੇ ਕਿਹਾ ਕਿ ਉਹ ਅਕਾਲੀ ਦਲ ਦੇ ਸੱਚੇ ਸਿਪਾਹੀ ਹਨ।

Share this...
Share on Facebook
Facebook
0