ਬਰਗਾੜੀ ਮੋਰਚੇ ਦੀ ਸਟੇਜ ਤੇ ਮਾਨ ਸਾਬ ਨੇ ਆਪ ਵਿਧਾਇਕ ਦੇ ਮਾਰੀ ਲੱਤ – ਦੇਖੋ ਵੀਡੀਓ

7 ਅਕਤੂਬਰ ਨੂੰ ਬਰਗਾੜੀ ਮੋਰਚੇ ਦੀ ਸਟੇਜ ਤੇ ਜਦੋਂ ਸ. ਸਿਮਰਨਜੀਤ ਸਿੰਘ ਮਾਨ ਬੋਲ ਰਹੇ ਸਨ ਤਾਂ ਸਟੇਜ ਤੇ ਵਾਰ-ਵਾਰ ਹਿੱਲਜੁਲ ਹੁੰਦੀ ਰਹੀ। ਇਸੇ ਵਿਚਕਾਰ ਸ. ਮਾਨ ਨੂੰ ਆਪਣੇ ਭਾਸ਼ਣ ਦੌਰਾਨ ਵਿੱਚੇ ਰੁਕ ਕੇ ਇਹ ਕਹਿਣਾ ਪਿਆ ਕਿ ਧੱਕਾ ਕਿਉਂ ਮਾਰ ਰਹੇ ਹੋ? ਇਸ ਮਗਰੋਂ ਜਦੋਂ ਸੁਖਪਾਲ ਸਿੰਘ ਖਹਿਰਾ ਆ ਕੇ ਸਟੇਜ ਤੇ ਬੈਠੇ ਤਾਂ ਸਟੇਜ ਤੇ ਮੁੜ ਤੋਂ ਹਲਚਲ ਹੋਣ ਲੱਗੀ।

ਖਹਿਰਾ, ਮਾਨ ਦੇ ਅੱਗੇ ਖਲੋ ਕੇ ਸੰਗਤ ਵੱਲ ਹੱਥ ਹਿਲਾਉਣ ਲੱਗੇ। ਖਹਿਰਾ ਤਾਂ ਆਪਣੀ ਜਗ੍ਹਾ ਤੇ ਸੁਰੱਖਿਅਤ ਬੈਠ ਗਏ ਪਰ ਉਹਨਾਂ ਦੇ ਸਾਥੀ ਵਿਧਾਇਕ ਜਗਦੇਵ ਸਿੰਘ ਕਮਾਲੂ ਸਟੇਜ ਤੇ ਜਗ੍ਹਾ ਘੱਟ ਹੋਣ ਦੇ ਬਾਵਜੂਦ ਉੱਥੇ ਵਿਚਕਾਰ ਫਸ ਰਹੇ ਸਨ ਤਾਂ ਉਹ ਸ. ਮਾਨ ਦੇ ਪੈਰ ਤੇ ਹੀ ਬੈਠ ਗਏ। ਗੁੱਸੇ ਵਿੱਚ ਆਏ ਸਿਮਰਨਜੀਤ ਸਿੰਘ ਮਾਨ ਨੇ ਇਸ ਵਾਰ ਕਮਾਲੂ ਦੇ ਆਪਣਾ ਗੋਡਾ ਮਾਰਦੇ ਹੋਏ ਕਿਹਾ “ਤੈਨੂੰ ਤਮੀਜ਼ ਹੀ ਹੈ ਨਹੀਂ ਕੋਈ”। ਜਿਸ ਮਗਰੋਂ ਜਥੇਦਾਰ ਦਾਦੂਵਾਲ ਜਗ੍ਹਾ ਬਣਾਉਣ ਲੱਗੇ ਤੇ ਵਿਧਾਇਕ ਸਿਮਰਜੀਤ ਸਿੰਘ ਬੈਂਸ ਹੱਕੇ-ਬੱਕੇ ਜਿਹੇ ਦਿਖਾਈ ਦਿੱਤੇ।
ਦਿਲਚਸਪ ਗੱਲ ਇਹ ਵੀ ਵਾਪਰੀ ਕਿ ਕੁਝ ਪਲਾਂ ਮਗਰੋਂ ਹੀ ਜਦੋਂ ਖਹਿਰਾ ਆਪਣੀ ਜਗ੍ਹਾ ਤੇ ਇੱਧਰ-ਉੱਧਰ ਹੋ ਰਹੇ ਸਨ ਤਾਂ ਕਮਾਲੂ ਨੇ ਉਹਨਾਂ ਦੇ ਕੰਨ ‘ਚ ਸ. ਮਾਨ ਵੱਲ ਇਸ਼ਾਰਾ ਕਰਦੇ ਹੋਏ ਕੁਝ ਕਿਹਾ ਜਿਸ ਤੇ ਖਹਿਰਾ ਹੱਸ ਪਏ।

ਉੱਪਰ ਵਾਲੀ ਵੀਡੀਉ ਚ ਦੇਖੋ ਬਰਗਾੜੀ ਇਨਸਾਫ ਮੋਰਚੇ ਦੀ ਸਟੇਜ ਤੋਂ ਕਿਹੜੀਆਂ 5 ਵੱਡੀਆਂ ਗ਼ਲਤੀਆਂ ਹੋਈਆਂ ਤੇ ਇਹ ਮੋਰਚਾ ਕਿੱਥੋ ਤੱਕ ਸਫਲ ਰਿਹਾ.

Share this...
Share on Facebook
Facebook
0