ਇਸ ਘਰੇਲੂ ਨੁਸਖੇ ਨਾਲ ਡੇਂਗੂ ਦਾ ਹੋ ਜਾਵੇਗਾ ਇਲਾਜ਼

ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਅਸੀਂ ਤੁਹਾਨੂੰ ਡੇਂਗੂ ਦੇ ਇਲਾਜ਼ ਲਈ ਇੱਕ ਅਸਰਦਾਰ ਘਰੇਲੂ ਨੁਸਖਾ ਦੱਸਣ ਜਾ ਰਹੇ ਹਾਂ। ਇਸ ਨੂੰ ਨੁਸਖੇ ਨੂੰ ਤੁਸੀਂ ਬੜੀ ਆਸਾਨੀ ਨਾਲ ਵਰਤ ਸਕਦੇ ਹੋ। ਇਸ ਨੁਸਖੇ ਲਈ ਤੁਹਾਨੂੰ ਸਮਗਰੀ ਚਾਹੀਦੀ ਹੋਵੇਗੀ 1. ਇੱਕ ਗਿੱਠ ਗਲੋਅ 2. ਗਿਆਰਾਂ ਪੱਤੇ ਨਿੰਮ ਦੇ 3. ਗਿਆਰਾਂ ਪੱਤੇ ਤੁਲਸੀ ਦੇ 4. ਗਿਆਰਾਂ ਸਾਬਤ ਕਾਲੀਆਂ ਮਿਰਚਾਂ 5. ਇੱਕ ਚੁਟਕੀ ਅਜਵਾਇਣ 6. ਅੱਧਾ ਚਮਚ ਚੀਨੀ ਨੂੰ ਤਿੰਨ ਗਲਾਸ ਪਾਣੀ ਵਿੱਚ ਪਾ ਕੇ ਉਬਾਲ ਕੇ ਜਦੋ ਪਾਣੀ ਸਿਰਫ ਇੱਕ ਗਲਾਸ ਰਹਿ ਜਾਵੇ ਤਾਂ ਉਸਨੂੰ ਸਵੇਰੇ, ਦੁਪਹਿਰਅਤੇ ਸ਼ਾਮ ਨੂੰ ਪੀ ਲਵੋ।

ਡੇਂਗੂ ਕੋਈ ਨਵੀਂ ਬੀਮਾਰੀ ਨਹੀਂ ਹੈ। ਡੇਂਗੂ ਦੇ ਮਰੀਜਾਂ ਨਾਲ ਹਸਪਤਾਲ ਹਰ ਸਾਲ ਬਰਸਾਤਾਂ ਦੇ ਮੌਸਮ ਤੋਂ ਬਾਅਦ ਭਰ ਜਾਂਦੇ ਹਨ। ਇਸ ਦਾ ਕਾਰਨ ਇਹ ਵਾਇਰਸ ਹੁੰਦਾ ਹੈ, ਜਿਸ ਬਾਰੇ ਸਭ ਤੋਂ ਪਹਿਲਾਂ ਸੋਇਲ ਨਾਮ ਦੇ ਸਾਇੰਸਦਾਨ ਨੇ ਭਾਰਤ ਵਿਚ ਸੰਨ 1945 ਵਿੱਚ ਜਾਣਕਾਰੀ ਦਿੱਤੀ। ਉਸ ਤੋਂ ਬਾਅਦ ਇਸ ਵਾਇਰਸ ਦੀ ਇਕ ਹੋਰ ਕਿਸਮ ਮਨੀਲਾ ਦਾ ਪਤਾ 1954 ਵਿੱਚ ਲਗਾਇਆ ਗਿਆ। ਸਰੀਰ ਦੇ ਕਈ ਹਿੱਸਿਆਂ ਵਿੱਚ ਜਿਸ ਦੇ ਇਨਫੈਕਸ਼ਨ ਨਾਲ ਖੂਨ ਵਗਣ ਦੀ ਸ਼ਿਕਾਇਤ ਹੋ ਜਾਂਦੀ ਹੈ। ਇਸ ਨੂੰ ਖੂਨੀ ਡੇਂਗੂ ਕਹਿੰਦੇ ਹਨ। ਇਸ ਖੂਨੀ ਡੇਂਗੂ ਨੇ ਸੰਨ 1964 ਵਿੱਚ ਮਹਾਂਮਾਰੀ ਫੈਲਾਈ ਸੀ। ਇਸ ਤਰ੍ਹਾਂ 1964 ਵਿਚ ਵਿਸਾਖਾਪਟਨਮ ਅਤੇ ਮਦਰਾਸ, 1966 ਵਿਚ ਜਬਲਪੁਰ ਅਤੇ 1968 ਵਿਚ ਪਾਂਡੀਚਿਰੀ ਵਿਚ 21799 ਕੇਸਾਂ ਦਾ ਪਤਾ ਲੱਗਿਆ। ਜਿਨ੍ਹਾਂ ਵਿਚੋਂ 6 ਵਿਅਕਤੀਆਂ ਦੀ ਮੌਤ ਹੋ ਗਈ ਸੀ। ਪਰ 1996 ਵਿਚ ਇਸੇ ਡੇਂਗੂ ਨੇ ਪੰਜਾਬ, ਦਿੱਲੀ ਅਤੇ ਹਰਿਆਣੇ ਦੇ ਨਾਲ ਲੱਗਦੇ ਸੁਬਿਆਂ ਵਿੱਚ ਅਨੇਕਾਂ ਕੀਮਤੀ ਜਾਨਾਂ ਲਈਆਂ। ਇੱਕ ਖਾਸ ਕਿਸਮ ਦੇ ਮੱਛਰ ਲੜਣ ਨਾਲ ਇਹ ਬਖਾਰ ਹੁੰਦਾ ਹੈ। ਇਸ ਮੱਛਰ ਗੰਦੇ ਪਾਣੀ ਤੋਂ ਨਹੀਂ ਜ਼ਿਆਦਾ ਸਾਫ ਪਾਣੀ ਤੋਂ ਫੈਲਦਾ ਹੈ। ਇਹ ਮੱਛਰ ਆਮ ਤੌਰ ’ਤੇ ਦਿਨ ਵੇਲੇ ਕੱਟਦਾ ਹੈ।

ਇਹ ਮੱਛਰ ਕਾਲੇ ਰੰਗ ਦਾ ਹੁੰਦਾ ਹੈ ਅਤੇ ਡੱਬੀਆਂ ਵਾਲੇ ਸੱਪ ਵਾਂਗ ਹੁੰਦਾ ਹੈ। ਜਦੋਂ ਇਹ ਮੱਛਰ ਲੜਦਾ ਹੈ ਉਸ ਤੋਂ ਚਾਰ ਤੋਂ ਦਸ ਦਿਨ ਬਾਅਦ ਬੁਖਾਰ ਚੜ੍ਹਦਾ ਹੈ। ਉਹੀ ਮੱਛਰ ਹੋਰਨਾਂ ਨੂੰ ਇਨਫੈਕਸ਼ਨ ਦੇਣ ਦੇ ਕਾਬਲ ਇਨਫੈਕਸ਼ਨ ਵਾਲੇ ਵਿਅਕਤੀ ਨੂੰ ਲੜਨ ਤੋਂ ਬਾਅਦ ਹੋ ਜਾਂਦਾ ਹੈ। ਡੇਂਗੂ ਬੁਖਾਰ ਦੇ ਲੱਛਣ- ਮਰੀਜ਼ ਦੇ ਸਰੀਰ ਦਾ ਤਾਪਮਾਨ 104 ਡਿਗਰੀ ਫਾਰਨੇਹਾਈਟ ਤੋਂ 105 ਡਿਗਰੀ ਤੱਕ ਵਧ ਜਾਂਦਾ ਹੈ। ਜੀਭ ਮੈਲੀ ਹੋ ਜਾਂਦੀ ਹੈ ਤੇ ਮੂੰਹ ਦਾ ਸਵਾਦ ਵਿਗੜ ਜਾਂਦਾ ਹੈ। ਇਸ ਦੇ ਹੋਣ ਨਾਲ ਚਮੜੀ ਉਪਰ ਲਾਲ-ਲਾਲ ਦਾਣੇ ਨਿਕਲ ਆਉਂਦੇ ਹਨ। ਮਰੀਜ਼ ਨੂੰ ਭੁੱਖ ਘੱਟ ਲੱਗਦੀ ਹੈ ਅਤੇ ਥਕਾਨ ਮਹਿਸੂਸ ਹੁੰਦੀ ਹੈ। ਇਸ ਨਾਲ ਸਰੀਰ ਵਿਚ ਜਕੜਨ ਮਹਿਸੂਸ ਹੁੰਦੀ ਹੈ। ਕਈ ਵਾਰ ਜੀ ਕੱਚਾ ਅਤੇ ਉਲਟੀ ਵੀ ਆ ਜਾਂਦੀ ਹੈ। ਸਿਰ ਦੇ ਵਿਚ ਦਰਦ ਅਤੇ ਹੱਡਾਂ, ਪੈਰਾਂ ’ਚ ਦਰਦ ਹੁੰਦਾ ਹੈ। ਡੇਂਗੂ ਬੁਖਾਰ ਹੋਣ ਨਾਲ ਸਰੀਰ ਦੇ ਵੱਖ-ਵੱਖ ਅੰਗਾਂ ’ਚੋਂ ਖੂਨ ਵਗਣ ਲਗਦਾ ਹੈ।

Share this...
Share on Facebook
Facebook
0