ਜਿਉਂਦੇ ਨੂੰ ਤਾਂ ਮੈਨੂੰ ਲੱਖ ਦੀ ਫੌਜ ਵੀ ਨਹੀਂ ਫੜ ਕੇ ਲਿਜਾ ਸਕਦੀ – ਸੰਤ ਜਰਨੈਲ ਸਿੰਘ

ਬੋਲਿਆ ਸੰਤ ਜਰਨੈਲ ਸਿੰਘ ਵਿੱਚ ਹਾਲ ਦੇ ਖੜਕੇ, ਕਈਆ ਨੂੰ ਨਲੂਆ ਜਾਪਦਾ ਤੇ ਕਈਆ ਨੂੰ ਰੜਕੇ। ਉਹ ਬਾਂਹ ਕੱਢ ਵੰਗਾਰਦਾ ਹੱਥ ਤੀਰ ਨੂੰ ਫੜਕੇ, ਫਿਰਦੇ ਖੱਬੀ ਖਾਨ ਜੋ ਨਾ ਮੂਹਰੇ ਫਰਕੇ। ਗੁਰਬਾਣੀ ਨਾਲ ਪੂਰਾ ਪਿਆਰ ਸੀ ਉਠਦਾ ਵੀ ਤੜਕੇ, ਉਹ ਜਾਪ ਅਜੱਪਾ ਜਾਪਦਾ ਨਾ ਗਿਣਤੀ ਕਰਕੇ। ਉਹ ਬੁਲਟ ਛਾਤੀ ਤੇ ਟੰਗਦਾ ਨਾ ਮਾਲਾ ਮਣਕੇ, ਉਹਦੀਆ ਅੱਖਾ ਵਿੱਚ ਜਲਾਲ ਸੀ ਚੇਹਰੇ ਤੇ ਝਲਕੇ। ਕੋਈ ਡਰਦਾ ਹੱਥ ਨਾ ਪਾਵਦਾ ਦੁਸ਼ਮਣ ਵੀ ਜਰਕੇ, ਬਈ ਉਹਨੇ ਕੱਢੀ ਤੇਗ ਮਿਆਨ ਚ ਵਾਗ ਸੂਰਿਆ ਖੜਕੇ।

ਕਹਿੰਦਾ ਲੋੜ ਸਿਰਾ ਦੀ ਪੈ ਗਈ ਆ ਗਈਆ ਫੋਜਾ ਚੜਕੇ, ਉਹਨੇ ਹੱਥ 47 ਫੜਾ ਦਿੱਤੀ ਜੋ ਵਾਲਾ ਭੜਕੇ। ਬੱਬਰਾ ਨੇ ਟੈਕੀ ਸਾਭ ਲਈ 56 ਫੜਕੇ, ਤਿੰਨ ਸੋ ਯੋਧਾ ਬੈਹ ਗਿਆ ਮੋਰਚਿਆ ਵਿੱਚ ਵੜਕੇ। ਵੈਰੀ ਚੜ ਕੇ ਆ ਗਿਆ ਬੂਹੇ ਤੇ ਗੱਜੇ, ਸੁਣੀ ਦਹਾੜ ਅਕਾਲੀਆ ਇਹ ਬਾਹਰ ਨੂੰ ਭੱਜੇ। ਉਹਨਾ ਕਿਹਾ ਬਾਹਾ ਉਪਰ ਕਰ ਦਿਉ, ਨਹੀ ਤਾ ਫੈਰ ਲੱਗਣ ਵੱਜੇ। ਰਾਮੂਵਾਲੀਆ ਸੰਤਾ ਦਾ ਸੀ ਜੋ ਪੀ ਏ ਅਖਵਾਉਦਾ, ਕੱਲੇ ਕੱਲੇ ਸਿੰਘ ਦੀ ਸ਼ਨਾਖਤ ਕਰਵਾਉਦਾ। ਆ ਚਾਵਲ ਮਹਿਤਾ ਦੇਖਦੇ ਨਾਲੇ ਭੱਜੇ ਜਾਦੇ, ਦਿਨੇ ਦਿਹਾੜੇ ਪਿੱਟਦੇ ਨਾਲੇ ਛਿੱਤਰ ਖਾਂਦੇ। ਪਤਾ ਲੱਗਾ ਜਦ ਸੰਤਾ ਨੂੰ ਉਹ ਰੋਹ ਵਿੱਚ ਆਏ,ਸਿੰਘਾ ਨੂੰ ਦਿੱਤਾ ਹੌਸਲਾ ਨਾ ਘਬਰਾਏ। ਵਾਕੀ ਟਾਕੀ ਬੋਲਦੀ ਫਿਰ ਚਾਰ ਚੁਫੇਰੇ, ਲੰਗਰ ਹਾਲ ਦੇ ਮੂਹਰੇ ਆ ਗਏ ਜੋ ਫੌਜੀ ਘੇਰੇ ਸਿੰਘਾ ਘੋੜੇ ਦੱਬਤੇ ਪੈ ਗਏ ਹਨੇਰੇ । ਫੋਕਾ ਫੈਰ ਨਾ ਮਾਰਦੇ ਗੋਲੀ ਕੱਲੀ ਕੱਲੀ ਪਤਾ ਲੱਗੇ ਨਾ ਫੌਜ ਨੂੰ ਇਹ ਕਿੱਥੋ ਚੱਲੀ। ਕੋਈ ਟੈਕਿਉ, ਕੋਈ ਬੁੰਗਿਉ, ਕੋਈ ਥੱਲਿਉ ਚੱਲੇ, ਪਹਿਲੀ ਪਲਟਣ ਮਾਰਤੀ ਸੁੱਟੇ ਕੱਲੇ ਕੱਲੇ। ਚੀਕ ਚਿਹਾੜਾ ਪੈ ਗਿਆ ਹਰਿਮੰਦਰ ਵੱਲੇ, ਫੌਜੀਆ ਕਈ ਸ਼ਰਧਾਲੂ ਮਾਰਤੇ ਜਿਹੜੇ ਘਰ ਨੂੰ ਚੱਲੇ। ਫੌਜੀ ਗੁਸੇ ਦੇ ਵਿੱਚ ਆ ਗਏ ਨੁਕਸਾਨ ਕਰਵਾ ਕੇ, ਕਈ ਭੱਜਣ ਲੱਗੇ ਪਿਛਾ ਨੂੰ ਗੰਨ ਪਿੱਠ ‘ਤੇ ਲਾ ਕੇ।

ਜਾਣ ਨਾ ਦਿੱਤਾ ਇੱਕ ਵੀ ਜੋ ਸਿੰਘਾ ਹੱਥ ਚੜਿਆ, ਦੱਸ ਦਿੱਤਾ ਅੱਜ ਹਿੰਦ ਸਰਕਾਰ ਨੂੰ ਕਿੱਧਾ ਜਾਦਾ ਲੜਿਆ। ਹੱਲਾ ਫਿਰ ਤੋਂ ਹੋ ਗਿਆ ਕਈ ਪਰਖਚੇ ਉੱਡੇ, ਪਰ ਘੱਟ ਨਾ ਕੀਤੀ ਯੋਧਿਆ ਭਵਾ ਦਿੱਤੇ ਗੁੱਡੇ। ਮਿੰਟ ਮਿੰਟ ਦੀ ਖਬਰ ਨੂੰ ਇੰਦਰਾ ਪਈ ਲੈਦੀ, ਕਹੇ ਦਿਲ ਠੱਕ ਠੱਕ ਕਰ ਵੱਜਦਾ ਮੇਰੇ ਖੋਹ ਜਿਹੀ ਪੈਂਦੀ। ਵੇ ਮੈਨੂੰ ਦੇ ਦਿਉ ਖਬਰ ਜਰਨੈਲ ਦੀ ਮੈ ਕਾਹਲੀ ਪੈਦੀ। ਅੱਗੋ ਫੌਜੀ ਅਫਸਰ ਬੋਲਦੇ ਮਾਤਾ ਔਖੇ ਫਸ ਗਏ, ਨਾ ਕੋਈ ਫੌਜੀ ਵਾਪਿਸ ਆਵਦਾ ਹੁਣ ਤਾ ਟੈਕ ਵੀ ਧੱਸ ਗਏ। ਉਹ ਨਹੀ ਮੰਨਦਾ ਸੁਭਾਅ ਦਾ ਪੱਕਾ, ਕਹਿੰਦਾ ਜੋ ਕਰਨਾ ਸੋ ਕਰ ਲਉ। ਅੱਜ ਮਾਰਨੇ ਜਾ ਮਰਕੇ ਰਹਿਣਾ, ਭਾਵੇ ਅੱਗਾ ਪਿੱਛਾ ਧਰ ਲਉ।

Share this...
Share on Facebook
Facebook
0