ਗੁਰੁਦੁਵਾਰਾ ਸਾਹਿਬ ਵਿੱਚ ਬਰਤਾਨੀਆਂ ਦੀ PM ਨੇ ਬਿਨਾ ਕਿਸੇ ਗਾਰਡ ਦੇ ਟੇਕਿਆ ਮੱਥਾ

ਸ਼ਾਬਦਿਕ ਅਰਥਾਂ ਵਿਚ ਗੁਰੂ ਦਾ ਦੁਆਰ ਜਾਂ ਗੁਰੂ ਦਾ ਘਰ ਹੈ । ਇਸ ਨੂੰ ਸਿੱਖਾਂ ਦੇ ਅਰਾਧਨਾ ਅਸਥਾਨ ਦਾ ਨਾਂ ਦਿੱਤਾ ਗਿਆ ਹੈ । ਇਸ ਸ਼ਬਦ ਦਾ ‘ ਮੰਦਰ ’ ਦੇ ਤੌਰ ਤੇ ਆਮ/ਸਧਾਰਨ ਅਨੁਵਾਦ ਸਿੱਖਾਂ ਲਈ ਤਸੱਲੀਬਖ਼ਸ਼ ਨਹੀਂ ਹੈ ਕਿਉਂਕਿ ਸਿੱਖ ਧਰਮ ਵਿਚ ਯੱਗ ਜਾਂ ਬਲੀ ਲਈ ਕੋਈ ਵਿਧਾਨ ਨਹੀਂ ਹੁੰਦੇ ਅਤੇ ਸਿੱਖਾਂ ਦੇ ਪਵਿੱਤਰ ਸਥਾਨਾਂ ਤੇ ਨਾ ਮੂਰਤੀਆਂ ਅਤੇ ਨਾ ਹੀ ਵੇਦੀ ਜਾਂ ਬਲੀ-ਅਸਥਾਨ ਹੁੰਦੇ ਹਨ । ਉਹਨਾਂ ਦੇ ਕੋਈ ਚਮਤਕਾਰੀ ਕਰਮਕਾਂਡ ਨਹੀਂ ਹੁੰਦੇ ਅਤੇ ਨਾ ਹੀ ਪੁਜਾਰੀ ਸ਼੍ਰੇਣੀ ਹੁੰਦੀ ਹੈ ।

ਗੁਰਦੁਆਰੇ ਦੀ ਮਹੱਤਵਪੂਰਨ ਵਿਸ਼ੇਸ਼ਤਾ ਇਹ ਹੈ ਕਿ ਇਸ ਵਿਚ ਸਿੱਖ ਧਰਮ ਗ੍ਰੰਥ , ਗੁਰੂ ਗ੍ਰੰਥ ਸਾਹਿਬ ਦੀ ਹੋਂਦ ਸਰਬ ਉੱਚ ਹੁੰਦੀ ਹੈ । ਦੇਹ ਧਾਰੀ ਗੁਰੂ ਪਰੰਪਰਾ ਨੂੰ ਖ਼ਤਮ ਕਰਦੇ ਹੋਏ , ਗੁਰੂ ਗੋਬਿੰਦ ਸਿੰਘ ਜੀ , ਨਾਨਕ ਦਸਵੇਂ , ਨੇ 1708 ਵਿਚ ਆਪਣੇ ਸਦੀਵੀ ਉੱਤਰਾਧਿਕਾਰੀ ਵਜੋਂ ਪਵਿੱਤਰ ਗ੍ਰੰਥ ਦੀ ਸਥਾਪਨਾ ਕੀਤੀ ਸੀ । ਇਹ ਪਵਿੱਤਰ ਗ੍ਰੰਥ ਉਦੋਂ ਤੋਂ ਹੀ ਸਿੱਖਾਂ ਲਈ ਗੁਰੂ ਹਨ ਅਤੇ ਇਸ ਦੀ ਸਿੱਖਾਂ ਦੇ ਸਾਰੇ ਉਪਾਸਨਾ ਵਾਲੇ ਸਥਾਨਾਂ ਤੇ ਸਰਬ-ਉੱਚਤਾ ਮੰਨੀ ਜਾਂਦੀ ਹੈ ਅਤੇ ਸਾਰੀਆਂ ਧਾਰਮਿਕ ਰੁਹਰੀਤਾਂ ਇਸ ਉੱਪਰ ਹੀ ਕੇਂਦਰਿਤ ਹੁੰਦੀਆਂ ਹਨ । ਜਿਹੜੀ ਬੁਨਿਆਦੀ ਸ਼ਰਤ ਸਿੱਖ ਅਸਥਾਨ ਲਈ ਜਾਣੀ ਜਾਂਦੀ ਹੈ ਉਹ ਹੈ ਕਿ ਇਸ ਵਿਚ ਗੁਰੂ ਗ੍ਰੰਥ ਸਾਹਿਬ ਦਾ ਪ੍ਰਕਾਸ਼ ਕੀਤਾ ਜਾਵੇ । ਹਰ ਸਿੱਖ ਅਸਥਾਨ ਜਿੱਥੇ ਅਜਿਹਾ ਹੁੰਦਾ ਹੈ , ਗੁਰੂ ਦਾ ਘਰ ਹੈ । ਇਸ ਲਈ ਇਸ ਦਾ ਨਾਂ ਗੁਰਦੁਆਰਾ ( ਗੁਰ + ਦੁਆਰ ) ਜਾਣਿਆ ਜਾਂਦਾ ਹੈ ।

ਗੁਰਦੁਆਰੇ ਦੀ ਦੂਜੀ ਵਿਸ਼ੇਸ਼ਤਾ ਇਹ ਹੈ ਕਿ ਗੁਰਦੁਆਰਾ ਸਰਬ-ਸੰਮਤੀ ਅਸਥਾਨ ਹੁੰਦੇ ਹੋਏ ਸਾਰੇ ਸ਼ਰਧਾਲੂਆਂ ਲਈ ਨਿੱਜੀ ਅਰਦਾਸ ਕਰਨ ਅਤੇ ਇਕੱਠ ਜਾਂ ਸਭਾ ਵਿਚ ਇਕੱਠੇ ਹੋਣ ਲਈ ਹਮੇਸ਼ਾ ਖੁੱਲ੍ਹਾ ਰਹਿੰਦਾ ਹੈ । ਇਸ ਦੇ ਬਾਹਰਵਾਰ ਨੂੰ ਬਾਕੀਆਂ ਤੋਂ ਵੱਖਰੀ ਪਛਾਣ ਵਾਲਾ ਚਿੰਨ੍ਹ ਨਿਸ਼ਾਨ ਸਾਹਿਬ ਜਾਂ ਸਿੱਖ ਝੰਡਾ , ਜੋ ਰੰਗ ਵਿਚ ਕੇਸਰੀ ਜਾਂ ਨੀਲਾ , ਅਤੇ ਜਿਹੜਾ ਗੁਰਦੁਆਰੇ ਦੀ ਇਮਾਰਤ ਉੱਤੇ ਦਿਨ ਰਾਤ ਜਾਂ ਜ਼ਿਆਦਾਤਰ ਇਮਾਰਤ ਦੇ ਨਜ਼ਦੀਕ ਵੱਖਰੇ ਰੂਪ ਵਿਚ ਬਣੇ ਹੋਏ ਨਿਸ਼ਾਨ ਸਾਹਿਬ ਦੇ ਰੂਪ ਵਿਚ ਲਹਿਰਾਉਂਦਾ ਰਹਿੰਦਾ ਹੈ । ਸਿੱਖੀ ਦੇ ਮੁਢਲੇ ਦਿਨਾਂ ਵਿਚ , ਧਾਰਮਿਕ ਸਭਾਵਾਂ ਲਈ ਵਰਤੇ ਜਾਂਦੇ ਇਸ ਅਸਥਾਨ ਨੂੰ ‘ ਧਰਮਸਾਲ’ ਕਿਹਾ ਜਾਂਦਾ ਸੀ , ਜਿਸਦਾ ਭਾਵ ‘ ਧਰਮ’ ਦਾ ਨਿਵਾਸ ਹੈ । ਇਸ ਸ਼ਬਦ ਦਾ ਅਰਥ ਵਰਤਮਾਨ ਵਿਚ ਵੱਖਰੇ ਰੂਪ ਵਿਚ ਲਿਆ ਜਾਂਦਾ ਹੈ; ਹੁਣ ਧਰਮਸਾਲਾ ਦਾ ਭਾਵ ਅਰਾਮ ਕਰਨ ਵਾਲੀ ਜਗ੍ਹਾ ਤਕ ਹੀ ਸੀਮਿਤ ਕਰ ਦਿੱਤਾ ਗਿਆ ਹੈ ।

ਜਨਮ ਸਾਖੀਆਂ ਅਨੁਸਾਰ , ਗੁਰੂ ਨਾਨਕ ਦੇਵ ਜੀ ਜਿੱਥੇ ਵੀ ਗਏ , ਉੱਥੇ ਉਹਨਾਂ ਨੇ ਆਪਣੇ ਅਨੁਯਾਈਆਂ ਨੂੰ ਧਰਮਸਾਲ ਦੀ ਉਸਾਰੀ ਕਰਨ ਲਈ ਕਿਹਾ ਅਤੇ ਉੱਥੇ ਉਹਨਾਂ ਨੂੰ ਇਸ ਧਰਮਸਾਲ ਵਿਚ ਪਰਮਾਤਮਾ ਦਾ ਨਾਂ ਜਪਣ ਅਤੇ ਉਸਦੀ ਮਹਿਮਾ ਦਾ ਜਾਪ ਕਰਨ ਲਈ ਇਕੱਠੇ ਕੀਤਾ । ਉਹਨਾਂ ( ਗੁਰੂ ਨਾਨਕ ) ਨੇ ਆਪ ਕੀਰਤਪੁਰ ਵਿਖੇ ਰਾਵੀ ਦਰਿਆ ਦੇ ਕੰਢੇ ਇਕ ਧਰਮਸਾਲ ਦੀ ਸਥਾਪਨਾ ਕੀਤੀ ਸੀ ਜਿੱਥੇ ਉਹ ਆਪਣੀਆਂ ਲੰਮੀਆਂ ਉਦਾਸੀਆਂ ਤੋਂ ਬਾਅਦ ਆ ਕੇ ਰਹਿਣ ਲੱਗ ਪਏ ਸਨ । ਗੁਰੂ ਅਰਜਨ ਦੇਵ ਜੀ ( 1563- 1606 ) ਫ਼ੁਰਮਾਉਂਦੇ ਹਨ— ਮੈਂ ਬਧੀ ਸਚੁ ਧਰਮ ਸਾਲ ਹੈ ॥ ਗੁਰਸਿਖਾ ਲਹਦਾ ਭਾਲਿ ਕੈ ॥ ਪੈਰ ਧੋਵਾ ਪਖਾ ਫੇਰਦਾ ਤਿਸੁ ਨਿਵਿ ਨਿਵਿ ਲਗਾ ਪਾਇ ਜੀਉ ॥ ( ਗੁ.ਗ੍ਰੰ. 73 ) । ਗੁਰੂ ਹਰਿਗੋਬਿੰਦ ਜੀ ( 1595-1644 ) ਦੇ ਸਮੇਂ ਧਰਮਸਾਲਾਵਾਂ ਨੂੰ ਗੁਰਦੁਆਰਾ ਕਿਹਾ ਜਾਣ ਲੱਗ ਪਿਆ ਸੀ । ਨਾਮਕਰਨ ਵਿਚ ਤਬਦੀਲੀ ਮਹੱਤਵਪੂਰਨ ਸੀ । ਗੁਰੂ ਅਰਜਨ ਦੇਵ ਜੀ ਨੇ 1604 ਵਿਚ ਇਕ ਪਵਿੱਤਰ ਬਾਣੀਆਂ ਦੀ ਪੋਥੀ ਜਾਂ ਗ੍ਰੰਥ ( ਬਾਅਦ ਵਿਚ ਗੁਰੂ ਗ੍ਰੰਥ ਸਾਹਿਬ ) ਦਾ ਸੰਕਲਨ ਕੀਤਾ । ਇਸ ਵਿਚ ਗੁਰੂ ਜੀ ਨੇ ਆਪਣੇ ਤੋਂ ਇਲਾਵਾ , ਆਪਣੇ ਤੋਂ ਪਹਿਲੇ ਚਾਰ ਅਧਿਆਤਮਿਕ ਗੁਰੂ ਸਾਹਿਬਾਨ ਦੀਆਂ ਬਾਣੀਆਂ ਅਤੇ ਭਾਰਤ ਦੇ ਕੁਝ ਭਗਤਾਂ ਅਤੇ ਸੂਫ਼ੀਆਂ ਦੀ ਬਾਣੀ ਨੂੰ ਵੀ ਸ਼ਾਮਲ ਕੀਤਾ ।

ਉਹਨਾਂ ਨੇ ਫ਼ੁਰਮਾਇਆ , “ ਪੋਥੀ ਪਰਮੇਸ਼ਰ ਦਾ ਥਾਨ ॥ ” ( ਗੁ.ਗ੍ਰੰ. 1226 ) । ਇਸ ਗ੍ਰੰਥ ਦੀ ਪਹਿਲੀ ਜਿਲਦ ਦੀ ਸਥਾਪਨਾ ਉਹਨਾਂ ਨੇ ਸਿੱਖ ਧਰਮ ਦੀ ਕੇਂਦਰੀ ਇਮਾਰਤ , ਹਰਿਮੰਦਰ ਸਾਹਿਬ , ਅੰਮ੍ਰਿਤਸਰ ਵਿਖੇ ਕੀਤੀ । ਇਸ ਗ੍ਰੰਥ ਦੀਆਂ ਕਾਪੀਆਂ ਦੇ ਲੇਖਨ ਦਾ ਕੰਮ ਪਵਿੱਤਰਤਾ ਨਾਲ ਸ਼ੁਰੂ ਹੋ ਗਿਆ । ਸ਼ਰਧਾਲੂ ਇਹਨਾਂ ਨੂੰ ਆਪਣੀਆਂ ਧਰਮਸਾਲਾਵਾਂ ਵਿਚ ਸਥਾਪਿਤ ਕਰਨ ਲਈ ਆਪਣੇ ਸਿਰ ਤੇ ਰੱਖ ਕੇ ਲੈ ਜਾਂਦੇ ਸਨ । ਸਤਿਕਾਰ ਨਾਲ , ਇਸ ਪੋਥੀ ਨੂੰ ਗ੍ਰੰਥ ਸਾਹਿਬ ਕਿਹਾ ਜਾਣ ਲੱਗਿਆ ਅਤੇ ਗ੍ਰੰਥ ਸਾਹਿਬ ਨੂੰ ਗੁਰੂ ਜੀ ਦੇ ਪਵਿੱਤਰ ਬਚਨਾਂ ਦੇ ਸਾਕਾਰ ਰੂਪ ਵਜੋਂ ਸਮਝਿਆ ਜਾਣਾ ਅਰੰਭ ਹੋ ਗਿਆ । ਧਰਮਸਾਲ ਜਿੱਥੇ ਗ੍ਰੰਥ ਸਾਹਿਬ ਰੱਖੇ ਗਏ ਸਨ ਉਸ ਅਸਥਾਨ ਨੂੰ ਗੁਰਦੁਆਰਾ ਕਿਹਾ ਜਾਣ ਲੱਗ ਪਿਆ । ਗ੍ਰੰਥ ਸਾਹਿਬ ਨੂੰ ਗੁਰੂ ਦੀ ਉਪਾਧੀ ਮਿਲਣ ਤੋਂ ਬਾਅਦ ਇਹ ਉਪਾਧੀ ਸਰਬਵਿਆਪਕ ਹੋ ਗਈ , ਹਾਲਾਂਕਿ ਅੰਮ੍ਰਿਤਸਰ ਵਿਖੇ ਕੇਂਦਰੀ ਧਰਮ ਅਸਥਾਨ ਨੂੰ ਹਰਿਮੰਦਰ ਜਾਂ ਦਰਬਾਰ ਸਾਹਿਬ ਕਹਿਣਾ ਜਾਰੀ ਰਿਹਾ ।

Share this...
Share on Facebook
Facebook
error: Content is protected !!