ਮੀਟਰ ਲੱਗਣ ਤੋਂ ਪਹਿਲਾਂ ਹੀ ਬਿਜਲੀ ਵਾਲਿਆਂ ਭੇਜਿਆ ਡੇਢ ਲੱਖ ਦਾ ਬਿੱਲ

ਬਿਜਲੀ ਦਾ ਸਾਡੇ ਜੀਵਨ ਵਿਚ ਮਹੱਤਵਪੂਰਨ ਸਥਾਨ ਹੈ। ਇਹ ਵਰਤਮਾਨ ਵਿਗਿਆਨ ਦੀ ਇਕ ਬਹੁਮੁੱਲੀ ਕਾਢ ਹੈ। ਇਸ ਤੋ ਬਿਨਾ ਸਾਡਾ ਜੀਵਨ ਚੱਲਣਾ ਬਹੁਤ ਔਖਾ ਹੋ ਜਾਦਾ ਹੈ। ਸਾਡੇ ਆਮ ਘਰਾਂ ਵਿਚ ਪਈਆਂ ਬਹੁਤ ਸਾਰੀਆਂ ਚੀਜ਼ਾਂ ਬਿਜਲੀ ਦੀ ਸਹਾਇਤਾ ਨਾਲ ਹੀ ਚਲਦੀਆਂ ਹਨ ਜਿਵੇ – ਕੰਪਿਊਟਰ, ਟੈਲੀਵਿਯਨ, ਬਿਜਲੀ ਦਾ ਬਲਬ, ਪੱਖੇ, ਫਰਿਜ, ਪ੍ਰੈੱਸ, ਕੂਲਰ, ਹੀਟਰ, ਗੀਜਰ, ਰੇਡੀਉ, ਟੇਪ ਰਿਕਾਰਡ,ਏਅਰ ਕੰਡੀਸਨ, ਕੱਪੜੇ ਧੋਣ ਵਾਲੀ ਮਸ਼ੀਨ ਮਾਈਕ੍ਰੋਵੇਵ ਤੇ ਟਿਊਬਾਂ ਆਦਿ। ਫਿਰ ਇਹ ਚੀਜਾਂ ਉਨ੍ਹਾਂ ਕਾਰਖਾਨਿਆਂ ਵਿਚ ਬਣਦੀਆਂ ਹਨ, ਜੋ ਬਿਜਲੀ ਨਾਲ ਚਲਦੇ ਹਨ।

ਕਾਰਖਾਨਿਆਂ ਤੋ ਬਿਨਾਂ ਖੇਤੀ ਬਾੜੀ ਦਾ ਕੰਮ ਵੀ ਬਿਜਲੀ ਨਾਲ ਹੀ ਹੁੰਦਾ ਹੈ। ਇਸ ਪ੍ਰਕਾਰ ਅਸੀ ਵੇਖਦੇ ਹਾਂ ਕਿ ਬਿਜਲੀ ਸਾਡੇ ਜੀਵਨ ਦੀ ਇਕ ਅਤਿ ਜਰੂਰੀ ਲੋੜ ਹੈ। ਬਿਜਲੀ ਦੀ ਵਧ ਰਹੀ ਲੋੜ ਅਤੇ ਥੁੜ੍ਹ- ਭਾਰਤ ਇਕ ਵਿਕਸਿਤ ਹੋ ਰਿਹਾ ਦੇਸ ਹੈ। ਇਸ ਵਿਚ ਨਿੱਤ ਉਸਾਰੀ ਦੀਆਂ ਯੋਜਨਾਵਾ ਬਣਦੀਆਂ ਹਨ।ਇਹਨਾ ਯੋਜਨਾਵਾ ਨੂੰ ਲਾਗੂ ਕਰਨ ਲਈ ਬਿਜਲੀ ਦੀ ਲੋੜ ਦਿਨੋ ਦਿਨ ਵਧਦੀ ਜਾ ਰਹੀ ਹੈ। ਇਸ ਪ੍ਰਕਾਰ ਬਿਜਲੀ ਦੀ ਥੁੜ੍ਹ ਤਾ ਹੀ ਪੂਰੀ ਹੋ ਸਕਦੀ ਹੈ। ਜੇਕਰ ਬਿਜਲੀ ਦੀ ਉਪਜ ਵਿਚ ਵਾਧਾ ਕੀਤਾ ਜਾਵੇ । ਬਿਜਲੀ ਦੀ ਵੱਧ ਉਪਜ ਕਰਨ ਲਈ ਕਰੋੜ ਰੁਪਾਏ ਖਰਚ ਹੁੰਦੇ ਹਨ ਤੇ ਨਾਲ ਹੀ ਸਮਾ ਕਾਫੀ ਲਗਦਾ ਹੈ। ਦੇਸ਼ ਦੇ ਸੀਮਿਤ ਸਾਧਨਾ ਕਾਰਨ ਬਿਜਲੀ ਦੀ ਉਪਜ ਵਧਾਉਣਾ ਸੰਭਵ ਨਹੀ । ਇਸ ਲਈ ਸਾਨੂੰ ਚਾਹੀਦਾ ਹੈ ਕਿ ਅਸੀ ਬਿਜਲੀ ਦੀ ਵਰਤੋ ਘੱਟ ਤੋ ਘੱਟ ਕਰੀਏ ਤੇ ਜਿੱਥੇ ਤੱਕ ਹੋ ਸਕੇ ਇਸ ਦੀ ਬੱਚਤ ਕਰੀਏ। ਸਾਡੇ ਅਜਿਹਾਂ ਕਰਨ ਨਾਲ ਹੀ ਉਦਯੋਗ ਤੇ ਖੇਤੀ ਬਾੜੀ ਨੂੰ ਵੱਧ ਤੋ ਵੱਧ ਬਿਜਲੀ ਪ੍ਰਾਪਤ ਹੋ ਸਕੇਗੀ, ਜਿਸ ਨਾਲ ਸਾਡਾ ਦੇਸ ਤਰੱਕੀ ਕਰੇਗਾ।

ਬਿਜਲੀ ਦੀ ਬੱਚਤ ਦੀ ਲੋੜ- ਬਿਜਲੀ ਵਿਭਾਗ ਦੇ ਅਧਿਕਾਰੀਆਂ ਦਾ ਕਹਿਣਾ ਹੈ ਕਿ ਇੱਕ ਖ਼ਪਤਕਾਰ ਇਕ ਯੂਨਿਟ ਦੀ ਬੱਚਤ ਕਰਦਾ ਹੈ, ਤਾ ਉਸ ਦੀ ਬੱਚਤ ਕੌਮੀ ਪੱਧਰ ਉੱਤੇ ਸਵਾ ਯੂਨਿਟ ਦੇ ਬਰਾਬਰ ਹੁੰਦੀ ਹੈ। ਇਸ ਪ੍ਰਕਾਰ ਬਚਾਈ ਗਈ ਬਿਜਲੀ ਦੀ ਲਾਭ ਭਾਰੀ ਖਰਚ ਨਾਲ ਪੈਦੀ ਕੀਤੀ ਗਈ ਬਿਜਲੀ ਨਾਲੋ ਵਧੇਰੇ ਹੁੰਦਾ ਹੈ। ਇਸ ਸਮੇ ਦੇਸ ਵਿਚ 10% ਬਿਜਲੀ ਦੀ ਘਾਟ ਹੈ। ਇਸ ਘਾਟ ਨੂੰ ਪੂਰਾ ਕਰਨ ਦਾ ਇਕੋ ਇਕ ਤਰੀਕਾ ਬਿਜਲੀ ਦੀ ਬੱਚਤ ਹੈ। ਕਿ ਅਸੀ ਇਸ ਦੀ ਵਰਤੋ ਵਿਚ ਸੰਜਮ ਤੋ ਕੰਮ ਲਈਏ। ਬਲਬਾਂ, ਪੱਖੇ, ਟਿਊਬਾਂ ਦੀ ਵਰਤੋਂ- ਜਿਸ ਤਰਾਂ ਅਸੀ ਘਰਾਂ ਵਿਚ ਹੋਰਨਾ ਚੀਜਾਂ ਦੀ ਸੰਜਮ ਨਾਲ ਵਰਤੋ ਕਰਦੇ ਹਾਂ ਤੇ ਚਾਦਰ ਦੇਖ ਕੇ ਪੈਰ ਪਸਾਰਦੇ ਹਾਂ। ਇਸ ਤਰਾਂ ਸਾਨੂੰ ਦੇਸ ਦੀ ਬਿਜਲੀ ਦੀ ਕਮੀ ਨੂੰ ਧਿਆਨ ਵਿਚ ਰੱਖ ਕੇ ਬਿਜਲੀ ਦੀ ਘੱਟੋ ਘੱਟ ਵਰਤੋ ਕਰਨੀ ਚਾਹੀਦੀ ਹੈ।ਇਸ ਮੰਤਵ ਲਈ ਸਾਨੂੰ ਬਲਬਾਂ, ਪੱਖੇ, ਟਿਊਬਾਂ ਦੀ ਵਰਤੋ ਉੱਨੀ ਦੇਰ ਹੀ ਕਰਨੀ ਚਾਹੀਦੀ ਹੈ, ਜਿੰਨੀ ਦੇਰ ਸੱਚ ਮੁੱਚ ਦੀ ਲੋੜ ਹੋਵੇ। ਘਰਾਂ ਵਿਚ ਆਮ ਦੇਖਿਆਂ ਜਾਦਾ ਹੈ ਕਿ ਖਾਲੀ ਪਏ ਕਮਰੇ ਵਿਚ ਬਲਬ ਜਗ ਰਹੇ ਹੁੰਦੇ ਹਨ।ਤੇ ਵਿਹੜਿਆਂ ਵਿਚ ਦੋ ਦੋ ਤਿੰਨ ਤਿੰਨ ਬਲਬ ਜਗ ਰਹੇ ਹੁੰਦੇ ਹਨ।

ਦੁਕਾਨਦਾਰ ਆਪਣੀ ਦੁਕਾਨ ਵਿਚ ਬਹੁਤ ਸਾਰੇ ਟਿਊਬਾਂ, ਬਲਬਾਂ, ਪੱਖੇ ਜਗਾ ਕੇ ਛੱਡੇ ਹੁੰਦੇ ਹਨ। ਇਸ ਤਰਾ ਬਿਜਲੀ ਅੰਨੇਵਾਹ ਖਰਚੀ ਜਾ ਰਹੀ ਹੈ। ਸਾਨੂੰ ਚਾਹੀਦਾ ਹੈ ਕਿ ਅਸੀ ਕਮਰੇ ਵਿਚ ਲੋੜ ਅਨੁਸਾਰ ਬਿਜਲੀ ਜਗਾਇਏ ਤੇ ਬਿਜਲੀ ਲੋੜ ਅਨੁਸਾਰ ਬੰਦ ਕਰੀਏ। ਦੁਕਾਨਦਾਰਾਂ ਨੇ ਵੀ ਆਪਣੇ ਉੱਪਰ ਸੰਜਮ ਲਾਗੂ ਕਰਨਾ ਚਾਹੀਦਾ ਹੈ। ਕੂਲਰ, ਹੀਟਰ, ਗੀਜਰ,ਏਅਰ ਕੰਡੀਸਨ ਦੀ ਵਰਤੋ- ਸਾਨੂੰ ਚਾਹੀਦਾ ਹੈ ਕਿ ਕੂਲਰ, ਹੀਟਰ, ਗੀਜਰ, ਏਅਰ ਕੰਡੀਸਨ ਘੱਟ ਘੱਟ ਵਰਤੋ ਕਰੀਏ। ਸਾਨੂੰ ਆਪਣੀ ਗਰਮੀ ਸਰਦੀ ਦਾ ਟਾਕਰਾਂ ਕਰਨ ਯੋਗ ਬਣਾਉਣਾ ਚਾਹੀਦਾ ਹੈ। ਤੇ ਸਹਿਜੇ ਕੀਤੇ ਸਰਦੀਆਂ ਵਿਚ ਹੀਟਰ ਤੇ ਗਰਮੀਆਂ ਵਿਚ ਕੂਲਰ ਤੇ ਏਅਰ ਕੰਡੀਸਨ ਦੀ ਵਰਤੋ ਨਾ ਕਰੀਏ ਇਸ ਪ੍ਰਕਾਰ ਸਰਦੀਆਂ ਵਿਚ ਬਿਨਾ ਗਰਮ ਕੀਤੇ ਪਾਣੀ ਨਾਲ ਨਹਾ ਲਈਏ। ਇਸ ਤਰਾਂ ਸੰਜਮ ਨਾਲ ਹੀ ਅਸੀ ਬਿਜਲੀ ਦੀ ਬੱਚਤ ਵਿਚ ਹਿੱਸਾ ਪਾ ਸਕਦੇ ਹਾਂ। ਬਿਜਲੀ ਦੀ ਸਜਾਵਟ – ਸਾਨੂੰ ਵਿਆਹ ਸਾਦੀਆਂ ਅਤੇ ਤਿਥ ਤਿਉਹਾਰਾਂ ਉਪਰ ਵੀ ਬਿਜਲੀ ਦੇ ਬਲਬਾਂ ਤੇ ਟਿਊਬਾਂ ਦੀ ਸਜਾਵਟ ਘਟਾਉਣੀ ਚਾਹੀਦੀ ਹੈ। ਇਹ ਬੜੀ ਫਜ਼ੂਲ ਖਰਚੀ ਹੈ ਇਸ ਨਾਲ ਅਸੀ ਕੇਵਲ ਆਪਣੀ ਨਿੱਜੀ ਆਰਥਿਕਤਾ ਨੂੰ ਨੁਕਸਾਨ ਨਹੀ ਪੁਚਾਉਦੇ, ਸਗੋ ਦੇਸ ਦੀ ਆਰਥਿਕਤਾ ਵਿਚ ਵੀ ਅਸਥਿਰਤਾ ਪੈਦਾ ਕਰਦੇ ਹਨ।

ਬਿਜਲੀ ਦੀ ਬੱਚਤ ਦੇ ਲਾਭ- ਇਸ ਪ੍ਰਕਾਰ ਜੇਕਰ ਬਿਜਲੀ ਦੀ ਵਰਤੋ ਸੰਬੰਧੀ ਅਸੀ ਸਾਰੇ ਦੇਸ ਵਾਸੀ ਸੰਜਮ ਤੇ ਸਾਵਧਾਨੀ ਤੋ ਕੰਮ ਲਈਏ, ਤਾ ਬਿਨਾ ਕਿਸੇ ਕੰਮ ਦੀ ਨੁਕਸਾਨ ਕੀਤਿਆਂ ਅਸੀ ਲੱਖਾਂ ਯੂਨਿਟਾਂ ਦੀ ਬੱਚਤ ਕਰ ਸਕਦੇ ਹਾਂ। ਜੋ ਦੇਸ ਦੇ ਵਿਕਾਸ ਵਿਚ ਹਿੱਸਾ ਪਾਉਣ ਵਾਲੇ ਉਦਯੋਗਾਂ ਤੇ ਖੇਤੀਬਾੜੀ ਦੇ ਕੰਮ ਆ ਸਕਦੀ ਹੈ। ਬੱਚਤ ਦੇ ਨਿਯਮ- ਬਿਜਲੀ ਦੀ ਬੱਚਤ ਲਈ ਸਾਨੂੰ ਕੁੱਝ ਨਿਯਮਾ ਦੀ ਪਾਲਣਾ ਕਰਨੀ ਚਾਹੀਦੀ ਹੈ। ਕਿ ਉਨਾ ਦੇ ਅੰਦਰ ਸੂਰਜ ਦੀ ਰੌਸਨੀ ਪ੍ਰਵੇਸ ਕਰ ਸਕੇ। ਸਾਨੂੰ ਵੱਖ ਵੱਖ ਕਮਰੇ ਦੇ ਵਰਤੋ ਦੇ ਬਜਾਏ ਜਿੱਥੇ ਤੱਕ ਹੋ ਸਕੇ ਇੱਕੋ ਕਮਰੇ ਦੀ ਵਰਤੋ ਕਰਨੀ ਚਾਹੀਦੀ ਹੈ। ਇਸ ਤਰਾਂ ਸਾਨੂੰ ਮਕਾਨਾਂ ਦੀ ਉਸਾਰੀ ਅਜਿਹੇ ਢੰਗ ਨਾਲ ਕਰਨੀ ਚਾਹੀਦੀ ਹੈ ਕਿ ਉਨਾ ਅੰਦਰ ਸੂਰਜ ਦੀ ਰੋਸਨੀ ਪ੍ਰਵੇਸ ਕਰ ਸਕੇ। ਦੂਸਰੇ ਸਾਨੂੰ ਵੱਖ ਵੱਖ ਕਮਰਿਆਂ ਦੀ ਵਰਤੋ ਦੀ ਬਜਾਏ ਜਿੱਥੇ ਤੱਕ ਹੋ ਸਕੇ ਇਕੋ ਕਮਰੇ ਦੀ ਵਰਤੋ ਕਰੀਏ। ਫਰਿਜ ਦਾ ਦਰਵਾਜਾ ਘੱਟ ਤੋ ਘੱਟ ਖੋਲ ਕੇ ਰੱਖਣਾ ਚਾਹੀਦਾ ਹੈ।ਚੀਜ਼ਾਂ ਫਰਿਜ ਵਿਚ ਰੱਖਣ ਤੋ ਪਹਿਲਾ ਠੰਡੇ ਪਾਣੀ ਵਿਚ ਰੱਖ ਕੇ ਠੰਡਾ ਕਰ ਲੈਣਾ ਚਾਹੀਦਾ ਹੈ। ਚੌਥੇ ਜੇਕਰ ਅਸੀ ਘਰ ਵਿਚ ਵਧੀਆਂ ਕਿਸਮ ਦੇ ਸਾਮਾਨ ਦੀ ਵਰਤੋਂ ਕਰੀਏ, ਤਾਂ ਵੀ ਬਿਜਲੀ ਦੀ ਖਪਤ ਘੱਟ ਹੋ ਸਕਦੀ ਹੈ। ਸਾਰ ਅੰਸ- ਇਸ ਪ੍ਰਕਾਰ ਅਸੀ ਦੇਖਦੇ ਹਾਂ ਕਿ ਬਿਜਲੀ ਦੀ ਬੱਚਤ ਹਰ ਵਿਆਕਤੀ ਦੇ ਵਿਆਕਤੀਗਤ ਉੱਦਮ ਨਾਲ ਹੋ ਸਕਦੀ ਹੈ। ਸਾਨੂੰ ਆਪਣੇ ਘਰਾਂ ਵਿਚ ਉਪਰੋਕਤ ਨਿਯਮਾਂ ਦੀ ਪਾਲਣਾਂ ਕਰਨੀ ਚਾਹੀਦੀ ਹੈ ਤੇ ਬਿਜਲੀ ਦੀ ਵਰਤੋਂ ਵੱਧ ਤੋ ਵੱਧ ਸੰਜਮ ਤੋ ਕੰਮ ਲੈਣਾ ਚਾਹੀਦਾ ਹੈ।

Share this...
Share on Facebook
Facebook
error: Content is protected !!