ਇਕੱਲੀ ਦਿੱਲੀ ਵਿੱਚ ਹੀ ਫੂਕੇ ਜਾਂਦੇ ਹਨ 10000 ਹਜ਼ਾਰ ਰਾਵਣ

ਦਿੱਲੀ ਦੀ ਆਬੋ ਹਵਾ ਅੱਜ ਕੱਲ੍ਹ ਵਿਗੜੀ ਹੋਈ ਹੈ ਤੇ ਪ੍ਰਦੂਸ਼ਣ ਦਾ ਪੱਧਰ ਕਈ ਇਲਾਕਿਆਂ ਵਿੱਚ ਤਾਂ ਖ਼ਤਰਨਾਕ ਪੱਧਰ ਉੱਤੇ ਚਲਾ ਗਿਆ ਹੈ। ਇਸ ਸਮੇਂ ਦੋਰਾਨ ਪ੍ਰਦੂਸ਼ਣ ਦੀ ਅੱਗ ਵਿੱਚ ਘਿਉ ਦਾ ਕੰਮ ਦਿੱਲੀ ਵਿੱਚ ਦਸ਼ਹਿਰਾ ਤੇ ਦੀਵਾਲੀ ਵਰਗੇ ਤਿਉਹਾਰ ਕਰਣਗੇ। ਤੁਹਾਨੂੰ ਜਾਣ ਕੇ ਹੈਰਾਨ ਹੋਵੇਗੀ ਕਰੀਬ ਦਸ ਹਜ਼ਾਰ ਰਾਵਣ ਨੂੰ ਅੱਗ ਇੱਕਲੀ ਦਿੱਲੀ ਵਿੱਚ ਹੀ ਲਾਈ ਜਾਂਦੀ ਹੈ। ਇਸ ਗੱਲ ਦਾ ਖੁਲਾਸਾ ਦਿੱਲੀ ਹਾਈ ਕੋਰਟ ਨੇ ਕੀਤਾ ਹੈ।

ਕੇਂਦਰ ਤੇ ਸੂਬਾ ਸਰਕਾਰ ਨੂੰ ਦਿੱਲੀ ਹਾਈਕੋਰਟ ਨੇ ਦਿੱਲੀ ਵਿੱਚ ਪ੍ਰਦੂਸ਼ਣ ਨੂੰ ਲੈ ਕੇ ਰਿਪੋਰਟ ਤਿਆਰ ਕਰਨ ਲਈ ਕਿਹਾ ਹੈ। ਕੋਰਟ ਨੇ ਦੋਵੇਂ ਸਰਕਾਰਾਂ ਨੂੰ ਕਿਹਾ ਹੈ ਕਿ ਦਸਹਿਰੇ ਦੌਰਾਨ ਸਾੜੇ ਜਾਣ ਵਾਲੇ ਰਾਵਣ ਦੇ ਪੁਤਲਿਆਂ ਨਾਲ ਹੋਣ ਵਾਲੇ ਪ੍ਰਦੂਸ਼ਣ ਤੇ ਕਮੇਟੀ ਬਣਾ ਕੇ ਰਿਪੋਰਟ ਤਿਆਰ ਕਰੇ। ਇਹ ਕਮੇਟੀ ਤੈਅ ਕਰੇਗੀ ਕਿ ਠੰਢ ਵਿੱਚ ਪ੍ਰਦੂਸ਼ਣ ’ਤੇ ਤਿੰਨ-ਚਾਰ ਮਹੀਨਿਆਂ ਦੌਰਾਨ ਕਿਸ ਤਰ੍ਹਾਂ ਕਾਬੂ ਕੀਤਾ ਜਾਵੇ।

ਪ੍ਰਦੂਸ਼ਣ ਦੇ ਮਾਮਲੇ ਵਿੱਚ ਇੱਕ ਅਰਜ਼ੀ ਦੀ ਸੁਣਵਾਈ ਦੌਰਾਨ ਕੋਰਟ ਨੇ ਕਿਹਾ ਕਿ ਦੁਸਹਿਰੇ ਦੌਰਾਨ ਹੀ ਦਿੱਲੀ ਵਿੱਚ ਕਰੀਬ ਦੱਸ ਹਜ਼ਾਰ ਰਾਵਣ ਦੇ ਪੁਤਲੇ ਸਾੜੇ ਜਾਂਦੇ ਹੈ, ਪੁਤਲਿਆਂ ਵਿੱਚ ਵੱਡੀ ਗਿਣਤੀ ਵਿੱਚ ਪਟਾਕੇ ਵੀ ਹੁੰਦੇ ਹਨ ਜਿਸ ਨਾਲ ਦਸਹਿਰੇ ਦੌਰਾਨ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਹੋਰ ਵੱਧ ਜਾਂਦਾ ਹੈ। ਕੋਰਟ ਨੇ ਕਿਹਾ ਕਿ ਦਿੱਲੀ ਵਿੱਚ ਪ੍ਰਦੂਸ਼ਣ ਦਾ ਪੱਧਰ ਦਸਹਿਰੇ ਦੌਰਾਨ ਹੋਰ ਵੱਧ ਜਾਂਦਾ ਹੈ। ਕਈ ਇਲਾਕਿਆਂ ਵਿੱਚ ਤਾਂ ਪ੍ਰਦੂਸ਼ਣ ਦਾ ਪੱਧਰ ਗੰਭੀਰ ਹੋ ਗਿਆ ਹੈ ਤੇ ਦੇਸ਼ ਦੇ ਰਾਜਧਾਨ ਦਿੱਲੀ ਵਿੱਚ ਆਬੋ ਹਵਾ ਖਰਾਬ ਹੋਈ ਗਈ ਹੈ।

ਵਾਹਨਾਂ ਦੇ ਪ੍ਰਦੂਸ਼ਣ ਤੇ ਮੌਸਮ ਸਬੰਧੀ ਕਾਰਨਾਂ ਨੂੰ ਹਵਾ ਦੀ ਗੁੱਣਵਤਾ ਖਰਾਬ ਹੋਣ ਲਈ ਦੱਸਿਆ ਜਾ ਰਿਹਾ ਹੈ। ਇੰਨਾ ਹੀ ਨਹੀਂ ਦਿੱਲੀ ਵਿੱਚ ਕੇਂਦਰੀ ਪ੍ਰਦਰੂਸ਼ਣ ਕੰਟਰੋਲ ਬੋਰਡ ਨੇ ਆਉਣ ਵਾਲੇ ਦਿਨਾਂ ‘ਚ ਦਿੱਲੀ-ਐਨ.ਸੀ.ਆਰ. ‘ਚ ਹਵਾ ਗੁਣਵਤਾ ਦੇ ਹੋਰ ਖਰਾਬ ਹੋਣ ਖਦਸ਼ਾ ਜਤਾਇਆ ਹੈ। ਪਰਾਲੀ ਨੂੰ ਤੁਰੰਤ ਸਾੜਨ ਤੋਂ ਰੋਕ ਲਗਾਉਣ ਦੀ ਗੱਲ ਦਿੱਲੀ ਦੇ ਵਾਤਾਵਰਣ ਮੰਤਰੀ ਇਮਰਾਨ ਹੁਸੈਨ ਨੇ ਦਿੱਲੀ ਦੀ ਆਬੋ ਹਵਾ ਨੂੰ ਬਚਾਉਣ ਲਈ ਆਖੀ ਹੈ। ਉਨ੍ਹਾਂ ਨੇ ਉਪਗ੍ਰਹਿ ਦੀਆਂ ਨਵੀਆਂ ਤਸਵੀਰਾਂ ਰਾਹੀਂ ਦਿਖ ਰਿਹਾ ਹੈ ਕਿ ਪਰਾਲੀ ਖਤਰਨਾਕ ਪੱਧਰ ‘ਤੇ ਸਾੜੀ ਜਾ ਰਹੀ ਹੈ।

Share this...
Share on Facebook
Facebook
error: Content is protected !!