ਇੰਡੀਆ ਵਿੱਚ ਤੁਸੀਂ ਸਿਰਫ ਸਿੱਖ ਤੇ ਹੀ ਵਿਸ਼ਵਾਸ਼ ਕਰ ਸਕਦੇ ਹੋ ਓਸ਼ੋ ਦੇ ਸਿੱਖ ਧਰਮ ਬਾਰੇ ਵਿਚਾਰ

ਅਚਾਰੀਆ ਰਜਨੀਸ਼ ਜਿਸਨੂੰ ਓਸ਼ੋ ਵੀ ਕਿਹਾ ਜਾਂਦਾ ਹੈ। ਇਸਨੇ ਜਪੁਜੀ ਸਾਹਿਬ ਦਾ ਟੀਕਾ ਵੀ ਲਿਖਿਆ ਹੈ। ਉਹ ਜਿਵੇਂ ਦਾ ਮਰਜੀ ਸੀ ਪਰ ਸਿੱਖ ਧਰਮ ਬਾਰੇ ਉਸਦੇ ਵਿਚਾਰ ਬੜੇ ਸੁਹਿਰਦ ਸਨ। ਉਹ ਖੁੱਲਕੇ ਸਿੱਖਾਂ ਦੀ ਗੱਲ ਕਰਦਾ ਸੀ। ਇਸ ਇੰਟਰਵਿਊ ਵਿਚ ਸੁਣੋ ਕਿ ਉਹ ਸਿੱਖਾਂ ਬਾਰੇ ਕੀ ਸੋਚਦਾ ਸੀ ? ਹਿੰਦੂ ਭਾਈਚਾਰੇ ਦਾ ਬਹੁ-ਗਿਣਤੀ ਵਿੱਚ ਹੋਣ ਕਰਕੇ ਇਨ੍ਹਾਂ ਵਿੱਚੋਂ ਕੁੱਛ ਕੱਟੜ-ਪੰਥੀ, ਰਾਜ-ਮੱਦ ਵਿੱਚ ਹੁੰਦੇ ਹੋਏ, ਸਿੱਖਾਂ ਨੂੰ ਇੱਕ ਵੱਖਰੀ ਕੌਮ ਮੰਨਣ ਦੀ ਥਾਂ, ਸਿੱਖਾਂ ਨੂੰ ਕਦੇ ਕੇਸਾਧਾਰੀ ਹਿੰਦੂ, ਕਦੇ ਹਿੰਦੀ, ਹਿੰਦੂ, ਹਿੰਦੋਸਤਾਨ ਦੇ ਨਾਹਰੇ ਲਾ ਕੇ ਡਰਾਉਣਾ ਚਾਹੁੰਦੇ ਹਨ।

ਅਸਲ ਵਿੱਚ ਇਨ੍ਹਾਂ ਨੂੰ “ਕੌਮ” ਦੀ ਪ੍ਰੀਭਾਸ਼ਾ ਤੋਂ ਅਨਜਾਣ ਹੀ ਕਿਹਾ ਜਾ ਸਕਦਾ ਹੈ। ਤਾਹੀਉਂ ਤਾਂ ਇਹ ਚਾਹੁੰਦੇ ਹਨ ਕਿ ਜੀਊਂਦੀ ਜਾਗਦੀ ਸਿੱਖ ਕੌਮ ਨੂੰ ਲੜਖੜਾਕੇ ਜੀ ਰਹੇ ਪੱਥਰ ਪੂਜ ਪੱਥਰਦਿਲ, ਵਹਿਮਾਂ, ਭਰਮਾਂ, ਕਪਟ ਅਤੇ ਮਿਲਗੋਭੇ ਭਰੇ ਸਿਧਾਂਤ ਅਧੀਨ ਕਰਕੇ ਕਿਸੇ ਨਾ ਕਿਸੇ ਤਰ੍ਹਾਂ ਹੜੱਪ ਕੀਤਾ ਜਾਵੇ, ਜੋ ਸ਼ਾਇਦ ਇਹ ਲੋਕ ਇਹ ਭੀ ਨਹੀਂ ਜਾਣਦੇ ਕਿ ਇਹ ਬਹੁਤ ਬੜਾ ਪਾਪ ਹੈ। ਇਹ ਐਸੇ ਨਾਹਰੇ ਹੀ ਨਹੀਂ ਮਾਰਦੇ ਆਪਣੀ ਭੜਾਸ ਕਈ ਕਈ ਤਰ੍ਹਾਂ ਦੇ ਪਰਚੇ ਵੰਡ ਕੇ ਵੀ ਕੱਢਦੇ ਰਹਿੰਦੇ ਹਨ, ਜਿਨ੍ਹਾਂ ਦਾ ਜਵਾਬ ਅੰਤ ਵਿੱਚ ਦਿੱਤਾ ਜਾਵੇਗਾ। ਪ੍ਰਸਿੱਧ ਅਤੇ ਪ੍ਰਮਾਣਿਤ ਰਾਜਨੀਤੀ ਵਿਗਿਆਨੀਆਂ ਦੁਆਰਾ ਕੌਮ ਬਾਰੇ ਪ੍ਰੀਭਾਸ਼ਾ ਦੇਣ ਤੋਂ ਪਹਿਲਾਂ ਦੋ ਜਹਾਨ ਦੇ ਵਾਲੀ ਸਤਿਗੁਰਾਂ ਵਲੋਂ “ਸਿੱਖ ਇੱਕ ਵੱਖਰਾ ਪੰਥ, ਭਾਵ ਕੌਮ” ਹੋਣ ਦੀ, ਸਿੱਖ ਮਨਾਂ ਵਿੱਚ ਵਸਾਈ ਸਦੀਵੀ ਸੋਚ ਦਾ ਜ਼ਿਕਰ ਜ਼ਰੂਰੀ ਹੈ।

ਸਿੱਖ ਧਰਮ ਨਾਲ ਮੇਰਾ ਪਿਆਰ ਭਾਵੇਂ ਅਰੋਕ ਹੜ੍ਹ ਵਾਂਗ ਹੀ ਹੋਵੇ, ਇਸ ਦੀ ਉਪਜ ਦਾ ਅਧਾਰ ਠੋਸ ਹੈ। ਮੇਰਾ ਜਨਮ ਸਿੱਖ ਘਰਾਣੇ ਵਿੱਚ ਹੋਂਣ ਕਾਰਣ ਭਾਵੇਂ ਮੈਂ ਪ੍ਰਿੰਸਿਪਲ ਤੇਜਾ ਸਿੰਘ ਹੁਰਾਂ ਵਾਂਗ ਹਿੰਦੂ ਘਰਾਣੇ ਵਿੱਚ ਜਨਮ ਲੈ ਕੇ ਸਿੱਖ ਧਰਮ ਨੂੰ ਨਿਰੋਲ ਪਿਆਰ ਦੇ ਅਧਾਰ ਤੇ ਧਾਰਨ ਕਰਣ ਵਾਲੀ ਗੱਲ ਨਹੀਂ ਆਖ ਸਕਦਾ, ਪਰ ਇਹ ਨਿਰੋਲ ਸੱਚ ਹੈ ਕੀ ਮੇਰੇ ਸਿੱਖ ਧਰਮ ਨਾਲ ਪਿਆਰ ਦਾ ਕਾਰਣ ਕੇਵਲ ਮੇਰਾ ਸਿੱਖ ਘਰਾਣੇ ਵਿੱਚ ਜਨਮ ਨਹੀਂ ਹੈ। ਮੇਰੇ ਇਸ ਪਿਆਰ ਦੀ ਡੋਰੀ ਵੱਟਣ ਵਾਲੀ ਸ਼ਕਤੀ ਸਿੱਖ ਧਰਮ ਦੇ ਉਨ੍ਹਾਂ ਬੁਨਿਆਦੀ ਅਸੂਲਾਂ ਵਿੱਚ ਹੈ ਜੋ ਭਾਣੇ ਵਿੱਚ ਰਹਿਣ ਅਤੇ “ਸਰਬਤ ਦਾ ਭਲ- ਚਾਹੁਣ” ਦੀ ਸਿਖਿਆ ਦਿੰਦੇ ਹਨ। ਇਨ੍ਹਾਂ ਬੁਨਿਆਦੀ ਅਸੂਲਾਂ ਦੀ ਚਮਕ ਨਾਲ ਲਿਸ਼ਕਦਾ ਸਿੱਖ ਧਰਮ ਦਾ ਇਤਿਹਾਸ ਜਿਸ ਨੇ ਵੀ ਪੜ੍ਹ ਲਿਆ, ਜਾਣ ਲਿਆ, ਉਹ ਹੀ ਇਸ ਸ਼ਮਾ ਦਾ ਪਰਵਾਨਾ ਬਣ ਗਿਆ। ਮਨੁੱਖਤਾ ਦੇ ਕਲਿਆਣ ਲਈ, ਦੂਜਿਆਂ ਦੇ ਹਿਤਾ ਲਈ, ਪਰਉਪਕਾਰੀ ਕਾਰਜਾਂ ਲਈ, ਹੱਸ ਹੱਸ ਕੇ ਜਾਨਾਂ ਵਾਰ ਦੇਣੀਆ ਇਕ ਖੇਲ ਬਣ ਗਿਆ।

ਪਰ ਕਿਸੀ ਮਨੁੱਖ ਦਾ ਅਜੇਹੀ ਉਚੀ ਅਵਸਥਾ ਤਕ ਪਹੁੰਚ ਜਾਣਾ, ਕੀ ਉਹ ਭਾਣੇ ਵਿੱਚ ਅਡੋਲ ਰਹਿ ਸਕੇ, ਔਖੀ ਘੜੀ ਨੂੰ ਪਰਮਾਤਮਾ ਦਾ ਹੁਕੁਮ ਜਾਣ ਕੇ ਖਿੜੇ ਮੱਥੇ ਝੱਲ਼ ਜਾਵੇ ਅਤੇ ਇਸ ਭੋਤਿਕ ਸੰਸਾਰ ਵਿੱਚ ਰਹਿ ਕੇ ਦੂਜਿਆਂ ਦੇ ਹਿਤ ਨੂੰ ਆਪਣੇ ਹਿਤ ਤੋਂ ਐਨੀ ਪਹਿਲ ਦੇਵੇ ਕੀ ਜਾਨ ਤਕ ਕੁਰਬਾਨ ਕਰਣ ਤੋਂ ਵੀ ਨਾ ਝਿਝਕੇ, ਬਹੁਤ ਆਚੰਬਾ ਜਾਪਦਾ ਹੈ। ਅਜਿਹੀਆਂ ਹੈਰਾਨ ਕਰ ਦੇਣ ਵਾਲੀਆਂ ਘਟਨਾਵਾਂ ਅਤੇ ਕੁਰਬਾਨੀਆਂ ਨਾਲ ਭਰਪੂਰ ਸਿੱਖ ਇਤਿਹਾਸ ਦੀ ਜਿੰਨੀ ਜਿੰਨੀ ਕਿਸੇ ਨੂੰ ਜਾਣਕਾਰੀ ਹੁੰਦੀ ਜਾਂਦੀ ਹੈ, ਉੰਨੀ ਹੀ ਉਸ ਦੀ ਸਿੱਖ ਧਰਮ ਨਾਲ ਪਿਆਰ – ਖਿੱਚ ਵਧਦੀ ਜਾਂਦੀ ਹੈ। ਮਨੁੱਖ ਅਜਿਹੀ ਉੱਚੀ ਅਵਸਥਾ ਤੱਕ ਕਿਵੇਂ ਪਹੁੰਚੇ? ਸਿੱਖ ਧਰਮ ਨੂੰ ਮੰਨਣ ਵਾਲੇ “ਮਰਦ ਅਗੰਮੜੇ- ” ਕਿਵੇਂ ਬਣ ਗਏ? ਇਨ੍ਹਾਂ ਪ੍ਰਸ਼ਨਾਂ ਦੇ ਉੱਤਰ ਲਈ ਮਨ ਤੜਪ ਉੱਠਦਾ ਹੈ। ਇਹ ਤੜਪ ਹੀ ਮੈਨੂੰ ਸਿੱਖ ਧਰਮ ਦੇ ਮਹੱਲ ਦੀ ਬੁਨਿਯਾਦ ਅਤੇ ਉਸਾਰੀ ਵੱਲ ਲੈ ਗਈ।

ਮੈਂ ਸਿੱਖ ਧਰਮ ਦੀ ਬੁਨਿਆਦ ਵਲ ਵੇਖਿਆ ਤਾਂ ਗੁਰੂ ਨਾਨਕ ਦੇਵ ਜੀ ਦੇ ਆਗਮਨ ਤੋਂ ਪਹਿਲਾ ਦੇ ਇਤਿਹਾਸਕ ਪੰਨਿਆਂ ਉੱਤੇ ਊਚ ਨੀਚ ਦੇ ਟੁਕੜਿਆਂ ਵਿੱਚ ਵੰਡੀ ਮਨੁੱਖਤਾ ਨੂੰ ਖੁਦਗਰਜ਼ੀ ਦੇ ਸੰਗਲਾ ਵਿੱਚ ਬੱਝ ਕੇ ਵਿਦੇਸ਼ੀ ਜਰਵਾਣਿਆਂ ਦੇ ਜ਼ਬਰ ਜ਼ੁਲਮ ਦੀਆਂ ਡਾਂਗਾ ਖਾ-ਖਾ ਕੇ ਮਿੱਧੀ, ਡਰੀ, ਸਹਿਮੀ, ਗ੍ਹੁਲਾਮੀ ਦੀਆਂ ਜ਼ੰਜੀਰਾ ਵਿੱਚ ਜਕੜੁੀ, ਕਰਲਾਉਂਦੀ ਵੇਖਿਆ। ਮਨੁੱਖਤਾ ਦੀ ਅਜਿਹੀ ਕਾਲਜੇ ਨੂੰ ਧੂਹ ਪਾਉਂਦੀ ਦੁਰਦਸ਼ਾ ਸ਼ਾਇਦ ਗੁਰੂ ਬਾਬਾ ਜੀ ਨੂੰ ਵੀ ਕੰਬਾ ਗਈ ਅਤੇ ਉਹ ਵੀ ਪਰਮਾਤਮਾ ਅੱਗੇ ਰੋਸ ਪ੍ਰਗਟ ਕਰਣ ਲੱਗੇ।

Share this...
Share on Facebook
Facebook
error: Content is protected !!