ਅੰਮ੍ਰਿਤਸਰ ‘ਚ ਰਾਵਣ ਸਾੜਦੇ ਸਮੇਂ ਭਾਜੜ ਦੌਰਾਨ ਰੇਲ ਥੱਲੇ ਆਉਣ ਨਾਲ 50 ਤੋਂ ਵੱਧ ਮੌਤਾਂ

ਅੱਜ ਸ਼ਾਮ ਨੂੰ ਅੰਮ੍ਰਿਤਸਰ ਵਿੱਚ ਬਹੁਤ ਵੱਡਾ ਹਾਦਸਾ ਵਾਪਰ ਗਿਅਾ, ਅੱਜ ਰਾਵਣ ਨੂੰ ਸਾੜਨ ਸਮੇਂ ਇਕ ਵੱਡਾ ਰੇਲ ਹਾਦਸਾ ਵਾਪਰਿਆ ਹੈ। ਹਾਦਸੇ ਵਿਚ 50 ਲੋਕਾਂ ਦੀ ਮੌਤ ਬਾਰੇ ਜਾਣਕਾਰੀ ਮਿਲੀ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਅੰਮ੍ਰਿਤਸਰ ਵਿਚ ਰੇਲ ਲਾਈਨ ਨੇੜੇ ਰਾਵਣ ਨੂੰ ਫੂਕਿਆ ਜਾ ਰਿਹਾ ਸੀ ਜਿਸ ਵੇਲੇ ਰਾਵਣ ਨੂੰ ਅੱਗ ਲਾਈ ਤਾਂ ਜਦੋਂ ਸੜਦਾ ਹੋਇਆ ਰਾਵਣ ਲੋਕਾਂ ਉਤੇ ਆ ਡਿੱਗਾ ਤੇ ਆਪਣੀ ਜਾਨ ਬਚਾਉਣ ਲਈ ਜਦੋਂ ਲੋਕ ਭੱਜ ਰਹੇ ਸਨ, ਉਸੇ ਸਮੇਂ ਦੋਵਾਂ ਪਾਸਿਉਂ ਤੋਂ ਦੋ ਰੇਲਾਂ ਆ ਗਈਆਂ। ਲੋਕਾਂ ਨੂੰ ਕੋਈ ਰਾਹ ਨਾ ਲੱਭਾ ਤੇ ਰੇਲ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈਂਦੀ ਗਈ। ਇਸ ਕਾਰਨ 50 ਤੋਂ ਵੱਧ ਮੌਤਾਂ ਤੇ 100 ਲੋਕ ਜ਼ਖਮੀ ਹੋ ਗਏ।

ਇਹ ਵੀ ਪਤਾ ਲੱਗਾ ਹੈ ਕਿ ਰਾਵਣ ਸਾੜਦੇ ਸਮੇਂ ਜ਼ਿਆਦਾ ਲੋਕ ਰੇਲ ਟਰੈਕ ਉਤੇ ਹੀ ਬੈਠੇ ਸਨ। ਲੋਕਾਂ ਨੂੰ ਪਿੱਛੇ ਹਟਣ ਦੀ ਅਪੀਲ ਕੀਤੀ ਗਈ। ਇਕ ਪਾਸੇ ਰਾਵਣ ਨੂੰ ਅੱਗ ਲੱਗੀ ਸੀ ਤੇ ਦੂਜੇ ਪਾਸੇ ਰੇਲ ਆ ਗਈ। ਲੋਕ ਇਧਰ-ਉਧਰ ਭੱਜ ਰਹੇ ਤੇ ਰੇਲ ਦੀ ਲਪੇਟ ਵਿਚ ਆ ਗਏ। ਇਸ ਹਾਦਸੇ ਵਿਚ 100 ਤੋਂ ਵੱਧ ਲੋਕ ਗੰਭੀਰ ਜ਼ਖਮੀ ਹੋਏ ਹਨ। ਇਹ ਵੀ ਪਤਾ ਲੱਗਾ ਹੈ ਕਿ ਇਸ ਪ੍ਰੋਗਰਾਮ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਦੀ ਪਤਨੀ ਨਵਜੋਤ ਕੌਰ ਸਿੱਧੂ ਵੀ ਮੌਜੂਦ ਸੀ। ਲੋਕਾਂ ਵਿਚ ਇਸ ਗੱਲ ਨੂੰ ਲੈ ਕੇ ਕਾਫ਼ੀ ਰੋਸ ਹੈ। ਨਾਲ ਹੀ ਪ੍ਰਸ਼ਾਸਨ ਦੀ ਨਾਲਾਇਕੀ ਉਤੇ ਵੀ ਸਵਾਲ ਉੱਠ ਰਹੇ ਹਨ।

ਰੇਲ ਦੀ ਰਫਤਾਰ ਤੇਜ਼ ਹੋਣ ਕਾਰਨ ਰੇਲ ਲੋਕਾਂ ਨੂੰ ਦਰੜਦੀ ਗਈ। ਇਸ ਹਾਦਸਾ ਵਿਚ 50 ਤੋਂ ਵੱਧ ਮੌਤਾਂ ਦੀ ਜਾਣਕਾਰੀ ਮਿਲ ਰਹੀ ਹੈ। ਅੰਮ੍ਰਿਤਸਰ ਦੇ ਡਿਪਟੀ ਕਮਿਸ਼ਨਰ ਕਮਲਜੀਤ ਸੰਘਾ ਨੇ ਦੱਸਿਆ ਹੈ ਕਿ ਮੌਤਾਂ ਦੀ ਗਿਣਤੀ ਵਧ ਸਕਦੀ ਹੈ। ਫਿਲਹਾਲ ਰਾਹਤ ਕੰਮ ਜਾਰੀ ਹਨ। ਉਧਰ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਵਿਦੇਸ਼ੀ ਦੌਰਾ ਰੱਦ ਕਰਕੇ ਸਵੇਰੇ ਘਟਨਾ ਵਾਲੀ ਥਾਂ ਉਤੇ ਪੁੱਜ ਰਹੇ ਹਨ।

Share this...
Share on Facebook
Facebook
error: Content is protected !!