ਰੇਲ-ਗੱਡੀ ਦੇ ਡਰਾਈਵਰ ਨੇ ਹਾਦਸੇ ਬਾਰੇ ਕੀਤੇ ਖੁਲਾਸੇ

ਲੁਧਿਆਣਾ ਪੁੱਜੀ ਪੰਜਾਬ ਮੇਲ ਦੇ ਡਰਾਇਵਰ ਨੇ ਦੱਸਿਆ ਕਿ ਸਾਡੀ ਗੱਡੀ ਨਾਲ ਕੋੲੀ ਹਾਦਸਾ ਨਹੀਂ ਵਾਪਰਿਆ। ਪਰ ਟ੍ਰੇਨ ਦੇ ਇੰਜਣ ਤੇ ਲੱਗੇ ਖੂਨ ਕਾਰਨ ਲੋਕ ਸਵਾਲ ਕਰ ਰਹੇ ਨੇ ਕਿ ਆਖਿਰ ਕਿਸ ਰੇਲਗੱਡੀ ਨਾਲ ਇਹ ਹਾਦਸਾ ਵਾਪਰਿਆ ਹੈ। ਦੇਖੋ ਪੂਰੀ ਵੀਡੀਓ ਰਿਪੋਰਟ ਅੰਮ੍ਰਿਤਸਰ ਵਿਚ ਇਕ ਵੱਡਾ ਰੇਲ ਹਾਦਸਾ ਰਾਵਣ ਨੂੰ ਸਾੜਨ ਸਮੇਂ ਵਾਪਰਿਆ ਹੈ ਜਿਸ ਵਿੱਚ 50 ਤੋਂ ਵੱਧ ਲੋਕਾਂ ਦੀ ਮੌਤ ਬਾਰੇ ਜਾਣਕਾਰੀ ਮਿਲੀ ਹੈ। ਹਾਦਸਾ ਉਸ ਸਮੇਂ ਵਾਪਰਿਆ ਜਦੋਂ ਰਾਵਣ ਨੂੰ ਅੰਮ੍ਰਿਤਸਰ ਵਿਚ ਰੇਲ ਲਾਈਨ ਨੇੜੇ ਫੂਕਿਆ ਜਾ ਰਿਹਾ ਸੀ।

ਜਦੋਂ ਰਾਵਣ ਨੂੰ ਅੱਗ ਲਾਈ, ਜਦੋਂ ਸੜਦਾ ਹੋਇਆ ਰਾਵਣ ਲੋਕਾਂ ਉਤੇ ਆਣ ਡਿੱਗਾ। ਆਪਣੀ ਜਾਨ ਬਚਾਉਣ ਲਈ ਜਦੋਂ ਲੋਕ ਭੱਜ ਰਹੇ ਸਨ, ਉਸੇ ਸਮੇਂ ਰੇਲ ਆ ਗਈ। ਲੋਕਾਂ ਨੂੰ ਕੋਈ ਰਾਹ ਨਾ ਲੱਭਾ ਤੇ ਰੇਲ ਉਨ੍ਹਾਂ ਨੂੰ ਆਪਣੀ ਲਪੇਟ ਵਿਚ ਲੈਂਦੀ ਗਈ। ਇਸ ਕਾਰਨ 100 ਲੋਕ ਜ਼ਖਮੀ ਤੇ 50 ਤੋਂ ਵੱਧ ਮੌਤਾਂ ਹੋ ਗਏ। ਕਈ ਸਿਆਸਤਦਾਨ ਮੌਕੇ ਉੱਤੇ ਵਿੱਚ ਪਹੁੰਚ ਚੁੱਕੇ ਹਨ। ਲੋਕਾਂ ਨੇ ਨਵਜੋਤ ਸਿੰਘ ਸਿੱਧੂ ਤੇ ਉਸਦੀ ਪਤਨੀ ਖਿਲਾਫ਼ ਵੀ ਨਾਅਰੇਬਾਜ਼ੀ ਕੀਤੀ ਹੈ। ਪੰਜਾਬ ਸਰਕਾਰ ਵੱਲੋਂ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ 5-5 ਲੱਖ ਰੁਪਏ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਗਿਆ ਤੇ ਨਾਲ ਹੀ ਜ਼ਖਮੀਆਂ ਦਾ 50 ਹਜ਼ਾਰ ਤੱਕ ਦਾ ਮੁਫ਼ਤ ਇਲਾਜ ਕਰਨ ਦੀ ਗੱਲ ਕਹੀ ਗਈ ਹੈ। ਘਟਨਾ ਸਥਾਨ ‘ਤੇ ਮੌਜੂਦ ਚਸ਼ਮਦੀਦਾਂ ਮੁਤਾਬਕ ਟਰੇਨ ਦੀ ਸਪੀਡ ਬਹੁਤ ਜ਼ਿਆਦਾ ਸੀ, ਜਦਕਿ ਭੀੜ ਭਾੜ ਵਾਲੇ ਇਲਾਕੇ ਨੂੰ ਦੇਖਦੇ ਹੋਏ ਇਸ ਰਫਤਾਰ ਘੱਟ ਹੋਣੀ ਚਾਹੀਦੀ ਸੀ।

ਹਾਦਸੇ ਪ੍ਰਤੀ ਦੁੱਖ ਦਾ ਪ੍ਰਗਟਾਵਾ ਰਾਹੁਲ ਗਾਂਧੀ, ਪ੍ਰਧਾਨ ਮੰਤਰੀ ਨਰੇਂਦਰ ਮੋਦੀ, ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਤੇ ਹੋਰ ਕਈ ਸਿਆਸਤਦਾਨਾਂ ਵੱਲੋਂ ਕੀਤਾ ਗਿਆ ਹੈ। ਗੁਰੂ ਨਾਨਕ ਹਸਪਤਾਲ ਪੰਜਾਬ ਦੇ ਡੀ. ਜੀ. ਪੀ. ਸੁਰੇਸ਼ ਅਰੋੜਾ ਅਤੇ ਰਾਜਪਾਲ ਸ਼੍ਰੀ ਵੀ. ਪੀ. ਸਿੰਘ ਬਦਨੋਰ ਵੀ ਹਾਲਾਤਾਂ ਦਾ ਜਾਏਜ਼ਾ ਲੈਣ ਲਈ ਪਹੁੰਚੇ। ਇਸ ਹਾਦਸੇ ਦੀਆਂ ਦਰਦਨਾਕ ਤਸਵੀਰਾਂ ਸਾਹਮਣੇ ਆ ਰਹੀਆਂ ਹਨ, ਜਿਨ੍ਹਾਂ ਨੂੰ ਦੇਖਿਆ ਨਹੀਂ ਜਾ ਸਕਦਾ ਹੈ। ਰੇਲਵੇ ਟਰੈਕ ਨੇੜੇ ਖੂਨ ਨਾਲ ਲਥਪੱਥ ਲਾਸ਼ਾਂ ਬਿਖਰੀਆਂ ਪਈਆਂ ਹੋਈਆਂ ਹਨ। ਇਸ ਘਟਨਾ ਨੂੰ ਲੈ ਕੇ ਸਥਾਨਕ ਲੋਕਾਂ ‘ਚ ਕਾਫੀ ਨਾਰਾਜ਼ਗੀ ਹੈ।

Share this...
Share on Facebook
Facebook
error: Content is protected !!