ਨੌਜਵਾਨ ਨੇ ਸੁਣਾਈਆਂ ਸੱਚੀਆਂ ਤਾ ਡਰ ਕਿ ਭੱਜ ਗਏ ਮੀਡਿਆ ਵਾਲੇ

ਮ੍ਰਿਤਕਾਂ ਦੀ ਅੰਕੜਾ ਅੰਮ੍ਰਿਤਸਰ ਪੁਲਿਸ ਕਮਿਸ਼ਨਰ ਨੇ ਸ਼ੁੱਕਰਵਾਰ ਰਾਤ ਨੂੰ 62 ਦੱਸਿਆ ਸੀ ਹਾਲਾਂਕਿ ਸ਼ਨੀਵਾਰ ਸਵੇਰੇ ਏਡੀਸੀ ਅੰਮ੍ਰਿਤਸਰ ਹਿਮਾਂਸ਼ੂ ਨੇ ਦੱਸਿਆ ਕਿ ਮ੍ਰਿਤਕਾਂ ਦੀ ਗਿਣਤੀ 59 ਹੈ ਅਤੇ 57 ਜਖ਼ਮੀ ਹਨ। ਪੰਜਾਬ ਦੇ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਅੰਮ੍ਰਿਤਸਰ ਪਹੁੰਚੇ ਹੋਏ ਸਨ। ਉਹ ਹਾਲਾਤ ਦਾ ਜਾਇਜ਼ਾ ਉੱਚ ਅਧਿਕਾਰੀਆਂ ਨਾਲ ਬੈਠਕ ਕਰਕੇ ਲਿਆ। ਬੈਠਕ ਵਿਚ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ, ਪੰਜਾਬ ਕਾਂਗਰਸ ਪ੍ਰਧਾਨ ਸੁਨੀਲ ਜਾਖੜ ਅਤੇ ਹੋਰ ਸੀਨੀਅਰ ਆਗੂ ਤੇ ਅਫ਼ਸਰ ਮੌਜੂਦ ਸਨ।

ਮੁੱਖ ਮੰਤਰੀ ਨੇ ਹਸਪਤਾਲ ਵਿਚ ਜਾ ਕੇ ਜ਼ਖ਼ਮੀਆਂ ਦਾ ਹਾਲ ਚਾਲ ਜਾਣਿਆ ਅਤੇ ਸਭ ਦਾ ਇਲਾਜ ਸਰਕਾਰੀ ਖ਼ਰਚ ਉੱਤੇ ਕਰਵਾਉਣ ਐਲਾਨ ਕੀਤਾ। ਕੈਪਟਨ ਅਮਰਿੰਦਰ ਸਿੰਘ ਨੇ ਕੀ ਕਿਹਾ ਮੁੱਖ ਮੰਤਰੀ ਕੈਪਟਨ ਅਮਰਿੰਦਰ ਸਿੰਘ ਨੇ ਕਿਹਾ ਮੈਂ ਇਜ਼ਰਾਇਲ ਜਾ ਰਿਹਾ ਸੀ ਅਤੇ ਹਾਦਸੇ ਸਮੇਂ ਏਅਰਪੋਰਟ ਉੱਤੇ ਸੀ, ਇਸ ਲਈ ਦੇਰੀ ਨਾਲ ਆਇਆ ਹਾਂ। ਸਟੇਟ ਵਿਚ ਇੱਕ ਦਿਨ ਦਾ ਸੋਗ ਹੈ ਅਤੇ ਅੰਮ੍ਰਿਤਸਰ ਵਿਚ ਤਿੰਨ ਦਿਨ ਦਾ ਹੈ। ਰਾਹਤ ਕਾਰਜਾਂ ਦੇ ਲਈ ਤਿੰਨ ਮੰਤਰੀਆਂ ਦੀ ਕਮੇਟੀ ਬਣਾਈ ਹੈ ਅਦਾਲਤੀ ਜਾਂਚ ਦੇ ਹੁਕਮ , ਚਾਰ ਹਫ਼ਤਿਆ ਚ ਰਿਪੋਰਟ ਦੇਣ ਲਈ ਕਿਹਾ ਹੈ।

ਹਰ ਮ੍ਰਿਤਕ ਦੇ ਵਾਰਸ ਨੂੰ 5 ਲੱਖ ਰੁਪਏ ਮੁਆਵਜ਼ਾ ਦਿੱਤਾ ਜਾਵੇਗਾ। ਪ੍ਰਸਾਸ਼ਨ ਤੇ ਪ੍ਰਬੰਧਕਾਂ ਦੀ ਜਿੰਮੇਵਾਰੀ ਬਾਰੇ ਜਾਂਚ ਵਿਚ ਪਤਾ ਲੱਗੇਗਾ। ਇਹ ਤੂੰ-ਤੂੰ, ਮੈਂ -ਮੈਂ ਦਾ ਸਮਾਂ ਨਹੀਂ ਹੈ, ਬਲਕਿ ਮਿਲਕੇ ਕੰਮ ਕਰਨ ਦਾ ਸਮਾਂ ਹੈ ਇਹ ਜਾਂਚ ਜਲੰਧਰ ਕਮਿਸ਼ਨਰ ਕਰਨਗੇ। ਇਲਾਜ ਕਰਾਉਣ ਲਈ ਪੀੜਤਾਂ ਨੂੰ 50-50 ਹਜ਼ਾਰ ਰੁਪਏ ਦਿੱਤੇ ਜਾਣਗੇ। ਇਹ ਤੂੰ-ਤੂੰ, ਮੈਂ -ਮੈਂ ਦਾ ਸਮਾਂ ਨਹੀਂ ਹੈ, ਬਲਕਿ ਮਿਲਕੇ ਕੰਮ ਕਰਨ ਦਾ ਸਮਾਂ ਹੈ।ਪ੍ਰਸਾਸ਼ਨ ਨੂੰ ਪੀੜਤਾਂ ਦੇ ਇਲਾਜ ਲਈ 3 ਕਰੋੜ ਰੁਪਏ ਜਾਰੀ ਕੀਤੇ ਗਏ

ਪੰਜਾਬ ਦੇ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ ਵੀ ਅੰਮ੍ਰਿਤਸਰ ਪੁਹੰਚੇ। ਉਹ ਹਾਦਸੇ ਵਾਲੀ ਥਾਂ ਤੋਂ ਇਲਾਵਾ ਸ਼ਮਸ਼ਾਨ ਘਾਟ ਵੀ ਪਹੁੰਚੇ ਅਤੇ ਪੀੜਤ ਪਰਿਵਾਰਾਂ ਨਾਲ ਮੁਲਾਕਾਤ ਕੀਤੀ। ਸੁਖਬੀਰ ਬਾਦਲ ਨੇ ਹਾਦਸੇ ਲਈ ਮੌਜੂਦਾ ਸਰਕਾਰ ਨੂੰ ਜ਼ਿੰਮੇਵਾਰ ਦੱਸਿਆ। ਉਨ੍ਹਾਂ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਅਤੇ ਉਨ੍ਹਾਂ ਦੀ ਪਤਨੀ ਨਵਜੋਤ ਕੌਰ ਸਿੱਧੂ ਨੂੰ ਘੇਰਿਆ। ਉਨ੍ਹਾਂ ਕਿਹਾ, ”ਤੁਹਾਡਾ ਹਲਕਾ ਹੈ ਅਤੇ ਤੁਹਾਨੂੰ ਇਸ ਤਰ੍ਹਾਂ ਦੇ ਪ੍ਰੋਗਰਾਮਾਂ ਦੇ ਸੁਰੱਖਿਆ ਇੰਤਜ਼ਾਮਾਂ ਅਤੇ ਨਿਯਮਾਂ ਦੀ ਜਾਣਕਾਰੀ ਕਿਉਂ ਨਹੀਂ ਸੀ। ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਨੂੰ ਕੈਬਨਿਟ ਵਿੱਚੋਂ ਬਰਖਾਸਤ ਕਰਨਾ ਚਾਹੀਦਾ ਹੈ।

Share this...
Share on Facebook
Facebook
error: Content is protected !!