ਇੱਕ ਗਾਂ ਨੂੰ ਬਚਾਉਣ ਲਈ ਗੱਡੀ ਰੁੱਕ ਸਕਦੀ ਤਾਂ 200 ਬੰਦਿਆਂ ਨੂੰ ਬਚਾਉਣ ਲਈ ਕਿਓਂ ਨਹੀਂ

ਅੰਮ੍ਰਿਤਸਰ ਰੇਲ ਹਾਦਸੇ ਤੋਂ ਬਾਅਦ ਕੈਬਨਿਟ ਮੰਤਰੀ ਨਵਜੋਤ ਸਿੰਘ ਸਿੱਧੂ ਪਹਿਲੀ ਵਾਰ ਮੀਡੀਆ ਸਾਹਮਣੇ ਆਏ ਹਨ। ਸਿੱਧੂ ਨੇ ਰੇਲਵੇ ਵਿਭਾਗ ਉਤੇ ਹੀ ਆਪਣੀ ਪਤਨੀ ਨਵਜੋਤ ਕੌਰ ਸਿੱਧੂ ਦਾ ਬਚਾਅ ਕਰਦਿਆਂ ਸਵਾਲ ਚੁੱਕੇ ਦਿੱਤੇ ਹਨ। ਉਨ੍ਹਾਂ ਕਿਹਾ ਕਿ ਜਦੋਂ ਇਕ ਗਾਂ ਟਰੈਕ ਉਤੇ ਆਉਣ ਕਾਰਨ ਰੇਲ ਰੁਕ ਸਕਦੀ ਹੈ ਤਾਂ ਸੈਂਕੜੇ ਲੋਕਾਂ ਨੂੰ ਥੱਲੇ ਦੇਣ ਪਿੱਛੋਂ ਵੀ ਅਜਿਹਾ ਕਿਉਂ ਨਾ ਕੀਤਾ ਗਿਆ। ਉਨ੍ਹਾਂ ਕਿਹਾ ਕਿ ਇਹ ਟਰੇਨ 100 ਦੀ ਰਫਤਾਰ ਉਤੇ ਚੱਲ ਰਹੀ ਸੀ, ਕੁਝ ਲੋਕ ਕਹਿ ਰਹੇ ਕਿ ਉਸ ਦੀ ਟਾਪ ਲਾਈਟ ਹੀ ਨਹੀਂ ਸੀ।

ਉਨ੍ਹਾਂ ਸਵਾਲ ਕੀਤਾ ਜੇ ਇਹ ਮੰਨ ਲਿਆ ਜਾਵੇ ਕਿ ਲਾਈਟ ਜਗ ਵੀ ਰਹੀ ਸੀ, ਤਿੰਨ ਕਿੱਲੋਮੀਟਰ ਤੱਕ ਤਾਂ ਇਸ ਲਾਈਟ ਨਾਲ ਦਿਖਾਈ ਦਿੰਦਾ ਹੈ। ਇਸ ਟਰੇਨ ਨੂੰ ਲੱਡੂ ਵਾਲੀ ਟਰੇਨ ਆਮ ਕਰ ਕੇ ਆਖਿਆ ਜਾਂਦਾ ਹੈ। ਇਸ ਦੀ ਰਫਤਾਰ ਆਮ ਕਰ ਕੇ 30-40 ਹੁੰਦੀ ਹੈ ਤੇ ਲੋਕ ਚੱਲਦੀ ਟਰੇਨ ਉਤੇ ਆਪਣਾ ਸਾਮਾਨ ਸੁੱਟ ਦਿੰਦੇ ਹਨ ਤੇ ਉਪਰ ਚੜ੍ਹ-ਉਤਰ ਜਾਂਦੇ ਹਨ।

ਉਨ੍ਹਾਂ ਕਿਹਾ ਕਿ ਇਹ ਲੁਧਿਆਣਾ ਵਿਚੋਂ ਵੀ ਲੰਘੀ ਤੇ ਇਸ ਦੀ ਰਫਤਾਰ 20 ਕਿੱਲੋਮੀਟਰ ਸੀ। ਰੇਲਵੇ ਦਾ ਨਿਯਮ ਹੈ ਕੇ ਜੇਕਰ ਕੋਈ ਜਾਨਵਰ ਵੀ ਥੱਲੇ ਆ ਜਾਂਦਾ ਹੈ ਜਾਂ ਕੋਈ ਟਰੈਕ ਉਤੇ ਬੈਠਾ ਹੈ ਤਾਂ ਰੁਕ ਕੇ ਐਫਆਈਆਰ ਦਰਜ ਕਰਵਾਈ ਜਾਂਦੀ ਹੈ, ਫਿਰ ਸੈਂਕੜੇ ਬੰਦੇ ਦਰੜ ਕਿ ਕਿਵੇਂ ਟਰੇਨ ਨਾ ਰੋਕੀ ਗਈ। ਉਨ੍ਹਾਂ ਕਿਹਾ ਕਿ ਕੁਝ ਦੂਰੀ ਉਤੇ ਗੇਟਮੈਨ ਟਰੈਕ ਉਤੇ ਬੈਠੇ ਲੋਕਾਂ ਨੂੰ ਵੇਖ ਰਿਹਾ ਸੀ, ਗਰੀਨ ਸਿਗਨਲ ਉਸ ਨੇ ਕਿਵੇਂ ਦੇ ਦਿੱਤਾ। ਅੰਮ੍ਰਿਤਸਰ ‘ਚ ਸ਼ੁੱਕਰਵਾਰ ਨੂੰ ਦੁਸਹਿਰੇ ਵਾਲੇ ਦਿਨ ਹੋਏ ਭਿਆਨਕ ਹਾਦਸੇ ‘ਚ 57 ਲੋਕ ਜ਼ਖਮੀ ਜਦਕਿ 59 ਲੋਕਾਂ ਦੀ ਮੌਤ ਹੋ ਗਏ ਸਨ।

ਹਾਦਸੇ ਤੋਂ ਬਾਅਦ ਅੰਮ੍ਰਿਤਸਰ ‘ਚ ਰੇਲ ਸੇਵਾ ਵੀ ਬੰਦ ਹੋ ਗਈ ਸੀ ਪਰ ਹਾਦਸੇ ਦੇ ਕਈ ਘੰਟੇ ਬੀਤ ਜਾਣ ਦੇ ਬਾਅਦ ਰੇਲ ਸੇਵਾ ਨੂੰ ਫਿਰ ਤੋਂ ਬਹਾਲ ਕੀਤਾ ਜਾਣ ਲੱਗਾ। ਇਸ ਲਈ ਜੌੜਾ ਫਾਟਕ ‘ਤੇ ਸੁਰੱਖਿਆ ਦੇ ਪੁਖਤਾ ਪ੍ਰਬੰਧ ਕੀਤੇ ਗਏ ਹਨ। ਜੌੜਾ ਫਾਟਕ ‘ਤੇ ਉੱਥੇ ਹੀ ਲੋਕਾਂ ਨੇ ਪੀੜਤਾਂ ਨੂੰ ਐਤਵਾਰ ਸਵੇਰੇ ਉਚਿੱਤ ਮੁਆਵਜ਼ਾ ਦਿਵਾਉਣ ਦੀ ਮੰਗ ਨੂੰ ਲੈ ਕੇ ਧਰਨਾ ਲਗਾ ਕੇ ਪ੍ਰਦਰਸ਼ਨ ਕੀਤਾ। ਪ੍ਰਦਰਸ਼ਨਕਾਰੀਆਂ ਨੇ ਇਸ ਦੌਰਾਨ ਮੀਡੀਆ ਤੇ ਪੁਲਸ ‘ਤੇ ਵੀ ਪਥਰਾਅ ਕੀਤਾ। ਇਸ ਕਾਰਨ ਹਲਕਾ ਲਾਠੀਚਾਰਜ ਕਰਕੇ ਪੁਲਸ ਨੂੰ ਉਨ੍ਹਾਂ ਨੂੰ ਰੋਕਣਾ ਪਿਆ।

Share this...
Share on Facebook
Facebook
error: Content is protected !!