ਨਵ ਵਿਹਾਉਤਾ ਦੀ ਰੇਲ ਹਾਦਸੇ ਨੂੰ ਅੱਖੀਂ ਵੇਖਣ ਕਾਰਨ ਦਿਮਾਗ ਦੀ ਨਾਲੀ ਫਟੀ

ਆਪਣੇ ਪੇਕੇ ਘਰ ਦੁਸਹਿਰਾ ਮੋਹਕਮਪੁਰਾ ਬਿੱਲੇ ਵਾਲਾ ਚੌਕ ’ਚ ਦੇਖਣ ਆਈ 20 ਸਾਲ ਦੀ ਰਿੰਪੀ ਦੇ ਪਿਛਲੀ ਰਾਤ ਇਕ ਨਿੱਜੀ ਹਸਪਤਾਲ ’ਚ ਦਿਮਾਗ ਦੀ ਨਾੜੀ ਫਟ ਜਾਣ ਨਾਲ ਉਸ ਦੀ ਮੌਤ ਹੋ ਗਈ। ਰਿੰਪੀ ਦੇ ਭਰਾ ਦੀਪਕ ਨੇ ਦੱਸਿਆ ਕਿ 6 ਮਹੀਨੇ ਪਹਿਲਾਂ ਉਸ ਦੀ ਭੈਣ ਦਾ ਵਿਆਹ ਨਿਊ ਅੰਮ੍ਰਿਤਸਰ ਵਿਖੇ ਹੋਇਆ ਸੀ, ਉਹ ਵਿਆਹ ਤੋਂ ਬਾਅਦ ਪਹਿਲਾ ਦੁਸਹਿਰਾ ਦੇਖਣ ਲਈ ਆਪਣੇ ਪੇਕੇ ਘਰ ਆਈ ਸੀ। ਕਿ ਉਸ ਨੇ ਜੌਡ਼ਾ ਫਾਟਕ ਵਿਖੇ ਹੋਏ ਰੇਲ ਹਾਦਸੇ ਦਾ ਸਾਰਾ ਮੰਜ਼ਰ ਆਪਣੀਅਾਂ ਅੱਖਾਂ ਨਾਲ ਦੇਖਿਆ।

ਉਸ ਦੀਆਂ ਅੱਖਾਂ ’ਚੋਂ ਜਿਸ ਦਾ ਵਾਕਿਆ ਨਹੀਂ ਉਤਰ ਰਿਹਾ ਸੀ, ਜਿਸ ਨਾਲ ਘਟਨਾ ਤੋਂ ਬਾਅਦ ਜਦੋਂ ਉਹ ਘਰ ਪਰਤੀ ਤਾਂ ਉਹ ਸਿਰ ’ਚ ਦਰਦ ਹੋਣ ਬਾਰੇ ਕਹਿਣ ਲੱਗੀ ਤੇ ਉਸ ਦੇ ਦਿਮਾਗ ਦੀ ਨਾਡ਼ੀ ਅਚਾਨਕ ਫਟ ਗਈ, ਉਸ ਦੇ ਮੁੂੰਹ ’ਚੋਂ ਜਿਸ ਨਾਲ ਖੂੁਨ ਆਉਣ ਲੱਗ ਪਿਆ।

ਰਿੰਪੀ ਨੂੰ ਸਥਾਨਕ ਹਸਪਤਾਲ ’ਚ ਮੌਕੇ ’ਤੇ ਲਿਜਾਇਆ ਗਿਆ, ਜਿਸ ਨੂੰ ਬਾਅਦ ਵਿਚ ਉਥੋਂ ਕਿਸੇ ਹੋਰ ਹਸਪਤਾਲ ਲਿਜਾਇਆ ਗਿਆ। ਜਿਥੇ ਉਸ ਦੀ ਸ਼ਨੀਵਾਰ ਦੇਰ ਰਾਤ ਮੌਤ ਹੋ ਗਈ, ਜਿਸ ਨਾਲ ਪੇਕੇ ਅਤੇ ਸਹੁਰੇ ਘਰ ਵਿਚ ਸੋਗ ਛਾ ਗਿਆ ਤੇ ਨਿਊ ਅੰਮ੍ਰਿਤਸਰ ਸਹੁਰੇ ਘਰ ’ਚ ਉਸ ਦੀ ਲਾਸ਼ ਪੁੱਜੀ, ਜਿਸ ਦਾ ਦੁਪਹਿਰ ਬਾਅਦ ਅੰਤਿਮ ਸੰਸਕਾਰ ਕੀਤਾ ਗਿਆ।

ਜਦੋਂ ਮਾਂ ਮਨਜੀਤ ਕੌਰ ਨੂੰ ਪਤਾ ਲੱਗਾ ਕਿ ਉਨ੍ਹਾਂ ਦੀ ਪੁੱਤਰੀ ਇਸ ਦੁਨੀਆ ਵਿਚ ਨਹੀਂ ਰਹੀ ਤਾਂ ਉਹ ਸੋਗ ਵਿਚ ਡੁੱਬ ਗਈ। ਮਾਂ ਨੇ ਦੱਸਿਆ ਕਿ ਉਸ ਨੇ ਆਪਣੇ ਹੱਥਾਂ ਨਾਲ 6 ਮਹੀਨੇ ਪਹਿਲਾਂ ਆਪਣੀ ਬੇਟੀ ਦਾ ਵਿਆਹ ਕੀਤਾ ਸੀ। ਉਨ੍ਹਾਂ ਨੂੰ ਨਹੀਂ ਪਤਾ ਸੀ ਕਿ ਅੱਜ ਇਹ ਦਿਨ ਦੇਖਣ ਨੂੰ ਮਿਲੇਗਾ। ਰਿੰਪੀ ਦੀ ਮੌਤ ਨਾਲ ਸਾਰੇ ਇਲਾਕੇ ਵਿਚ ਸੋਗ ਛਾ ਗਿਆ ਤੇ ਪਰਿਵਾਰ ਦੇ ਮੈਂਬਰਾਂ ਨਾਲ ਸਾਰਿਅਾਂ ਨੇ ਦੁੱਖ ਪ੍ਰਗਟ ਕੀਤਾ।

Share this...
Share on Facebook
Facebook
error: Content is protected !!