ਸੰਘੇੜੇ ਪਿੰਡ ਦੇ ਲੋਕਾਂ ਨੇ ਪੇਸ਼ ਕੀਤੀ ਭਾਈਚਾਰੇ ਦੀ ਮਿਸਾਲ ਸਿੱਖਾਂ ਤੋਂ ਰਖਵਾਈ ਮਸਜਿਦ ਦੀ ਨੀਂਹ

ਪਿੰਡ ਸੰਘੇੜਾ ਦੀ ਨਵੀ ਮਸਜਿਦ ਦੀ ਉਸਾਰੀ ਲਈ ਮੁਸਲਮਾਨ ਵੀਰਾਂ ਨੇ ਸਿੱਖ ਵੀਰਾਂ ਕੋਲੋ ਨੀਂਹ ਪੱਥਰ ਰਖਵਾ ਕੇ ਆਪਸੀ ਭਾਈਚਾਰੇ ਦੀ ਮਿਸਾਲ ਕਾਇਮ ਕੀਤੀ। ਸ਼ੇਅਰ ਕਰਕੇ ਤੁਸੀ ਵੀ ਸਭ ਤੱਕ ਸਿੱਖ ਮੁਸਲਮ ਭਾਈਚਾਰੇ ਦਾ ਇਹ ਸੁਨੇਹਾ ਪਹੁੰਚਾਉ ਧੰਨਵਾਦ ਜੀ। ਮਸਜਿਦ ਦੀ ਨੀਂਹ ਸਿੱਖ ਭਰਾਵਾਂ ਨੇ ਰੱਖੀ। ਗੁਰਬਾਣੀ ਅਧਿਆਤਮਿਕ ਗਿਆਨ ਦਾ ਭੰਡਾਰ ਹੈ। ਅਧਿਆਤਮਿਕ ਗਿਆਨ ਪ੍ਰਭੂ ਦਾ ਗਿਆਨ ਹੈ ਜਿਸ ਨੂੰ ਗੁਰਬਾਣੀ ਗੁਰਮਤਿ ਆਖਦੀ ਹੈ। “ਗੁਰਮਤਿ ਸਾਚੀ ਸਬਦੁ ਹੈ ਸਾਰ॥ ਹਰਿ ਕਾ ਨਾਮੁ ਰਖੈ ਉਰਿਧਾਰਿ॥“ (ਪੰ: ੧੨੭੬)।

ਸਾਰੀ ਸਰਿਸ਼ਟੀ ਅਤੇ ਮਾਨਵਤਾ ਪ੍ਰਭੂ ਦੀ ਰਚਨਾ, ਉਸ ਦੀ ਕਿਰਤ ਹੈ। ਗੁਰਮਤਿ ਦਾ ਮਨੋਰਥ ਮਾਨਵਤਾ ਦੇ ਕਲਯਾਨ ਹਿੱਤ ਪ੍ਰਭੂ ਦੇ ਗੁਣਾਂ ਦੀ ਸੂਝ ਬਖ਼ਸ਼ਣਾ ਹੈ। ਸਿੱਖ ਧਰਮ ਗੁਰਮਤਿ ਦੀ ਬੁਨਿਆਦ ਤੇ ਉਸਾਰੀ ਸਮਾਜਕ ਇਕਾਈ ਹੈ ਜਿਸ ਦਾ ਉਦੇਸ਼ ਗੁਰੂ ਗ੍ਰੰਥ ਸਾਹਿਬ ਵਿਚ ਅੰਕਿਤ ਗੁਰਬਾਣੀ ਦੇ ਅਧਿਆਤਮਿਕ ਗਿਆਨ ਨੂੰ ਮਨੁੱਖੀ ਜੀਵਨ ਵਿਚ ਸਾਖਿਆਤ ਕਰਨ ਅਤੇ ਉਸ ਗਿਆਨ ਦੇ ਸੰਚਾਰ ਦੀ ਸੁਵਿਧਾ ਪਰਦਾਨ ਕਰਨਾ ਹੈ ਤਾਂ ਜੋ ਸੰਸਾਰ ਭਰ ਦੇ ਲੋਕ ਇਸ ਗਿਆਨ ਦੇ ਪਰਕਾਸ਼ ਤੋਂ ਲਾਭ ਉਠਾ ਸਕਣ। ਸਿੱਖ ਧਰਮ ਗੁਰਮਤਿ ਨਹੀਂ ਗੁਰਮਤਿ ਦੀ ਉਪਜ ਹੈ। ਗੁਰੂ ਗ੍ਰੰਥ ਸਾਹਿਬ ਦਾ ਪਰਕਾਸ਼ ਸਿੱਖਾਂ ਵਿਚ ਅਥਾਹ ਸ਼ਰਧਾ ਉਤਪੰਨ ਕਰਦਾ ਹੈ ਅਤੇ ਗੁਰੂ ਗ੍ਰੰਥ ਸਾਹਿਬ ਦਾ ਸਰੂਪ ਸਿੱਖ ਜਗਤ ਅਤੇ ਜੀਵਨ ਦਾ ਧੁਰਾ ਬਣਿਆ ਹੋਇਆ ਹੈ। ਗੁਰਬਾਣੀ ਗੁਰੂ ਗ੍ਰੰਥ ਸਾਹਿਬ ਨੂੰ “ਪਰਮੇਸਰ ਕਾ ਥਾਨ” ਆਖਦੀ ਹੈ। ਗੁਰੂ ਗ੍ਰੰਥ ਸਾਹਿਬ ਗੁਰਮਤਿ ਗਿਆਨ ਦਾ ਟਿਕਾਣਾ, ਨਿਵਾਸ ਸਥਾਨ ਹਨ ਅਤੇ ਗੁਰਬਾਣੀ ਦਾ ਭੰਡਾਰ ਹੋਣ ਦੇ ਨਾਤੇ ਸਿੱਖ ਜਗਤ ਵਿਚ ਸਤਿਕਾਰ ਦੇ ਪਾਤਰ ਹਨ। ਗੁਰੂ ਗ੍ਰੰਥ ਸਾਹਿਬ ਅਤੇ ਸਿੱਖ ਧਰਮ ਗੁਰਬਾਣੀ ਉਪਦੇਸ਼ ਦੇ ਸੰਚਾਰ ਦੇ ਮਾਧਿਅਮ ਹਨ। ਕਿਹਾ ਜਾਂਦਾ ਹੈ: ਮਾਧਿਅਮ ਹੀ ਸੰਦੇਸ਼ ਹੈ। ਇਹ ਕਹਾਵਤ ਗੁਰਮਤਿ ਦੀ ਵਰਤਮਾਨ ਦਸ਼ਾ ਪਰ ਐਨ ਢੁਕਦੀ ਹੈ।

ਬਹੁਤੇ ਸ਼ਰਧਾਲੂ ਗੁਰਮਤਿ ਦੇ ਅਧਿਆਤਮਿਕ ਉਪਦੇਸ਼ ਨਾਲੋਂ ਗੁਰੂ ਗ੍ਰੰਥ ਸਾਹਿਬ ਦੇ ਸਰੂਪ ਪ੍ਰਤੀ ਵਧੇਰੀ ਸ਼ਰਧਾ ਦਾ ਪਰਗਟਾਵਾ ਕਰਦੇ ਹਨ। ਕਈ ਸ਼ਰਧਾਲੂ ਸਿੱਖ ਰਹਿਤ ਮਰਯਾਦਾ ਦੀ ਪਾਲਣਾ ਕਰਨ ਨੂੰ ਹੀ ਗੁਰਮਤਿ ਸਮਝ ਲੈਂਦੇ ਹਨ। ਇਸੇ ਤਰ੍ਹਾਂ ਬਹੁਤੇ ਸ਼ਰਧਾਲੂ ਅਖੰਡ ਪਾਠ ਕਰਵਾਉਣ, ਪਾਠੀਆਂ, ਮਹਿਮਾਨਾਂ ਅਤੇ ਲੰਗਰਾਂ ਦੀ ਸੇਵਾ ਨੂੰ ਗੁਰਬਾਣੀ ਪਾਠ ਸੁਨਣ ਨਾਲੋਂ ਵਧੇਰੀ ਮਹੱਤਤਾ ਦਿੰਦੇ ਹਨ। ਗੁਰਮਤਿ ਪਰਚਾਰ ਵਿਚ ਇਤਿਹਾਸਕ ਅਤੇ ਮਿਥਹਾਸਕ ਗਾਥਾਵਾਂ ਦੇ ਬਿਰਤਾਂਤ ਸ਼ਰਧਾਲੂਆਂ ਨੂੰ ਅਕਸਰ ਏਨਾ ਭਾਵਕ ਕਰ ਦਿੰਦੇ ਹਨ ਕਿ ਉਹ ਗੁਰਬਾਣੀ ਉਪਦੇਸ਼ ਨੂੰ ਹੀ ਵਿਸਾਰ ਛਡਦੇ ਹਨ। ਕਈ ਸ਼ਰਧਾਲੂਆਂ ਨੂੰ ਸਿੱਖ ਧਰਮ ਲਈ ਸ਼ਰਧਾ ਉਤੇਜਿਤ ਕਰਨ ਵਾਲੇ ਜਲਸੇ, ਜਲੂਸ, ਜੋੜ ਮੇਲੇ, ਮਨੋਰੰਜਕ ਇਕੱਠ ਅਤੇ ਹੋਰ ਸਮਾਗਮ ਏਨੇ ਉਤਸ਼ਾਹਿਤ ਕਰ ਦਿੰਦੇ ਹਨ ਕਿ ਉਹ ਗੁਰਮਤਿ ਨੂੰ ਭੁਲਾ ਹੀ ਛਡਦੇ ਹਨ। ਗੁਰਬਾਣੀ ਪਰਚਾਰ ਲਈ ਸਥਾਪਤ ਬਹੁਤੀਆਂ ਸੰਸਥਾਵਾਂ ਅਤੇ ਡੇਰੇ ਗੁਰਬਾਣੀ ਦੇ ਪਰਚਾਰ ਨਾਲੋਂ ਸਿੱਖ ਧਰਮ ਨੂੰ ਵਪਾਰਕ ਵਸਤੂ ਬਣਾ ਕੇ ਧਰਮ ਦੇ ਵਪਾਰ ਨੂੰ ਵਧੇਰੇ ਲਾਹੇਵੰਦ ਸਮਝਦੇ ਹਨ। ਕਈ ਲੋਕ ਸਿੱਖ ਧਰਮ ਨੂੰ ਗੁਰਮਤਿ ਨਾਲੋਂ ਤੋੜ ਕੇ ਸਿੱਖ ਸਿਆਸਤ ਦਾ ਹੱਥ ਠੋਕਾ ਬਨਾਉਣ ਦਾ ਜਤਨ ਕਰ ਰਹੇ ਹਨ ਜੋ ਬਹੁਤ ਹੀ ਮੰਦਭਾਗਾ ਰੁਝਾਨ ਹੈ। ਜੋ ਸੰਸਥਾਵਾਂ ਗੁਰਮਤਿ ਦੇ ਪਰਚਾਰ, ਪਰਸਾਰ ਅਤੇ ਸੰਚਾਰ ਲਈ ਸਥਾਪਤ ਕੀਤੀਆਂ ਗਈਆਂ ਸਨ

ਉਹਨਾਂ ਵਿਚੋਂ ਕਈ ਦਿਖਾਵਾ ਕਰਨ ਵਾਲੀਆਂ ਦੰਭੀ ਜਾਂ ਧਨ ਕਮਾਉਣ ਵਾਲੀਆਂ ਵਪਾਰਕ ਸੰਸਥਾਵਾਂ ਬਣ ਗਈਆਂ ਹਨ। ਭਾਵੇਂ ਗੁਰਮਤਿ ਗਿਆਨ ਦੇ ਪਰਕਾਸ਼ ਦੇ ਨਾਂ ਹੇਠ ਪਖੰਡੀ ਲੋਕ ਸਵਾਰਥ ਦੀ ਬਣਾਵਟੀ ਰੋਸ਼ਨੀ ਨਾਲ ਗੁਰਮਤਿ ਦੇ ਪਰਕਾਸ਼ ਨੂੰ ਓਝਲ ਕਰਨ ਦਾ ਜਤਨ ਕਰਦੇ ਆ ਰਹੇ ਹਨ ਪਰ ਗੁਰਮਤਿ ਗਿਆਨ ਦੇ ਸਦੀਵੀ ਸੱਚ ਦਾ ਪਰਕਾਸ਼ ਅਜਿਹੇ ਅਡੰਬਰਾਂ ਰਾਹੀਂ ਨਾ ਕਦੀ ਘਟਿਆ ਹੈ ਅਤੇ ਨਾ ਹੀ ਘਟੇ ਗਾ। ਗੁਰਬਾਣੀ ਦੇ ਮੂਲ ਉਪਦੇਸ਼ ਦਾ ਅਰੰਭ “ੴ ਸਤਿਨਾਮੁ ਕਰਤਾ ਪੁਰਖੁ” ਤੋਂ ਹੁੰਦਾ ਹੈ। ਪ੍ਰਭੂ ਇਕ ਹੈ ਅਤੇ ਕੇਵਲ ਪ੍ਰਭੂ ਦੀ ਹੀ ਹੋਂਦ ਹੈ ਹੋਰ ਕਿਸੇ ਦੀ ਹੋਂਦ ਨਹੀਂ ਹੈ। ਪ੍ਰਭੂ ਸਰਿਸ਼ਟੀ ਦਾ ਕਰਤਾ ਹੈ। ਸਰਿਸ਼ਟੀ ਉਸ ਦੀ ਰਚਨਾ ਉਸ ਦੀ ਖੇਡ ਹੈ ਅਤੇ ਉਸ ਦੇ ਹੁਕਮ ਵਿਚ ਚਲ ਰਹੀ ਹੈ। ਉਹ ਸਰਵ ਵਿਆਪੀ ਹੈ। ਪ੍ਰਭੂ ਅਤੇ ਉਸ ਦੀ ਕਿਰਤ ਵਿਚ ਮੂਲ ਅੰਤਰ ਹੈ। ਗੁਰਬਾਣੀ ਅਨੁਸਾਰ ਪ੍ਰਭੂ ਅਤੇ ਉਸ ਦੀ ਕਿਰਤ ਵਿਚ ਦੋ ਮੂਲ ਅੰਤਰ ਹਨ। ਪਹਿਲਾ, ਪ੍ਰਭੂ ਨੇ ਸਰਿਸ਼ਟੀ ਦੀ ਰਚਨਾ ਹਉਮੈ ਵਿਚ ਕੀਤੀ ਹੈ ਅਤੇ ਸਰਿਸ਼ਟੀ ਵਿਚ ਮਾਇਆ ਦਾ ਵਰਤਾਰਾ ਹੈ। ਸਾਨੂੰ ਦਿਖਾਈ ਦੇ ਰਹੇ ਸੰਸਾਰ ਅਤੇ ਪਰਕਿਰਤੀ ਵਿਚ ਮਾਇਆ ਦੇ ਤ੍ਰੈਗੁਣ, ਸਤ, ਰਜ, ਤਮ, ਵਰਤ ਰਹੇ ਹਨ ਅਤੇ ਮਨੁੱਖੀ ਮਨ ਇਹਨਾਂ ਵਿਚ ਲੁਫ਼ਤ ਹੋ ਕੇ ਆਪਣੇ ਕਰਤੇ, ਪ੍ਰਭੂ ਨੂੰ ਵਿਸਾਰੀ ਬੈਠਾ ਹੈ। ਗੁਰਬਾਣੀ ਦੇ ਕਥਨ ਹਨ: “ਹਉਮੈ ਵਿਚਿ ਜਗ ਉਪਜੈ ਪੁਰਖਾ ਨਾਮਿ ਵਿਸਰੀਐ ਦੁਖ ਪਾਈ॥” (ਪ: ੯੪੬)। “ਹਉ ਵਿਚ ਮਾਇਆ ਹਉ ਵਿਚਿ ਛਾਇਆ॥ ਹਉਮੈ ਕਰਿ ਕਰਿ ਜੰਤ ਉਪਾਇਆ॥” (ਪੰ: ੪੬੬)।

ਹਉਮੈ ਕਾਰਨ ਮਨੁੱਖਾ ਮਨ ਆਪਣੀ ਅੰਤਰ ਆਤਮਾ, ਆਪਣੇ ਅੰਦਰ ਵਸ ਰਹੇ ਆਤਮਕ ਅਸਲੇ ਵਲ ਧਿਆਨ ਦੇਣ ਦੀ ਥਾਂ ਬਾਹਰ ਸੰਸਾਰ ਦੀ ਮਾਇਆ ਦੇ ਪੰਜ ਵਿਸ਼ੇ ਵਿਕਾਰਾਂ ਵਿਚ ਭਟਕਦਾ ਫਿਰਦਾ ਹੈ। ”ਮਨੂਆ ਦਹਦਿਸਿ ਧਾਵਦਾ ਓਹੁ ਕੈਸੇ ਹਰਿ ਗੁਣ ਗਾਵੈ॥ ਇੰਦ੍ਰੀ ਵਿਆਪਿ ਰਹੀ ਅਧਿਕਾਈ ਕਾਮੁ ਕ੍ਰੋਧੁ ਨਿਤ ਸੰਤਾਵੈ॥” (ਪੰ: ੫੬੫)। ਮਨ ਅਤੇ ਆਤਮਾ ਵਿਚ ਹਉਮੈ ਦੀ ਦੀਵਾਰ ਹੈ ਜੋ ਮਨ ਨੂੰ ਆਪਣੇ ਅਸਲੇ, ਪ੍ਰਭੂ ਦੇ ਅੰਸ਼ ਆਤਮਾ, ਨਾਲ ਮਿਲਣ ਨਹੀਂ ਦਿੰਦੀ। ਗੁਰਵਾਕ ਹਨ: “ਅੰਤਰਿ ਅਲਖੁ ਨ ਜਾਈ ਲਖਿਆ॥ ਵਿਚਿ ਪੜਦਾ ਹਉਮੈ ਪਾਈ॥” (ਪੰ: ੨੦੫); “ਹਉਮੈ ਕਰੀ ਤਾਂ ਤੂ ਨਾਹੀ ਤੂ ਹੋਵਿਹ ਹਉ ਨਾਹਿ॥“ (ਪੰ: ੧੦੯੨); “ਕਿਵ ਸਚਿਆਰਾ ਹੋਈਐ ਕਿਵ ਕੂੜੈ ਤੁਟੈ ਪਾਲਿ॥“ (ਪੰ: ੧); “ਹਉਮੈ ਨਾਵੈ ਨਾਲਿ ਵਿਰੋਧੁ ਹੈ ਦੁਇ ਨ ਵਸਿਹ ਇਕ ਠਾਇ॥“ (ਪੰ: ੫੬੦)। ਦੂਜਾ, ਪ੍ਰਭੂ ਦੀ ਰਚੀ ਸਰਿਸ਼ਟੀ ਬਿਨਸਨਹਾਰ ਹੈ। ਸਰਿਸ਼ਟੀ ਦਾ ਹਰ ਇਕ ਅਸਤਿਤਵ ਜਨਮ ਤੋਂ ਮਰਨ ਤਕ ਦਾ ਸਫਰ ਤੈਹ ਕਰ ਰਿਹਾ ਹੈ। ਕੋਈ ਜਨਮ ਲੈ ਰਿਹਾ ਅਤੇ ਕੋਈ ਮਰ ਰਿਹਾ ਹੈ। ਜੋ ਜਨਮਿਆ ਹੈ ਉਸ ਦਾ ਮਰਨਾ ਨਿਸ਼ਚਿਤ ਹੈ। ਜਨਮ ਅਤੇ ਮਰਨ ਦਾ ਚਕਰ ਨਿਰੰਤਰ ਚਲ ਰਿਹਾ ਹੈ। ਹਰ ਪਦਾਰਥ, ਮਨੁੱਖ, ਸੰਸਥਾ, ਰਿਸ਼ਤਾ, ਸੋਚ ਅਤੇ ਅਨੁਭਵ ਨਿਰੰਤਰ ਬਦਲ ਰਿਹਾ ਹੈ, ਚਾਲੇ ਪਿਆ ਹੋਇਆ ਹੈ, ਚਲਾਇਮਾਨ ਹੈ। ਇਸੇ ਲਈ ਗੁਰਬਾਣੀ ਇਸ ਜਗਤ ਨੂੰ ਝੂਠਾ, ਸੁਪਨਾ, ਸੁਤਾ, ਪਾਣੀ ਦਾ ਬੁਲਬੁਲਾ, ਧੂਏਂ ਦਾ ਪਹਾੜ, ਭਰਮ, ਆਦਿ ਆਖਦੀ ਹੈ। ਪਰ ਪ੍ਰਭੂ ਆਪ “ਆਦਿ ਸਚੁ ਜੁਗਾਦਿ ਸਚੁ॥ ਹੈ ਭੀ ਸਚੁ॥ ਨਾਨਕ ਹੋਸੀ ਭੀ ਸਚੁ॥“ ਹੈ। ਪ੍ਰਭੂ ਦੀ ਹੋਂਦ ਸਦਾ ਤੋਂ ਹੈ ਅਤੇ ਸਦਾ ਰਹੇਗੀ। ਨਾ ਉਹ ਜਨਮ ਲੈਂਦਾ ਹੈ, ਨਾ ਮਰਦਾ ਹੈ ਅਤੇ ਨਾ ਹੀ ਬਦਲਦਾ ਹੈ, ਪਰ ਉਸ ਦਾ ਦਿਖਾਈ ਦੇਣ ਵਾਲਾ ਕੋਈ ਸਰੂਪ ਨਹੀਂ ਹੈ ਕੇਵਲ ਉਸ ਦੀ ਕਿਰਤ ਦਾ ਹੀ ਦਿਖਾਈ ਦੇਣ ਵਾਲਾ ਸਰੂਪ ਹੈ।

Share this...
Share on Facebook
Facebook
error: Content is protected !!