ਭਾਈ ਜਗਤਾਰ ਸਿੰਘ ਹਵਾਰਾ ਨੇ ਦੀ ਜ਼ਿੰਦਗੀ ਦੀਆਂ ਕੁਝ ਗੱਲਾਂ

ਤੁਸੀ ਭਾੲੀ ਜਗਤਾਰ ਸਿੰਘ ਹਵਾਰਾ ਦਾ ਨਾਮ ਤਾਂ ਸੁਣਿਅਾ ਹੀ ਹੋਵੇਗਾ, ਪਰ ਸ਼ਾੲਿਦ ਤਹਾਨੂੰ ੲਿਹ ਨਹੀ ਪਤਾ ਹੋਵੇਗਾ ਕਿ 100 ਕਿੱਲਿਆਂ ਤੋਂ ਵੱਧ ਜਮੀਨ ਦੇ ਭਾੲੀ ਸਾਹਿਬ ਮਾਲਕ ਹਨ। ਸਾਡੇ ਸਿਫਤੀ ਘਰ ਸ੍ਰੀ ਹਰਿਮੰਦਰ ਸਾਹਿਬ ਅੰਮ੍ਰਿਤਸਰ ਸਾਹਿਬ ਤੇ ਭਾਰਤੀ ਸਰਕਾਰ ਨੇ ਜਦੋਂ 1984 ਤੋਂ ਬਾਅਦ ਅਟੈਕ ਕੀਤਾ ਤਾਂ ਹਜ਼ਾਰਾਂ ਹੀ ਨਿਰਦੋਸ਼ ਸਿੰਘਾ ਸਿੰਘਣੀਆ ਨੂੰ ਸ਼ਹੀਦ ਕਰ ਦਿੱਤਾ। ਸਾਡੇ ਅਕਾਲ ਤਖਤ ਸਾਹਿਬ ਨੂੰ ਟੈਕਾ ਤੇ ਟੋਪਾ ਨਾਲ ਢੇਹ ਢੇਰੀ ਕਰ ਦਿੱਤਾ।

ਇਹ ਸਭ ਦੇਖ ਕੇ ਸਰਕਾਰ ਨਾਲ ਟੱਕਰ ਲੈਣ ਦਾ ਕੌਮੀ ਸ਼ੇਰਾਂ ਨੇ ਐਲਾਨ ਕਰ ਦਿੱਤਾ ਇਹਨਾਂ ਵਿੱਚੋਂ ਇੱਕ ਸੀ ਵੀਰ ਜਗਤਾਰ ਸਿੰਘ ਹਵਾਰਾ। ਪੰਜਾਬ ਵਿੱਚ ਖਾੜਕੂ ਲਹਿਰ (ਖਾਲਸਾ ਕੋਮ ਦੀ ਲਹਿਰ )ਸੁਰੂ ਹੋ ਗਈ ਜਿਸ ਨੂੰ ਸਰਕਾਰ ਨੇ ਅੱਤਵਾਦੀ ਦਾ ਨਾਮ ਦਿੱਤਾ। ਖਾੜਕੂ ਲਹਿਰ ਨੇ ਪੰਜਾਬ ਵਿੱਚ ਬਹੁਤ ਕੰਮ ਕੀਤੇ ਦਾਜ ਤੇ ਵੱਧ ਬਰਾਤ ਲਿਜਾਣ ਤੇ ਪਾਬੰਦੀ ਲਗਾਈ ਸਰਾਬ ਦੇ ਠੇਕੇ ਬੰਦ ਕਰਵਾਏ। ਹੁਣ ਕੋਈ ਵੀ ਕਿਸੇ ਧੀ ਨੂੰ ਦਾਜ ਲਈ ਛੱਡ ਮਾਰ ਨਹੀ ਸੀ ਸਕਦਾ। ਪੰਜਾਬ ਦਾ ਪਾਣੀ ਨੂੰ Syl ਨਹਿਰ ਬਣਾਕੇ ਹੋਰ ਰਾਜਾ ਨੂੰ ਦੇਣ ਲਈ ਨਹਿਰ ਬਣਾਈ ਜਾ ਰਹੀ ਸੀ ਜਿਸ ਨੂੰ ਖਾੜਕੂ ਸਿੰਘਾ ਨੇ ਰੋਕਿਆ। ਆਂਪਣੀ ਸਿਕਾਇਤ ਲੈ ਕੇ ਹੁਣ ਕੋਈ ਵੀ ਠਾਣੇ ਨਹੀ ਸਿੰਘਾ ਕੋਲ ਆਂਓੁਦੇ ਸਨ।ਸਰਕਾਰ ਬਹੁਤ ਡਰ ਚੁੱਕੀ ਸੀ 92-93 ਵਿੱਚ ਕਾਂਗਰਸ ਦੀ ਸਰਕਾਰ ਬਣੀ CM ਬੇਅੰਤ ਸਿਘ ਬਣਿਆ ਜੋ ਬਹੁਤ ਮਾੜਾ ਸੀ।

ਜਿਸ ਨੇ ਖਾਲਸਾ ਲਹਿਰ ਨੂੰ ਖਤਮ ਕਰਨ ਦਾ ਯਤਨ ਕਰਿਆ। ਓੁਸ ਨੇ ਪੁਲਿਸ ਨੂੰ ਖੁੱਲ ਦਿੱਤੀ ਕੀ ਜੋ ਮਰਜੀ ਕਰੋ ਇਸ ਲਹਿਰ ਨੂੰ ਖਤਮ ਕਰੋ। ਪੁਲਿਸ ਨੇ ਘਰੋ ਘਰੀ ਜਾ ਕੇ ਨਿਰਦੋਸ਼ ਨੋਜਵਾਨਾ ਨੂੰ ਫੜਕੇ ਝੁੂਠਾ ਮੁਕਾਬਲਾ ਬਣਾਕੇ ਮਾਰਨਾ ਸੁਰੁ ਕਰ ਦਿੱਤਾ। ਹਜਾਰਾ ਹੀ ਨੋਜਵਾਨਾ ਨੂੰ ਮਾਰ ਦਿੱਤਾ ਤੇ ਸਿੰਘਾ ਨੂੰ ਬਦਨਾਮ ਕਰਨ ਲਈ ਆਪ ਸਿੰਘ ਬਣਕੇ ਲੋਕਾ ਦੇ ਘਰ ਜਾਕੇ ਲੁਟਾ ਖੋਹਾ ਕਰਨੀਆ ਧੀਆ ਭੈਣਾ ਨਾਲ ਬਲਾਤਕਾਰ ਕਰਨੇ ਸੂਰੁ ਕਰ ਦਿਤੇ। CM ਬੇਅੰਤ ਸਿੰਘ ਕਹਿਆ ਕਰੇ ਅਸੀ ਇੱਕ ਵੀ ਸਿੱਖ ਜਿਉਦਾ ਨਹੀ ਛੱਡਣਾ ਪਰ ਲਗਦਾ ਉਸ ਨੇ ਵੀ ਸਿੱਖ ਹਿਸਟਰੀ ਨਹੀ ਸੀ ਪੜੀ।

ਬਹੁਤਿਆਂ ਨੇ ਕੋਸ਼ਿਸ਼ ਕਰੀ ਪਰ ਕੋਈ ਸਿੱਖ ਕੌਮ ਨੂੰ ਖਤਮ ਨਹੀ ਕਰ ਸਕਿਆ। ਉਸ ਦਾ ਕਾਲ ਵੀਰ ਜਗਤਾਰ ਸਿੰਘ ਹਵਾਰਾ ਬਣਿਆ, ਜਿਸ ਦੀ ਅਗਵਾਈ ਵਿੱਚ ਸਿੰਘਾ ਨੇ ਉਸ ਨੂੰ ਮੌਤ ਦੇ ਘਾਟ ਉਤਾਰਿਆ। ਭਾਈ ਦਿਲਾਵਰ ਸਿੰਘ ਨੇ ਛਾਤੀ ਦੇ ਨਾਲ ਬੰਬ ਬਨ ਕੇ ਬੇਅੰਤ ਨੂੰ ਗੱਡੀ ਚੜਾਇਆ। ਅੱਜ ਅਸੀ ਜੇ ਜਿਉਦੇ ਹਾਂ ਇਹਨਾਂ ਸਿੰਘ ਸੂਰਮਿਆ ਕਰਕੇ ਵੀਰ ਹਵਾਰਾ ਉਹ ਯੋਧਾ ਹੈ ਜੋ 2004 ਵਿੱਚ ਚੰਡੀਗੜ ਜੇਲ ਵਿਚੋ 90 ਫੁੱਟ ਸੁਰੰਗ ਪੱਟ ਕੇ ਬਾਹਰ ਨਿਕਲਿਆ ਸੀ। ਉਹੀ ਸੂਰਮਾ ਏ ਜੋ ਰੀਡ ਦੀ ਹੱਡੀ ਵਿੱਚ ਨੁਕਸ ਹੋਣ ਕਰਕੇ ਹਮੇਸਾ ਚੜਦੀ ਕਲਾ ਵਿੱਚ ਰਹਿੰਦਾ ਹੈ। ਉਹੀ ਸੂਰਮਾ ਏ ਜਿਸ ਨੂੰ ਰੋਕ ਦੇ ਵਾਵਜੂਦ ਵੀ ਭੱਜ ਨਾ ਜਾਵੇ ਭਾਰੀ ਸੁਰੱਖਿਆ ਵਿਚ ਬੇੜੀਆ ਵਿੱਚ ਜਕੜ ਕੇ ਕੋਰਟ ਵਿਚ ਪੇਸ਼ ਕੀਤਾ ਜਾਂਦਾ ਹੈ।

ਏ ਓੁਹੀ ਸੂਰਮਾ ਹੈ ਜੋ 70 ਏਕੜ ਦਾ ਮਾਲਕ ਹੈ ਪਰ ਕੋਮੀ ਸ਼ੇਰ ਨੂੰ ਜਮੀਨ ਨਾਲ ਨਹੀ ਕੋਮ ਨਾਲ ਪਿਆਰ ਸੀ। ਜੇਲ ਵਿਚ ਬੰਦ ਹੈ ਉਹੀ ਸੂਰਮਾ ਹੈ ਜਿਸਨੂੰ 10 ਨਵੰਬਰ 2015 ਨੂੰ ਚੱਬੇ ਵਿਖੇ ਬੁਲਾਏ ਗਏ ਸਰਬੱਤ ਖਾਲਸੇ ਵਿਚ ਸਰਕਾਰੀ ਜਥੇਦਾਰ ਦਾ ਬਾਈਕਾਟ ਕਰਕੇ ਕੋਮ ਨੇ ਸ੍ਰੀ ਅਕਾਲ ਤਖਤ ਸਾਹਿਬ ਦਾ ਜਥੇਦਾਰ ਬਣਾਇਆ। ਸਰਕਾਰ ਦੀ ਨਜਰ ਵਿਚ ਇਹ ਅੱਤਵਾਦੀ ਹਨ ਪਰ ਸਾਡੇ ਲਈ ਇਹ ਕੋਮ ਦਾ ਕੋਹੇਨੂਰ ਹੀਰਾ ਹੈ ਸਾਡੇ ਦਿਲਾ ਦੀ ਧੜਕਣ ਹੈ।

Share this...
Share on Facebook
Facebook
error: Content is protected !!