ਸ਼ਹੀਦ ਫੌਜੀ ਪਿਤਾ ਦੇ ਅੰਤਿਮ ਸੰਸਕਾਰ ਤੋਂ ਕੁਝ ਘੰਟੇ ਪਹਿਲਾਂ ਹੋਇਆ ਧੀ ਦਾ ਜਨਮ

ਜੰਮੂ-ਕਸ਼ਮੀਰ ਦੇ ਲਾਂਸ ਨਾਇਕ ਰਣਜੀਤ ਸਿੰਘ ਅੱਤਵਾਦੀ ਨਾਲ ਲੜਦੇ ਸ਼ਹੀਦ ਹੋਏ। ਰਣਜੀਤ ਦਾ ਮਰਹੂਮ ਸਰੀਰ ਮੰਗਲਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਰਾਮਬਨ ਲਿਆਂਦਾ ਗਿਆ। ਜਿੱਥੇ ਇਕ ਪਾਸੇ ਰਣਜੀਤ ਸਿੰਘ ਦੇ ਅੰਤਿਮ ਸੰਸਕਾਰ ਦੀਆਂ ਤਿਆਰੀਆਂ ਚਲ ਰਹੀਆਂ ਸਨ, ਉੱਥੇ ਹੀ ਦੂਜੇ ਪਾਸੇ ਬੇਟੀ ਨੂੰ ਸ਼ਹੀਦ ਦੀ ਪਤਨੀ ਸ਼ਿਮੂ ਦੇਵੀ ਨੇ ਜਨਮ ਦਿੱਤਾ। ਇਹ ਰਣਜੀਤ ਅਤੇ ਸ਼ਿਮੂ ਦੀ ਪਹਿਲੀ ਔਲਾਦ ਸੀ, ਉਹ ਪਿਛਲੇ 10 ਸਾਲਾਂ ਤੋਂ ਜਿਸ ਦੇ ਜਨਮ ਦਾ ਉਡੀਕ ਕਰ ਰਹੇ ਸਨ।

ਕੁਦਰਤ ਨੂੰ ਸ਼ਾਇਦ ਇਹ ਹੀ ਮਨਜ਼ੂਰ ਸੀ ਕਿ ਸ਼ਹੀਦ ਦੀ ਅੰਤਿਮ ਵਿਦਾਈ ਬੇਟੀ ਦੇ ਜਨਮ ਤੋਂ ਬਾਅਦ ਹੀ ਹੋਵੇ। ਦੱਸਣਯੋਗ ਹੈ ਕਿ ਐਤਵਾਰ ਨੂੰ ਰਾਜੌਰੀ ਜ਼ਿਲੇ ਦੇ ਸੁੰਦਰਬਨੀ ਸੈਕਟਰ ‘ਚ ਕੰਟਰੋਲ ਰੇਖਾ ‘ਤੇ ਪਾਕਿਸਤਾਨੀ ਘੁਸਪੈਠੀਆਂ ਨਾਲ ਮੁਕਾਬਲੇ ਦੌਰਾਨ ਰਣਜੀਤ ਸ਼ਹੀਦ ਹੋ ਗਏ ਸਨ। ਅਖਨੂਰ ਵਿਚ ਸ਼ਰਧਾਂਜਲੀ ਤੋਂ ਬਾਅਦ ਤਿਰੰਗੇ ‘ਚ ਲਿਪਟਿਆ ਰਣਜੀਤ ਦਾ ਮਰਹੂਮ ਸਰੀਰ ਸੋਮਵਾਰ ਨੂੰ ਉਨ੍ਹਾਂ ਦੇ ਜੱਦੀ ਪਿੰਡ ਲਿਆਂਦਾ ਗਿਆ।

ਰਣਜੀਤ ਦੇ ਅੰਤਿਮ ਸੰਸਕਾਰ ਵਿਚ ਕੁਝ ਕਾਰਨਾਂ ਤੋਂ ਦੇਰੀ ਹੋਈ, ਤਾਂ ਪਰਿਵਾਰ ਨੇ ਮੰਗਲਵਾਰ ਦੀ ਸਵੇਰ ਨੂੰ ਅੰਤਿਮ ਸੰਸਕਾਰ ਦਾ ਫੈਸਲਾ ਲਿਆ। ਰਣਜੀਤ ਦੀ ਪਤਨੀ ਨੂੰ ਰਾਮਬਨ ਹਸਪਤਾਲ ‘ਚ ਸੋਮਵਾਰ ਦੀ ਅੱਧੀ ਰਾਤ ਨੂੰ ਦਰਦ ਹੋਣ ਕਾਰਨ ਭਰਤੀ ਕਰਵਾਇਆ ਗਿਆ, ਜਿੱਥੇ ਮੰਗਲਵਾਰ ਦੀ ਸਵੇਰ ਨੂੰ ਉਨ੍ਹਾਂ ਨੇ 5.00 ਵਜੇ ਦੇ ਕਰੀਬ ਬੇਟੀ ਨੂੰ ਜਨਮ ਦਿੱਤਾ। ਇਸ ਦੁੱਖ ਦੀ ਘੜੀ ਦਰਮਿਆਨ ਪਤੀ ਦੇ ਅੰਤਿਮ ਸੰਸਕਾਰ ਵਿਚ ਪਤਨੀ ਸ਼ਿਮੂ ਦੇਵੀ ਪੁੱਜੀ। ਸ਼ਹੀਦ ਪਤੀ ਨੂੰ ਪਤਨੀ ਨੇ ਨਮ ਅੱਖਾਂ ਨਾਲ ਅੰਤਿਮ ਵਿਦਾਈ ਦਿੱਤੀ।

ਇਸ ਤੋਂ ਬਾਅਦ ਫੌਜੀ ਸਨਮਾਨ ਨਾਲ ਰਣਜੀਤ ਦਾ ਅੰਤਿਮ ਸੰਸਕਾਰ ਹੋਇਆ। ਇਸ ਦੇ ਨਾਲ ਹੀ ਨਾਅਰੇ ਲਾਏ ਗਏ ‘ਸ਼ਹੀਦ ਰਣਜੀਤ ਅਮਰ ਰਹੇ ਅਤੇ ਭਾਰਤ ਮਾਤਾ ਦੀ ਜੈ’। ਇੱਥੇ ਦੱਸ ਦੇਈਏ ਕਿ ਸਾਲ 2006 ਵਿਚ ਵਿਆਹ ਸ਼ਿਮੂ ਅਤੇ ਰਣਜੀਤ ਦਾ ਹੋਇਆ ਸੀ। ਲਾਂਸ ਨਾਇਕ ਰਣਜੀਤ ਸਿੰਘ ਸੋਮਵਾਰ ਨੂੰ 2 ਮਹੀਨਿਆਂ ਦੀਆਂ ਛੁੱਟੀਆਂ ‘ਤੇ ਘਰ ਆਉਣ ਵਾਲੇ ਸਨ। ਉਸ ਨੇ ਆਪਣੀ ਪਹਿਲੀ ਔਲਾਦ ਲਈ ਰਣਜੀਤ ਦੇ ਪਰਿਵਾਰ ਵਾਲਿਆਂ ਨੇ ਕਿਹਾ ਕਿ 10 ਸਾਲ ਉਡੀਕ ਕੀਤੀ ਪਰ ਕੁਦਰਤ ਨੂੰ ਕੁਝ ਹੋਰ ਹੀ ਮਨਜ਼ੂਰ ਸੀ।

Share this...
Share on Facebook
Facebook
error: Content is protected !!