ਰੇਲ ਹਾਦਸੇ ਬਾਅਦ ਤੇ ਲੋਕਾਂ ਦੀ ਪੈਸਿਆਂ ਲਈ ਕਰਤੂਤ ਜਾਣ ਹੈਰਾਨ ਹੋਵੋਗੇ

ਰੇਲ ਹਾਦਸਾ: ਅੰਮ੍ਰਿਤਸਰ ਵਿੱਚ ਹੋਏ ਦਰਦਨਾਕ ਹਾਦਸੇ ਵਿੱਚ ਇੱਕ ਵਿਅਕਤੀ ਦੀ ਬਿਨਾ ਸਿਰ ਵਾਲੀ ਲਾਸ਼ ਤੇ 3 ਲੋਕਾਂ ਨੇ ਰਿਸ਼ਤੇਦਾਰ ਹੋਣ ਦਾ ਦਾਅਵਾ ਕੀਤਾ। ਪਰ ਜਦੋਂ DNA ਮੈਚ ਕਰਨ ਦੀ ਗੱਲ ਕਹਿ ਤਾਂ ਓਹਨਾ ਵਿਚੋਂ ਦੋ ਭੱਜ ਗਏ। ਅੰਮ੍ਰਿਤਸਰ ‘ਚ ਹੋਏ ਦਰਦਨਾਕ ਹਾਦਸੇ ‘ਚ 61 ਮ੍ਰਿਤਕਾਂ ‘ਚ ਇੱਕ ਦੀ ਪਹਿਚਾਣ ਹਾਲੇ ਤੱਕ ਨਹੀਂ ਹੋ ਪਾਈ ਹੈ। ਦਰਅਸਲ, ਇਸ ਲਾਸ਼ ਦਾ ਸਿਰ ਬਰਾਮਦ ਨਹੀਂ ਹੋਇਆ ਹੈ। ਜਿਸ ਕਰਕੇ ਇਸਦੀ ਪਹਿਚਾਣ ਕਰਨਾ ਪੁਲਿਸ ਲਈ ਔਖਾ ਹੈ।

ਉੱਥੇ ਹੀ ਜਦੋਂ ਤੋਂ 5 ਲੱਖ ਮੁਆਵਜਾ ਪੰਜਾਬ ਸਰਕਾਰ ਨੇ ਮ੍ਰਿਤਕਾਂ ਦੇ ਰਿਸ਼ਤੇਦਾਰਾਂ ਨੂੰ ਦੇਣ ਦੀ ਘੋਸ਼ਣਾ ਕੀਤੀ ਤਾਂ ਕਈ ਲੋਕਾਂ ਨੇ ਪੈਸਿਆਂ ਦੀ ਲਾਲਚ ‘ਚ ਉਸ ਲਾਸ਼ ਤੇ ਆਪਣੀ ਦਾਅਵੇਦਾਰੀ ਜਤਾਈ। ਪੁਲਿਸ ਵੀ ਹੈਰਾਨ ਹੈ ਕਿ ਲੋਕ ਅਜਿਹੀਆਂ ਹਰਕਤਾਂ ਇੰਨੀ ਦੁੱਖ ਵਾਲੀ ਘਟਨਾ ਤੋਂ ਬਾਅਦ ਵੀ ਕਰ ਰਹੇ ਹਨ। ਦੂਜੇ ਪਾਸੇ ਇਸ ਲਾਸ਼ ਤੇ ਦਾਅਵੇਦਾਰੀ ਜਤਾਉਣ ਲਈ ਪਹੁੰਚੇ ਤਾਂ ਜਦੋਂ ਤਿੰਨੇ ਲੋਕਾਂ ਨਾਲ ਡੀਐਨਏ ਦੀ ਗੱਲ ਕੀਤੀ ਤਾਂ ਦੋ ਮਿੰਟ ਚ ਭੱਜ ਗਏ। ਜੀਆਰਪੀ ਦੇ ਐਸਐਚਓ ਨੇ ਦੱਸਿਆ ਕਿ ਇਸ ਮ੍ਰਿਤਕ ਦਾ ਵਾਰਸ ਘੋਸ਼ਿਤ ਡੀਐਨਏ ਮੈਚ ਕੀਤੇ ਬਿਨ੍ਹਾਂ ਨਹੀਂ ਕੀਤਾ ਜਾਵੇਗਾ।

ਹਾਦਸੇ ਤੋਂ ਬਾਅਦ ਤੋਂ ਹੀ ਇਹ ਲਾਸ਼ ਜੀਆਰਪੀ ਕੋਲ ਹੈ। ਉਹਨਾਂ ਨੇ ਦੱਸਿਆ ਕਿ ਕਾਫੀ ਤਲਾਸ਼ ਦੇ ਬਾਵਜੂਦ ਇਸ ਲਾਸ਼ ਦਾ ਸਰ ਨਹੀਂ ਮਿਲ ਪਾਇਆ। ਗੁਰੂ ਨਗਰੀ ਅੰਮ੍ਰਿਤਸਰ ਦੇ ਜੌੜਾ ਫਾਟਕ ਵਿੱਚ ਦੁਸਹਿਰੇ ਵਾਲੇ ਦਿਨ ਹੋਏ ਦਰਦਨਾਲ ਹਾਦਸੇ ਦੇ ਮੱਦੇਨਜ਼ਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਫ਼ੈਸਲਾ ਲਿਆ ਹੈ ਕਿ ਇਸ ਵਾਰ ਦੀਵਾਲੀ ਉੱਤੇ ਸ੍ਰੀ ਹਰਿਮੰਦਰ ਸਾਹਿਬ ਵਿੱਚ ਦੀਪਮਾਲਾ ਨਹੀਂ ਹੋਵੇਗੀ ਤੇ ਨਾ ਹੀ ਪਟਾਕੇ ਚਲਾਏ ਜਾਣਗੇ।

ਸ਼੍ਰੋਮਣੀ ਕਮੇਟੀ ਪ੍ਰਧਾਨ ਗੋਬਿੰਦ ਸਿੰਘ ਲੌਂਗੋਵਾਲ ਨੇ ਦੱਸਿਆ ਕਿ ਹਾਦਸੇ ਵਿੱਚ ਮਾਰੇ ਗਏ ਲੋਕਾਂ ਦੀ ਆਤਮਿਕ ਸ਼ਾਂਤੀ ਤੇ ਜ਼ਖਮੀਆਂ ਦੇ ਠੀਕ ਹੋਣ ਲਈ ਗੁਰਦੁਆਰਾ ਸ੍ਰੀ ਮੰਜੀ ਸਾਹਿਬ ਦੀਵਾਨ ਹਾਲ ਵਿਖੇ ਸ੍ਰੀ ਅਖੰਡ ਪਾਠ ਸਾਹਿਬ ਦੇ ਭੋਗ ਪਾਏ ਗਏ ਹਨ। ਇਸ ਦੌਰਾਨ ਲੌਂਗੋਵਾਲ ਨੇ ਕਿਹਾ ਕਿ ਅੰਮ੍ਰਿਤਸਰ ਚੌਥੇ ਪਾਤਸ਼ਾਹ ਵੱਲੋਂ ਵਸਾਈ ਗਈ ਨਗਰੀ ਹੈ ਪਰ ਰੇਲ ਹਾਦਸੇ ਦੇ ਦੁੱਖ ਕਰਕੇ ਦੀਵਾਲੀ ਮੌਕੇ ਸ੍ਰੀ ਹਰਿਮੰਦਰ ਸਾਹਿਬ ਵਿਖੇ ਦੀਪਮਾਲਾ ਨਹੀਂ ਕੀਤੀ ਜਾਵੇਗੀ।

Share this...
Share on Facebook
Facebook
error: Content is protected !!