ਨਕਲੀ ਖੋਏ ਦੇ ਰੂਪ ਵਿੱਚ ਫਿਰ ਹੋ ਰਿਹਾ ਲੋਕਾਂ ਦੀ ਸਿਹਤ ਨਾਲ ਖਿਲਵਾੜ

ਸੂਬੇ ਅੰਦਰ ਸਿਹਤ ਵਿਭਾਗ ਦੀ ਟੀਮ ਵੱਲੋਂ ਤਿਉਹਾਰਾਂ ਦੇ ਦਿਨਾਂ ਨੂੰ ਮੱਦੇਨਜ਼ਰ ਰੱਖਦੇ ਹੋਏ ਥਾਂ-ਥਾਂ ਛਾਪੇਮਾਰੀ ਕੀਤੀ ਜਾ ਰਹੀ ਹੈ, ਇਸ ਲੜੀ ਦੇ ਤਹਿਤ ਹੀ ਅਬੋਹਰ ਦੇ ਆਨੰਦ ਨਗਰੀ ਇਲਾਕੇ ਵਿੱਚ ਸਿਹਤ ਵਿਭਾਗ ਦੀ ਟੀਮ ਵੱਲੋਂ ਮਿਲਾਵਟੀ ਖੋਏ ਦੀ ਵਿਕਰੀ ਦਾ ਪਰਦਾਫ਼ਾਸ਼ ਕੀਤਾ ਹੈ। ਸੂਤਰਾਂ ਅਨੁਸਾਰ ਕੁਇੰਟਲ ਖੋਏ ਤੋਂ ਇਲਾਵਾ ਬਣਨ ਵਾਲੀਆਂ ਵਸਤੂਆਂ ਨੂੰ ਵਿਭਾਗ ਵੱਲੋਂ ਕਬਜ਼ੇ ਵਿੱਚ ਲੈ ਕੇ ਆਪਣੀ ਜਾਂਚ ਪੜਤਾਲ ਸ਼ੁਰੂ ਕਰ ਦਿੱਤੀ ਹੈ।

ਇਕ ਖੁਫੀਆ ਸੂਚਨਾ ਦੇ ਆਧਾਰ ਤੇ ਸਹਾਇਕ ਫੂਡ ਕਮਿਸ਼ਨਰ ਕਮਲਜੀਤ ਸਿੰਘ ਅਤੇ ਗਗਨਦੀਪ ਕੌਰ ਨੇ ਆਨੰਦ ਨਗਰੀ ਦੇ ਜਿਸ ਮਕਾਨ ਤੇ ਛਾਪੇਮਾਰੀ ਕੀਤੀ। ਉਸ ਮਕਾਨ ਵਿੱਚ ਰਾਜਸਥਾਨ ਦੇ ਬੀਕਾਨੇਰ ਜ਼ਿਲ੍ਹੇ ਦੇ ਕਸਬੇ ਦਾ ਵਾਸੀ ਮੁੰਨੀ ਰਾਮ ਨਾਮਕ ਇਕ ਨੌਜਵਾਨ ਚਾਰ ਸਾਲਾ ਤੋਂ ਰਹਿ ਰਿਹਾ ਸੀ।

ਵਿਭਾਗ ਵੱਲੋਂ ਇਸ ਵਿਅਕਤੀ ਦਾ ਚਲਾਨ ਕੱਟ ਕੇ ਉਸ ਨੂੰ ਹਿਰਾਸਤ ਵਿੱਚ ਲੈ ਲਿਆ ਹੈ ਅਤੇ ਨਾਲ ਸਾਰੇ ਲੋਕਾਂ ਨੂੰ ਵਿਭਾਗ ਵੱਲੋਂ ਸੂਚਿਤ ਕੀਤਾ ਗਿਆ ਕਿ ਇਸ ਤਰ੍ਹਾਂ ਦੀਆਂ ਮਿਠਾਈਆਂ ਤੋਂ ਪਰਹੇਜ਼ ਕੀਤਾ ਜਾਵੇ।

ਦੱਸਣਯੋਗ ਹੈ ਕਿ ਇਸ ਤੋਂ ਪਹਿਲਾ ਜੈਤੋ ‘ਚ ਵੀ ਨਕਲੀ ਮਿਠਾਈ ਵੇਚਣ ਵਾਲਿਆਂ ਦਾ ਵਿਭਾਗ ਦੀ ਟੀਮ ਵੱਲੋਂ ਪਰਦਾਫਾਸ਼ ਕੀਤਾ ਹੈ, ਜਿਥੇ ਨਕਲੀ ਦੁੱਧ ਅਤੇ ਲੱਡੂ ਬਣਾਉਣ ਵਾਲੀ ਬੂੰਦੀ ਵੀ ਵੱਡੇ ਪੱਧਰ ‘ਤੇ ਬਰਾਮਦ ਕੀਤੀ ਗਈ ਹੈ।

Share this...
Share on Facebook
Facebook
error: Content is protected !!