ਲੋਕਾਂ ਨੂੰ ਰੋਟੀ ਨਹੀਂ ਮਿਲ ਰਹੀ ਅਤੇ ਸਰਕਾਰ ਨੇ ਬਣਾਇਆ ਤਿੰਨ ਹਜ਼ਾਰ ਕਰੋੜ ਦਾ ਬੁੱਤ

ਭਾਰਤ ਸਰਕਾਰ ਵੱਲੋਂ ਭਾਰਤ ਦੇ ਪਹਿਲੇ ਉੱਪ ਪ੍ਰਧਾਨ ਮੰਤਰੀ ਅਤੇ ਕੱਟੜ ਹਿੰਦੂਵਾਦੀ ਆਗੂ ਵੱਲਭ ਬਾਈ ਪਟੇਲ ਦਾ ਗੁਜਰਾਤ ਵਿੱਚ ਹਿੰਦੂ ਵੋਟ ਬੈਂਕ ਨੂੰ ਖੁਸ਼ ਕਰਨ ਲਈ ਬੁੱਤ ਬਣਾਿੲਆ ਗਿਆ ਹੈ। ਹੁਣ ਸੋਚਣ ਵਾਲੀ ਗੱਲ ਤਾਂ ਇਹ ਹੈ ਕਿ ਜਿਸ ਦੇਸ਼ ਵਿੱਚ ਆਮ ਲੋਕ ਬੁਨਿਆਦੀ ਸਹੂਲਤਾਂ ਪਾਣੀ,ਇਲਾਜ, ਬਿਜਲੀ ਤੋਂ ਵਾਂਝੇ ਹੋਣ ਅਤੇ ਗਰੀਬੀ ਕਾਰਨ ਭੁੱਖੇ ਢਿੱਡ ਸੋਣ ਲਈ ਮਜਬੂਰ ਹੋਣ, ਜਿੱਥੇ ਪਖਾਨੇ ਦੀ ਸਹੂਲਤ ਤੋਂ ਵੀ ਦੁਨੀਆਂ ਦੀ ਸਭ ਤੋਂ ਵੱਡੀ ਅਬਾਦੀ ਵਾਂਝੀ ਹੋਵੇ, ਛੋਟੀ ਉਮਰ ਦੇ ਬੱਚੇ ਕੁਪੋਸ਼ਨ ਦਾ ਸ਼ਿਕਾਰ ਹੋਣ।

ਉੱਥੇ ਏਡੀ ਵੱਡੀ ਰਕਮ ਦੇਸ਼ ਦੀਆਂ ਸਰਕਾਰਾਂ ਕੇਵਲ ਇੱਕ ਬੁੱਤ ਬਣਾਉਣ ਲਈ ਖਰਚ ਕਰ ਦੇਣ ਇਸ ਤੋਂ ਵੱਡੀ ਤ੍ਰਾਸਦੀ ਕੀ ਹੋ ਸਕਦੀ ਹੈ। ਭਾਰਤ ਦੀ ਅਬਾਦੀ 120 ਕਰੋੜ ਤੋਂ ਵਧੇਰੇ ਹੈ, ਜੇਕਰ ਇਹ ਤਿੰਨ ਹਜ਼ਾਰ ਕਰੋੜ ਵਿੱਚੋਂ ਹਰ ਇੱਕ ਭਾਰਤੀ ਨੂੰ ਸਰਕਾਰ ਵਜੋਂ ਦਿੱਤਾ ਜਾਂਦਾ ਤਾਂ ਲੋਕਾਂ ਦੀ ਜ਼ਿੰਦਗੀ ਬਦਲ ਸਕਦੀ ਸੀ, ਅਨੇਕਾਂ ਗ਼ਰੀਬਾਂ ਦੇ ਸੁਪਨੇ ਸਾਕਾਰ ਹੋ ਸਕਦੇ ਸਨ ਪਰ ਅਫ਼ਸੋਸ ਕਿ ਇਹਨੀਂ ਵੱਡੀ ਰਕਮ ਕੇਵਲ ਇੱਕ ਬੁੱਤ ਉੱਤੇ ਖਰਚ ਕੇ ਗਰੀਬ ਲੋਕਾਂ ਨਾਲ ਅਤੇ ਪੈਸੇ ਦੇ ਦੁੱਖੋਂ ਖ਼ੁਦਕੁਸ਼ੀਆਂ ਕਰ ਕੇ ਮਰ ਰਹੇ ਕਿਸਾਨਾਂ ਨਾਲ ਕੇਵਲ ਹਿੰਦੂ ਵੋਟ ਬੈਂਕ ਲੈਣ ਲਈ ਸਰਕਾਰ ਵੱਲੋਂ ਇੱਕ ਕਿਸਮ ਦਾ ਮਜ਼ਾਕ ਕੀਤਾ ਗਿਆ, ਭਲਾ ਇਸ ਬੁੱਤ ਨਾਲ ਕਿਸੇ ਗਰੀਬ ਜਾ ਕਿਸਾਨ ਦਾ ਕੀ ਭਲਾ ਹੋਵੇਗਾ ??

ਇਸ ਮੌਕੇ ਸਰਦਾਰ ਵੱਲਭ ਭਾਈ ਪਟੇਲ ਦੀ ਜਯੰਤੀ ’ਤੇ ਆਯੋਜਿਤ ‘ਏਕਤਾ ਲਈ ਦੌੜ’ ਵਿਚ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਵੱਡੀ ਗਿਣਤੀ ਵਿਚ ਸ਼ਾਮਲ ਹੋਣ ਦਾ ਸੱਦਾ ਦਿੱਤਾ ਅਤੇ ਕਿਹਾ ਕਿ ਉਨ੍ਹਾਂ ਦੇ ਬੁੱਤ ਦੀ ਘੁੰਢ-ਚੁਕਾਈ 31 ਅਕਤੂਬਰ ਨੂੰ ਕੀਤੀ ਜਾਵੇਗੀ। ਸਰਦਾਰ ਵੱਲਭ ਭਾਈ ਪਟੇਲ ਦਾ ਨਰਮਦਾ ਜ਼ਿਲੇ ਵਿਚ 182 ਮੀਟਰ ਉਚਾ ਬੁੱਤ ਬਣ ਕੇ ਤਿਆਰ ਹੈ। ਇਸ ਦਾ ਦੀਦਾਰ ਕਰਨਾ ਮਹਿੰਗਾ ਹੈ।

ਇਸ ਲਈ 300 ਰੁਪਏ ਦੀ ਟਿਕਟ ਰੱਖੀ ਗਈ ਹੈ। ਦਾਅਵਾ ਕੀਤਾ ਜਾਂਦਾ ਹੈ ਕਿ ਇਹ ਦੁਨੀਆ ਦਾ ਸਭ ਤੋਂ ਉਚਾ ਬੁੱਤ ਹੈ। ਇਸ ਨੂੰ 33 ਮਹੀਨਿਆਂ ਦੇ ਰਿਕਾਰਡ ਸਮੇਂ ਵਿਚ ਤਿਆਰ ਕੀਤਾ ਗਿਆ ਹੈ। ਇਸ ਮੰਨੀ-ਪ੍ਰਮੰਨੀ ਕੰਪਨੀ ਲਾਰਸਨ ਐਂਡ ਟੁਰਬੋ ਬੁੱਤ ਨੂੰ ਤਿਆਰ ਕਰਨ ਦੇ ਕੰਮ ਨਾਲ ਜੁੜੀ ਦੇ ਇਕ ਅਧਿਕਾਰੀ ਨੇ ਦੱਸਿਆ ਕਿ ਕਾਂਸੀ ਦੀ ਪਰਤ ਚੜ੍ਹਾਉਣ ਦੇ ਇਕ ਅੰਸ਼ਕ ਕੰਮ ਨੂੰ ਛੱਡ ਕੇ ਬਾਕੀ ਦਾ ਸਾਰਾ ਕੰਮ ਦੇਸ਼ ਵਿਚ ਹੀ ਕੀਤਾ ਗਿਆ। ਮੁੱਖ ਮੰਤਰੀ ਹੁੰਦਿਆਂ 2009 ਵਿਚ ਨਰਿੰਦਰ ਮੋਦੀ ਨੇ ਗੁਜਰਾਤ ਦੇ ਇਸ ਬੁੱਤ ਦੀ ਉਸਾਰੀ ਦੀ ਕਲਪਨਾ ਕੀਤੀ ਸੀ।

Share this...
Share on Facebook
Facebook
error: Content is protected !!