ਵਿਆਹ ਵਿੱਚ ਲੱਗੇ ਸਟਾਲ ਨੇ ਮੋਹ ਲਿਆ ਸਾਰੇ ਜੱਗ ਦਾ ਦਿਲ

ਕਿਤਾਬਾਂ ਮਨੁੱਖ ਦਾ ਸੱਚਾ ਦੋਸਤ ਹੁੰਦੀਆਂ ਹਨ ਪਰ ਅਸੀਂ ਆਪਣੇ ਇਸ ਦੋਸਤ ਨੂੰ ਖੁਸ਼ੀ, ਤਿਉਹਾਰਾਂ ਤੇ ਵਿਆਹ ਦੇ ਮੌਕਿਆਂ ‘ਤੇ ਸੱਦਾ ਦੇਣਾ ਭੁੱਲ ਜਾਂਦੇ ਹਾਂ, ਇਕ ਅਜਿਹੀ ਮਿਸਾਲ ਇਸ ਸਭ ਤੋਂ ਪਰੇ ਹੋਸ਼ਿਆਰਪੁਰ ‘ਚ ਪੇਸ਼ ਕੀਤੀ ਗਈ ਹੈ ਜਿਸ ਤੋਂ ਸਾਨੂੰ ਸਿੱਖਿਆ ਲੈਣ ਦੀ ਲੋੜ ਹੈ। ਡੀ. ਜੇ. ਦੇ ਸ਼ੋਰ-ਸ਼ਰਾਬੇ ਤੋਂ ਦੂਰ ਆਪਣੀ ਧੀ ਦੇ ਵਿਆਹ ‘ਚ ਪੰਜਾਬੀ ਕਹਾਣੀਕਾਰ ਪ੍ਰੀਤਨੀਤਪੁਰੀ ਨੇ ਕਿਤਾਬਾਂ ਦਾ ਸਟਾਲ ਲਗਾਇਆ ਅਤੇ ਕਿਤਾਬਾਂ ਦੀ ਇਸ ਪ੍ਰਦਰਸ਼ਨੀ ਕਾਰਨ ਵਿਆਹ ਦਾ ਮਾਹੌਲ ਹੀ ਬਦਲ ਗਿਆ।

ਵਿਆਹ ‘ਚ ਪੁੱਜੇ ਜ਼ਿਆਦਾਤਰ ਲੋਕਾਂ ਵਿਚ ਸਾਹਿਤਕਾਰ, ਕਵੀ ਤੇ ਸ਼ਾਇਰ ਸ਼ਾਮਲ ਸਨ। ਇਸ ਵਿਆਹ ਸਮਾਗਮ ਦਾ ਨਜ਼ਾਰਾ ਪਿੰਡ ਭਾਰਟਾ-ਗਣੇਸ਼ਪੁਰ ਨੇੜੇ ਪੈਲੇਸ ‘ਚ ਹੋਏ ਹੀ ਵੱਖ ਸੀ। ਸਾਹਿਤਕਾਰਾਂ, ਕਵੀਆਂ ਤੇ ਸ਼ੇਅਰੋ-ਸ਼ਾਇਰੀ ਨਾਲ ਡੀਜੇ ਦੀ ਥਾਂ ‘ਤੇ ਲੋਕਾਂ ਦਾ ਮਨੋਰੰਜਨ ਕੀਤਾ ਗਿਆ ਤੇ ਇਸ ਵਿਆਹ ਨੇ ਨਵੀਂ ਪਿਰਤ ਪਾ ਦਿੱਤੀ। ਇੰਜੀਨੀਅਰ ਮੁੰਡੇ ਨਾਲ ਕਹਾਣੀਕਾਰ ਪ੍ਰੀਤਨੀਤਪੁਰੀ ਦੀ ਧੀ ਦਾ ਵਿਆਹ ਹੋ ਰਿਹਾ ਹੈ ਤੇ ਉਹਨਾਂ ਦੀ ਧੀ ਆਪ ਵੀ ਅਸਿਸਟੈਂਟ ਪ੍ਰੋਫੈਸਰ ਹੈ।

ਨੋ ਹਜ਼ਾਰ ਦੀਆਂ ਕਿਤਾਬਾਂ ਵਿਆਹ ‘ਚ ਆਏ ਮਹਿਮਾਨਾਂ ਨੇ ਖਰੀਦੀਆਂ ਤੇ ਸਾਹਿਤ ਤੇ ਕਲਾ ਪ੍ਰੇਮੀਆਂ ਲਈ ਵਿਆਹ ਇਕ ਮਿਸਾਲ ਹੋ ਨਿਬੜਿਆ। ਕਹਾਣੀਕਾਰ ਪ੍ਰੀਤਨੀਤਪੁਰੀ ਜਿਹੜੀ ਮਿਸਾਲ ਪੇਸ਼ ਕੀਤੀ ਹੈ ਇਸ ਤੋਂ ਅਸੀਂ ਸਾਰਿਆਂ ਨੂੰ ਸਿੱਖਣ ਦੀ ਲੋੜ ਹੈ ਤੇ ਸਾਨੂੰ ਵੀ ਆਪਣੇ ਵਿਆਹ ‘ਚ ਇਨ੍ਹਾਂ ਦੋਸਤਾਂ (ਕਿਤਾਬਾਂ) ਨੂੰ ਸੱਦਾ ਦੇਣਾ ਨਹੀਂ ਭੁਲਣਾ ਚਾਹੀਦਾ। ਵਿਆਹ ਪੰਜਾਬੀ ਕਹਾਣੀਕਾਰ ਪ੍ਰੀਤਨੀਤਪੁਰੀ ਦੀ ਧੀ ਦਾ ਹੋਵੇ, ਲਾੜਾ ਇੰਜੀਨੀਅਰ ਹੋਵੇ, ਲਾੜੀ ਅਸਿਸਟੈਂਟ ਪ੍ਰੋਫੈਸਰ ਹੋਵੇ ਅਤੇ ਵਿਆਹ ‘ਚ ਕਿਤਾਬਾਂ ਨੂੰ ਸੱਦਾ ਨਾ ਹੋਵੇ ਇਹ ਕਿਵੇਂ ਹੋ ਸਕਦਾ ਸੀ। ਉਮੀਦ ਕਰਦੇ ਹਾਂ ਕਿ ਤੁਸੀਂ ਵੀ ਆਪਣੇ ਵਿਆਹ ‘ਚ ਇਨ੍ਹਾਂ ਦੋਸਤਾਂ (ਕਿਤਾਬਾਂ) ਨੂੰ ਸੱਦਾ ਦੇਣਾ ਨਹੀਂ ਭੁੱਲੋਗੇ।

Share this...
Share on Facebook
Facebook
error: Content is protected !!