ਦੋ ਟਰੱਕ ਡਰਾਈਵਰਾਂ ਲਈ ਫਰਿਸ਼ਤਾ ਬਣ ਕੇ ਆਈ ਫੌਜ ਬਚਾਈ ਜਾਨ

ਇੱਕ ਵਾਰ ਫਿਰ ਦੇਸ਼ ਦੀ ਫੌਜ ਨੇ ਬਹਾਦੁਰੀ ਤੇ ਵੀਰਤਾ ਦਾ ਸਬੂਤ ਦਿੱਤਾ ਹੈ। ਜੰਮੂ-ਕਸ਼ਮੀਰ ਦੇ ਜੋਜਿਲਾ ਵਿੱਚ ਫੌਜ ਦੀ ‘ਨਾ ਕੇ ਸਕੀਇੰਗ ਵਿੰਗ’ ਨੇ ਬਰਫਬਾਰੀ ਵਿੱਚ ਚਾਰ ਦਿਨ ਤਕ ਦੱਬੇ ਰਹੇ ਦੋ ਟਰੱਕ ਡਰਾਈਵਰਾਂ ਨੂੰ ਜ਼ਿੰਦਾ ਬਾਹਰ ਕੱਢਿਆ ਹੈ। ਖਰਾਬ ਮੌਸਮ ਤੇ ਬਰਫਬਾਰੀ ਕਰਕੇ ਜੋਜਿਲਾ ਦੱਰੇ ਵਿੱਚ ਇਹ ਟਰੱਕ ਡਰਾਈਵਰ ਵੀਰਵਾਰ ਨੂੰ ਫਸ ਗਏ ਸਨ। ਫੌਜ ਨੇ ਦੱਸਿਆ ਕਿ ਦੋਵਾਂ ਡਰਾਈਵਰਾਂ ਦੀ ਪਛਾਣ ਹੋ ਚੁੱਕੀ ਹੈ।

ਅਧਿਕਾਰੀਆਂ ਨੇ ਦੱਸਿਆ ਕਿ ਇਨ੍ਹਾਂ ਦੋ ਟਰੱਕ ਡਰਾਈਵਰਾਂ ਨੂੰ ਫੌਜ ਦੇ ਸਕੀਇੰਗ ਮਾਹਰ ਵਿੰਗ HAWS ਤੇ ਹਵਾਈ ਫੌਜ ਨੇ ਸਾਂਝੇ ਬਚਾਅ ਅਭਿਆਨ ਵਿੱਚ ਬਚਾਇਆ। ਇਨ੍ਹਾਂ ਵਿੱਚੋਂ ਇੱਕ ਟਰੱਕ ਡਰਾਈਵਰ ਦਾ ਨਾਂ ਅਜੀਤ ਸਿੰਘ ਹੈ ਜਿਸਦਾ ਟਰੱਕ ਨੰਬਰ JK02AJ-5185 ਹੈ ਤੇ ਦੂਜੇ ਟਰੱਕ ਡਰਾਈਵਰ ਦਾ ਨਾਂ ਸ਼ਮਸ਼ੇਰ ਸਿੰਘ ਹੈ, ਜਿਸਦਾ ਟਰੱਕ ਨੰਬਰ JK0AJ-6732 ਹੈ। ਇਹ ਦੋਵੇਂ ਉਧਮਪੁਰ ਦੇ ਰਹਿਣ ਵਾਲੇ ਹਨ।

ਸੈਰ ਸਪਾਟੇ ਦੇ ਅਨੇਕਾਂ ਸਾਧਨਾਂ ਵਿੱਚੋਂ ਟਰੈਕਿੰਗ ਹਮੇਸ਼ਾਂ ਹੀ ਵਧੀਆ, ਸਸਤਾ ਤੇ ਪ੍ਰਭਾਵੀ ਸਾਧਨ ਮੰਨਿਆ ਗਿਆ ਹੈ। ਭੀੜ ਭੜੱਕੇ ਅਤੇ ਭੱਜ ਦੌੜ ਦੀ ਜ਼ਿੰਦਗੀ ਵਿੱਚ ਇਹੀ ਕੁਦਰਤ ਨੂੰ ਸਭ ਤੋਂ ਨੇੜਿਉਂ ਮਾਣਨ ਦਾ ਸਾਧਨ ਹੈ। ਭਾਰਤ ਦੇ ਹਿਮਾਚਲ ਪ੍ਰਦੇਸ਼ ਵਿੱਚ ਸਭ ਤੋਂ ਵੱਧ ਅਤੇ ਮਸ਼ਹੂਰ ਟਰੈਕਿੰਗ ਰੂਟ ਹਨ ਜਿਨ੍ਹਾਂ ਵਿੱਚੋਂ ਹਮਤਾ ਦੱਰੇ ਨੂੰ ਪਾਰ ਕਰਨ ਦੀ ਟਰੈਕਿੰਗ ਕਾਫ਼ੀ ਦਿਲਚਸਪ, ਖੁਸ਼ਗਵਾਰ ਅਤੇ ਚੁਣੌਤੀਪੂਰਨ ਹੈ। ਮਨਾਲੀ ਨੇੜੇ ਪ੍ਰੀਣੀ ਕਸਬੇ ਤੋਂ ਉੱਪਰ ਪੀਰ ਪੰਜਾਲ ਦੀਆਂ ਪਹਾੜੀਆਂ ਨੂੰ ਪਾਰ ਕਰਨ ਲਈ ਬਣੇ ਇਸ ਰਸਤੇ ਰਾਹੀਂ ਤੁਸੀਂ ਕੁੱਲੂ ਘਾਟੀ ਤੋਂ ਲਹੌਲ ਘਾਟੀ ਵਿੱਚ ਦਾਖਲ ਹੋ ਸਕਦੇ ਹੋ। ਇਸ ਦੱਰੇ ਦੇ ਸਿਖਰ ਦੀ ਸਮੁੰਦਰ ਤਲ ਤੋਂ ਉਚਾਈ ਤਕਰੀਬਨ 14,100 ਫੁੱਟ ਹੈ।

Share this...
Share on Facebook
Facebook
0