ਰੱਬ ਦੇ ਕਹਿਰ ਦੇ ਮਾਰੇ ਰੋਂਦੇ ਕਿਸਾਨ ਦਾ ਦੁੱਖ ਮਨ ਨੂੰ ਝਿੰਜੋੜ ਕੇ ਰੱਖ ਦੇਵੇਗਾ

ਵਾਹ ਓਏ ਪੰਜਾਬ ਦੀਆ ਕਿਸਾਨਾ ਸਮੇ ਨੇ ਵੀ ਰੱਬ ਨੇ ਵੀ ਤੇ ਸਰਕਾਰਾਂ ਨੇ ਵੀ ਤੇਰੇ ਨਾਲ ਕਿਹੋ ਜਿਹੀ ਖੇਡ ਖੇਡੀ, ਤੂੰ ਹੱਡ ਤੋੜਵੀ ਮਿਹਨਤ ਕਰਦਾ ਰਿਹਾ ਤੇ ਇਸ ਦੇਸ਼ ਦਾ ਢਿਡ ਭਰਦਾ ਰਿਹਾ ਪਰ ਤੇਰੀ ਸਾਰ ਕਿਸੇ ਨੇ ਨਾ ਲਈ, ਇਸਦੇ ਉਲਟ ਹਰ ਇਕ ਨੇ ਤੈਨੂੰ ਇਸਤਮਾਲ ਕੀਤਾ। ਇਹੀ ਤੇਰੇ ਨਾਲ ਹੁਣ ਹੋ ਰਿਹਾ ਹੈ ਪਹਿਲਾਂ ਇਹਨਾ ਫ਼ਿਲਮਸਾਜ਼ਾਂ ਨੇ ਤੇਰੀ ਅਣਖ ਤੇ ਬਹੁਦਾਰੀ ਤੇ ਫ਼ਿਲਮਾ ਬਣਾਈਆਂ ਤੇ ਚੰਗਾ ਪੈਸਾ ਅੰਦਰ ਕੀਤਾ ਹੁਣ ਇਹਨਾ ਨੂੰ ਇਕ ਨਵੀ ਕਹਾਨੀ ਮਿਲ ਗਈ ਹੈ।

ਉਹ ਹੈ ਤੇਰੀ ਬਰਬਾਦੀ ਦੀ ਕਹਾਨੀ ਹੈ ਵੀ ਬੜੀ ਜਬਰਦਸਤ ਕਿਸੇ ਦਾ ਵੀ ਇਸ ਤੋਂ ਪੈਸਾ ਕਮਾਉਣ ਨੂੰ ਦਿਲ ਕਰ ਸਕਦਾ ਹੈ। ਇਹਦੇ ਵਿਚ ਇਹਨਾ ਦਾ ਵੀ ਕੋਈ ਕਸੂਰ ਨਹੀ ਤੂ ਹੈ ਹੀ ਇਸੇ ਲਾਇਕ, ਇਸ ਬਰਬਾਦੀ ਦੀ ਕਹਾਨੀ ਨੂੰ ਦੇਖਣ ਵੀ ਤੂ ਹੀ ਜਾਵੇਂਗਾ। ਕਿਸੇ ਹੋਰ ਨੇ ਨੀ ਜਾਣਾ, ਫਿਰ ਆਪਣੀਆਂ ਜੇਬਾਂ ਚੋਂ ਪੈਸੇ ਕਢ ਕੇ ਇਹਨਾ ਦੀਆਂ ਜੇਬਾਂ ਭਰ ਦੇਵੇਂਗਾ। ਜਿਆਦਾ ਖੁਸ਼ ਹੋਣ ਦੀ ਲੋੜ ਨੀ ਕੀ ਇਹਨਾ ਨੇ ਪੰਜਾਬ ਦੇ ਕਿਸਾਨਾ ਦੇ ਹਾਲਾਤਾਂ ਤੇ ਫਿਲਮ ਬਣਾਈ ਹੈ।

ਇਹਨਾ ਨੇ ਇਸ ਵਿਚੋਂ ਫੁੱਟੀ ਕੌੜੀ ਵੀ ਉਹਨਾ ਕਿਸਾਨਾ ਨੂੰ ਨੀ ਦੇਣੀ ਜੋ ਕਰਜੇ ਹੇਠ ਆ ਕੇ ਆਪਣੀਆਂ ਜਾਨਾਂ ਦੇ ਰਹੇ ਹਨ। ਤੈਨੂੰ ਹਰ ਕੋਈ ਲੁਟਣ ਨੂੰ ਫਿਰਦਾ ਹੈ ਤੇਰੇ ਨਾਲ ਕਿਸੇ ਨੂੰ ਹਮਦਰਦੀ ਨਹੀ। ਕਿਸਾਨ ਇੱਕ ਉਹ ਸੰਘਰਸ਼ੀਲ ਸਖਸ਼ੀਅਤ ਦੀ ਪਹਿਚਾਣ ਹੈ ਜੋ ਆਪਣੀ ਸਾਰੀ ਜਿੰਦਗੀ ਦੇਸ ਲਈ ਅੰਨ ਪੈਦਾ ਕਰਨ ਵਿੱਚ ਬਸਰ (ਬਤੀਤ) ਕਰ ਦਿੰਦਾ ਹੈ। ਇਸੇ ਕਰਕੇ ਕਿਸਾਨ ਨੂੰ ਅੰਨਦਾਤਾ ਵੀ ਕਹਿੰਦੇ ਹਨ, ਕਿਸਾਨ ਦੀ ਪੂਰੀ ਉਮਰ ਬਚਪਨ ਤੋਂ ਲੈ ਕੇ ਏਸ ਮਿੱਟੀ ਤੇ ਗੁਜਰ ਜਾਂਦੀ ਹੈ। ਮਿੱਟੀ ਵਿੱਚ ਖੇਡ ਖੇਡ ਵੱਡਾ ਹੋਕੇ ਆਪਣੇ ਪਿਤਾ ਦੀ ਵਿਰਾਸਤ ਸੰਭਾਲ ਲੈਂਦਾ ਜੋ ਇਸ ਮਿੱਟੀ ਦੀ ਹੀ ਹੁੰਦੀ ਹੈ ਤੇ ਫਿਰ ਪੂਰੀ ਉਮਰ ਏਸੇ ਮਿੱਟੀ ਦੇ ਲੇਖੇ ਲਾ ਦਿੰਦਾ ਹੈ।

Share this...
Share on Facebook
Facebook
error: Content is protected !!