ਮੋਗੇ ਦੀ ਹਰਮਨ ਨੇ ਫਿਰ ਕੀਤਾ ਦੁਨੀਆਂ ਵਿਚ ਪੰਜਾਬ ਦਾ ਨਾਮ ਰੋਸ਼ਨ

ਔਰਤਾਂ ਦੇ ਟੀ-20 ਵਿਸ਼ਵ ਕੱਪ ਦੇ ਪਹਿਲੇ ਮੈਚ ਵਿੱਚ ਝੰਡੇ ਪੰਜਾਬ ਦੀ ਰਹਿਣ ਵਾਲੀ ਹਰਮਪ੍ਰੀਤ ਨੇ ਗੱਡ ਦਿੱਤੇ। ਹਰਮਨਪ੍ਰੀਤ ਨੇ 51 ਗੇਂਦਾਂ ਵਿੱਚ ਅੱਠ ਛੱਕਿਆਂ ਤੇ ਸੱਤ ਚੌਕਿਆਂ ਦੀ ਮਦਦ ਨਾਲ ਕਪਤਾਨੀ ਪਾਰੀ ਖੇਡਦੇ ਹੋਏ 103 ਦੌੜਾਂ ਬਣਾਈਆਂ। ਭਾਰਤ ਨੇ 195 ਦੌੜਾਂ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ ਬਣਾਈਆਂ ਹਨ ਅਤੇ 196 ਦੌੜਾਂ ਦਾ ਟੀਚਾ ਪੂਰਾ ਕਰਨਾ ਨਿਊਜ਼ੀਲੈਂਡ ਦੀਆਂ ਮੁਟਿਆਰਾਂ ਲਈ ਕਾਫੀ ਔਖਾ ਜਾਪਦਾ ਹੈ। ਭਾਰਤ ਨੇ ਟਾਸ ਜਿੱਤ ਪਹਿਲਾਂ ਬੱਲੇਬਾਜ਼ੀ ਕਰਨ ਦਾ ਫ਼ੈਸਲਾ ਲਿਆ ਪਰ ਸ਼ੁਰੂ ਵਿੱਚ ਹੀ ਟੀਮ ਲੜਖੜਾ ਗਈ ਸੀ।

ਟੀਮ ਨੂੰ ਪਰ ਜਮਾਇਮਾ ਰੌਡਰਿਗਜ਼ ਅਤੇ ਹਰਮਨਪ੍ਰੀਤ ਨੇ ਆ ਕੇ ਸੰਭਾਲਿਆ ਤੇ ਵਿਸ਼ਾਲ ਸਕੋਰ ਵੱਲ ਲੈ ਗਈਆਂ। ਰੌਡਰਿਗਜ਼ ਨੇ ਵੀ 59 ਦੌੜਾਂ ਬਣਾਈਆਂ। ਪਹਿਲੀ ਭਾਰਤੀ ਖਿਡਾਰੀ ਕੌਮਾਂਤਰੀ ਟੀ-20 ਮਹਿਲਾ ਵਿਸ਼ਵ ਕੱਪ ਵਿੱਚ ਹਰਮਨਪ੍ਰੀਤ ਸੈਂਕੜਾ ਮਾਰਨ ਵਾਲੀ ਬਣ ਗਈ ਹੈ। ਵੈਸਟਇੰਡੀਜ਼ ਦੀ ਧਰਤੀ ‘ਤੇ ਧੂੜਾਂ ਪੱਟ ਬੱਲੇਬਾਜ਼ੀ ਕਰਨ ਵਾਲੀ ਪੰਜਾਬ ਦੀ ਇਸ ਧੀ ਦਾ ਅਗਲਾ ਟੀਚਾ ਨੂੰ ਦੇਸ਼ ਲਈ ਜੇਤੂ ਸ਼ੁਰੂਆਤ ਕਰਨਾ ਹੋਵੇਗਾ। ਭਾਰਤੀ ਮਹਿਲਾ ਕ੍ਰਿਕੇਟ ਟੀਮ ਨੇ ਕਪਤਾਨ ਹਰਮਨਪ੍ਰੀਤ ਕੌਰ ਦੀ ਸ਼ਾਨਦਾਰ ਬੱਲੇਬਾਜ਼ੀ ਸਦਕਾ ਆਈਸੀਸੀ ਮਹਿਲਾ ਵਿਸ਼ਵ ਟੀ-20 ਵਿੱਚ ਨਿਊਜ਼ੀਲੈਂਡ ’ਤੇ ਸ਼ਾਨਦਾਰ ਜਿੱਤ ਹਾਸਲ ਕੀਤੀ। ਭਾਰਤ ਨੂੰ ਸ਼ਾਨਦਾਰ ਜਿੱਤ ਕਪਤਾਨ ਹਰਮਨਪ੍ਰੀਤ ਕੌਰ ਦੇ ਰਿਕਾਰਡ ਸੈਂਕੜੇ ਤੇ ਜੇਮਿਮਾ ਰੋਡ੍ਰਿਗਜ਼ ਦੀ ਜੋੜੀ ਨੇ ਹਾਸਲ ਕਰਵਾਈ। ਭਾਰਤ ਨੇ 20 ਓਵਰਾਂ ਵਿੱਚ ਚਾਰ ਵਿਕਟਾਂ ਦੇ ਨੁਕਸਾਨ ‘ਤੇ 195 ਦੌੜਾਂ ਬਣਾਈਆਂ, ਜਿਸਦੇ ਜਵਾਬ ਵਿੱਚ ਨਿਊਜ਼ੀਲੈਂਡ ਦੀ ਟੀਮ 20 ਓਵਰਾਂ ਵਿੱਚ 9 ਵਿਕਟਾਂ ਗਵਾ ਕੇ ਮਹਿਜ਼ 160 ਦੌੜਾਂ ਹਾ ਬਣਾ ਸਕੀ। ਇਸਦੇ ਨਾਲ ਹੀ ਹਰਮਨਪ੍ਰੀਤ ਕੌਮਾਂਤਰੀ ਟੀ-20 ਮਹਿਲਾ ਵਿਸ਼ਵ ਕੱਪ ਵਿੱਚ ਸੈਂਕੜਾ ਮਾਰਨ ਵਾਲੀ ਪਹਿਲੀ ਭਾਰਤੀ ਖਿਡਾਰੀ ਬਣ ਗਈ ਹੈ। ਉਸ ਦੀ ਇਸ ਪ੍ਰਾਪਤੀ ਦੇ ਬਾਅਦ ਮੋਗਾ ਵਿੱਚ ਸਵੇਰੇ ਤੋਂ ਹੀ ਹਰਮਨਪ੍ਰੀਤ ਦੇ ਘਰ ਵਧਾਈਆਂ ਦੇਣ ਵਾਲਾਂ ਦਾ ਤਾਂਤਾ ਸ਼ੁਰੂ ਹੋ ਗਿਆ ਹੈ। ਉਸ ਦੇ ਪਰਵਾਰਿਕ ਮੈਂਬਰਾਂ ਨੇ ਹਰਮਨਪ੍ਰੀਤ ਦੀ ਬੱਲੇਬਾਜੀ ਨੂੰ ਟੀਵੀ ਉੱਤੇ ਵੇਖਿਆ। ਪੂਰੇ ਮੋਗਾ ਵਿੱਚ ਇਸ ਜਿੱਤ ਨੂੰ ਲੈ ਕੇ ਖੁਸ਼ੀ ਦੀ ਲਹਿਰ ਹੈ। ਇਸ ਮੌਕੇ ਹਰਮਨਪ੍ਰੀਤ ਦੇ ਪਿਤਾ ਹਰਮੰਦਰ ਸਿੰਘ ਨੇ ਦੱਸਿਆ ਕਿ ਉਹ ਆਪਣੀ ਧੀ ਦੀ ਪ੍ਰਾਪਤੀ ’ਤੇ ਬੇਹੁਤ ਖੁਸ਼ ਹਨ। ਉਨ੍ਹਾਂ ਦੱਸਿਆ ਕਿ ਮਹਿਜ਼ 51 ਗੇਂਦਾਂ ਵਿੱਚ 103 ਦੌੜਾਂ ਜਦੋਂ ਉਨ੍ਹਾਂ ਦੀ ਧੀ ਨੇ ਛੱਕੇ-ਚੌਕੇ ਲਾ ਕੇ ਬਣਾਈਆਂ ਤਾਂ ਉਨ੍ਹਾਂ ਨੂੰ ਬਹੁਤ ਮਾਣ ਮਹਿਸੂਸ ਹੋਇਆ। ਉਨ੍ਹਾਂ ਭਾਵੁਕ ਹੁੰਦੇ ਕਿਹਾ ਕਿ ਇਹ ਉਨ੍ਹਾਂ ਲੋਕਾਂ ਨੂੰ ਸੰਦੇਸ਼ ਹੈ ਜੋ ਲੋਕ ਆਪਣੀ ਧੀ ਨੂੰ ਜਨਮ ਲੈਣ ਤੋਂ ਪਹਿਲਾਂ ਹੀ ਕੁੱਖ ਵਿੱਚ ਕਤਲ ਕਰਵਾ ਦਿੰਦੇ ਹਨ। ਉਨ੍ਹਾਂ ਕਿਹਾ ਕਿ ਇਸ ’ਤੇ ਉਨ੍ਹਾਂ ਨੂੰ ਬੇਹੱਦ ਖੁਸ਼ੀ ਹੁੰਦੀ ਹੈ ਕਿ ਉਨ੍ਹਾਂ ਦੀ ਧੀ ਨੇ ਪੂਰੇ ਦੇਸ਼ ਦਾ ਨਾਂ ਰੌਸ਼ਨ ਕੀਤਾ ਹੈ। ਉਨ੍ਹਾਂ ਭਰੋਸਾ ਜਤਾਇਆ ਕਿ ਭਾਰਤ ਦੀ ਝੋਲੀ ਵਿੱਚ ਇਸ ਵਾਰ ਵਰਲਡ ਕੱਪ ਆਵੇਗਾ।

Share this...
Share on Facebook
Facebook
error: Content is protected !!