ਬ੍ਰਹਮਪੁਰਾ ਨੇ ਸੁਖਬੀਰ ਵੱਲੋਂ ਕੱਢੇ ਜਾਣ ਤੋਂ ਬਾਅਦ ਕੀਤਾ ਐਲਾਨ

ਸਾਬਕਾ ਸੰਸਦ ਮੈਂਬਰ ਡਾ.ਰਤਨ ਸਿੰਘ ਅਜਨਾਲਾ ਅਤੇ ਸੰਸਦ ਮੈਂਬਰ ਰਣਜੀਤ ਸਿੰਘ ਬ੍ਰਹਮਪੁਰਾ ਅਤੇ ਉਹਨਾਂ ਦੇ ਬੇਟਿਆਂ ਨੂੰ ਸ਼੍ਰੋਮਣੀ ਅਕਾਲੀ ਦਲ ਦੀ ਕੋਰ ਕਮੇਟੀ ਦੁਆਰਾ ਪਾਰਟੀ ‘ਚੋਂ ਕੱਢੇ ਜਾਣ ਤੋਂ ਬਾਅਦ ਪੰਥਕ ਹਲਕੇ ਹੈਰਾਨ ਹਨ। ਕੋਰ ਕਮੇਟੀ ਦੇ ਫੈਸਲੇ ‘ਤੇ ਬ੍ਰਹਮਪੁਰਾ ਨੇ ਕਿਹਾ ਕਿ ਸੁਖਬੀਰ ਬਾਦਲ ਉਹਨਾਂ ਨੂੰ ਪਾਰਟੀ ਤੋਂ ਕੱਢ ਦੇਣਗੇ ਉਹਨਾਂ ਨੂੰ ਇਸ ਗੱਲ ਦੀ ਜਾਣਕਾਰੀ ਸੀ। ਹਾਲਾਂਕਿ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਸੁਖਬੀਰ ਸਿੰਘ ਬਾਦਲ ਨੇ ਉਹਨਾਂ ਨੂੰ ਪਾਰਟੀ ਤੋਂ ਕੱਢਣ ਲਈ ਇਕ ਮਹੀਨੇ ਦਾ ਸਮਾਂ ਕਿਉਂ ਲਿਆ ਸੀ।

ਕੋਰ ਕਮੇਟੀ ਸੁਖਬੀਰ ਸਿੰਘ ਬਾਦਲ ਅਤੇ ਬਿਕਰਮ ਸਿੰਘ ਮਜੀਠੀਆ ਨੂੰ ਪਾਰਟੀ ਤੋਂ ਬਾਹਰ ਕੱਢਦੀ ਹੈ। ਖਾਸ ਗੱਲ-ਬਾਤ ‘ਚ ਬ੍ਰਹਮਪੁਰਾ ਨੇ ਕਿਹਾ ਕਿ ਸਮਾਂ ਆ ਗਿਆ ਹੈ ਕਿ ਹੁਣ ਨਵਾਂ ਅਕਾਲੀ ਦਲ ਬਣਾਇਆ ਜਾਵੇ। ਉਹ ਅਕਾਲੀ ਦਲ ਦੀ ਲੀਡਰਸ਼ਿਪ ਦੇ ਨਾਲ ਜਦੋਂ ਤਕ ਸੁਖਬੀਰ ਸਿੰਘ ਬਾਦਲ ਅਤੇ ਮਜੀਠੀਆ ਨੂੰ ਪਾਰਟੀ ਤੋਂ ਨਹੀਂ ਕੱਢਿਆ ਜਾਂਦਾ, ਕਦੇ ਕੋਈ ਗੱਲ-ਬਾਤ ਨਹੀਂ ਕਰਨਗੇ। ਉਹਨਾਂ ਨੇ ਪਾਰਟੀ ਨੂੰ ਨੁਕਸਾਨ ਪਹੁੰਚਾਉਣ ਵਾਲਿਆਂ ਵਿਰੁੱਧ ਆਵਾਜ਼ ਚੁੱਕੀ ਸੀ। ਬ੍ਰਹਮਪੁਰਾ ਨੇ ਪ੍ਰਕਾਸ਼ ਸਿੰਘ ਬਾਦਲ ਉਤੇ ਤੰਜ਼ ਕਸਦੇ ਹੋਏ ਕਿਹਾ ਕਿ ਪੁਤਰ ਦਾ ਮੋਹ ਤਾਂ ਹਰੇਕ ਬਾਪ ਨੂੰ ਹੁੰਦਾ ਹੈ, ਪਰ ਬਾਦਲ ਨੂੰ ਕੁਝ ਜ਼ਿਆਦਾ ਹੀ ਹੈ। ਅਕਾਲੀ ਦਲ ਨੂੰ ਇਕਜੁੱਟ ਰੱਖਣ ਵਿਚ ਪ੍ਰਕਾਸ਼ ਸਿੰਘ ਬਾਦਲ ਨਾਕਾਮ ਰਹੇ ਹਨ। ਮੈਂ ਅਕਾਲੀ ਦਲ ਦੇ ਵਿਰੁੱਧ ਨਹੀਂ ਹਾਂ, ਮੌਜੂਦਾ ਲੀਡਰਸ਼ਿਪ ਦੀ ਕਾਰਜਪ੍ਰਣਾਲੀ ਦੇ ਵਿਰੁੱਧ ਹਾਂ। ਡਾ.ਰਤਨ ਸਿੰਘ ਅਜਨਾਲਾ ਨੇ ਕਿਹਾ ਕਿ ਕੋਰ ਕਮੋਟੀ ਨੂੰ ਕੋਈ ਅਧਿਕਾਰ ਨਹੀਂ ਹੈ ਕਿ ਉਹ ਸੀਨੀਅਰ ਲੀਡਰਸ਼ਿਪ ਨੂੰ ਪਾਰਟੀ ਤੋਂ ਬਾਹਰ ਕੱਢਣ। ਉਹ ਲੋਕਾਂ ਦੇ ਵਿੱਚ ਸੁਖਬੀਰ ਸਿੰਘ ਬਾਦਲ ਦੇ ਇਸ ਫੈਸਲੇ ਦੇ ਖ਼ਿਲਾਫ਼ ਜਾਣਗੇ। ਲੋਕਾਂ ਨੂੰ ਸੱਚ ਦੱਸਣਗੇ ਕਿ ਸੁਖਬੀਰ ਬਾਦਲ ਦੀ ਡੇਰਾ ਪ੍ਰਮੁੱਖ ਨੂੰ ਮਾਫ਼ੀ ਦੇਣ ਵਿਚ ਅਹਿਮ ਭੂਮਿਕਾ ਸੀ। ਉਹਨਾਂ ਨੇ ਡੇਰਾ ਪ੍ਰਮੁੱਖ ਅਤੇ ਬਰਗਾੜੀ ਕਾਂਡ ਉਤੇ ਪਾਰਟੀ ਨੂੰ ਸੰਗਤ ਦੀ ਭਾਵਨਾਵਾਂ ਦੇ ਬਾਰੇ ਵਿਚ ਜਾਣਕਾਰੀ ਦਿਤੀ ਸੀ। ਉਹਨਾਂ ਦੀ ਇਹ ਲੜਾਈ ਜਾਰੀ ਰਹੇਗੀ। ਉਥੇ ਸੇਵਾ ਸਿੰਘ ਸੇਖਵਾਂ ਨੇ ਕਿਹਾ ਕਿ ਅਕਾਲੀ ਦਲ ਦੇ ਇਤਿਹਾਸ ਵਿਚ ਅੱਜ ਦਾ ਦਿਨ ਕਾਲੇ ਅੱਖਰਾਂ ਵਿਚ ਲਿਖਿਆ ਜਾਵੇਗਾ। ਪਾਰਟੀ ਨੂੰ ਖੜ੍ਹੀ ਕਰਨ ਵਿਚ ਜਿਸ ਲੀਡਰਸ਼ਿਪ ਨੇ ਕਈਂ ਕੁਰਬਾਨੀਆਂ ਦਿਤੀਆਂ ਹਨ। ਉਹਨਾਂ ਨੂੰ ਪਾਰਟੀ ਵਿਚੋਂ ਕੱਢਣਾ ਬਹੁਤ ਗਲਤ ਗੱਲ ਹੈ। ਅਕਾਲੀ ਦਲ ਵਿਚ ਸੁਖਬੀਰ ਸਿੰਘ ਬਾਦਲ, ਬਿਕਰਮ ਸਿੰਘ ਮਜੀਠੀਆ ਅਤੇ ਹਰਸਿਮਰਤ ਕੌਰ ਬਾਦਲ ਦੀ ਕੀ ਕੁਰਬਾਨੀ ਹੈ। ਕੋਰ ਕਮੇਟੀ ਫੈਸਲਾ ਕਰਨ ਤੋਂ ਪਹਿਲਾਂ ਵਿਚਾਰ ਕਰ ਲੈਂਦੀ। ਇਹਨਾਂ ਦੀ ਇਹ ਕੁਰਬਾਨੀ ਹੈ ਕਿ ਇਹ ਬਾਦਲ ਪਰਵਾਰ ਦੇ ਰਿਸ਼ਤੇਦਾਰ ਹਨ। ਸੇਖਵਾਂ ਨੇ ਕਿਹਾ ਕਿ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ ਦੀ ਵੱਲ ਪਿੱਠ ਕਰਨ ਵਾਲਿਆਂ ਨੇ ਡੇਰਾ ਪ੍ਰਮੁੱਖ ਨੂੰ ਮਾਫ਼ੀ ਦਿਤੀ ਸੀ। ਇਸ ਦੇ ਵਿਰੁੱਧ ਸੰਗਤ ਨੂੰ ਜਾਣਕਾਰੀ ਦਿਤੀ ਜਾਵੇਗੀ।

Share this...
Share on Facebook
Facebook
error: Content is protected !!