ਰਾਸ਼ਟਰੀ ਗਾਣ ਤੋਂ ਬਾਅਦ ਹਰਮਨਪ੍ਰੀਤ ਦੇ ਕੰਮ ਦੀਆਂ ਸਾਰਿਆਂ ਨੇ ਕੀਤੀਆਂ ਤਰੀਫਾਂ

ਟੀ-20 ਮਹਿਲਾ ਵਰਲਡ ਕੱਪ ‘ਚ ਭਾਰਤੀ ਮਹਿਲਾ ਟੀਮ ਦੀ ਆਲਰਾਉਂਡਰ ਅਤੇ ਕਪਤਾਨ ਹਰਮਨਪ੍ਰੀਤ ਕੌਰ ਸ਼ਾਨਦਾਰ ਪ੍ਰਦਰਸ਼ਨ ਕਰ ਰਹੀ ਹੈ। ਉਹ ਆਪਣੇ ਹੀ ਸਟਾਈਲ ਦੇ ਨਾਲ ਭਾਰਤ ਦੇ ਲੋਕਾਂ ਦਾ ਦਿਲ ਵੀ ਜਿੱਤ ਰਹੀ ਹੈ। ਭਾਰਤੀ ਟੀਮ ਦੇ ਸਾਬਕਾ ਖਿਡਾਰੀ ਵਿਰੇਂਦਰ ਸਹਿਵਾਗ ਨਾਲ ਹਰਮਨ ਦੀ ਬਰਾਬਰੀ ਕੀਤੀ ਜਾ ਰਹੀ ਹੈ। ਹਰਮਨ ਦਾ 8 ਛੱਕੇ ਲਾ ਕੇ ਟੀਮ ਦੇ ਨਿਊਜ਼ੀਲੈਂਡ ਖਿਲਾਫ ਮੈਚ ‘ਚ ਸੈਂਕੜਾ ਬਣਾਉਣਾ ਕਾਬਿਲ-ਏ-ਤਾਰੀਫ ਹੈ। ਭਾਰਤ ਦਾ ਮੁਕਾਬਲਾ ਨਿਊਜ਼ੀਲੈਂਡ ਨੂੰ ਹਰਾਉਣ ਤੋਂ ਬਾਅਦ ਪਾਕਿਸਤਾਨ ਦੇ ਨਾਲ ਹੋਇਆ।

ਇਸ ਵਾਰ ਉਸ ਨੇ ਕੁਝ ਅਜਿਹਾ ਕੀਤਾ ਕਿ ਸਭ ਦਾ ਦਿਲ ਜਿੱਤ ਲਿਆ। ਜਿਸ ‘ਚ ਫੇਰ ਹਰਮਨ ਹੀ ਸੁਰਖੀਆਂ ‘ਚ ਰਹੀ। ਮੈਚ ਦੀ ਸ਼ੁਰੂਆਤ ‘ਚ ਦੋਨਾਂ ਦੇਸ਼ਾਂ ਦਾ ਰਾਸ਼ਟਰ ਗੀਤ ਸ਼ੁਰੂ ਹੋਇਆ, ਜਿਸ ‘ਚ ਦੋਨਾਂ ਦੇਸ਼ਾਂ ਦੇ ਖਿਡਾਰੀਆਂ ਦੇ ਸਾਹਮਣੇ ਮੈਸਕੌਟ ਖੜ੍ਹੇ ਹੁੰਦੇ ਹਨ। ਹਰਮਨ ਅੱਗੇ ਜੋ ਮੈਸਕੌਟ ਖੜ੍ਹਾ ਸੀ ਉਹ ਬਿਮਾਰ ਹੋਣ ਕਾਰਨ ਗਿਰ ਗਈ ਅਤੇ ਰਾਸ਼ਟਰ-ਗੀਤ ਖ਼ਤਮ ਹੋਣ ਤੋਂ ਬਾਅਦ ਕਪਤਾਨ ਹਰਮਨਪ੍ਰੀਤ ਨੇ ਬੱਚੀ ਨੂੰ ਗੋਦ ‘ਚ ਚੁੱਕਿਆ ਅਤੇ ਉਸ ਨੂੰ ਅਧਿਕਾਰੀਆਂ ਨੂੰ ਦੇ ਦਿੱਤਾ। ਇਹ ਅੰਦਾਜ਼ ਵੀ ਲੋਕਾਂ ਨੂੰ ਹਰਮਨ ਦੇ ਖੇਡ ਦੇ ਨਾਲ-ਨਾਲ ਖੂਬ ਪਸੰਦ ਆ ਰਿਹਾ ਹੈ।

ਹਰਮਨਪ੍ਰੀਤ ਦਾ ਜਨਮ 8 ਮਾਰਚ, 1989 ਨੂੰ ਪੰਜਾਬ ਦੇ ਮੋਗਾ ਸ਼ਹਿਰ ਵਿਖੇ ਹੋਇਆ ਸੀ। ਉਸਦੇ ਪਿਤਾ ਹਰਮਿੰਦਰ ਸਿੰਘ ਭੁੱਲਰ ਵੀ ਵਾਲੀਬਾਲ ਅਤੇ ਬਾਸਕਟਬਾਲ ਖੇਡਦੇ ਰਹੇ ਹਨ। ਹਰਮਨਪ੍ਰੀਤ ਦੀ ਮਾਤਾ ਦਾ ਨਾਂਮ ਸਤਵਿੰਦਰ ਕੌਰ ਹੈ। ਉਸਦੀ ਛੋਟੀ ਭੈਣ ਹੇਮਜੀਤ, ਅੰਗਰੇਜ਼ੀ ਵਿੱਚ ਪੋਸਟ ਗ੍ਰੈਜੂਏਟ ਹੈ ਅਤੇ ਉਹ ਗੁਰੂ ਨਾਨਕ ਕਾਲਜ, ਮੋਗਾ ਵਿੱਚ ਸਹਾਇਕ ਪ੍ਰੋਫ਼ੈਸਰ ਹੈ। ਗਿਆਨ ਜੋਤੀ ਸਕੂਲ ਅਕੈਡਮੀ ਨਾਲ ਹਰਮਨਪ੍ਰੀਤ ਕ੍ਰਿਕਟ ਨਾਲ ਜੁਡ਼ੀ ਸੀ। ਇਹ ਅਕੈਡਮੀ ਉਸਦੇ ਸ਼ਹਿਰ ਮੋਗਾ ਤੋਂ 30 ਦੂਰ ਹੈ। ਉੱਥੇ ਉਸਨੇ ਕਮਲਦੀਸ਼ ਸਿੰਘ ਸੋਢੀ ਦੀ ਨਿਗਰਾਨੀ ਹੇਠ ਸਿਖਲਾਈ ਪ੍ਰਾਪਤ ਕੀਤੀ।

Share this...
Share on Facebook
Facebook
error: Content is protected !!