ਕੈਨੇਡਾ ਵਿੱਚ 19 ਸਾਲਾਂ ਦੇ ਪੰਜਾਬੀ ਨੌਜਵਾਨ ਦੀ ਹੋਈ ਮੌਤ

ਦਿਨ-ਦਿਹਾੜੇ ਕੈਨੇਡਾ ਦੇ ਸ਼ਹਿਰ ਐਬਟਸਫੋਰਡ ‘ਚ ਗੋਲੀਆਂ ਚੱਲੀਆਂ ਅਤੇ ਇਕ ਪੰਜਾਬੀ ਨੌਜਵਾਨ ਦੀ ਮੌਤ ਹੋ ਗਈ। ਅਜੇ ਤਕ ਇਸ ਕਤਲ ਦੇ ਪਿਛਲੇ ਕਾਰਨਾਂ ਬਾਰੇ ਜਾਣਕਾਰੀ ਨਹੀਂ ਮਿਲ ਸਕੀ। ਨੌਜਵਾਨ ਦੀ ਪਛਾਣ ਜਗਵੀਰ ਮੱਲ੍ਹੀ ਵਜੋਂ ਹੋਈ ਹੈ ਅਤੇ ਉਸ ਦੀ ਉਮਰ ਸਿਰਫ 19 ਸਾਲ ਹੀ ਸੀ। ਇੱਥੇ ਹਾਲਾਤ ਮਾੜੇ ਹੁੰਦੇ ਜਾ ਰਹੇ ਹਨ ਅਤੇ ਰੋਜ਼ ਕਿਸੇ ਨਾ ਕਿਸੇ ਨੌਜਵਾਨ ਦੇ ਕਤਲ ਦੀ ਖਬਰ ਮਿਲਦੀ ਹੈ, ਜਿਨ੍ਹਾਂ ‘ਚੋਂ ਕਈ ਪੰਜਾਬੀ ਹੁੰਦੇ ਹਨ।

ਸਿੰਪਸਨ ਰੋਡ ਅਤੇ ਰਾਸ ਰੋਡ ‘ਤੇ ਕੈਨੇਡਾ ਦੇ ਸਥਾਨਕ ਸਮੇਂ ਮੁਤਾਬਕ ਦੁਪਹਿਰ 3.30 ਵਜੇ ਗੋਲੀਬਾਰੀ ਹੋਣ ਦੀ ਖਬਰ ਮਿਲੀ ਸੀ। ਜਦ ਤਕ ਪੁਲਸ ਇੱਥੇ ਪੁੱਜੀ ਤਦ ਤਕ ਹਮਲਾਵਰ ਦੌੜ ਚੁੱਕੇ ਸਨ ਅਤੇ ਨੌਜਵਾਨ ਜ਼ਖਮੀ ਹਾਲਤ ‘ਚ ਡਿੱਗਿਆ ਹੋਇਆ ਸੀ। ਉਸ ਨੂੰ ਏਅਰ ਐਂਬੂਲੈਂਸ ਰਾਹੀਂ ਹਸਪਤਾਲ ਲੈ ਜਾਇਆ ਗਿਆ ਪਰ ਉਸ ਨੇ ਦਮ ਤੋੜ ਦਿੱਤਾ। ਐਬਟਸਫੋਰਡ ਪੁਲਸ ਵਿਭਾਗ, ਫੌਰੈਂਸਿਕ ਯੂਨਿਟ ਅਤੇ ਗੈਂਗ ਅਪਰਾਧ ਰੋਕਣ ਵਾਲੀ ਟੀਮ ਸਭ ਮਿਲ ਕੇ ਇਸ ਮਾਮਲੇ ਦੀ ਜਾਂਚ ‘ਚ ਜੁਟ ਗਈਆਂ ਹਨ।
ਸਥਾਨਕ ਪੁਲਸ ਨੇ ਕਿਹਾ ਕਿ ਉਹ ਉਨ੍ਹਾਂ ਨੂੰ ਜ਼ਰੂਰ ਦੱਸਣ ਜੇਕਰ ਕਿਸੇ ਨੂੰ ਇਸ ਸਬੰਧੀ ਜਾਣਕਾਰੀ ਹੋਵੇ।

ਇਕ ਗਵਾਹ ਨੇ ਦੱਸਿਆ ਕਿ ਉਹ ਰਾਸ ਸੜਕ ਤੋਂ ਲੰਘ ਰਹੀ ਸੀ ਤਾਂ ਇਕ ਜ਼ਖਮੀ ਨੌਜਵਾਨ ‘ਤੇ ਉਸ ਦੀ ਨਜ਼ਰ ਪਈ। ਪਰ ਇਸ ਨੌਜਵਾਨ ਦੇ ਸਿਰ ‘ਚੋਂ ਖੂਨ ਨਿਕਲ ਰਿਹਾ ਸੀ ਉਸ ਨੇ ਸੋਚਿਆ ਕਿ ਉਹ ਉਸ ਦੀ ਮਦਦ ਕਰੇ , ਜਿਸ ਨੂੰ ਬਚਾਉਣਾ ਉਸ ਦੇ ਵੱਸ ਦੀ ਗੱਲ ਨਹੀਂ ਸੀ। ਉਸ ਨੇ ਕਿਹਾ ਕਿ ਉਹ ਨਰਸ ਹੈ ਅਤੇ ਉਸ ਨੇ ਮੈਡੀਕਲ ਅਧਿਕਾਰੀਆਂ ਦੇ ਆਉਣ ਤਕ ਉਸ ਨੂੰ ਸੀ.ਪੀ.ਆਰ (ਮੂੰਹ ਰਾਹੀਂ ਸਾਹ) ਦੇਣ ਦੀ ਕੋਸ਼ਿਸ਼ ਕੀਤੀ। ਉਸ ਨੇ ਕਿਹਾ ਕਿ ਅਫਸੋਸ ਹੈ ਕਿ ਨੌਜਵਾਨ ਨੂੰ ਬਚਾਇਆ ਨਾ ਜਾ ਸਕਿਆ। ਇਕ 22 ਸਾਲਾ ਪੰਜਾਬੀ ਦਾ ਬੀਤੇ ਸ਼ੁੱਕਰਵਾਰ ਨੂੰ ਸਰੀ ‘ਚ ਵੀ ਗੋਲੀਆਂ ਮਾਰ ਕੇ ਕਤਲ ਕੀਤਾ ਗਿਆ ਸੀ। ਭਾਈਚਾਰੇ ਲਈ ਅਜਿਹੀਆਂ ਘਟਨਾਵਾਂ ਖਤਰੇ ਦੀ ਘੰਟੀ ਬਣਦੀਆਂ ਜਾ ਰਹੀਆਂ ਹਨ।

Share this...
Share on Facebook
Facebook
error: Content is protected !!