ਕਿਸਾਨਾਂ ਨੂੰ ਆਪਣੇ ਖੇਤਾਂ ਵਿੱਚ ਜਾਣ ਲਈ ਵੀ ਕਰਨਾ ਪੈ ਰਿਹਾ ਮੁਸ਼ਕਲਾਂ ਦਾ ਸਾਹਮਣਾ

ਅਗਲੇ ਕੁਝ ਦਿਨ ਸਲਮਾਨ ਖ਼ਾਨ ਤੇ ਕੈਟਰੀਨਾ ਕੈਫ਼ ਦੀ ਨਵੀਂ ਫਿ਼ਲਮ ‘ਭਾਰਤ` ਦੀ ਸ਼ੂਟਿੰਗ ਲੁਧਿਆਣਾ ਲਾਗਲੇ ਪਿੰਡ ਬੱਲੋਵਾਲ `ਚ ਚੱਲ ਰਹੀ ਹੈ। ਇਸ ਫਿ਼ਲਮ ਨੇ ਈਦ ਮੌਕੇ ਸਾਲ 2019 `ਚ ਰਿਲੀਜ਼ ਹੋਣਾ ਹੈ। ਇਹ ਫਿ਼ਲਮ ਦੇਸ਼ ਦੀ ਵੰਡ ਨਾਲ ਸਬੰਧਤ ਘਟਨਾਵਾਂ `ਤੇ ਆਧਾਰਤ ਹੈ ਇਸ ਫ਼ਿਲਮ ਦੀ ਸ਼ੂੰਟਿਗ ਲਈ 17 ਨਵੰਬਰ ਤੱਕ 17 ਏਕੜ ਜ਼ਮੀਨ ਨੂੰ ਕਿਰਾਏ ਉੱਤੇ ਲਿਆ ਗਿਆ ਹੈ। ਜਿਸ ਲਈ ਕੁੱਲ 80000 ਰੁਪਏ ਪ੍ਰਤੀ ਏਕੜ ਦੀ ਅਦਾਇਗੀ ਕੀਤੀ ਹੈ।

ਪਾਕਿਸਤਾਨ ਦੇ ਕਿਸੇ ਪਿੰਡ ਵਿੱਚ ਪੂਰਾ ਪਿੰਡ ਬਦਲ ਦਿੱਤਾ ਗਿਆ ਹੈ। ਪਿੰਡ ਵਿੱਚ ਪਾਕਿਸਤਾਨੀ ਫ਼ੋਜ਼ ਦੀਆਂ ਗੱਡੀਆਂ ਪਾਕਿਸਤਾਨੀ ਸੈਨਾ ਸਮੇਤ ਘੁੰਮਦੀਆਂ ਰਹਿੰਦੀਆਂ ਹਨ। ਖੇਤਾਂ ਵਿੱਚ ਕੈਟਰੀਨਾ ਕੈਫ਼ ਸਮਾਂ ਕੱਢ ਕੇ ਘੁੰਮਣ ਚਲੀ ਜਾਂਦੀ ਹੈ ਤੇ ਅਜੇ ਪਿੰਡ ਵਾਸੀਆਂ ਤੋਂ ਸਲਮਾਨ ਖ਼ਾਨ ਨੇ ਥੋੜ੍ਹੀ ਦੂਰੀ ਬਣਾ ਕੇ ਰੱਖੀ ਹੈ। ਪਰ ਪਿੰਡ ਵਿੱਚ ਪੁਲਸ ਤੇ ਹੋਰ ਸਰੁੱਖਿਆ ਕਰਕੇ ਹੁਣ ਪਿੰਡ ਦੇ ਲੋਕ ਤੇ ਕਿਸਾਨ ਪਰੇਸ਼ਾਨ ਹੋ ਗਏ ਹਨ। ਲੋਕਾਂ ਦਾ ਬਾਹਰ ਨਿਕਲਣਾ ਵੀ ਮੁਸ਼ਕਲ ਹੋ ਗਿਆ ਹੈ। ਕਿਉਂਕਿ ਹਰ ਪਾਸੇ ਪੰਜਾਬ ਪੁਲਸ ਦਾ ਪਹਿਰਾ ਹੈ। ਆਪਣੇ ਖੇਤਾਂ ਵਿੱਚ ਜਾਣ ‘ਚ ਕਿਸਾਨਾਂ ਨੂੰ ਮੁਸ਼ਕਲ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਕਿਉਂਕਿ ਕਈ ਰਸਤੇ ਫ਼ਿਲਮ ਦਾ ਸੈੱਟ ਲੱਗਿਆ ਹੋਣ ਕਰਕੇ ਸੀਲ ਕਰ ਦਿੱਤੇ ਗਏ ਹਨ। ਪਿੰਡ ਦੇ ਕਿਸਾਨਾਂ ਨੂੰ ਆਪਣੇ ਖੇਤਾਂ ਤੱਕ ਜਾਣ ਲਈ ਵੀ ਭਾਰੀ ਪਰੇਸ਼ਾਨੀ ਹੋ ਰਹੀ ਹੈ ‘ਤੇ ਗੁਆਂਢੀ ਪਿੰਡ ਜੋਧਾਂ ਤਾਂ ਉਨ੍ਹਾਂ ਲਈ ਪਾਕਿਸ‍ਤਾਨ ਹੀ ਬੰਨ ਗਿਆ ਹੈ।

ਪਿੰਡ ਵਿੱਚ ਸਲਮਾਨ ਖਾਨ ਦੀ ਫਿਲਮ “ਭਾਰਤ” ਦੀ ਸ਼ੂਟਿੰਗ ਕਈ ਦਿਨਾਂ ਤੋਂ ਚੱਲ ਰਹੀ ਹੈ ‘ਤੇ ਇਸਦੇ ਲਈ ਪਿੰਡ ‘ਚ ਵਾਘਾ ਬਾਰਡਰ ਦਾ ਸੈੱਟ ਤਿਆਰ ਕੀਤਾ ਗਿਆ ਹੈ। ਪਿੰਡ ਦੇ ਹੀ ਇੱਕ ਕਿਸਾਨ ਕਮਲ ਸਿੰਘ ਨੇ ਖੇਤ ਵਿੱਚ ਪਾਣੀ ਲਗਾਉਣ ਆਉਣਾ ਸੀ, ਪਰ ਉਹ ਸੈੱਟ ਪਾਰ ਨਹੀਂ ਕਰ ਸਕਿਆ,ਕਿਉਂਕਿ ਪ੍ਰੋਡਕਸ਼ਨ ਹਾਉਸ ਦੇ ਬਾਉਂਸਰ ਅਤੇ ਪੁਲਿਸ ਨੇ ਪੂਰੇ ਇਲਾਕੇ ਨੂੰ ਸੀਲ ਕਰ ਰੱਖਿਆ ਹੈ। ਜ਼ਮੀਨ ਮਾਲਿਕ ਚਰਣਜੀਤ ਸਿੰਘ ਦਾ ਕਹਿਣਾ ਹੈ ਕੇ,ਪ੍ਰੋਡਕਸ਼ਨ ਹਾਉਸ ਨੇ ਕਿਸਾਨਾਂ ਨੂੰ ਉਨ੍ਹਾਂ ਦੀ ਝੋਨੇ ਦੀ ਫਸਲ ਵੀ ਕੱਟਣ ਨਹੀਂ ਦਿੱਤੀ। ਬੱਲੋਵਾਲ ਵਿੱਚ ਫਿਲ‍ਮ ਦੀ ਸ਼ੂਟਿੰਗ ਦਾ ਸੈੱਟ 19 ਏਕੜ ਦੇ ਖੇਤਰ ਵਿੱਚ ਤਿਆਰ ਕੀਤਾ ਗਿਆ ਹੈ ‘ਤੇ ਪ੍ਰੋਡਕਸ਼ਨ ਹਾਉਸ ਨੇ ਇਹ ਜਗ੍ਹਾ ਗੁਰਦੇਵ ਸਿੰਘ ‘ਤੇ ਚਾਰ ਹੋਰ ਕਿਸਾਨਾਂ ਕੋਲੋਂ ਕਿਰਾਏ ‘ਤੇ ਲਈ ਹੈ ।

Share this...
Share on Facebook
Facebook
error: Content is protected !!