3 ਸਾਲ ਦੇ ਅਪਾਹਿਜ ਬੱਚੇ ਨੂੰ ਦਰਬਾਰ ਸਾਹਿਬ ਦੇ ਸਰੋਵਰ ਦੀ ਮਿੱਟੀ ਨੇ ਠੀਕ ਕੀਤਾ

ੲਿਹ ਸੱਚੀ ਘਟਨਾਂ ਹੈ, ਅੱਜ ਅਸੀ ਅਲੌਕਿਕ ਕਰਮਾਤ ਵਾਰੇ ਦੱਸਣ ਜਾ ਰਹੇ ਹਾਂ। ਸਾਰੇ ਕਾਰ ਸੇਵਾ ਦੇ ਮੁੱਖ ਸੇਵਦਾਰ ਸੰਤ ਬਾਬਾ ਹਰਬੰਸ ਸਿੰਘ ਨੂੰ ਤਾਂ ਜਾਣਦੇ ਹੀ ਹੋਣਗੇ। ਬਾਬਾ ਹਰਬੰਸ ਸਿੰਘ ਜੀ, ਪਰ ਜਦੋਂ ੳੁਹਨਾਂ ਦਾ ਜਨਮ ਹੋੲਿਅਾਂ ਤੇ ਜਦੋਂ ੳੁਹ 3 ਸਾਲ ਦੇ ਸੀ ਤਾਂ ੳੁਹ ਦਰਬਾਰ ਸਾਹਿਬ ਗੲੇ ਸੀ, ਛੋਟੇ ਹੁੰਦਿਅਾਂ ੳੁਹਨਾਂ ਦੇ ਦੇ ਹੱਥ ਨਹੀ ਖੁੱਲਦੇ ਸੀ, ਤੇ ਦਰਬਾਰ ਸਾਹਿਬ ‘ਚੋਂ ੳੁਹਨਾਂ ਦੇ ਘਰਦੇ ਮਿੱਟੀ ਲੈ ਗੲੇ ਜਿਸ ਨੂੰ ਬਾਬਾ ਹਰਬੰਸ ਸਿੰਘ ਨੂੰ ਲਾੲਿਅਾ। ੳੁਹਨਾਂ ਦੇ ਹੱਥ ਜਿਸ ਤੋਂ ਬਾਅਦ ਬਿਨਾਂ ਅਪ੍ਰੇਸ਼ਨ ਤੋਂ ਠੀਕ ਹੋ ਗੲੇ।

ਭਾੲੀ ਰਣਜੀਤ ਸਿੰਘ ਜੀ ਦੀ ੲਿਸ ਵੀਡਿਓ ਵਿੱਚ ਬਾਬਾ ਹਰਬੰਸ ਸਿੰਘ ਬਾਰੇ ਦੱਸਿਅਾ ਹੈ ਕੋਣ ਹਨ ਬਾਬਾ ਹਰਬੰਸ ਸਿੰਘ ਜੀ। 1920 ਈਸਵੀ ਵਿੱਚ ਨੂਰਪੁਰ ਥਲ (ਪਾਕਿਸਤਾਨ) ਵਿੱਚ ਬਾਬਾ ਹਰਬੰਸ ਸਿੰਘ ਦਾ ਜਨਮ ਪਿਤਾ ਆਸਾ ਸਿੰਘ ਦੇ ਗ੍ਰਹਿ ਵਿੱਚ ਹੋਇਆ। ਉਹ ਅੰਗਰੇਜ਼ੀ ਤੇ ਉਰਦੂ ਵੀ ਚੰਗੀ ਤਰ੍ਹਾਂ ਪੜ੍ਹ ਲੈਂਦੇ ਸਨ। ਉਹ ਛੇ ਭਰਾ ਤੇ ਚਾਰ ਭੈਣਾਂ ਸਨ। ਉਨ੍ਹਾਂ ਨੇ ਮੁੱਢਲੀ ਵਿੱਦਿਆ ਚੱਕ ਨੰਬਰ 86, ਜ਼ਿਲ੍ਹਾ ਮਿੰਟਗੁਮਰੀ ਤੋਂ ਪ੍ਰਾਪਤ ਕੀਤੀ। ਉਨ੍ਹਾਂ ਨੇ ਫ਼ੌਜ ਦੀ ਨੌਕਰੀ ਕੀਤੀ ਤੇ ਆਪਣੇ ਕਾਰੋਬਾਰ ਵਿੱਚ ਕੁਝ ਚਿਰ ਨੌਕਰੀ ਕਰਨ ਮਗਰੋਂ ਫਿਰ ਲੱਗ ਗਏ। 1943 ਵਿੱਚ ਨਨਕਾਣਾ ਸਾਹਿਬ (ਪਾਕਿਸਤਾਨ) ਵਿਖੇ ਸੰਤ ਗੁਰਮੁਖ ਸਿੰਘ ਪਟਿਆਲਾ ਵਾਲੇ ਸਰੋਵਰ ਦੀ ਸੇਵਾ ਕਰਵਾ ਰਹੇ ਸਨ ਤਾਂ ਸੰਤ ਹਰਬੰਸ ਸਿੰਘ ਨੇ ਵੀ ਉੱਥੇ 40 ਦਿਨ ਸੇਵਾ ਕੀਤੀ। ਸੰਤ ਹਰਬੰਸ ਸਿੰਘ 1947 ਵਿੱਚ ਦੇਸ਼ ਦੀ ਵੰਡ ਤੋਂ ਬਾਅਦ ਪੰਜਾਬ ਆਏ ਤੇ ਖਡੂਰ ਸਾਹਿਬ ਵਿਖੇ ਬਾਬਾ ਜੀਵਨ ਸਿੰਘ ਕੋਲ ਉਨ੍ਹਾਂ ਦੀ ਸੇਵਾ ਲੱਗ ਗਈ। ਇੱਥੇ ਆਪ ਨੇ ਲਾਂਗਰੀ ਤੇ ਸਟੋਰ-ਕੀਪਰ ਦੀ ਸੇਵਾ ਕੀਤੀ ਤੇ ਗੁਰੂ ਘਰ ਦੀਆਂ ਇਮਾਰਤਾਂ ਬਣਾਉਣ ਲਈ ਇੱਟਾਂ ਬਣਾਉਣ ਵਾਲੇ ਭੱਠੇ ਦੇ ਪ੍ਰਬੰਧ ਨੂੰ ਸੰਭਾਲਿਆ। ਬਾਬਾ ਜੀਵਨ ਸਿੰਘ ਤੇ ਬਾਬਾ ਦਲੀਪ ਸਿੰਘ ਦੀ ਦੇਖ-ਰੇਖ ਵਿੱਚ ਬਾਬਾ ਜੀ ਨੇ ਸ੍ਰੀ ਅੰਮ੍ਰਿਤਸਰ, ਸ੍ਰੀ ਸੰਤੋਖਸਰ ਸਾਹਿਬ, ਸ਼ਿਕਾਰਘਾਟ, ਤਰਨ ਤਾਰਨ, ਕੁਰੂਕਸ਼ੇਤਰ, ਹਜ਼ੂਰ ਸਾਹਿਬ, ਪਿਹੋਵਾ, ਬਿਬੇਕਸਰ, ਰਾਮਸਰ, ਕੌਲਸਰ ਵਿਖੇ ਸਰੋਵਰਾਂ, ਸੜਕਾਂ, ਗੁਦਾਵਰੀ ਪੁਲਾਂ ਤੇ ਇਮਾਰਤਾਂ ਦੀ ਸੇਵਾ ਸੰਨ 1973 ਤੱਕ ਕਰਵਾਈ। 1975 ਵਿੱਚ ਗੁਰਦੁਆਰਾ ਮੰਜੀ ਸਾਹਿਬ ਕਰਨਾਲ ਦੀ ਸੇਵਾ ਸ਼ੁਰੂ ਹੋਈ। ਇਨ੍ਹੀਂ ਦਿਨੀਂ ਦਿੱਲੀ ਵਿੱਚ ਗੁਰਦੁਆਰਾ ਬੰਗਲਾ ਸਾਹਿਬ ਦੇ ਅਸਥਾਨ ’ਤੇ ਕਮੇਟੀ ਨੇ ਸਰੋਵਰ ਦਾ ਕੰਮ ਠੇਕੇਦਾਰ ਨੂੰ ਠੇਕਾ ਦੇ ਕੇ ਸ਼ੁਰੂ ਕਰਵਾਇਆ ਸੀ। ਉਨ੍ਹਾਂ ਦਿੱਲੀ ਦੇ ਸਾਰੇ ਅਸਥਾਨਾਂ ਦੀ ਬਾਬਾ ਹਰਬੰਸ ਸਿੰਘ ਦੇ ਦਿੱਲੀ ਆਉਣ ’ਤੇ ਨਵ-ਉਸਾਰੀ ਕਰਵਾਈ। ਰਿਹਾਇਸ਼ੀ ਕਲੋਨੀਆਂ, ਸਰਾਂਵਾਂ, ਸਰੋਵਰਾਂ, ਹਸਪਤਾਲਾਂ, ਦੀਵਾਨ ਹਾਲ,ਕਾਰ-ਪਾਰਕਿੰਗ ਦੀ ਉਸਾਰੀ ਕੀਤੀ ਗਈ। ਇੱਥੇ ਸੇਵਾ ਕਰਦਿਆਂ ਹੀ ਆਪ ਦੇ ਨਾਂ ਨਾਲ ‘ਕਾਰ-ਸੇਵਾ ਦਿੱਲੀ ਵਾਲੇ’ ਸ਼ਬਦ ਜੁੜ ਗਿਆ। 1980 ਵਿੱਚ ਤਖ਼ਤ ਪਟਨਾ ਸਾਹਿਬ ਵਿਖੇ ਗੁਰਦੁਆਰਾ ਗਊਘਾਟ, ਸਰੋਵਰ, ਗੁਰੂ ਕਾ ਬਾਗ਼, ਬਾਬਾ ਹਰਬੰਸ ਸਿੰਘ ਨੇ 1977 ਵਿੱਚ ਗੁਰਦੁਆਰਾ ਫ਼ਤਹਿਗੜ੍ਹ ਸਾਹਿਬ ਸਰਹਿੰਦ, 1990 ਵਿੱਚ ਖ਼ਾਲਸੇ ਦੇ ਸਾਜਨਾ ਦਿਵਸ ’ਤੇ 300 ਕਮਰਿਆਂ ਦੀ ਸਰਾਂ 14 ਮਹੀਨਿਆਂ ਵਿਚ ਤਿਆਰ ਕਰ ਕੇ 1981 ਵਿੱਚ ਸ੍ਰੀ ਆਨੰਦਪੁਰ ਸਾਹਿਬ ਦੇ ਸਰੋਵਰ ਅਤੇ ਤਖ਼ਤ ਸ੍ਰੀ ਕੇਸਗੜ੍ਹ ਸਾਹਿਬ ਦੇ ਸਾਹਮਣੇ ਦੀਵਾਨ ਹਾਲ ਦੀ ਸੇਵਾ, ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਸੌਂਪ ਦਿੱਤੀ।

Share this...
Share on Facebook
Facebook
error: Content is protected !!