ਮੇਰਾ ਕੈਪਟਨ ਸਿਰਫ ਰਾਹੁਲ ਗਾਂਧੀ ਹੈ ਮੈਂ ਹੋਰ ਕਿਸੇ ਕੈਪਟਨ ਨੂੰ ਨਹੀਂ ਜਾਣਦਾ – ਸਿੱਧੂ

ਕੈਪਟਨ ਦੇ ਬਿਆਨ ਬਾਰੇ ਅੱਜ ਜਦੋਂ ਨਵਜੋਤ ਸਿੱਧੂ ਨੂੰ ਪੁੱਛਿਆ ਗਿਆ ਤਾਂ ਉਹ ਬੋਲੇ ਕਿ ਕਿਹੜਾ ਕੈਪਟਨ? ਮੇਰੇ ਕੈਪਟਨ ਤਾਂ ਰਾਹੁਲ ਗਾਂਧੀ ਹਨ। ਹਰੇਕ ਥਾਂ ਉਨ੍ਹਾਂ ਨੇ ਹੀ ਤਾਂ ਮੈਨੂੰ ਭੇਜਿਆ ਹੈ, ਅਮਰਿੰਦਰ ਸਿੰਘ ਤਾਂ ਫ਼ੌਜ਼ ਦੇ ਕੈਪਟਨ ਹਨ। ਇਸ ਤੋਂ ਇਲਾਵਾ ਸਿੱਧੂ ਨੇ ਪੱਤਰਕਾਰਾਂ ਨੂੰ ਪੁੱਛਿਆ ਕਿ ਕਿਸ ਕੈਪਟਨ ਦੀ ਗੱਲ ਕਰ ਰਹੇ ਹੋ ਤੁਸ਼ੀਂ? ਬਾਅਦ ਵਿੱਚ ਸਿੱਧੂ ਬੋਲੇ ਕਿ ਅੱਛਾ ਤੁਸੀਂ ਕੈਪਟਨ ਅਮਰਿੰਦਰ ਸਿੰਘ ਦੀ ਗੱਲ ਕਰ ਰਹੇ ਹੋ। ਮੇਰਾ ਕੈਪਟਨ ਰਾਹੁਲ ਗਾਂਧੀ ਹੈ ਤੇ ਕੈਪਟਨ ਦਾ ਕੈਪਟਨ ਵੀ ਰਾਹੁਲ ਗਾਂਧੀ ਹੈ।

ਨਵਜੋਤ ਸਿੱਧੂ ਦੀ ਪਾਕਿਸਤਾਨ ਫੇਰੀ ਕਰਕੇ ਕਾਂਗਰਸ ਵਿਚਾਲੇ ਕਰਤਾਰਪੁਰ ਕੋਰੀਡੋਰ ਨੂੰ ਲੈ ਕੇ ਵਿਵਾਦ ਹੋਰ ਭਖਦਾ ਹੋਇਆ ਨਜ਼ਰ ਆ ਰਿਹਾ ਹੈ। ਸਿੱਧੂ ਦੀ ਪਾਕਿ ਫੇਰੀ ਨੂੰ ਇਸ ਤੋਂ ਪਹਿਲਾਂ ਕੈਪਟਨ ਅਮਰਿੰਦਰ ਸਿੰਘ ਨੇ ਉਨ੍ਹਾਂ ਦਾ ਨਿੱਜੀ ਦੌਰਾ ਦੱਸਿਆ ਸੀ। ਇੱਕ ਨਿੱਜੀ ਟੀਵੀ ਚੈਨਲ ਨੂੰ ਕੈਪਟਨ ਨੇ ਸਿੱਧੂ ਬਾਰੇ ਕਿਹਾ ਸੀ ਕਿ ,‘ਤੁਸੀਂ ਸਰਕਾਰ `ਚ ਮੰਤਰੀ ਹੋ ਤੇ ਤੁਸੀਂ ਭਾਰਤੀ ਵੀ ਹੋ। ਭਾਰਤੀ ਉਨ੍ਹਾਂ ਫ਼ੌਜੀ ਜਰਨੈਲਾਂ ਨੂੰ ਹੱਲਾਸ਼ੇਰੀ ਨਹੀਂ ਦਿੰਦੇ, ਜਿਹੜੇ ਭਾਰਤ `ਤੇ ਹਮਲਾ ਕਰਦੇ ਹਨ।

ਕੈਪਟਨ ਨੇ ਇੱਕ ਕਦਮ ਹੋਰ ਅਗਾਂਹ ਜਾਂਦਿਆਂ ਸਿੱਧੂ ਬਾਰੇ ਕਿਹਾ ਸੀ ,‘ਮੈਨੂੰ ਪਤਾ ਨਹੀਂ ਕਿ ਉਸ (ਨਵਜੋਤ ਸਿੰਘ ਸਿੱਧੂ) ਨੂੰ ਇਹ ਸਭ ਗੱਲਾਂ ਕਰਨ ਦੀ ਆਦਤ ਕਿਉਂ ਹੈ। ਸ਼ਾਇਦ ਤਦ ਉਹ ਬਿਨਾ ਕੁਝ ਸੋਚੇ ਬੋਲਣ ਲੱਗ ਪੈਂਦਾ ਹੈ ਜਦੋਂ ਉਹ ਕੈਮਰਾ ਵੇਖ ਲੈਂਦਾ ਹੈ। ਪਿਛਲੀ ਵਾਰ ਜਦੋਂ ਉਸ ਨੇ ਜਨਰਲ ਬਾਜਵਾ ਨੂੰ ਜੱਫੀ ਪਾਈ ਸੀ, ਮੈਂ ਉਸ ਨੂੰ ਕਿਹਾ ਸੀ ਕਿ ਕਿਉਂਕਿ ਹਰ ਰੋਜ਼ ਮੇਰੇ ਫ਼ੌਜੀਆਂ ਨੂੰ ਉਹ ਲੋਕ ਸ਼ਹੀਦ ਕਰ ਰਹੇ ਹਨ ਤੈਨੂੰ ਇੰਝ ਨਹੀਂ ਕਰਨਾ ਚਾਹੀਦਾ ਸੀ। ਮੇਰੀ ਆਪਣੀ ਬਟਾਲੀਅਨ ਦੇ ਇੱਕ ਮੇਜਰ ਤੇ ਦੋ ਜਵਾਨ ਹਾਲੇ ਕੁਝ ਹਫ਼ਤੇ ਪਹਿਲਾਂ ਹੀ ਸ਼ਹੀਦ ਹੋਏ ਹਨ। ਹਰ ਵੇਲੇ ਅਜਿਹੀਆਂ ਘਟਨਾਵਾਂ ਵਾਪਰਦੀਆਂ ਰਹਿੰਦੀਆਂ ਹਨ। ਸਾਡੇ ਫ਼ੌਜੀਆਂ ਨੂੰ ਸ਼ਹੀਦ ਕਰਨ ਦੇ ਹੁਕਮ ਕੌਣ ਦਿੰਦਾ ਹੈ? ਬਾਜਵਾ ਹੀ ਅਜਿਹੇ ਹੁਕਮ ਦਿੰਦਾ ਹੈ। ਤੁਸੀਂ ਅਜਿਹੇ ਲੋਕਾਂ ਨੂੰ ਜਾ-ਜਾ ਕੇ ਜੱਫੀਆਂ ਪਾ ਰਹੇ ਹੋ ਤੇ ਉਹ ਸਾਡੇ ਨਾਲ ਇਹ ਕੁਝ ਕਰਦੇ ਹਨ।

Share this...
Share on Facebook
Facebook
error: Content is protected !!