ਸਿੱਖਾਂ ਲਈ ਖੁਸ਼ਖਬਰੀ ਯੂ.ਕੇ ਨੇ ਸਿੱਖਾਂ ਨੂੰ ਦਿੱਤਾ ਵੱਡਾ ਤੋਹਫ਼ਾ

ਜਿਸ ਤਹਿਤ ਜਨਤਕ ਥਾਵਾਂ ‘ਤੇ ਮਾਰੂ ਹਥਿਆਰਾਂ ਨਾਲ ਨਹੀਂ ਸੀ ਜਾਇਆ ਜਾ ਸਕਦਾ, ਇੰਗਲੈਂਡ ਸਰਕਾਰ ਇੱਕ ਬਿੱਲ ਲਿਆ ਰਹੀ ਸੀ। ਕਿਰਪਾਨ ਤੇ ਤੇਜ਼ਾਬ ਵਰਗੀਆਂ ਚੀਜ਼ਾਂ ਵੀ ਮਾਰੂ ਹਥਿਆਰ ਬਿੱਲ 2018 ਦੀ ਮਾਰ ਹੇਠ ਸਨ, ਪਰ ਹੁਣ ਬਰਤਾਨੀਆ ਸਰਕਾਰ ਇਸ ਬਿੱਲ ਵਿੱਚ ਸੋਧ ਕਰਨ ਲਈ ਰਾਜ਼ੀ ਹੋ ਗਈ ਹੈ। ਪਾਸ ਹੋਣ‘ਤੇ ਇਹ ਯੂਕੇ ਦਾ ਕਾਨੂੰਨ ਬਣ ਜਾਵੇਗਾ ਫਿਲਹਾਲ ਇਸ ਬਿੱਲ ‘ਤੇ ਬਹਿਸ ਹੋ ਰਹੀ ਹੈ। ਨਵੇਂ ਹਥਿਆਰ ਬਿੱਲ ਵਿਚ ਟੇਨ ਦੀ ਸਰਕਾਰ ਨੇ ਸੋਧ ਨੂੰ ਮਨਜ਼ੂਰੀ ਦੇ ਦਿੱਤੀ ਹੈ।

ਇਸ ਸੋਧ ਦੇ ਤਹਿਤ ਬ੍ਰਿਟੇਨ ਦੇ ਸਿੱਖ ਭਾਈਚਾਰੇ ਦੇ ਕਿਰਪਾਨ ਜਾਂ ਧਾਰਮਿਕ ਤਲਵਾਰ ਰੱਖਣ ਅਤੇ ਉਸ ਦੀ ਸਪਲਾਈ ਕਰਨ ਦਾ ਅਧਿਕਾਰ ਪ੍ਰਭਾਵਿਤ ਨਹੀਂ ਹੋਵੇਗਾ। ਸਿੱਖ ਸਿਆਸਤਦਾਨਾਂ ਦੇ ਸੰਗਠਨ (ਏਪੀਪੀਜੀ) ਨੇ ਸਾਰੀਆਂ ਪਾਰਟੀਆਂ ਨਾਲ ਸਬੰਧਤ ਸਰਕਾਰ ਕੋਲ ਇਸ ਬਿੱਲ ‘ਤੇ ਇਤਰਾਜ਼ ਉਠਾਇਆ ਤੇ ਧਾਰਮਿਕ ਰੁਕਾਵਟਾਂ ਦਾ ਹੱਲ ਕਰਨ ਲਈ ਅਪੀਲ ਕੀਤੀ। ਹੁਣ ਸਿੱਖ ਕਿਰਪਾਨ ਧਾਰਨ ਤੋਂ ਲੈ ਕੇ ਆਨਲਾਈਨ ਖਰੀਦੋ ਫਰੋਖ਼ਤ ਵੀ ਕਰ ਸਕਣਗੇ ਤੇ ਸਰਕਾਰ ਵੀ ਇਸ ‘ਤੇ ਸਹਿਮਤ ਹੋ ਗਈ ਹੈ।

ਅਸਲ ਸਮੱਸਿਆ ਉਦੋਂ ਪੈਦਾ ਹੋਣੀ ਸੀ ਜਦ ਧਾਰਮਿਕ ਸਮਾਗਮਾਂ ਦੌਰਾਨ ਸਿੱਖ 50 ਸੈਂਟੀਮੀਟਰ ਤੋਂ ਲੰਮੀ ਕਿਰਪਾਨ ਨਾਲ ਸ਼ਮੂਲੀਅਤ ਕਰਦੇ ਤੇ ਗਤਕਾ ਵੀ ਨਹੀਂ ਸੀ ਖੇਡ ਸਕਦੇ। 18 ਸਾਲ ਤੋਂ ਘੱਟ ਉਮਰ ਦੇ ਲੋਕਾਂ ਨੂੰ ਨਵੇਂ ਬਿੱਲ ਤਹਿਤ ਅਜਿਹੀਆਂ ਮਾਰੂ ਚੀਜ਼ਾਂ ਨੂੰ ਵੇਚਣ ਦੀ ਮਨਾਹੀ ਵੀ ਸ਼ਾਮਲ ਹੈ, ਸਿਰਫ਼ ਧਾਰਮਿਕ ਰਸਮਾਂ ਦੀ ਪਾਲਨਾ ਕਰਨ ਸਮੇਂ ਪਰ ਸਿੱਖਾਂ ਨੂੰ ਇਸ ਤੋਂ ਛੋਟ ਮਿਲ ਜਾਵੇਗੀ।

Share this...
Share on Facebook
Facebook
error: Content is protected !!