ਕਿਸੇ ਵੀ ਤਰਾਂ ਦੇ ਕੈਂਸਰ ਅਤੇ ਹੋਰ ਬਿਮਾਰੀਆਂ ਦਾ ਸ਼ਰਤੀਆ ਇਲਾਜ਼

ਇਨਸਾਨੀ ਜ਼ਿੰਦਗੀ ਵਿਚਲੇ ਖੌਫ਼ ਦੇ ਕਾਰਨਾਂ ਵਿੱਚੋਂ ਇੱਕ ਕਾਰਨ ਕੈਂਸਰ ਵੀ ਹੈ। ਕਿਉਂਕਿ ਕੈਂਸਰ ਦਾ ਨਾਮ ਸੁਣਦਿਆਂ ਹੀ ਆਦਮੀ ਦੇ ਪੈਰਾਂ ਥੱਲੋਂ ਜ਼ਮੀਨ ਖਿਸਕ ਜਾਂਦੀ ਹੈ। ਕੈਂਸਰ ਤੋਂ ਵੀ ਭਿਆਨਕ ਹੈ ਕੈਂਸਰ ਦਾ ਡਰ। ਕੈਂਸਰ ਤੋਂ ਪੀੜਤ ਮਰੀਜ਼ ਦੀ ਹਾਲਤ ਤਾਂ ਬੇਚੈਨੀ ਤੇ ਘਬਰਾਹਟ ਵਾਲੀ ਹੁੰਦੀ ਹੀ ਹੈ, ਪੀੜਤ ਦੇ ਪਰਿਵਾਰਕ ਮੈਂਬਰ ਵੀ ਮਾਨਸਿਕ ਪੀੜਾ ਤੋਂ ਗ੍ਰਸਤ ਹੋ ਜਾਂਦੇ ਹਨ। ਕੈਂਸਰ ਪੀੜਤ ਕੁਝ ਲੋਕ ਤਾਂ ਇਸ ਰੋਗ ਦਾ ਇਲਾਜ ਕਰਵਾਉਣ ਨੂੰ ਤਰਜੀਹ ਦਿੰਦੇ ਹਨ ਅਤੇ ਕਈ ਵਿਚਾਰੇ ਨੀਮ-ਹਕੀਮਾਂ ਦੇ ਧੱਕੇ ਚੜ੍ਹ ਜਾਂਦੇ ਹਨ।

ਆਪਣੀ ਆਰਥਿਕ ਲੁੱਟ ਕਰਵਾਉਣੀ ਸ਼ੁਰੂ ਕਰ ਦਿੰਦੇ ਹਨ। ਮਾਲਵਾ ਇਲਾਕੇ ਦੀ ਨਰਮਾ ਪੱਟੀ ਵਾਲੇ ਖੇਤਰਾਂ ਵਿੱਚ ਕੈਂਸਰ ਦੇ ਮਰੀਜ਼ਾਂ ਦਾ ਸਭ ਤੋਂ ਵੱਡਾ ਕਾਰਨ ਕੀਟਨਾਸ਼ਕਾਂ ਦੀ ਹੋ ਰਹੀ ਦੁਰਵਰਤੋਂ ਨੂੰ ਮੰਨਿਆ ਜਾ ਰਿਹਾ ਹੈ। ਬਠਿੰਡਾ ਤੋਂ ਬੀਕਾਨੇਰ ਨੂੰ ਜਾਂਦੀ ਗੱਡੀ ਨੂੰ ਤਾਂ ਇਲਾਕੇ ਦੇ ਲੋਕ ‘ਕੈਂਸਰ ਟਰੇਨ’ ਵਜੋਂ ਸੰਬੋਧਿਤ ਕਰਨ ਲੱਗੇ ਹਨ ਕਿਉਂਕਿ ਇਸ ਟਰੇਨ ਰਾਹੀਂ ਜ਼ਿਆਦਾਤਰ ਕੈਂਸਰ ਦੇ ਮਰੀਜ਼ਾਂ ਨੂੰ ਆਪਣੇ ਇਲਾਜ ਲਈ ਬੀਕਾਨੇਰ ਜਾਣਾ ਪੈਂਦਾ ਹੈ। ਕੈਂਸਰ ਦੇ ਕਾਰਨਾਂ ਦਾ ਮੁੱਢਲੀ ਸਟੇਜ ’ਤੇ ਪਤਾ ਲੱਗਣ ’ਤੇ ਜੇਕਰ ਸਮੇਂ ਸਿਰ ਡਾਕਟਰੀ ਇਲਾਜ ਕਰਵਾਇਆ ਜਾਵੇ ਤਾਂ ਕੈਂਸਰ ਦੀ ਘਾਤਕਤਾ ਤੋਂ ਬਚਿਆ ਜਾ ਸਕਦਾ ਹੈ। ਆਖਿਰ ਕੀ ਬਲਾ ਹੈ ਕੈਂਸਰ: ਕੈਂਸਰ ਇੱਕ ਬੇਤਰਤੀਬੇ ਸੈੱਲਾਂ ਦਾ ਇਕੱਠ ਹੈ, ਜਿਸ ਵਿੱਚ ਸੈੱਲਾਂ ਦੇ ਵਾਧੇ ਦਾ ਕੰਟਰੋਲ ਖਤਮ ਹੋ ਜਾਂਦਾ ਹੈ ਅਤੇ ਇਹ ਵਾਧਾ ਬੇਕਾਬੂ ਹੋ ਜਾਂਦਾ ਹੈ। ਇਹ ਸੈੱਲ ਮਾਸ ਦਾ ਗੁੱਛਾ ਬਣਾ ਲੈਂਦੇ ਹਨ, ਜਿਸ ਨੂੰ ਟਿਊਮਰ ਕਿਹਾ ਜਾਂਦਾ ਹੈ। ਇਹ ਟਿਊਮਰ ਨਾਲ ਲੱਗਦੀਆਂ ਮਾਸਪੇਸ਼ੀਆਂ ਵਿੱਚ ਫੈਲ ਜਾਂਦਾ ਹੈ ਅਤੇ ਇਸ ਤੋਂ ਅੱਗੇ ਨਵੀਆਂ ਥਾਵਾਂ ਉਪਰ ਵੀ ਪਹੁੰਚ ਜਾਂਦਾ ਹੈ। ਇਹ ਜ਼ਰੂਰੀ ਨਹੀਂ ਹੈ ਕਿ ਹਰ ਕੈਂਸਰ ਵਿੱਚ ਟਿਊਮਰ ਬਣੇ। ਕੈਂਸਰ ਦੇ ਟਿਊਮਰ ਆਮ ਕਰਕੇ ਦੋ ਤਰ੍ਹਾਂ ਦੇ ਹੁੰਦੇ ਹਨ। ਇੱਕ ਟਿਊਮਰ ਉਹ ਹੁੰਦੇ ਹਨ ਜੋ ਇੱਕ ਗੋਲ ਗੁੱਛੇ ਦੇ ਰੂਪ ਵਿੱਚ ਵੱਡੇ ਆਕਾਰ ਦੇ ਹੁੰਦੇ ਹਨ। ਇਹ ਖਤਰਨਾਕ ਨਹੀਂ ਹੁੰਦੇ ਅਤੇ ਸਰਜਰੀ ਨਾਲ ਕੱਢੇ ਜਾ ਸਕਦੇ ਹਨ। ਪਰ ਜੇ ਇਹ ਟਿਊਮਰ ਦਿਮਾਗ ਵਿੱਚ ਬਣ ਜਾਵੇ ਤਾਂ ਖਤਰਨਾਕ ਵੀ ਹੋ ਸਕਦੇ ਹਨ। ਦੂਸਰੀ ਤਰ੍ਹਾਂ ਦੇ ਟਿਊਮਰ ਉਹ ਹੁੰਦੇ ਹਨ ਜੋ ਬੇਤਰਤੀਬੇ ਅਤੇ ਹਰ ਦਿਸ਼ਾ ਵਿੱਚ ਫੈਲੇ ਹੁੰਦੇ ਹਨ। ਇਹ ਖਤਰਨਾਕ ਹੁੰਦੇ ਹਨ। ਇਹ ਬਹੁਤ ਜਲਦੀ ਵੱਧਦੇ ਹਨ ਅਤੇ ਖ਼ੂਨ ਅਤੇ ਮਾਸਪੇਸ਼ੀਆਂ ਦੇ ਰਾਹੀਂ ਸਾਰੇ ਸਰੀਰ ਵਿੱਚ ਫੈਲ ਜਾਂਦੇ ਹਨ ਅਤੇ ਕਈ ਟਿਊਮਰ ਬਣਾ ਦਿੰਦੇ ਹਨ। ਜਦੋਂ ਇਹ ਟਿਊਮਰ ਪੂਰੇ ਸਰੀਰ ਵਿੱਚ ਫੈਲ ਜਾਂਦੇ ਹਨ ਤਾਂ ਮਰੀਜ਼ ਦੀ ਹਾਲਤ ਜਾਨਲੇਵਾ ਹੋ ਸਕਦੀ ਹੈ। ਮਨੁੱਖੀ ਸਰੀਰ ਵਿੱਚ ਕਿਸੇ ਵੀ ਹਿੱਸੇ ਦਾ ਕੈਂਸਰ ਹੋ ਸਕਦਾ ਹੈ ਪਰ ਔਰਤਾਂ ਵਿੱਚ ਜ਼ਿਆਦਾਤਰ ਛਾਤੀ, ਬੱਚੇਦਾਨੀ ਅਤੇ ਅੰਡੇਦਾਨੀ ਦਾ ਕੈਂਸਰ ਆਮ ਪਾਇਆ ਜਾਂਦਾ ਹੈ। ਇਸੇ ਤਰ੍ਹਾਂ ਮਰਦਾਂ ਵਿੱਚ ਗਦੂਦਾਂ, ਜਿਗਰ, ਮੂੰਹ, ਗਲ ਅਤੇ ਫੇਫੜਿਆਂ ਦਾ ਕੈਂਸਰ ਆਮ ਪਾਇਆ ਜਾਂਦਾ ਹੈ। ਬੱਚਿਆਂ ਵਿੱਚ ਬਲੱਡ ਕੈਂਸਰ ਦੇ ਕਾਫ਼ੀ ਮਾਮਲੇ ਸਾਹਮਣੇ ਆਏ ਹਨ। ਹਰੇਕ ਰਸੌਲੀ ਕੈਂਸਰ ਨਹੀਂ ਹੁੰਦੀ। ਲੋਕਾਂ ਦੇ ਮਨਾਂ ਅੰਦਰ ਕੈਂਸਰ ਪ੍ਰਤੀ ਐਨਾ ਡਰ ਵਸਿਆ ਹੋਇਆ ਹੈ ਕਿ ਜੇਕਰ ਸਰੀਰ ’ਤੇ ਕਿਤੇ ਮਾਮੂਲੀ ਜਿਹੀ ਗੰਢ ਬਣ ਜਾਵੇ ਤਾਂ ਫਟ ਮਨ ਵਿੱਚ ਕੈਂਸਰ ਦਾ ਖੌਫ ਪਾਲ ਲੈਂਦੇ ਹਨ। ਇਸ ਬਾਰੇ ਇੱਕ ਮਾਹਿਰ ਡਾਕਟਰ ਹੀ ਫੈਸਲਾ ਲੈਂਦਾ ਹੈ, ਸੋ, ਡਾਕਟਰ ਦੀ ਸਲਾਹ ਜ਼ਰੂਰ ਲੈਣੀ ਚਾਹੀਦੀ ਹੈ।

Share this...
Share on Facebook
Facebook
error: Content is protected !!