ਮਾਸੂਮ ਬੱਚੇ ਦੀ ਸਵਰਗ ਵਿੱਚ ਪਿਤਾ ਨੂੰ ਭੇਜੀ ਚਿਠੀ ਜਵਾਬ ਪੜ ਸਾਰੇ ਹੋ ਗਏ ਭਾਵੁਕ

ਤੁਸੀ ਵੀ ਜਿਸ ਨੂੰ ਜਾਣ ਕੇ ਹੈਰਾਨ ਹੋ ਜਾਓਗੇ ਇੱਕ ਸੱਤ ਸਾਲ ਦੇ ਮਾਸੂਮ ਬੱਚੇ ਨੇ ਕੁਝ ਅਜਿਹਾ ਕੀਤਾ। ਦਰਅਸਲ ਮਾਮਲਾ ਇਹ ਹੈ ਕਿ ਇੱਕ ਮਾਸੂਮ ਬੱਚੇ ਵੱਲੋਂ ਲੈਟਰ ਲਿਖ ਕੇ ਸਵਰਗ ਭੇਜਣ ਦਾ ਹੈ। ਜਿਸ ਤੋਂ ਬਾਅਦ ਅਜਿਹਾ ਰਿਪਲਾਈ ਪੋਸਟ ਆਫਿਸ ਵਲੋਂ ਬੱਚੇ ਨੂੰ ਆਇਆ ਜਿਸ ਨਾਲ ਸੋਸ਼ਲ ਮੀਡੀਆ ‘ਤੇ ਸਾਰਿਆ ਦਾ ਦਿਲ ਜਿੱਤ ਲਿਆ, ਬੱਚੇ ਦੀ ਮਾਂ ਟੇਰੀ ਕੋਪਲੈਂਡ ਨੇ ਇਸ ਲੈਟਰ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ।

ਦੱਸ ਦੇਈਏ ਕਿ ਬੱਚੇ ਨੇ ਲੈਟਰ ‘ਚ ਪੋਸਟ ਦੇ ਲਈ ਲਿਖਿਆ ਸੀ, ਮਿਸਟਰ ਪੋਸਟਮੈਨ, ਕੀ ਤੁਸੀਂ ਇਸ ਲੈਟਰ ਨੂੰ ਸਵਰਗ ‘ਚ ਲੈ ਜਾਓਗੇ ਅਤੇ ਮੇਰੇ ਪਿਤਾ ਨੂੰ ਪਹੁੰਚਾ ਦੇਵੋਗੇ ਉਹਨਾਂ ਦਾ ਬਰਥਡੇ ਹੈ,” ਕੁਝ ਹਫਤੇ ਬਾਅਦ UK’s Royal Mail ਦੇ ਵਲੋਂ ਜਵਾਬ ਆਇਆ ਤੇ ਦੱਸਿਆ ਲੈਟਰ ਨੂੰ ਡਿਲੀਵਰ ਕਰ ਦਿੱਤਾ ਗਿਆ ਹੈ।

ਜੋ ਕਿ ਇਸ ਪੋਸਟ ਨੂੰ ਸੋਸ਼ਲ ਮੀਡੀਆ ‘ਤੇ ਕਾਫ਼ੀ ਸ਼ੇਅਰ ਕੀਤਾ ਜਾ ਰਿਹਾ ਹੈ। ਉਹਨਾਂ ਵੱਲੋਂ ਜਵਾਬ ‘ਚ ਲਿਖਿਆ ਸੀ- ਲੈਟਰ ਭੇਜਣਾ ਕਾਫੀ ਮੁਸ਼ਿਕਲ ਰਿਹਾ ਅਤੇ ਰਸਤੇ ‘ਚ ਸਟਾਰਸ ਆਏ ਤੇ ਕਈ ਅਜਿਹੀਆਂ ਚੀਜ਼ਾਂ ਵੀ ਆਈਆਂ ਜਿਸ ਦਾ ਸਾਹਮਣਾ ਕਰਕੇ ਸਵਰਗ ਪਹੁੰਚਣਾ ਮੁਸ਼ਿਕਲ ਸੀ, ਪਰ ਅਸੀਂ ਲੈਟਰ ਸਵਰਗ ‘ਚ ਪਹੁੰਚਾ ਦਿੱਤਾ।

ਲੋਕ ਪੋਸਟ ਆਫਿਸ ਤੋਂ ਆਏ ਰਿਪਲਾਈ ਤੋਂ ਕਾਫੀ ਪਸੰਦ ਕਰ ਰਹੇ ਹਨ। ਇਸ ਲੈਟਰ ਨੂੰ ਬੱਚੇ ਦੀ ਮਾਂ ਟੇਰੀ ਨੇ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਜਿਸ ਨੂੰ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਟੇਰੀ ਨੇ ਤਸਵੀਰਾਂ ਪੋਸਟ ਕਰਦੇ ਹੋਏ ਲਿਖਿਆ ਹੈ, ਮੈਂ ਦੱਸ ਨਹੀਂ ਪਾ ਰਹੀ ਹਾਂ, ਜਿਵੇਂ ਹੀ ਉਸ ਨੂੰ ਪਤਾ ਚੱਲਿਆ ਕਿ ਉਸ ਦਾ ਲੈਟਰ ਉਸ ਦੇ ਪਿਤਾ ਤੱਕ ਪੁੱਜ ਚੁੱਕਾ ਹੈ ਉਹ ਬਹੁਤ ਭਾਵੁਕ ਹੋ ਗਿਆ।

Share this...
Share on Facebook
Facebook
error: Content is protected !!