ਭਾਰਤ ਪੁੱਜਿਆ ਸੋਨੇ ਨਾਲ ਭਰਿਆ ਟਰੱਕ ਹੋਇਆ ਜ਼ਬਤ

ਬੀਤੇ ਕੱਲ੍ਹ ਪਾਕਿਤਸਾਨ ਤੋਂ ਇੰਟੈਗਰੇਟਿਡ ਚੈਕ ਪੋਸਟ (ਆਈਸੀਪੀ) ਅਟਾਰੀ ਬਾਰਡਰ `ਤੇ ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਪਹੁੰਚੇ ਪਾਕਿਸਤਾਨੀ ਟਰੱਕ `ਚੋਂ 32.6 ਕਿਲੋਗ੍ਰਾਮ ਸੋਨੇ ਦੀਆਂ ਪਲੇਟਾਂ ਬਰਾਮਦ ਕੀਤੀਆਂ ਹਨ। ਮਿਲੀ ਜਾਣਕਾਰੀ ਅਨੁਸਾਰ ਸੇਬ ਤੇ ਅਨਾਰ ਦੀਆਂ ਪੇਟੀਆਂ ਨਾਲ ਅਟਾਰੀ ਪਹੁੰਚਿਆ ਟਰੱਕ ਭਰਿਆ ਹੋਇਆ ਸੀ। ਜਦੋਂ ਟਰੱਕ ਅਟਾਰੀ ਪਹੁੰਚਿਆ ਤਾਂ ਕਸਟਮ ਵਿਭਾਗ ਨੇ ਇਸ ਨੂੰ ਰੋਕਿਆ। ਅਟਾਰੀ ਸਰਹੱਦ ਨੂੰ ਭਾਰਤ,ਪਾਕਿਸਤਾਨ ਤੇ ਅਫਗਾਨਿਸਤਾਨ ਆਪਸੀ ਵਪਾਰ ਕਰਨ ਲਈ ਕੇਂਦਰ ਵਜੋਂ ਵਰਤਦੇ ਹਨ।

ਡਿਪਟੀ ਕਮਿਸ਼ਨਰ ਕਸਟਮ ਵਿਭਾਗ ਸਵਾਤੀ ਚੌਪੜਾ ਨੇ ਇਸਦੀ ਪੁਸ਼ਟੀ ਕਰਦਿਆਂ ਦੱਸਿਆ ਕਿ ਵੱਡੀ ਮਾਤਰਾ `ਚ ਸੋਨਾ ਬਰਾਮਦ ਕੀਤਾ ਗਿਆ ਹੈ। ਕਸਟਮ ਵਿਭਾਗ ਦੇ ਅਧਿਕਾਰੀਆਂ ਨੇ ਕਿਹਾ ਕਿ ਚੈਕਿੰਗ ਦੌਰਾਨ ਟਰੱਕ `ਚੋਂ 32.6 ਕਿਲੋਗ੍ਰਾਮ ਵਜ਼ਨ ਦੀਆਂ ਸੋਨੇ ਦੀਆਂ ਪਲੇਟਾਂ ਬਰਾਮਦ ਹੋਈਆਂ, ਜਿਸ ਦੀ ਕੀਮਤ ਕਰੀਬ 10 ਕਰੋੜ ਰੁਪਏ ਬਣਦੀ ਹੈ। ਉਨ੍ਹਾਂ ਇਸ ਸਬੰਧੀ ਹੋਰ ਜਾਣਕਾਰੀ ਨਹੀਂ ਦਿੱਤੀ। ਟਰੱਕ ਦੇ ਡਰਾਈਵਰ ਨੂੰ ਕਸਟਮ ਵਿਭਾਗ ਦੇ ਸੂਤਰਾਂ ਮੁਤਾਬਕ ਗ੍ਰਿਫਤਾਰ ਕਰ ਲਿਆ ਹੈ। ਜਿਸ ਦੀ ਪਹਿਚਾਣ ਪਾਕਿਸਤਾਨ ਦੇ ਜ਼ਿਲ੍ਹਾ ਜਹਿਲਮ ਦੇ ਰਹਿਣ ਵਾਲੇ ਗੁਲ ਖਾਨ ਵਜੋਂ ਹੋਈ ਹੈ।

ਕਸਟਮ ਵਿਭਾਗ ਦੇ ਅਧਿਕਾਰੀਆਂ ਵੱਲੋਂ ਕਰੀਬ 200 ਪੇਟੀ ਸੇਬ ਤੇ 12 ਪੇਟੀ ਅਨਾਰ ਬਰਾਮਦ ਕੀਤੇ ਹਨ। ਇਹ ਫਲ ਅਫਗਾਨਿਸਤਾਨ ਤੋਂ ਦਿੱਲੀ ਦੀ ਇੱਕ ਫਾਰਮ ਦੇ ਆਰਡਰ ਕੀਤੇ ਸਨ। ਇਹ ਟਰੱਕ ਅਮਿਨੀ ਸਦੀਰੀ ਐਕਸਪੋਰਟ ਕਾਬੁਲ ਅਫਗਾਨਿਸਤਾਨ ਨੇ ਭਾਰਤ ਦੇ ਯੂਨੀਵਰਸਲ ਸਲੂਸ਼ਨ ਨਵੀਂ ਦਿੱਲੀ ਲਈ ਭੇਜਿਆ ਗਿਆ ਸੀ। ਭਾਰਤੀ ਅਧਿਕਾਰੀਆਂ ਵੱਲੋਂ ਪਾਕਿਸਤਾਨੀ ਕਸਮਟ ‘ਤੇ ਸਵਾਲ ਚੁੱਕੇ ਜਾ ਰਹੇ ਹਨ ਕਿ ਉਨ੍ਹਾਂ ਇੰਨੀ ਵੱਡੀ ਮਾਤਰਾ ਵਿੱਚ ਸੋਨੇ ਦੀ ਤਸਕਰੀ ਕਿਵੇਂ ਹੋਣ ਦਿੱਤੀ। ਅਧਿਕਾਰੀਆਂ ਦਾ ਕਹਿਣਾ ਹੈ ਕਿ ਪਾਕਿਸਤਾਨ ਵਾਲੇ ਪਾਸੇ ਬਕਾਇਦਾ ਤੌਰ ‘ਤੇ ਸਕੈਨਰ ਲੱਗੇ ਹੋਏ ਸਨ ਜਦਕਿ ਭਾਰਤ ਵਾਲੇ ਪਾਸੇ ਇਸ ਕੇਂਦਰ ਵਿੱਚ ਨਹੀਂ ਲੱਗੇ ਸਨ ਤੇ ਭਾਰਤੀ ਅਧਿਕਾਰੀਆਂ ਦੀ ਚੌਕਸੀ ਕਾਰਨ ਇਹ ਸੋਨਾ ਫੜਿਆ ਗਿਆ। ਕਸਟਮ ਵਿਭਾਗ ਨੇ ਮੁਢਲੀ ਤਫ਼ਤੀਸ਼ ਤੋਂ ਬਾਅਦ ਪਾਕਿਸਤਾਨ ਦੇ ਡਰਾਈਵਰ ਗੁਲ ਖ਼ਾਨ ਨੂੰ ਰਿਹਾਅ ਕਰ ਦਿੱਤਾ ਹੈ ਜਦਕਿ ਗੱਡੀ ਕਬਜ਼ੇ ਵਿੱਚ ਹੈ।

Share this...
Share on Facebook
Facebook
error: Content is protected !!