ਦੁਬਈ ਘੁੰਮਣ ਦਾ ਸੁਪਨਾ ਹੁਣ ਸਿਰਫ ਇੰਨੇ ਘੱਟ ਰੁਪਇਆਂ ਵਿੱਚ ਕਰੋ ਪੂਰਾ

ਤੁਹਾਡੇ ਲਈ ਚੰਗੀ ਖਬਰ ਹੈ ਜੇ ਦੁਬਈ ਘੁੰਮਣ ਦੀ ਯੋਜਨਾ ਹੈ। ਸਰਕਾਰੀ ਕੰਪਨੀ ਆਈ. ਆਰ. ਸੀ. ਟੀ. ਸੀ. ਤੁਹਾਡੇ ਵਿਦੇਸ਼ ਘੁੰਮਣ ਦਾ ਸੁਪਨਾ ਪੂਰਾ ਕਰਨ ਲਈ ਦੁਬਈ ਟੂਰ ਪੈਕੇਜ ਦੇ ਰਹੀ ਹੈ। 5 ਦਿਨ ਅਤੇ 4 ਰਾਤ ਦੇ ਇਸ ਪੈਕੇਜ ‘ਚ ਕਾਫੀ ਕੁਝ ਸ਼ਾਮਲ ਹੈ। ਮੁੰਬਈ ਤੋਂ ਇਸ ਟੂਰ ਪੈਕੇਜ ਦੀ ਸ਼ੁਰੂਆਤ ਹੋਵੇਗੀ। ਇਸ ਪੈਕੇਜ ‘ਚ 5 ਦਿਨ ਦਾ ਨਾਸ਼ਤਾ ਤੇ ਡਿਨਰ, ਏ. ਸੀ. ਬੱਸ ‘ਚ ਘੁੰਮਣ-ਫਿਰਨ, ਹੋਟਲ ‘ਚ ਠਹਿਰਣ, ਨਾਰਮਲ ਦੁਬਈ ਵੀਜ਼ਾ ਫੀਸ, ਟਰੈਵਲ ਇੰਸ਼ੋਰੈਂਸ ਤੇ ਸਾਰੇ ਤਰ੍ਹਾਂ ਦੇ ਟੈਕਸ ਵੀ ਸ਼ਾਮਲ ਹਨ।

ਇਸ ਪੈਕੇਜ ‘ਚ ਤੁਸੀਂ ਅਬੂਧਾਬੀ ਦੀ ਵੀ ਦੁਬਈ ਦੇ ਇਲਾਵਾ ਸੈਰ ਕਰ ਸਕਦੇ ਹੋ। ਦੁਬਈ ‘ਚ 5 ਦਿਨ ਤੇ 4 ਰਾਤਾਂ ਦਾ ਇਹ ਪੈਕੇਜ 50 ਹਜ਼ਾਰ ਰੁਪਏ ਦਾ ਹੈ। 19 ਜਨਵਰੀ 2019, 14 ਫਰਵਰੀ 2019 ਤੇ 30 ਮਾਰਚ 2019 ਨੂੰ ਇਸ ਪੈਕੇਜ ‘ਚ ਯਾਤਰਾ ਦੀ ਸ਼ੁਰੂਆਤ ਹੋਵੇਗੀ ਅਤੇ ਇਸ ‘ਚ ਕੁੱਲ 41 ਸੀਟਾਂ ਹਨ। ਲਿਹਾਜਾ ਤੁਹਾਡੇ ਕੋਲ ਇਸ ਪੈਕੇਜ ਦਾ ਫਾਇਦਾ ਉਠਾਉਣ ਲਈ ਬਹੁਤ ਘੱਟ ਸਮਾਂ ਬਚਿਆ ਹੈ।

ਇਨ੍ਹਾਂ ਥਾਵਾਂ ਦੀ ਕਰ ਸਕੋਗੇ ਸੈਰ : ਇਸ ਟੂਰ ਪੈਕੇਜ ‘ਚ ਤੁਸੀਂ ਦੁਬਈ ਦੀਆਂ ਮਸ਼ਹੂਰ ਥਾਵਾਂ ਜਿਵੇਂ- ਦੁਬਈ ਮਾਲ, ਬੁਰਜ ਖਲੀਫਾ, ਮਿਰੈਕਲ ਗਾਰਡਨ, ਨਾਲ ਹੀ ਅਬੂਧਾਬੀ ‘ਚ ਸ਼ੇਖ ਜਾਇਦ ਮਸਜਿਦ, ਫੇਰਾਰੀ ਵਰਲਡ, ਅਮੀਰਾਤ ਮਾਲ, ਕਰੂਜ਼, ਦੁਬਈ ਮਿਊਜ਼ਿਮ ਤੇ ਰੇਗਿਸਤਾਨ ਸਫਾਰੀ ਦਾ ਮਜ਼ਾ ਲੈ ਸਕਦੇ ਹੋ, ਸਭ ਤੋਂ ਵੱਡੇ ਥੀਮ ਪਾਰਕਸ ਤੇ ਸਨੋ ਪਾਰਕ ਵਗੀਆਂ ਥਾਵਾਂ ‘ਤੇ ਘੁੰਮਣ-ਫਿਰਨਾ ਵੀ ਸ਼ਾਮਲ ਹੈ।

ਦੁਬਈ ‘ਚ ਮੈਟਰੋ ਜਾਂ ਟੈਕਸੀ ਲੋਕਲ ਘੁੰਮਣ ਲਈ ਲੈ ਸਕਦੇ ਹੋ। ਇੱਥੇ ਸਭ ਤੋਂ ਜ਼ਿਆਦਾ ਸਸਤਾ ਮੈਟਰੋ ‘ਚ ਘੁੰਮਣਾ ਹੈ ਪਰ ਮੈਟਰੋ ਸਾਰੀਆਂ ਥਾਵਾਂ ‘ਤੇ ਨਹੀਂ ਜਾਂਦੀ। ਮੈਟਰੋ ਬੁਰਜ ਖਲੀਫਾ ਤੇ ਦੁਬਈ ਮਾਲ ਤਕ ਜਾਂਦੀ ਹੈ। ਅਕਤੂਬਰ ਤੋਂ ਲੈ ਕੇ ਮਾਰਚ ਤਕ ਦਾ ਸਮਾਂ ਦੁਬਈ ਘੁੰਮਣ ਲਈ ਸਭ ਤੋਂ ਬਿਹਤਰ ਮੰਨਿਆ ਜਾਂਦਾ ਹੈ ਕਿਉਂਕਿ ਉਦੋਂ ਬਹੁਤ ਜ਼ਿਆਦਾ ਗਰਮੀ ਨਹੀਂ ਹੁੰਦੀ। ਮਈ-ਜੂਨ ਦੇ ਮਹੀਨਿਆਂ ‘ਚ ਦੁਬਈ ‘ਚ ਕਾਫੀ ਗਰਮੀ ਹੁੰਦੀ ਹੈ ਅਤੇ ਉਦੋਂ ਉੱਥੇ ਬਾਹਰ ਘੁੰਮਣਾ ਥੋੜ੍ਹਾ ਮੁਸ਼ਕਲ ਹੁੰਦਾ ਹੈ।

ਜਨਵਰੀ-ਫਰਵਰੀ-ਮਾਰਚ ਲਈ ਬਣਾ ਸਕਦੇ ਹੋ ਪਲਾਨ : ਭਾਰਤੀ ਰੇਲਵੇ ਖਾਣ-ਪੀਣ ਤੇ ਸੈਰ ਸਪਾਟਾ ਨਿਗਮ (ਆਈ. ਆਰ. ਸੀ. ਟੀ. ਸੀ.) ਦਾ ਦੁਬਈ ਟੂਰ ਪੈਕੇਜ ਜਨਵਰੀ, ਫਰਵਰੀ ਅਤੇ ਮਾਰਚ ਲਈ ਹੈ। 19 ਜਨਵਰੀ ਦੇ ਟੂਰ ਪੈਕੇਜ ਦੀ ਕੀਮਤ 49 ਹਜ਼ਾਰ 990 ਰੁਪਏ ਯਾਨੀ 50 ਹਜ਼ਾਰ ਰੁਪਏ ਹੈ ਜੇਕਰ ਤੁਸੀਂ ਹੋਟਲ ‘ਚ ਦੋ ਜਾਣੇ ਜਾਂ ਤਿੰਨ ਜਾਣੇ ਇਕ ਕਮਰਾ ਸਾਂਝਾ ਕਰ ਸਕਦੇ ਹੋ ਤਾਂ , ਜਦੋਂ ਕਿ ਸਿੰਗਲ ਲਈ ਕੀਮਤ 62 ਹਜ਼ਾਰ 690 ਰੁਪਏ ਹੈ। ਇਸ ਤਰ੍ਹਾਂ 14 ਫਰਵਰੀ 2019 ਲਈ ਇਸ ਪੈਕੇਜ ਦੀ ਕੀਮਤ 48 ਹਜ਼ਾਰ 190 ਰੁਪਏ ਤੇ ਸਿੰਗਲ ਵਾਲੇ ਲਈ 59 ਹਜ਼ਾਰ ਰੁਪਏ ਹੈ। ਉੱਥੇ ਹੀ 30 ਮਾਰਚ ਨੂੰ ਸ਼ੁਰੂ ਹੋਣ ਵਾਲੇ ਟੂਰ ਪੈਕੇਜ ਦੀ ਕੀਮਤ 47 ਹਜ਼ਾਰ 590 ਰੁਪਏ ਤੇ ਸਿੰਗਲ ਵਾਲੇ ਲਈ 58 ਹਜ਼ਾਰ 590 ਰੁਪਏ ਹੈ। ਤੁਸੀਂ ਆਈ. ਆਰ. ਸੀ. ਟੀ. ਟੂਰਿਜ਼ਮ ਦੀ ਵੈੱਬਸਾਈਟ ‘ਤੇ ਜਾ ਕੇ ਇਸ ਪੈਕੇਜ ਦੀ ਬੁਕਿੰਗ ਕਰ ਸਕਦੇ ਹੋ। ਇਸ ਪੈਕੇਜ ਦਾ ਨਾਂ Dazzling Dubai Ex-Mumbai ਹੈ, ਜਿਸ ਦਾ ਕੋਡ WMO020 ਹੈ।

Share this...
Share on Facebook
Facebook
error: Content is protected !!