ਜੋ ਇੱਜ਼ਤ ਕਰੂ ਕਰਵਾ ਲਊ, ਜਿਹੜਾ ਨਹੀਂ ਕਰੂ ਖਾ ਲਊ – ਸਿੱਧੂ ਮੂਸੇ ਵਾਲਾ

ਸ਼ੁਭਦੀਪ ਸਿੰਘ ਸਿੱਧੂ ਜਾਂ ਸਿੱਧੂ ਮੂਸੇ ਵਾਲਾ ਇੱਕ ਪੰਜਾਬੀ ਗਾਇਕ ਅਤੇ ਲੇਖਕ ਹੈ। ਆਪਣੇ ਸੰਗੀਤਕ ਕੈਰੀਅਰ ਨੂੰ ਉਸਨੇ 2017 ਵਿੱਚ ਗੀਤ ਲਾਇਸੰਸ, ਜੀ ਵੈਗਨ, ਉੱਚੀਆਂ ਗੱਲਾਂ ਤੇ ਲਾਈਫਸਟਾਇਲ ਆਦਿ ਗੀਤਾਂ ਨਾਲ ਸ਼ੁਰੂ ਕੀਤਾ ਤੇ ਨੌਜਵਾਨ ਪੀੜ੍ਹੀ ਵਿੱਚ ਕਾਫੀ ਮਕਬੂਲ ਹੋਇਆ। ਉਸ ਨੇ ਗੁਰੂ ਨਾਨਕ ਦੇਵ ਇੰਜੀਨੀਅਰਿੰਗ ਕਾਲਜ, ਲੁਧਿਆਣਾ ਵਿਚ ਪੜ੍ਹਾਈ ਕੀਤੀ ਅਤੇ 2016 ਵਿਚ ਗ੍ਰੈਜੂਏਸ਼ਨ ਕੀਤੀ। ਸਿੱਧੂ ਮੂਸੇ ਵਾਲਾ ਫਿਰ ਕੈਨੇਡਾ ਗਿਆ ਅਤੇ ਆਪਣਾ ਪਹਿਲਾ ਗਾਣਾ “ਜੀ ਵੈਗਨ” ਜਾਰੀ ਕੀਤਾ।

ਉਸ ਨੇ ਭਾਰਤ ਵਿਚ ਲਾਈਵ ਗਾਉਣਾ 2018 ਵਿਚ ਸ਼ੁਰੂ ਕੀਤਾ। ਉਸਨੇ ਕੈਨੇਡਾ ਵਿੱਚ ਵੀ ਸਫਲ ਲਾਈਵ ਸ਼ੋਅ ਕੀਤੇ। ਅਗਸਤ 2018 ਵਿਚ ਆਪਣਾ ਪਹਿਲਾ ਫ਼ਿਲਮੀ ਗੀਤ “ਡਾਲਰ” ਉਸਨੇ ਫ਼ਿਲਮ ਡਾਕੂਆਂ ਦਾ ਮੁੰਡਾ ਲਈ ਲਾਂਚ ਕੀਤਾ। ਜਿੰਨ੍ਹਾਂ ਦਾ ਕਿਸੇ ਵੀ ਗਾਣੇ ਨੂੰ ਹਿੱਟ ਕਰਵਾਉਣ ਲਈ ਸਿੱਧੂ ਮੂਸੇ ਵਾਲਾ ਅਤੇ ਜੈਸਮੀਨ ਸੈਂਡਲੇਸ ਦੋ ਅਜਿਹੇ ਨਾਮ ਹੁਣ ਸਿਰਫ ਨਾਮ ਹੀ ਕਾਫੀ ਹੈ। ਜੇਕਰ ਇਹ ਦੋ ਸਟਾਰ ਇੱਕ ਹੀ ਸਕਰੀਨ ਤੇ ਦਿਖਣ ਤਾਂ ਉਹ ਤਾਂ ਸੋਨੇ ਤੇ ਸੁਹਾਗਾ ਹੋ ਜਾਵੇਗਾ। ਤਾਂ ਫਿਰ ਹੁਣ ਹੋ ਜੋ ਤਿਆਰ ਕਿਉਂਕਿ ਤੁਹਾਡੀ ਇਹ ਇੱਛਾ ਜਲਦ ਹੀ ਪੂਰੀ ਹੋਵੇਗੀ। ਜੀ ਹਾਂ ਇਸ ਦਾ ਖੁਲਾਸਾ ਖੁਦ ਜੈਸਮੀਨ ਨੇ ਕੀਤਾ ਹੈ।

ਜੈਸਮੀਨ ਨੇ ਆਪਣੀ ਅਤੇ ਸਿੱਧੂ ਮੂਸੇ ਵਾਲੇ ਨਾਲ ਇਹ ਤਸਵੀਰ ਸ਼ੇਅਰ ਕਰਦੇ ਹੋਏ ਲਿਖਿਆ ਹੈ ਕਿ ‘ਜਦੋਂ ਵੈਸਟ ਕੋਸਟ ਮਿਲੇਗਾ ਈਸਟ ਕੋਸਟ ਨਾਲ’ ਸਿੱਧੂ ਮੂਸੇ ਆਲਾ ਦਿਲ ਦਾ ਨੀ ਮਾੜਾ ਜਲਦ ਹੀ ਆਵਾਂਗੇ। ਇਸ ਤੋਂ ਅੰਦਾਜ਼ਾ ਲਗਾਇਆ ਜਾ ਰਿਹਾ ਕਿ ਕੋਈ ਪ੍ਰੋਜੈਕਟ ਕਰਦੇ ਜੈਸਮੀਨ ਸੈਂਡਲੇਸ ਜਲਦ ਹੀ ਇਕੱਠੇ ਨਜ਼ਰ ਆਉਣਗੇ। ਜੇਕਰ ਅਜਿਹਾ ਹੁੰਦਾ ਹੈ ਤਾਂ ਇੰਡਸਟਰੀ ਨੂੰ ਕੁੱਝ ਖਾਸ ਹੀ ਦੋਨੋ ਜਾਣੇ ਮਿਲ ਕੇ ਦੇਣਗੇ। ਇਹਨਾਂ ਦੋਨਾਂ ਦੀ ਇਸ ਫੋਟੋ ਨੇ ਅੱਗ ਲਗਾ ਦਿੱਤੀ ਸਭ ਇਹ ਜਾਨਣ ਲਈ ਬੇਤਾਬ ਹਨ ਕਿ ਆਪਣਾ ਪ੍ਰੋਜੈਕਟ ਲੈ ਕੇ ਮੂਸੇ ਆਲਾ ਅਤੇ ਗੁਲਾਬੀ ਕੁਈਨ ਜੈਸਮੀਨ ਕਦੋਂ ਤੱਕ ਆਉਣਗੇ। ਲੋਕ ਬਹੁਤ ਹੀ ਉਤਸ਼ਾਹਿਤ ਦਿਖਾਈ ਦਿੱਤੇ ਹਨ। ਦੱਸ ਦਈਏ ਜੈਸਮੀਨ ਦਾ ਨਵਾਂ ਗਾਣਾ ‘ਵਿਸਕੀ ਦੀ ਬੋਤਲ’ ਜਿਹੜਾ ਕੇ ਪ੍ਰੀਤ ਹੁੰਦਲ ਨਾਲ ਕੋਲੇਬੋਰੇਸ਼ਨ ‘ਚ ਆ ਰਿਹਾ ਹੈ ਜਲਦ ਹੀ ਸਰੋਤਿਆਂ ਦੇ ਰੂ-ਬ-ਰੂ- ਹੋਵੇਗਾ।

Share this...
Share on Facebook
Facebook
error: Content is protected !!