ਸਿੱਖ ਕੌਮ ਲਈ ਬੜੀ ਮਾਣ ਵਾਲੀ ਗੱਲ ਸਿੱਖ ਨੇ ਸਾਰੇ ਪਾਕਿਸਤਾਨ ਨੂੰ ਪਿੱਛੇ ਛੱਡ ਬਣਾਇਆ ਰਿਕਾਰਡ

ਬਹੁਤ ਹੀ ਘੱਟ ਵਸੋਂ ਵਜੋਂ ਜਾਣੇ ਜਾਂਦੇ ਸਿੱਖਾਂ ਦਾ ਭਾਰਤ ਦੇ ਗੁਆਂਢੀ ਮੁਲਕ ਪਾਕਿਸਤਾਨ ਵਿੱਚ ਅੱਜ ਉਸ ਸਮੇਂ ਸਿਰ ਫਖਰ ਨਾਲ ਉੱਚਾ ਹੋ ਗਿਆ ਜਦ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦੇ ਟੈਸਟ ਵਿੱਚ ਲਾਹੌਰ ਵਿੱਚ ਇਕਲੌਤੇ ਸਿੱਖ ਨੌਜਵਾਨ ਪਾਸ ਹੋ ਗਿਆ। ਪਾਕਿਸਤਾਨ ਸਿੱਖ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਮੈਂਬਰ ਤੇ ਇਕਲੌਤੇ ਬੈਂਕ ਮੈਨਜਰ ਮਨਿੰਦਰ ਸਿੰਘ ਨੇ ਪਾਕਿਸਤਾਨ ਤੋਂ ਜਾਣਕਾਰੀ ਦਿੰਦਿਆਂ ਦੱਸਿਆ ਕਿ ਸਰਕਾਰੀ ਹਸਪਤਾਲ ਮਿਊ ਲਾਹੌਰ ਵਿੱਚ ਡਾ. ਮਿਮਪਾਲ ਸਿੰਘ ਬੱਚਿਆਂ ਦੇ ਸਪੈਸ਼ਲਿਸਟ ਸੀ।

ਉਨ੍ਹਾਂ ਪਿਛਲੇ ਦਿਨੀਂ ਪੰਜਾਬ ਪਬਲਿਕ ਸਰਵਿਸ ਕਮਿਸ਼ਨ ਦਾ ਟੈਸਟ ਦਿੱਤਾ ਸੀ। ਦੁਨੀਆ ਵਿੱਚ ਵੱਸਦੇ ਸਿੱਖਾਂ ਦਾ ਡਾ. ਮਿਮਪਾਲ ਸਿੰਘ ਨੇ ਪਹਿਲਾ ਸਥਾਨ ਹਾਸਲ ਕਰਕੇ ਨਾਮ ਰੋਸ਼ਨ ਕੀਤਾ ਹੈ। ਮਨਿੰਦਰ ਸਿੰਘ ਸ੍ਰੀ ਨਨਕਾਣਾ ਸਾਹਿਬ ਨੇ ਦੱਸਿਆ ਕਿ ਡਾ. ਮਿਮਪਾਲ ਸਿੰਘ ਟੈਸਟ ਪਾਸ ਕਰਨ ਤੋਂ ਬਾਅਦ ਹੁਣ ਪਹਿਲੇ ਦਰਜੇ ਦੇ ਅਫ਼ਸਰ ਵਜੋਂ ਪ੍ਰੋਫੈਸਰ ਹੈਲਥ ਐਂਡ ਮੈਡੀਕਲ ਐਜ਼ੂਕੇਸ਼ਨ ਵਿਭਾਗ ਵਿੱਚ ਡਿਊਟੀ ਨਿਭਾਉਣਗੇ।

ਪਾਕਿਸਤਾਨ ਦੀ ਇਤਿਹਾਸਕ ਨਗਰੀ ਸ੍ਰੀ ਨਨਕਾਣਾ ਸਾਹਿਬ ਦੇ ਵਸਨੀਕ ਜੋਗਿੰਦਰ ਸਿੰਘ ਪਾਕਿਸਤਾਨ ਦੇ ਦੂਜੇ ਸਿੱਖ ਡਾਕਟਰ ਬਣ ਗਏ ਹਨ ਜਦਕਿ ਜ਼ਿਲ੍ਹਾ ਸ੍ਰੀ ਨਨਕਾਣਾ ਸਾਹਿਬ ਦੇ ਹੀ ਮਿਮਪਾਲ ਸਿੰਘ ਐਮ.ਬੀ.ਬੀ.ਐਸ. ਕਰਨ ਬਾਅਦ ਸਰਵਿਸ ਇੰਸਟੀਚਿਊਟ ਆਫ਼ ਮੈਡੀਕਲ ਸਾਇੰਸ ਦੀ ਪ੍ਰੀਖਿਆ ਡੀ.ਸੀ.ਐਚ. (ਡਿਪਲੋਮਾ ਇਨ ਚਾਈਲਡ ਹੈਲਥ) ‘ਚ ਪੂਰੇ ਪਾਕਿਸਤਾਨ ‘ਚੋਂ ਪਹਿਲੇ ਨੰਬਰ ‘ਤੇ ਆ ਕੇ ਪਾਕਿਸਤਾਨੀ ਸਿੱਖਾਂ ਨੂੰ ਵਿਸ਼ੇਸ਼ ਸਨਮਾਨ ਦਵਾ ਚੁੱਕੇ ਹਨ। ਜੋਗਿੰਦਰ ਸਿੰਘ ਨੂੰ ਬੀਤੇ ਦਿਨੀਂ ਫ਼ਾਤਿਮਾ ਮੈਮੋਰੀਅਲ ਕਾਲਜ ਆਫ਼ ਮੈਡੀਸਨ ‘ਚ ਹੋਏ ਡਿਗਰੀ ਵੰਡ ਸਮਾਰੋਹ ਦੌਰਾਨ ਕਾਲਜ ਪ੍ਰਿੰਸੀਪਲ ਵੱਲੋਂ ਐਮ.ਬੀ.ਬੀ.ਐਸ. ਦੀ ਡਿਗਰੀ ਪ੍ਰਦਾਨ ਕੀਤੀ ਗਈ। ਇਸ ਮੌਕੇ ਡਾ. ਜੋਗਿੰਦਰ ਸਿੰਘ ਦੇ ਪਰਿਵਾਰਕ ਮੈਂਬਰਾਂ ਤੋਂ ਇਲਾਵਾ ਪ੍ਰੋ. ਕਲਿਆਣ ਸਿੰਘ ਕਲਿਆਣ ਵੀ ਮੌਜੂਦ ਸਨ। ਡਾ. ਮਿਮਪਾਲ ਸਿੰਘ ਮੌਜੂਦਾ ਸਮੇਂ ਲਾਹੌਰ ਦੀ ਸ਼ਾਦਮਨ ਆਬਾਦੀ ਵਿੱਚ ਆਪਣਾ ਨਿੱਜੀ ‘ਸਰਦਾਰ ਜੀ ਹੈਲਥ ਕਲੀਨਿਕ’ ਚਲਾ ਰਹੇ ਹਨ। ਇਨ੍ਹਾਂ ਤੋਂ ਇਲਾਵਾ ਪਾਕਿਸਤਾਨ ਦੇ ਪਹਿਲੇ ਸਿੱਖ ਨਿਊਰੋ ਸਰਜਨ ਵਜੋਂ ਡਾ. ਵਿਕਾਸ ਸਿੰਘ ਪਾਕਿਸਤਾਨ ਵਿੱਚ ਉੱਚ ਪੱਧਰੀ ਸਿਹਤ ਸੇਵਾਵਾਂ ਦੇ ਰਹੇ ਹਨ।
Share

Share this...
Share on Facebook
Facebook
error: Content is protected !!