ਕਾਲੇ ਪਾਣੀ ਦੀ ਸਜ਼ਾ ਦਾ ਨਾਮ ਸੁਣ ਹੀ ਡਰ ਜਾਂਦੇ ਸਨ ਲੋਕ

ਪਰ ਮਿਲਦੀ ਨਹੀਂ ਸੀ ਕੈਦੀ ਮੰਗਦੇ ਮੌਤ ਸੀ, ਪਰ ਜੇਕਰ ਮਿਲਦੀ ਸੀ ਤਾਂ ਅਜਿਹੀ ਮੌਤ ਜਿਸਨੂੰ ਸੁਣ ਕੇ ਹੀ ਰੌਗਤੇ ਖੜ੍ਹੇ ਹੋ ਜਾਂਦੇ ਹਨ। ਜੇਕਰ ਸ਼ਾਇਦ ਅਸੀਂ ਦੇਖ ਕੇ ਹੀ ਇਸ ਦੁਨੀਆਂ ਨੂੰ ਅਲਵਿਦਾ ਕਹਿ ਜਾਂਦੇ ਅਸੀਂ ਉਹ ਮੌਤ ਆਪਣੇ ਅੱਖੀ ਦੇਖ ਲੈਂਦੇ। ਪਰ ਅੱਜ ਸੁਣ ਕੇ ਵੀ ਦਿਲ ਧੱਕ-ਧੱਕ ਕਰਨ ਲੱਗ ਜਾਂਦਾ ਹੈ। ਜੋ ਸਮੁੰਦਰ ਦੇ ਵਿਚਕਾਰ ਸੀ ਅਤੇ ਜਿੱਥੋਂ ਭੱਜਣਾ ਬਹੁਤ ਹੀ ਜ਼ਿਆਦਾ ਮੁਸ਼ਕਿਲ ਸੀ। ਅੱਜ ਅਸੀਂ ਤੁਹਾਨੂੰ ਇੱਕ ਅਜਿਹੀ ਜ਼ੇਲ੍ਹ ਦੇ ਬਾਰੇ ਦੱਸਣ ਜਾ ਰਹੇ ਹਾਂ। ਅੱਜ ਦੋਸਤੋ ਆਪਾਂ ਗੱਲ ਕਰਾਂਗੇ ਕਾਲੇ ਪਾਣੀ ਦੀ ਸਜ਼ਾ ਦੀ।

ਜਿਸ ਬਾਰੇ ਸੁਣ ਕੇ ਅੱਜ ਵੀ ਪੰਜਾਬੀਆਂ ਦੇ ਦਿਲ ਦਹਿਲ ਜਾਂਦੇ ਹਨ। ਕਾਲੇ ਪਾਣੀ ਦੀ ਉਹ ਜ਼ੇਲ੍ਹ ਹੈ ਜਿੱਥੇ ਕੈਦੀਆਂ ਨੂੰ ਤਸੀਹੇ ਅਤੇ ਬਹੁਤ ਹੀ ਸਖਤ ਸਜਾ ਦਿੱਤੇ ਜਾਂਦੇ ਸਨ।ਜਿੰਨਾਂ ਵਿਚ ਸਾਡੇ ਪੰਜਾਬੀ ਭਰਾ ਵੀ ਸ਼ਾਮਿਲ ਹੁੰਦੇ ਸਨ। ਤੁਹਾਨੂੰ ਦੱਸ ਦਿੰਦੇ ਹਾਂ ਕਿ ਜੇਕਰ ਉਸ ਵਿਚੋਂ ਕੋਈ ਕੈਦੀ ਭੱਜਣ ਬਾਰੇ ਵੀ ਸੋਚਦਾ ਸੀ ਤਾਂ ਉਹ ਚਾਅ ਕੇ ਵੀ ਉੱਥੋਂ ਭੱਜ ਨਹੀਂ ਪਾਉਂਦਾ ਸੀ ਕਿਉਂਕਿ ਉਸਦੇ ਚਾਰੇ ਪਾਸੇ ਸਮੁੰਦਰ ਹੈ। ਕਾਲੇ ਪਾਣੀ ਦੀ ਜੇਲ੍ਹ ਜਿਸਨੂੰ ਸੈਲੁਅਰ ਜੇਲ੍ਹ ਵੀ ਕਿਹਾ ਜਾਂਦਾ ਹੈ ਜੋ ਅੰਡੇਮਨ ਨੀਕੋਬਰ ਦੀਪਸਹੂ ਦੀ ਰਾਜਧਾਨੀ ਪੋਰਟ ਬਲੇਅਰ ਵਿਚ ਸਥਿਤ ਹੈ।

ਭਾਵੇਂ ਕਾਲੇ ਪਾਣੀ ਦੀ ਜ਼ੇਲ੍ਹ ਦਾ ਨਿਰਮਾਣ 1896 ਤੋਂ 1906 ਦੇ ਵਿਚਕਾਰ ਬ੍ਰਿਟਿਸ਼ ਸਰਕਾਰ ਵੱਲੋਂ ਕਰਵਾਇਆ ਗਿਆ ਸੀ। ਪਰ ਬਹੁਤ ਹੀ ਸਮਾਂ ਪਹਿਲਾਂ ਹੀ ਵਿਦਰੋਹੀਆਂ ਨੂੰ ਇੱਥੇ ਭੇਜਣ ਦਾ ਕੰਮ ਸ਼ੁਰੂ ਹੋ ਗਿਆ ਸੀ। ਅਜਾਦੀ ਦੀ ਪਹਿਲੀ ਲੜਾਈ ਭਾਵ 1857 ਦੌਰਾਨ ਭਾਰਤੀ ਵਿਦਰੋਹੀਆਂ ਨੂੰ ਹਜ਼ਾਰਾਂ ਕਿਲੋਮੀਟਰ ਸਮੁੰਦਰੀ ਰਸਤੇ ਰਾਹੀਂ ਵਿਦਰੋਹੀਆਂ ਨਾਲ ਜੇਲ੍ਹਾਂ ਭਰਨ ਦੀ ਸਮੱਸਿਆ ਤੋਂ ਛੁਟਕਾਰਾ ਪਾਉਣ ਦੇ ਲਈ ਅੰਡੇਮਨ ਨੀਕੋਬਰ ਦੇ ਇਸ ਟਾਪੂ ਉੱਪਰ ਭੇਜਿਆ ਜਾਂਦਾ ਸੀ। ਇਸਨੂੰ ਕਾਲੇ ਪਾਣੀ ਦੀ ਜੇਲ੍ਹ ਇਸ ਕਰਕੇ ਕਿਹਾ ਜਾਂਦਾ ਸੀ ਕਿਉਂਕਿ ਹਜ਼ਾਰਾਂ ਕਿਲੋਮੀਟਰ ਸਮੁੰਦਰ ਵਿਚ ਸਫਰ ਕਰਕੇ ਇਸ ਜੇਲ੍ਹ ਵਿਚੋਂ ਵਾਪਿਸ ਪੁੱਜਣਾ ਬਹੁਤ ਹੀ ਔਖਾ ਸੀ।

ਕਿਹਾ ਜਾਂਦਾ ਹੈ ਕਿ ਉਹਨਾਂ ਟਾਇਮ ਕੈਦੀਆਂ ਨੂੰ ਖੁੱਲੇ ਆਸਮਾਨ ਹੇਠ ਜਹਿਰੀਲੇ ਸੱਪਾਂ ਦੇ ਟਾਪੂ ਉੱਪਰ ਲਿਜਾ ਕੇ ਛੱਡ ਦਿੱਤਾ ਜਾਂਦਾ ਸੀ, ਜਿੰਨਾਂ ਸਮਾਂ ਇਹ ਕਾਲੇ ਪਾਣੀ ਦੀ ਜੇਲ੍ਹ ਬਣੀ ਨਹੀਂ ਸੀ। ਸਭ ਤੋਂ ਵੱਡੀ ਗਿਣਤੀ ਵਿਚ ਕਾਲੇ ਪਾਣੀ ਵਿਚ ਸਜਾ ਕੱਟ ਰਹੇ ਪੰਜਾਬੀ ਨੌਜਵਾਨ ਹੀ ਸ਼ਾਮਿਲ ਸਨ ਅਤੇ ਦੂਜੇ ਨੰਬਰ ਉੱਪਰ ਇਸ ਵਿਚ ਬੰਗਾਲੀ ਲੋਕ ਸ਼ਾਮਿਲ ਸਨ। ਦੱਸਿਆ ਜਾਂਦਾ ਹੈ ਕਿ ਦਿਨੇਂ ਸਾਰਾ ਦਿਨ ਵਿਚਾਰੇ ਕੈਦੀਆਂ ਤੋਂ ਲੱਕੜ ਕਟਵਾਈ ਜਾਂਦੀ ਸੀ ਅਤੇ ਰਾਤ ਨੂੰ ਭੁੱਖੇ-ਤਿਹਾਏਆਂ ਨੂੰ ਦਰਖੱਤਾਂ ਨਾਲ ਬੰਨ ਦਿੱਤਾ ਜਾਂਦਾ ਸੀ ਜਦੋਂ ਇਸ ਜੇਲ੍ਹ ਦਾ ਕੰਮ ਚੱਲ ਰਿਹਾ ਸੀ।

ਹੈਰਾਨੀ ਹੋਵੇਗੀ ਕਿ ਕੁੱਝ ਕੈਦੀ ਸੱਪਾਂ ਦੇ ਡੰਗਣ ਨਾਲ ਵੀ ਸਵੇਰ ਤੱਕ ਦਰਖੱਤਾਂ ਨਾਲ ਬੰਨੇ ਕੈਦੀਆਂ ਵਿਚੋਂ ਮਰ ਜਾਂਦੇ ਸਨ। ਕੁੱਲ ਮਿਲਾ ਕੇ ਇਹ ਸਜਾ ਇੰਨੀਂ ਖਤਰਨਾਕ ਸੀ ਕਿ ਇਸ ਬਾਰੇ ਸੋਚ ਕੇ ਅੱਜ ਵੀ ਲੂੰ ਕੰਡੇ ਖੜ੍ਹੇ ਹੋ ਜਾਂਦੇ ਹਨ। ਬਾਕੀ ਪੰਜਾਬੀਆਂ ਨੂੰ ਪਤਾ ਲੱਗ ਸਕੇ ਕਿ ਸਾਡੇ ਕੌਮ ਦੇ ਵਾਰਿਸ ਇੰਨਾਂ ਸਜਾਵਾਂ ਵਿਚੋਂ ਵੀ ਲੰਘੇ ਹਨ ਅਤੇ ਉਹਨਾਂ ਦੇ ਤਸੀਹਿਆਂ ਕੱਟਣ ਦੇ ਨਾਲ ਹੀ ਅੱਜ ਅਸੀਂ ਅਜਾਦ ਜ਼ਿੰਦਗੀ ਜਿਉਂ ਰਹੇ ਹਾਂ।

Share this...
Share on Facebook
Facebook
error: Content is protected !!