ਸਰਪੰਚੀ ਬਦਲੇ ਆਪਣੀ 2 ਕਿੱਲੇ ਜ਼ਮੀਨ ਦੇਣ ਲਈ ਤਿਆਰ ਹੈ ਸਾਬਕਾ ਸਰਪੰਚ

ਸਰਪੰਚ-ਪੰਚ ਬਣਨ ਦੇ ਚਾਹਵਾਨਾਂ ਨੇ ਪੰਚਾਇਤੀ ਚੋਣਾਂ ਦੇ ਐਲਾਨ ਦੇ ਨਾਲ ਹੀ ਸਰਗਰਮੀਆਂ ਵਿੱਢ ਦਿੱਤੀਆਂ ਹਨ। ਸਰਕਾਰ ਵੱਲੋਂ ਇਸ ਵਾਰ ਸਰਬਸੰਮਤੀ ਨਾਲ ਸਰਪੰਚ ਦੀ ਚੋਣ ਕਰਨ ਵਾਲੇ ਪਿੰਡ ਨੂੰ ਇਨਾਮ ਦੇਣ ਦਾ ਐਲਾਨ ਵੀ ਕੀਤਾ ਹੋਇਆ ਹੈ, ਪਰ ਇਕ ਵੱਖਰਾ ਹੀ ਮਾਮਲਾ ਬਾਦਲਾਂ ਦੇ ਹਲਕੇ ਲੰਬੀ ਵਿਚ ਸਾਹਮਣੇ ਆਇਆ ਹੈ। ਗੁਰੂ ਘਰ ਤੋਂ ਇਕ ਸ਼ਖ਼ਸ ਨੇ ਅਨਾਊਸਮੈਂਟ ਲੰਬੀ ਦੇ ਪਿੰਡ ਭਾਗੂ ਵਿਚ ਕਰਵਾ ਦਿੱਤੀ ਕਿ ਜੇਕਰ ਉਸ ਨੂੰ ਸਰਬਸੰਮਤੀ ਨਾਲ ਸਰਪੰਚ ਬਣਾ ਦਿੱਤਾ ਜਾਂਦਾ ਹੈ ਤਾਂ।

ਉਹ ਗੁਰਦੁਆਰੇ ਦੇ ਨਾਮ ਆਪਣੀ 2 ਕਿੱਲੇ ਜ਼ਮੀਨ ਤੇ 5 ਲੱਖ ਰੁਪਏ ਕਰਵਾ ਦੇਵੇਗਾ। ਜਦੋਂ ਇਸ ਬਾਰੇ ਗੁਰਦੁਆਰਾ ਸਾਹਿਬ ਦੇ ਕਮੇਟੀ ਮੈਂਬਰ ਗੁਰਸ਼ਰਨ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਨ੍ਹਾਂ ਨੇ ਦੱਸਿਆ ਕਿ ਉਨ੍ਹਾਂ ਦੇ ਪਿੰਡ ਦੇ ਸਾਬਕਾ ਸਰਪੰਚ ਸੁਖਜਿੰਦਰ ਸਿੰਘ ਤੇ ਉਸ ਦੇ ਭਤੀਜੇ ਜਸਵਿੰਦਰ ਸਿੰਘ ਨੇ ਲੋਕਾਂ ਨੂੰ ਅਪੀਲ ਕੀਤੀ ਸੀ ਕਿ ਉਹ ਪੰਜ ਲੱਖ ਰੁਪਏ ਤੇ 2 ਕਿੱਲੇ ਜ਼ਮੀਨ ਗੁਰੂ ਘਰ ਦੇ ਨਾਮ ਲਵਾ ਦੇਣਗੇ ਜੇਕਰ ਉਨ੍ਹਾਂ ਵਿਚੋਂ ਕਿਸੇ ਨੂੰ ਪਿੰਡ ਦਾ ਸਰਬਸੰਮਤੀ ਨਾਲ ਸਰਪੰਚ ਚੁਣ ਲਿਆ ਜਾਂਦਾ ਹੈ ਤਾਂ।

ਜਦੋਂ ਇਸ ਬਾਰੇ ਸੁਖਜਿੰਦਰ ਸਿੰਘ ਨਾਲ ਗੱਲ ਕੀਤੀ ਗਈ ਕਿ ਉਨ੍ਹਾਂ ਨੇ ਆਖਿਆ ਕਿ ਇਹ ਚਾਚਾ ਭਤੀਜਾ ਦੀ ਆਪਸੀ ਗੱਲ ਸੀ ਤਾਂ ਉਨ੍ਹਾਂ ਦੇ ਘਰ ਦੀ ਹੀ ਗੱਲ ਸੀ। ਇਹ ਮੇਰੇ ਤੋਂ ਗੁੱਸੇ ਵਿਚ ਹੋ ਗਿਆ। ਮੈਂ ਇਸ ਬਾਰੇ ਹੋਰ ਕੁਝ ਨਹੀਂ ਜਾਣਦਾ। ਗੁਰਸ਼ਰਨ ਸਿੰਘ ਨੇ ਦੱਸਿਆ ਕਿ ਉਸ ਦਿਨ ਗੁਰਦੁਆਰਾ ਸਾਹਿਬ ਦੀ ਜ਼ਮੀਨ ਠੇਕੇ ਉਤੇ ਦੇਣ ਲਈ ਬੋਲੀ ਹੋ ਰਹੀ ਸੀ। ਇਸੇ ਮੌਕੇ ਪਤਾ ਨਹੀਂ ਕਦੋਂ ਚਾਚਾ-ਭਤੀਜਾ ਅਨਾਊਸਮੈਂਟ ਕਰ ਗਏ।

Share this...
Share on Facebook
Facebook
error: Content is protected !!