ਪੁੱਤ ਦੀ ਮੌਤ ਤੋਂ ਬਾਅਦ ਸਹੁਰੇ ਪਰਿਵਾਰ ਨੇ ਆਪ ਕੀਤਾ ਨੂੰਹ ਦਾ ਵਿਆਹ

ਅਜਿਹੀ ਮਿਸਾਲ ਜੋ ਕੋਈ ਕੋਈ ਹੀ ਕਰਦਾ ਹੈ ਇਸ ਸਹੁਰੇ ਪਰਿਵਾਰ ਨੇ ਕਾਇਮ ਕੀਤੀ । ਪੌਣੇ 2 ਸਾਲ ਪਹਿਲਾਂ ਉਹਨਾਂ ਦੇ ਪੁੱਤਰ ਦੀ ਮੌਤ ਹੋ ਗਈ ਸੀ ਤਾਂ ਸਹੁਰੇ ਪਰਿਵਾਰ ਨੇ ਨੂੰਹ ਦਾ ਧੀ ਬਣਾ ਪੁੱਤਰ ਦੀ ਮੌਤ ਤੋਂ ਬਾਅਦ ਵਿਆਹ ਕੀਤਾ। ਭਾਵ ਨੂੰਹ ਬਣਾ ਕੇ ਲਿਆਂਦੀ ਸੀ ਪੁੱਤ ਦੀ ਮੌਤ ਤੋਂ ਬਾਅਦ ਧੀ ਬਣਾ ਕੇ ਤੋਰੀ। ਮਾਂ-ਪਿਓ ਹਰ ਕੋਸ਼ਿਸ ਕਰਦੇ ਹਨ ਕਿ ਉਨ੍ਹਾਂ ਦੀ ਧੀ ਆਪਣੇ ਪੈਰਾਂ ‘ਤੇ ਖੜ੍ਹੀ ਹੋਵੇ ਅਤੇ ਉਹ ਹੋ ਵੀ ਰਹੀ ਹੈ ਪਰ ਵਿਆਹ, ਸਹੁਰਾ ਘਰ ਅਤੇ ਪਤੀ ਆਦਿ ਇਕ ਅਜਿਹਾ ਸੱਚ ਹੈ ਜਿਸ ਵਿਚ ਜ਼ਿਆਦਾ ਫਰਕ ਨਹੀਂ ਪਿਆ।

ਲੋਕਾਂ ਵਿੱਚ ਸਹੁਰੇ ਪਰਿਵਾਰ ਦੀ ਭਲਾਈ ਦੀਆਂ ਚਰਚਾਵਾਂ ਹਨ। ਅੱਜ ਕੁੜੀਆਂ ਅਤੇ ਮੁੰਡਿਆਂ ਨੂੰ ਜ਼ਿਆਦਾਤਰ ਘਰਾਂ ਵਿਚ ਬਰਾਬਰ ਸਿੱਖਿਆ ਦਿੱਤੀ ਜਾਂਦੀ ਹੈ। ਜੇਕਰ ਤੁਹਾਡੀ ਧੀ ਡਾਕਟਰ ਹੈ ਤਾਂ ਉਸ ਦਾ ਪਤੀ ਵੀ ਕੋਈ ਡਾਕਟਰ, ਇੰਜੀਨੀਅਰ ਜਾਂ ਕੋਈ ਚੰਗਾ ਬਿਜ਼ਨੈਸਮੈਨ ਹੋਵੇਗਾ। ਕੁਝ ਨਾ ਕੁਝ ਜ਼ਰੂਰ ਉਨ੍ਹਾਂ ਦੇ ਘਰ ਵਿਚ ਤੁਹਾਡੀ ਧੀ ਨੂੰ ਸਹਿਣਾ ਹੀ ਪਵੇਗਾ। ਪੜੇ-ਲਿਖੇ ਬੱਚੇ ਜ਼ਿਆਦਾ ਸੰਵੇਦਨਸ਼ੀਲ ਹੁੰਦੇ ਹਨ। ਸੱਸ ਜਾਂ ਨਨਾਣ ਦੀ ਛੋਟੀ ਜਿਹੀ ਗੱਲ ਨੂੰ ਵੀ ਡੂੰਘਾਈ ਤੱਕ ਲੈ ਜਾਂਦੇ ਹਨ ਅਤੇ ਮਹਿਸੂਸ ਕਰਦੇ ਹਨ। ਨੂੰਹ ਦੇ ਮਨ ਵਿਚ ਨਕਾਰਾਤਮਕ ਸੋਚ ਪੈਦਾ ਹੋ ਜਾਂਦੀ ਹੈ ਜਦੋਂ ਵਾਰ-ਵਾਰ ਅਜਿਹਾ ਹੁੰਦਾ ਹੈ। ਅਜਿਹੀ ਸਥਿਤੀ ਵਿਚ ਅਕਸਰ ਦੇਖਿਆ ਜਾਂਦਾ ਹੈ ਕਿ ਉਸ ਦਾ ਸਾਥ ਸਹੁਰੇ ਘਰ ਦਾ ਕੋਈ ਵੀ ਮੈਂਬਰ ਨਹੀਂ ਦਿੰਦਾ, ਸਾਰੇ ਚੁੱਪ ਕਰ ਜਾਂਦੇ ਹਨ। ਪਤੀ ਖਾਸ ਕਰ ਕੇ ਕੰਨੀ ਕਤਰਾਉਂਦਾ ਹੈ। ਉਹ ਸੋਚਦਾ ਹੈ ਕਿ ਜੇਕਰ ਕੁਝ ਕਿਹਾ ਤਾਂ ਸਾਰੇ ਮੈਨੂੰ ਰੰਨ-ਮੁਰੀਦ ਕਹਿਣਗੇ।

ਬਹੁਤ ਸਾਰੇ ਪਰਿਵਾਰਾਂ ਵਿਚ ਹਰ ਰੋਜ਼ ਗਾਲਾਂ, ਬੇਇਜ਼ਤੀ, ਕੁੱਟ-ਮਾਰ ਆਮ ਗੱਲ ਹੈ। ਔਰਤ ਚੁੱਪ-ਚਾਪ ਸਾਰੀ ਜ਼ਿੰਦਗੀ ਘੁੱਟ-ਘੁੱਟ ਕੇ ਜਿਉਂਦੀ ਹੈ ਕਿਉਂਕਿ ਸੱਤ ਫੇਰੇ ਲਏ ਹਨ। ਹੰਝੂਆਂ ਨੂੰ ਪੀਂਦੀ ਰਹਿੰਦੀ ਹੈ ਕਿਉਂਕਿ ਉਸ ਨੂੰ ਮਾਤਾ-ਪਿਤਾ ਨੇ ਵਿਦਾ ਬੜੀਆਂ ਰੀਝਾਂ ਤੇ ਸਧਰਾਂ ਨਾਲ ਕੀਤਾ ਸੀ। ਔਰਤ ਆਪਣੇ ਜ਼ਖਮਾਂ ਨੂੰ ਲੁਕੋ ਕੇ ਮੁਸਕਰਾਉਂਦੀ ਹੈ ਕਿਉਂਕਿ ਪਰਿਵਾਰ ਦੀ ਇੱਜ਼ਤ ਦਾ ਸਵਾਲ ਹੈ। ਜੇਕਰ ਜ਼ੁਬਾਨ ਖੋਲ੍ਹੇਗੀ ਤਾਂ ਜ਼ਿੰਦਗੀ ਖਿੰਡਰ ਜਾਵੇਗੀ। ਫਿਰ ਸ਼ਾਇਦ ਉਹ ਜ਼ਿੰਦਗੀ ਦੁਬਾਰਾ ਨਾ ਸਮੇਟ ਪਾਵੇਗੀ ਅਤੇ ਨਾ ਹੀ ਸੰਵਾਰ ਪਾਵੇਗੀ | ਨੂੰਹ ਨੂੰ ਸਨਮਾਨ ਦਿਓ। ਉਹ ਤੁਹਾਡੇ ਪੁੱਤਰ ਦੀਆਂ ਕਮਜ਼ੋਰੀਆਂ ਨੂੰ ਨਜ਼ਰਅੰਦਾਜ਼ ਕਰਦੇ ਹੋਏ ਉਸ ਨੂੰ ਇੰਨਾ ਪਿਆਰ ਦਿਓ ਕਿ ਉਸ ਨੂੰ ਪਿਆਰ ਕਰੇ। ਜਿੱਥੇ ਮਾਂ-ਪਿਓ ਦਾ ਫਰਜ਼ ਪੁੱਤਰ ਦਾ ਵਿਆਹ ਕਰਦੇ ਹੀ ਦੋਨਾਂ ਦੇ ਪ੍ਰਤੀ ਹੋਣਾ ਚਾਹੀਦਾ ਹੈ ਉੱਥੇ ਮਾਂ-ਪਿਓ ਸੱਸ-ਸਹੁਰਾ ਬਣ ਕੇ ਹੱਕਾਂ ਦੀ ਗੱਲ ਕਰਨੀ ਸ਼ੁਰੂ ਕਰ ਦਿੰਦੇ ਹਨ। ਤੁਸੀਂ ਆਪਣੇ ਪੁੱਤਰ ਨੂੰ ਆਪਣੇ ਵਸ ਵਿਚ ਨਹੀਂ ਕਰ ਰਹੇ ਸਗੋਂ ਤੁਸੀਂ ਆਪਣੇ ਪੁੱਤਰ ਦਾ ਜਿਊਣਾ ਹਰਾਮ ਕਰ ਰਹੇ ਹੋ। ਉਨ੍ਹਾਂ ਦਾ ਪੁੱਤਰ ਹੁਣ ਉਨ੍ਹਾਂ ਦਾ ਨਹੀਂ ਰਿਹਾ ਸੱਸ-ਸਹੁਰਾ ਇਹ ਕਿਉਂ ਸੋਚਦੇ ਹਨ। ਤੁਸੀਂ ਆਪਣੀ ਨੂੰਹ ਦਾ ਦਿੱਲ ਜਿੱਤ ਲਵੋ। ਪੁੱਤਰ ਤੁਹਾਡਾ ਸਾਥ ਕਦੇ ਨਹੀਂ ਛੱਡੇਗਾ।

Share this...
Share on Facebook
Facebook
error: Content is protected !!